X
X

Fact Check : ਭਾਰਤੀ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਦੇ ਨਾਂ ਤੋਂ ਵਾਇਰਲ ਹੋਈ ਫਰਜ਼ੀ ਪੋਸਟ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਰਵੀ ਸ਼ਾਸਤਰੀ ਨੂੰ ਲੈ ਕੇ ਵਾਇਰਲ ਪੋਸਟ ਵਿੱਚ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਏਸ਼ੀਆ ਕੱਪ 2023 ਦਾ ਆਗਾਜ 30 ਅਗਸਤ ਤੋਂ ਹੋਵੇਗਾ। ਜਿਸ ਵਿੱਚ ਪਹਿਲਾ ਮੈਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡਿਆ ਜਾਵੇਗਾ ਅਤੇ 2 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਹੁਣ ਇਸੇ ਦੌਰਾਨ ਭਾਰਤੀ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਦੇ ਨਾਂ ‘ਤੇ ਇਕ ਕਥਿਤ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਵੀ ਸ਼ਾਸਤਰੀ ਨੇ ਬਾਬਰ ਆਜ਼ਮ ਨੂੰ ਸਰਵੋਤਮ ਬੱਲੇਬਾਜ਼ ਦੱਸਦੇ ਹੋਏ ਕਿਹਾ ਕਿ ਕੋਹਲੀ ਉਨ੍ਹਾਂ ਦੇ ਕਰੀਬ ਵੀ ਨਹੀਂ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਰਵੀ ਸ਼ਾਸਤਰੀ ਨੇ ਵਿਰਾਟ ਕੋਹਲੀ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਭਾਰਤੀ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਬਿਆਨ ਫਰਜ਼ੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘Mûhãmmãd MûñTzãr’ ਨੇ 9 ਅਗਸਤ 2023 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “Ravi Shastri :”Babar Azam is the best batsman of this era. Kohli is nowhere near to him.”

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਖੋਜ ਕਰਨਾ ਸ਼ੁਰੂ ਕੀਤਾ। ਸਾਨੂੰ ਦਾਅਵੇ ਨਾਲ ਸਬੰਧਤ ਅਜਿਹੀ ਕੋਈ ਖ਼ਬਰ ਨਹੀਂ ਮਿਲੀ। ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਰਵੀ ਸ਼ਾਸਤਰੀ ਨੇ ਅਜਿਹਾ ਬਿਆਨ ਦਿੱਤਾ ਹੁੰਦਾ ਤਾਂ ਇਹ ਹੁਣ ਤੱਕ ਹਰ ਮੀਡੀਆ ਅਦਾਰੇ ਦੀਆਂ ਸੁਰਖੀਆਂ ਵਿੱਚ ਹੁੰਦਾ। ਪਰ ਸਾਨੂੰ ਕਿਤੇ ਵੀ ਅਜਿਹੀ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਮਿਲੀ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਰਵੀ ਸ਼ਾਸਤਰੀ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਸਕੈਨ ਕਰਨਾ ਸ਼ੁਰੂ ਕੀਤਾ। ਇੱਥੇ ਵੀ ਸਾਨੂੰ ਦਾਅਵੇ ਨਾਲ ਸਬੰਧਤ ਕੋਈ ਪੋਸਟ ਨਹੀਂ ਮਿਲੀ।

ਖੋਜ ਦੌਰਾਨ ਸਾਨੂੰ ਸਟਾਰ ਸਪੋਰਟ ਦੇ ਵੈਰੀਫਾਈਡ ਟਵਿੱਟਰ ਹੈਂਡਲ ‘ਤੇ ਦਿੱਤਾ ਗਿਆ ਰਵੀ ਸ਼ਾਸਤਰੀ ਅਤੇ ਵਸੀਮ ਅਕਰਮ ਦਾ ਇੰਟਰਵਿਊ ਮਿਲਿਆ। 8 ਅਗਸਤ 2023 ਨੂੰ ਸ਼ੇਅਰ ਕਿੱਤੇ ਇੱਕ ਵੀਡੀਓ ਵਿੱਚ ਰਵੀ ਸ਼ਾਸਤਰੀ ਅਤੇ ਵਸੀਮ ਅਕਰਮ ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਖੇਡਾਂ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਕੀ ਕਰਨਾ ਚਾਹੀਦਾ ਹੈ।ਵੀਡੀਓ ਵਿੱਚ ਰਵੀ ਸ਼ਾਸਤਰੀ ਨੂੰ ਖੇਡਾਂ ਵਿੱਚ ਦਬਾਅ ਨੂੰ ਸੰਭਾਲਣ ਦੇ ਤਰੀਕੇ ਬਾਰੇ ਬੋਲਦੇ ਸੁਣਿਆ ਜਾ ਸਕਦਾ ਹੈ। ਉਥੇ ਹੀ ਵਸੀਮ ਅਕਰਮ ਨੂੰ ਵਿਰਾਟ ਕੋਹਲੀ ਅਤੇ ਬਾਬਰ ਆਜ਼ਮ ਦੀ ਤੁਲਨਾ ‘ਤੇ ਆਪਣੀ ਰਾਏ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਕਿਤੇ ਵੀ ਬਾਬਰ ਨੂੰ ਵਿਰਾਟ ਕੋਹਲੀ ਤੋਂ ਬਿਹਤਰ ਬੱਲੇਬਾਜ਼ ਨਹੀਂ ਦੱਸਿਆ ਗਿਆ ਹੈ।

ਵਾਇਰਲ ਵੀਡੀਓ ਨਾਲ ਜੁੜੀ ਖ਼ਬਰ ਨੂੰ ‘ਕ੍ਰਿਕਟ ਐਡਡਿਕਟਰ ਡਾਟ ਕੋਮ ‘ਤੇ ਵੀ ਪੜ੍ਹੀਆਂ ਜਾ ਸਕਦਾ ਹੈ।

ਅਸੀਂ ਇੱਕ ਵਾਰ ਫਿਰ ਗੂਗਲ ਦੀ ਮਦਦ ਲਈ ਅਤੇ ਕੀਵਰਡ (ਬਾਬਰ ਆਜ਼ਮ ਸਰਵੋਤਮ ਖਿਡਾਰੀ) ਦੁਆਰਾ ਖੋਜ ਕੀਤੀ। ਸਾਨੂੰ ਦੋਵਾਂ ਖਿਡਾਰੀਆਂ ਦੀ ਤੁਲਨਾ ਕਰਨ ਵਾਲੀਆਂ ਕਈ ਖਬਰਾਂ ਮਿਲੀਆਂ। ਜਿਸ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਟੀਮ ਇੰਡੀਆ ਦੇ ਸਾਬਕਾ ਸਟਾਰ ਸਪਿਨਰ ਹਰਭਜਨ ਸਿੰਘ, ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖਤਰ, ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਕਪਤਾਨ ਮੁਹੰਮਦ ਅਜ਼ਹਰੂਦੀਨ ਅਤੇ ਪਾਕਿਸਤਾਨ ਦੇ ਦਿੱਗਜ ਖਿਡਾਰੀ ਮਿਸਬਾਹ-ਉਲ-ਹੱਕ ਦਾ ਬਿਆਨ ਸ਼ਾਮਲ ਹੈ। ਪਰ ਇਨ੍ਹਾਂ ਰਿਪੋਰਟਾਂ ਵਿੱਚ ਵੀ ਵਾਇਰਲ ਦਾਅਵੇ ਵਰਗਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

ਸਾਨੂੰ ਕਈ ਅਜਿਹੀ ਰਿਪੋਰਟਾਂ ਵੀ ਮਿਲੀਆਂ, ਜਿਸ ਵਿੱਚ ਰਵੀ ਸ਼ਾਸਤਰੀ ਵਲੋਂ ਵਿਰਾਟ ਕੋਹਲੀ ਨੂੰ ਉਨ੍ਹਾਂ ਦੇ ਬੁਰੇ ਸਮੇਂ ਵਿੱਚ ਸਮਰਥਨ ਕਰਨ ਦਾ ਜ਼ਿਕਰ ਕੀਤਾ ਹੈ।

ਵਧੇਰੇ ਜਾਣਕਾਰੀ ਲਈ ਅਸੀਂ ਇਸ ਵਿਸ਼ੇ ‘ਤੇ ਮਸ਼ਹੂਰ ਖੇਡ ਪੱਤਰਕਾਰ ਅਤੇ ਕੁਮੈਂਟੇਟਰ ਸਈਦ ਹੁਸੈਨ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕੋਹਲੀ ਫਾਰਮ ‘ਚ ਨਹੀਂ ਸੀ ਤਾਂ ਰਵੀ ਸ਼ਾਸਤਰੀ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ। ਪਰ ਉਨ੍ਹਾਂ ਨੇ ਬਾਬਰ ਆਜ਼ਮ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਅੰਤ ਵਿੱਚ ਅਸੀਂ ਪੋਸਟ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 3 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਕ੍ਰਿਕਟ ਨਾਲ ਜੁੜੀਆਂ ਜ਼ਿਆਦਾਤਰ ਪੋਸਟਾਂ ਯੂਜ਼ਰ ਦੇ ਪ੍ਰੋਫਾਈਲ ‘ਤੇ ਮੌਜੂਦ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਰਵੀ ਸ਼ਾਸਤਰੀ ਨੂੰ ਲੈ ਕੇ ਵਾਇਰਲ ਪੋਸਟ ਵਿੱਚ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

  • Claim Review : ਰਵੀ ਸ਼ਾਸਤਰੀ ਨੇ ਬਾਬਰ ਆਜ਼ਮ ਨੂੰ ਸਰਵੋਤਮ ਬੱਲੇਬਾਜ਼ ਦੱਸਿਆ ਹੈ।
  • Claimed By : ‘Mûhãmmãd MûñTzãr
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later