Fact Check: ਲੋਕ ਸਭਾ ਚੋਣਾਂ ‘ਚ ਵੋਟ ਨਾ ਪਾਉਣ ‘ਤੇ ਖਾਤੇ ‘ਚੋਂ 350 ਰੁਪਏ ਕੱਟਣ ਦੀ ਫਰਜ਼ੀ ਪੋਸਟ ਵਾਇਰਲ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਚੋਣ ਆਯੋਗ ਵੱਲੋਂ ਵੋਟ ਨਾ ਪਾਉਣ ‘ਤੇ ਬੈਂਕ ਅਕਾਊਂਟ ਵਿੱਚੋਂ 350 ਰੁਪਏ ਕੱਟਣ ਦਾ ਵਾਇਰਲ ਦਾਅਵਾ ਫਰਜ਼ੀ ਹੈ। ਅਸਲ ‘ਚ ਵਾਇਰਲ ਖਬਰ ਨੂੰ ਹੋਲੀ ਦੇ ਮੌਕੇ ‘ਤੇ ਵਿਅੰਗ ਦੇ ਤੌਰ ‘ਤੇ ਲਿਖਿਆ ਗਿਆ ਸੀ, ਜਿਸ ਨੂੰ ਲੋਕਾਂ ਨੇ ਅਸਲੀ ਸਮਝ ਕੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਚੋਣ ਕਮਿਸ਼ਨ ਨੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਹੈ।
- By: Jyoti Kumari
- Published: Apr 9, 2024 at 06:00 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਖਬਰ ਦਾ ਸਕਰੀਨ ਸ਼ਾਟ ਹੈ। ਹੁਣ ਇਸ ਪੋਸਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ‘ਚ ਵੋਟ ਨਾ ਪਾਉਣ ਵਾਲਿਆਂ ਦੇ ਬੈਂਕ ਖਾਤਿਆਂ ‘ਚੋਂ 350 ਰੁਪਏ ਕੱਟੇ ਜਾਣਗੇ। ਪੋਸਟ ‘ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਵੋਟਰਾਂ ਦੇ ਬੈਂਕ ਅਕਾਊਂਟਸ ‘ਚ ਪੈਸੇ ਨਹੀਂ ਹੋਣਗੇ, ਉਨ੍ਹਾਂ ਦਾ ਇਹ ਪੈਸਾ ਮੋਬਾਈਲ ਰੀਚਾਰਜ ਦੇ ਸਮੇਂ ਕੱਟ ਜਾਵੇਗਾ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਪਾਇਆ। ਦਰਅਸਲ ਸੋਸ਼ਲ ਮੀਡਿਆ ‘ਤੇ ਵਾਇਰਲ ਖਬਰ ਹੋਲੀ ਦੇ ਮੌਕੇ ‘ਤੇ ਵਿਅੰਗ ਦੇ ਰੂਪ ‘ਚ ਲਿਖੀ ਗਈ ਸੀ, ਜਿਸ ਨੂੰ ਲੋਕਾਂ ਨੇ ਸੱਚ ਸਮਝ ਕੇ ਗਲਤ ਦਾਅਵੇ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Dishu Rawat (ਆਰਕਾਈਵ ਲਿੰਕ) ਨੇ 31 ਮਾਰਚ 2023 ਨੂੰ ਵਾਇਰਲ ਸਕਰੀਨਸ਼ਾਟ ਨੂੰ ਸਾਂਝਾ ਕੀਤਾ ਅਤੇ ਲਿਖਿਆ, “ਨਹੀਂ ਦਿੱਤਾ ਵੋਟ ਤਾਂ ਬੈਂਕ ਅਕਾਊਂਟ ਤੋਂ ਕੱਟਣਗੇ 350 ਰੁਪਏ……ਹਰ ਹਰ ਮੋਦੀ ਘਰ ਘਰ ਮੋਦੀ।”
ਵਾਇਰਲ ਸਕਰੀਨਸ਼ਾਟ ਦੀ ਹੈੱਡਲਾਈਨ ਹੈ: ਨਹੀਂ ਦਿੱਤਾ ਵੋਟ ਤਾਂ ਬੈਂਕ ਅਕਾਊਂਟ ਤੋਂ ਕੱਟਣਗੇ 350 ਰੁਪਏ : ਆਯੋਗ
ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਮਿਲਦੇ-ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।
ਪੜਤਾਲ
ਵਾਇਰਲ ਪੋਸਟਾਂ ਦੀ ਜਾਂਚ ਕਰਨ ਲਈ ਅਸੀਂ ਸੰਬੰਧਿਤ ਕੀਵਰਡਸ ਨਾਲ ਖੋਜ ਕੀਤੀ। ਸਾਨੂੰ ਪਤਾ ਲੱਗਾ ਕਿ ਇਹ ਪੋਸਟ ਕਈ ਸਾਲਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਤੋਂ ਸਪੱਸ਼ਟ ਹੈ ਕਿ ਇਸ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸਰਚ ਦੌਰਾਨ ਸਾਨੂੰ ਫੇਸਬੁੱਕ ਯੂਜ਼ਰ ਦੀਪਕ ਨਿਸ਼ਾਦ ਜੌਨਪੁਰ ਦੁਆਰਾ ਇੱਕ ਪੋਸਟ ਸ਼ੇਅਰ ਕੀਤੀ ਗਈ ਮਿਲੀ। ਜਿਸ ਵਿੱਚ ਇੱਕ ਪ੍ਰੈਸ ਰਿਲੀਜ਼ ਦਾ ਸਕਰੀਨ ਸ਼ਾਟ ਹੈ। ਜਿਸ ‘ਚ ਦੱਸਿਆ ਗਿਆ ਹੈ ਕਿ ਚੋਣ ਕਮਿਸ਼ਨ ਨੇ ਖਬਰ ਨੂੰ ਗੁੰਮਰਾਹਕੁੰਨ ਦੱਸਿਆ ਹੈ ਅਤੇ ਅਜਿਹੀਆਂ ਅਫਵਾਹਾਂ ‘ਤੇ ਧਿਆਨ ਨਾ ਦੇਣ ਲਈ ਕਿਹਾ ਹੈ।
ਸਰਚ ਦੌਰਾਨ ਸਾਨੂੰ ਨਵਭਾਰਤ ਟਾਈਮਜ਼ ‘ਤੇ 28 ਮਾਰਚ 2019 ਨੂੰ ਵਾਇਰਲ ਪੋਸਟ ਨਾਲ ਸਬੰਧਤ ਇੱਕ ਰਿਪੋਰਟ ਮਿਲੀ। ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਵੋਟ ਨਾ ਪਾਉਣਾ ਮਹਿੰਗਾ ਪਵੇਗਾ। ਚੋਣ ਕਮਿਸ਼ਨ ਨੇ ਮਤਦਾਨ ਤੋਂ ਬੱਚਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਲਈ ਨਵਾਂ ਹੁਕਮ ਜਾਰੀ ਕੀਤਾ ਹੈ। ਵੋਟ ਨਾ ਪਾਉਣ ਵਾਲਿਆਂ ਦੀ ਪਛਾਣ ਆਧਾਰ ਕਾਰਡ ਰਾਹੀਂ ਕੀਤੀ ਜਾਵੇਗੀ ਅਤੇ ਉਸ ਕਾਰਡ ਨਾਲ ਲਿੰਕਡ ਉਨ੍ਹਾਂ ਦੇ ਬੈਂਕ ਅਕਾਊਂਟ ‘ਚੋਂ 350 ਰੁਪਏ ਕੱਟ ਜਾਣਗੇ।ਕਮਿਸ਼ਨ ਦੇ ਬੁਲਾਰੇ ਨੇ ਬੁੱਧਵਾਰ ਨੂੰ ਦਿੱਲੀ ‘ਚ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਮਤਦਾਨ ਦੀਆਂ ਤਿਆਰੀਆਂ ਸਾਰੇ ਵੋਟਰਾਂ ਨੂੰ ਧਿਆਨ ‘ਚ ਰੱਖ ਕੇ ਕੀਤੀ ਜਾਂਦੀ ਹੈ। ਜੋ ਮਤਦਾਤਾ ਵੋਟ ਪਾਉਣ ਲਈ ਨਹੀਂ ਆਉਂਦੇ ਹਨ, ਉਨ੍ਹਾਂ ਦੀ ਤਿਆਰੀ ‘ਤੇ ਆਯੋਗ ਨੇ ਜੋ ਖਰਚ ਕੀਤਾ ਹੁੰਦਾ ਹੈ, ਉਹ ਬੇਕਾਰ ਜਾਂਦਾ ਹੈ। ਇਸ ਚੋਣ ਵਿੱਚ ਵੋਟ ਦਾ ਖਰਚਾ ਪ੍ਰਤੀ ਵੋਟਰ 350 ਰੁਪਏ ਆ ਰਿਹਾ ਹੈ। ਇਸ ਕਾਰਨ ਵੋਟ ਨਾ ਪਾਉਣ ਵਾਲੇ ਵੋਟਰਸ ਦੇ ਖਾਤਿਆਂ ‘ਚੋਂ 350 ਰੁਪਏ ਕੱਟੇ ਜਾਣਗੇ।” ਪਰ ਇਸ ਖਬਰ ਦੇ ਹੇਠਾਂ ਲਿਖਿਆ ਹੈ: ਬੁਰਾ ਨਾ ਮੰਨੋ, ਹੋਲੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਹੋਲੀ ਦੇ ਮੌਕੇ ‘ਤੇ ਮਜਾਕੀਆ ਤੌਰ ‘ਤੇ ਲਿਖਿਆ ਗਿਆ ਹੈ।
ਇਸ ਤੋਂ ਪਹਿਲਾਂ ਵੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਉਸ ਸਮੇਂ ਵਿਸ਼ਵਾਸ ਨਿਊਜ਼ ਨੇ ਇਸ ਦੀ ਜਾਂਚ ਕੀਤੀ ਸੀ। ਅਸੀਂ ਪੋਸਟ ਨੂੰ ਲੈ ਕੇ ਉੱਤਰ ਪ੍ਰਦੇਸ਼ ਚੋਣ ਕਮਿਸ਼ਨ ਦੇ ਸੰਯੁਕਤ ਇਲੈਕਸ਼ਨ ਕਮਿਸ਼ਨਰ ਕੇ ਪੀਐਮ ਪ੍ਰਦੀਪ ਸ਼੍ਰੀਵਾਸਤਵ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਇਸ ਪੋਸਟ ਨੂੰ ਫਰਜ਼ੀ ਦੱਸਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਫ਼ੈਕ੍ਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 13 ਹਜ਼ਾਰ ਲੋਕ ਫੋਲੋ ਕਰਦੇ ਹਨ। ਪ੍ਰੋਫਾਈਲ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਯੂਜ਼ਰ ਹਿਮਾਚਲ ਪ੍ਰਦੇਸ਼ ਦੇ ਮੰਡੀ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਚੋਣ ਆਯੋਗ ਵੱਲੋਂ ਵੋਟ ਨਾ ਪਾਉਣ ‘ਤੇ ਬੈਂਕ ਅਕਾਊਂਟ ਵਿੱਚੋਂ 350 ਰੁਪਏ ਕੱਟਣ ਦਾ ਵਾਇਰਲ ਦਾਅਵਾ ਫਰਜ਼ੀ ਹੈ। ਅਸਲ ‘ਚ ਵਾਇਰਲ ਖਬਰ ਨੂੰ ਹੋਲੀ ਦੇ ਮੌਕੇ ‘ਤੇ ਵਿਅੰਗ ਦੇ ਤੌਰ ‘ਤੇ ਲਿਖਿਆ ਗਿਆ ਸੀ, ਜਿਸ ਨੂੰ ਲੋਕਾਂ ਨੇ ਅਸਲੀ ਸਮਝ ਕੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਚੋਣ ਕਮਿਸ਼ਨ ਨੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਹੈ।
- Claim Review : ਲੋਕ ਸਭਾ ਚੋਣਾਂ 'ਚ ਵੋਟ ਨਾ ਪਾਉਣ ਵਾਲਿਆਂ ਦੇ ਬੈਂਕ ਖਾਤਿਆਂ 'ਚੋਂ 350 ਰੁਪਏ ਕੱਟੇ ਜਾਣਗੇ।
- Claimed By : Dishu Rawat
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...