Fact Check: ਰੱਖੜੀ ਬੰਪਰ ਧਮਾਕੇ ਨੂੰ ਲੈ ਕੇ KBC ਕੰਪਨੀ ਦੇ ਨਾਂ ‘ਤੇ ਵਾਇਰਲ ਹੋ ਰਹੀ ਫਰਜ਼ੀ ਪੋਸਟ

ਸੋਸ਼ਲ ਮੀਡਿਆ ‘ਤੇ ਕੇਬੀਸੀ ਵੱਲੋਂ ਰੱਖੜੀ ‘ਤੇ ਇਨਾਮ ਦੇਣ ਦੇ ਨਾਂ ‘ਤੇ ਵਾਇਰਲ ਹੋਇਆ ਸੰਦੇਸ਼ ਫਰਜ਼ੀ ਨਿਕਲਿਆ। ਪੋਸਟ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਸੰਦੇਸ਼ ਸ਼ੱਕੀ ਹੈ। ਸਾਈਬਰ ਮਾਹਿਰਾਂ ਨੇ ਇਸ ਲਿੰਕ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸਾਈਬਰ ਅਪਰਾਧੀ ਲੋਕਾਂ ਨੂੰ ਠੱਗਣ ਲਈ ਨਿੱਤ ਨਵੇਂ ਤਰੀਕੇ ਅਪਣਾ ਰਹੇ ਹਨ। ਫ੍ਰੀ ਆਫਰਸ, ਰੀਚਾਰਜ ਅਤੇ ਇਨਾਮਾਂ ਦੇ ਨਾਂ ‘ਤੇ ਕਈ ਫਰਜ਼ੀ ਮੈਸੇਜ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਤੋਂ ਕੇਬੀਸੀ ਦੇ ਨਾਮ ‘ਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ। ਇਸ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੱਖੜੀ ਦੇ ਮੌਕੇ ‘ਤੇ ਕੇਬੀਸੀ ਕੰਪਨੀ ਘਰ ਬੈਠੇ ਹੀ ਇਨਾਮ ਜਿੱਤਣ ਦਾ ਮੌਕਾ ਦੇ ਰਹੀ ਹੈ। ਪੋਸਟ ਵਿੱਚ ਇੱਕ ਲਿੰਕ ਵੀ ਦਿੱਤਾ ਗਿਆ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਹ ਦਾਅਵਾ ਫਰਜ਼ੀ ਪਾਇਆ। ਕੇਬੀਸੀ ਦੇ ਨਾਂ ‘ਤੇ ਵਾਇਰਲ ਹੋ ਰਹੀ ਇਹ ਪੋਸਟ ਫਰਜ਼ੀ ਹੈ। ਰੱਖੜੀ ‘ਤੇ ਅਜਿਹਾ ਕੋਈ ਇਨਾਮ ਨਹੀਂ ਦਿੱਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਪਹਿਲਾਂ ਵੀ ਅਜਿਹੇ ਕਈ ਦਾਅਵਿਆਂ ਦਾ ਖੰਡਨ ਕਰ ਯੂਜ਼ਰਸ ਨੂੰ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘ਪੂਜਾ ਸ਼ਰਮਾ’ ਨੇ 16 ਅਗਸਤ ਨੂੰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ, ”ਰੱਖੜੀ ਬੰਪਰ ਧਮਾਕਾ, ਜੀਤੋ ਇਨਾਮ ਛੱਪੜ ਫਾੜ ਕੇ ਕੇਬੀਸੀ ਕੰਪਨੀ ਦੇ ਰਿਹਾ ਹੈ ਪ੍ਰਾਈਜ਼ ਘਰ ਬੈਠੇ ਜਿੱਤਣ ਦਾ ਮੌਕਾ ਦੇਰ ਕਿਸ ਗੱਲ ਦੀ ਹੈ ਜਵਾਬ ਦੇ ਲਈ ਵੈੱਬਸਾਈਟ ‘ਤੇ ਕਲਿੱਕ ਕਰੋ,ਅਤੇ ਲੱਖਾਂ ਦੇ ਇਨਾਮ ਜਿੱਤੋ।”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

ਪੜਤਾਲ

ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ, ਅਸੀਂ ਪਹਿਲਾਂ ਪੋਸਟ ਵਿੱਚ ਦਿੱਤੇ ਲਿੰਕ ਨੂੰ ਦੇਖਿਆ। ਪੋਸਟ ਵਿੱਚ bumper.rf.gd ਯੂਆਰਐਲ ਦਿੱਤਾ ਗਿਆ ਹੈ। ਜਿਸ ਕਾਰਨ ਇਸਦੇ ਫਰਾਡ ਲਿੰਕ ਹੋਣ ਦਾ ਸ਼ੱਕ ਹੁੰਦਾ ਹੈ।

ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸੋਨੀ ਟੀਵੀ ਦੇ ਪ੍ਰਮਾਣਿਤ ਸੋਸ਼ਲ ਮੀਡੀਆ ਹੈਂਡਲ ਦੀ ਜਾਂਚ ਕੀਤੀ। ਸਾਨੂੰ ਦਾਅਵੇ ਨਾਲ ਸਬੰਧਤ ਕੋਈ ਪੋਸਟ ਨਹੀਂ ਮਿਲੀ, ਪਰ ਇੱਥੇ ਕੇਬੀਸੀ ਦੇ ਨਵੇਂ ਅੰਦਾਜ ਨਾਲ ਸ਼ੁਰੂ ਹੋਣ ਨੂੰ ਲੈ ਕੇ ਕਈ ਪੋਸਟ ਮਿਲੇ, ਜਿਨ੍ਹਾਂ ਵਿੱਚ ਇਹ ਦੱਸਿਆ ਗਿਆ ਸੀ ਕਿ ਇਸ ਵਾਰ ਕੇਬੀਸੀ ਵਿੱਚ ਕੁਝ ਬਦਲਾਅ ਦੇਖਣ ਨੂੰ ਮਿਲਣਗੇ। ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ‘ਕੇਬੀਸੀ 15’ ਵਿੱਚ ਹੋਣ ਵਾਲੇ ਬਦਲਾਅ ਨੂੰ ਲੈ ਕੇ ਖਬਰ ਇੱਥੇ ਪੜ੍ਹੀ ਜਾ ਸਕਦੀ ਹੈ।

ਅਸੀਂ ਪੋਸਟ ਵਿੱਚ ਕੀਤੇ ਜਾ ਰਹੇ ਦਾਅਵੇ ਬਾਰੇ ਸੋਨੀ ਟੀਵੀ ਦੀ ਵੈੱਬਸਾਈਟ ਵੀ ਚੈੱਕ ਕੀਤੀ। ਉੱਥੇ ਵੀ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ, ਜਿਸ ਨਾਲ ਵਾਇਰਲ ਦਾਅਵੇ ਦੀ ਪੁਸ਼ਟੀ ਹੋ ​​ਸਕੇ।

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕੇਬੀਸੀ ਨੂੰ ਲੈ ਕੇ ਅਜਿਹਾ ਦਾਅਵਾ ਵਾਇਰਲ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕੇਬੀਸੀ ਦੇ ਨਾਂ ‘ਤੇ 25 ਲੱਖ ਦੀ ਲਾਟਰੀ ਦਾ ਮੈਸੇਜ ਕਈ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਤੁਸੀਂ KBC ਅਤੇ ਹੋਰ ਫਰਜੀ ਲਿੰਕਾਂ ‘ਤੇ ਫ਼ੈਕ੍ਟ ਚੈੱਕ ਰਿਪੋਰਟਸ ਨੂੰ ਇੱਥੇ ਪੜ੍ਹ ਸਕਦੇ ਹੋ।

ਅਸੀਂ ਦਿੱਲੀ ਪੁਲਿਸ ਦੇ ਸਾਈਬਰ ਸਲਾਹਕਾਰ ਕਿਸਲੇ ਚੌਧਰੀ ਨਾਲ ਸੰਪਰਕ ਕੀਤਾ। ਅਸੀਂ ਉਹਨਾਂ ਨਾਲ ਵਾਇਰਲ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਵਾਇਰਲ ਲਿੰਕ ਨੂੰ ਫਰਜ਼ੀ ਦੱਸਿਆ ਹੈ। ਸਾਈਬਰ ਅਪਰਾਧੀ ਅਜਿਹੇ ਮੈਸੇਜ ਸ਼ੇਅਰ ਕਰਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਅਜਿਹੇ ਸੁਨੇਹੇ ਪ੍ਰਾਪਤ ਕਰਨ ‘ਤੇ, ਪਹਿਲੇ URL ਨੂੰ ਧਿਆਨ ਨਾਲ ਚੈੱਕ ਕੀਤਾ ਜਾਣਾ ਚਾਹੀਦਾ ਹੈ। ਇਸ ਬਾਰੇ ਕੰਪਨੀ ਜਾਂ ਸਬੰਧਤ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਜਾਂਚ ਕਰ ਲੈਣੀ ਚਾਹੀਦੀ ਹੈ, ਕਿਉਂਕਿ ਅਜਿਹੀ ਜਾਣਕਾਰੀ ਯਕੀਨੀ ਤੌਰ ‘ਤੇ ਅਧਿਕਾਰਤ ਵੈੱਬਸਾਈਟ ਅਤੇ ਸੋਸ਼ਲ ਮੀਡੀਆ ‘ਤੇ ਜ਼ਰੂਰ ਦਿੱਤੀ ਜਾਂਦੀ ਹੈ।

ਜਾਂਚ ਦੇ ਅੰਤ ‘ਤੇ ਅਸੀਂ ਉਸ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ ਜਿਸ ਨੇ ਜਾਅਲੀ ਲਿੰਕ ਸਾਂਝਾ ਕੀਤਾ ਹੈ। ਇਸ ਮੁਤਾਬਕ ਯੂਜ਼ਰ ਦੇ ਕਰੀਬ 3 ਹਜ਼ਾਰ ਦੋਸਤ ਹਨ।

ਨਤੀਜਾ: ਸੋਸ਼ਲ ਮੀਡਿਆ ‘ਤੇ ਕੇਬੀਸੀ ਵੱਲੋਂ ਰੱਖੜੀ ‘ਤੇ ਇਨਾਮ ਦੇਣ ਦੇ ਨਾਂ ‘ਤੇ ਵਾਇਰਲ ਹੋਇਆ ਸੰਦੇਸ਼ ਫਰਜ਼ੀ ਨਿਕਲਿਆ। ਪੋਸਟ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਸੰਦੇਸ਼ ਸ਼ੱਕੀ ਹੈ। ਸਾਈਬਰ ਮਾਹਿਰਾਂ ਨੇ ਇਸ ਲਿੰਕ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts