Fact Check: ਕੋਰੋਨਾ ਵਾਇਰਸ ‘ਤੇ ਇਹ ਵਾਇਰਲ ਮੈਸਜ UNICEF ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਪੋਸਟ ਭ੍ਰਮਕ ਹੈ। ਹਾਲਾਂਕਿ, ਸੇਨਿਟਾਈਜ਼ਰ ਨੂੰ ਨਾਲ ਰੱਖਣਾ ਅਤੇ ਆਪਣੇ ਹੱਥਾਂ ਨੂੰ ਸਾਫ ਕਰਨਾ ਇੱਕ ਚੰਗੀ ਪ੍ਰੈਕਟਿਸ ਹੈ, ਪਰ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੈ ਕਿ ਕੋਰੋਨਾ ਵਾਇਰਸ ਹੱਥਾਂ ਵਿਚ 10 ਮਿੰਟ ਤੱਕ ਰਹਿੰਦਾ ਹੈ। ਇਸਦੇ ਅਲਾਵਾ, ਇਸ ਪੋਸਟ ਦਾ UNICEF ਨਾਲ ਕੋਈ ਸਬੰਧ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ 10 ਮਿੰਟਾ ਤਕ ਹੱਥਾਂ ‘ਤੇ ਰਹਿੰਦਾ ਹੈ, ਇਸਲਈ ਤੁਹਾਨੂੰ ਆਪਣੀ ਜੇਬ ਵਿਚ ਇੱਕ ਸੇਨਿਟਾਈਜ਼ਰ ਰੱਖਣਾ ਚਾਹੀਦਾ ਹੈ। ਇਸ ਪੋਸਟ ਦਾ ਸੋਰਸ UNICEF ਨੂੰ ਦੱਸਿਆ ਗਿਆ ਹੈ। Vishvas News ਨੇ ਇਸਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵਾਇਰਲ ਪੋਸਟ ਭ੍ਰਮਕ ਹੈ। ਹਾਲਾਂਕਿ, ਸੇਨਿਟਾਈਜ਼ਰ ਨੂੰ ਨਾਲ ਰੱਖਣਾ ਅਤੇ ਆਪਣੇ ਹੱਥਾਂ ਨੂੰ ਸਾਫ ਕਰਨਾ ਇੱਕ ਚੰਗੀ ਪ੍ਰੈਕਟਿਸ ਹੈ, ਪਰ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੈ ਕਿ ਕੋਰੋਨਾ ਵਾਇਰਸ ਹੱਥਾਂ ਵਿਚ 10 ਮਿੰਟ ਤੱਕ ਰਹਿੰਦਾ ਹੈ। ਇਸਦੇ ਅਲਾਵਾ, ਇਸ ਪੋਸਟ ਦਾ UNICEF ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਵਾਇਰਲ ਹੋ ਰਹੇ ਪੋਸਟ ਵਿਚ ਲਿਖਿਆ ਹੈ ਕਿ ਕੋਰੋਨਾ ਵਾਇਰਸ ਹੱਥਾਂ ‘ਤੇ 10 ਮਿੰਟ ਤਕ ਰਹਿੰਦਾ ਹੈ, ਇਸਲਈ ਤੁਹਾਨੂੰ ਆਪਣੀ ਜੇਬ ਵਿਚ ਇੱਕ ਸੇਨਿਟਾਈਜ਼ਰ ਰੱਖਣਾ ਚਾਹੀਦਾ ਹੈ। ਇਸ ਪੋਸਟ ਲਈ UNICEF ਨੂੰ ਜਿੰਮੇਵਾਰ ਦੱਸਿਆ ਗਿਆ ਹੈ। ਇਸ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਇਸ ਵਾਇਰਲ ਪੋਸਟ ਵਿਚ ਸੋਰਸ ਦੇ ਤੌਰ ‘ਤੇ UNICEF ਦਾ ਨਾਂ ਲਿਆ ਜਾ ਰਿਹਾ ਹੈ।

Vishvas News ਨੇ UNICEF ਦੀ ਵੈੱਬਸਾਈਟ ‘ਤੇ ਅਤੇ ਉਸਦੇ ਸੋਸ਼ਲ ਹੈਂਡਲ ‘ਤੇ ਵੀ ਇਸ ਪੋਸਟ ਨਾਲ ਸਬੰਧਿਤ ਜਾਣਕਾਰੀ ਨੂੰ ਲਭਿਆ। ਸਾਨੂੰ UNICEF ਦੀ ਵੈੱਬਸਾਈਟ ‘ਤੇ ਕੋਈ ਅਜਿਹਾ ਮੈਸਜ ਨਹੀਂ ਮਿਲਿਆ ਕਿ ਕੋਰੋਨਾ ਵਾਇਰਸ 10 ਮਿੰਟ ਤਕ ਹੱਥਾਂ ‘ਤੇ ਰਹਿੰਦਾ ਹੈ।

ਵਾਇਰਲ ਪੋਸਟ ਨੂੰ ਲੈ ਕੇ ਅਸੀਂ UNICEF ਇੰਡੀਆ ਦੀ ਸੰਚਾਰ ਸਪੈਸ਼ਲਿਸਟ ਅਲਕਾ ਗੁਪਤਾ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਹ ਜਾਣਕਾਰੀ UNICEF ਤੋਂ ਨਹੀਂ ਹੈ ਅਤੇ ਇਸਦੇ ਲਈ ਸੰਗਠਨ ਨੂੰ ਜਿੰਮੇਵਾਰ ਨਹੀਂ ਦੱਸਣਾ ਚਾਹੀਦਾ ਹੈ। ਇਸ ਗੱਲ ਨੂੰ ਸਾਡੇ ਨੋਟਿਸ ਵਿਚ ਲਾਉਣ ਲਈ ਧੰਨਵਾਦ।”

ਪੋਸਟ ਨੂੰ UNICEF ਦੇ ਨਾਂ ਤੋਂ ਫੈਲਾਇਆ ਜਾ ਰਿਹਾ ਹੈ।

WHO ਅਨੁਸਾਰ, ਸਟੱਡੀਜ਼ ਤੋਂ ਪਤਾ ਚਲਿਆ ਹੈ ਕਿ ਕੋਰੋਨਾ ਵਾਇਰਸ (COVID-19) ਕੁਝ ਘੰਟਿਆਂ ਤਕ ਜਾਂ ਕਈ ਦਿਨਾਂ ਤਕ ਕਿਸੇ ਵੀ ਸਤਹ ‘ਤੇ ਬਣਿਆ ਰਹਿ ਸਕਦਾ ਹੈ। ਇਹ ਵੱਖ-ਵੱਖ ਸਤਿਥੀ ਵਿਚ ਵੱਖ-ਵੱਖ ਹੋ ਸਕਦਾ ਹੈ।

ਇਹ ਸਾਬਤ ਕਰਨ ਵਾਲਾ ਹਜੇ ਤਕ ਕੋਈ ਸਬੂਤ ਨਹੀਂ ਹੈ ਕਿ ਕੋਰੋਨਾ ਵਾਇਰਸ 10 ਮਿੰਟ ਤਕ ਹੱਥਾਂ ਵਿਚ ਰਹਿੰਦਾ ਹੈ।

WHO ਐਲਕੋਹੋਲ ਬੇਸਡ ਹੈਂਡ ਰਬ ਜਾਂ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਦੀ ਸਲਾਹ ਦਿੰਦਾ ਹੈ। ਆਪਣੀ ਅੱਖਾਂ, ਮੂੰਹ ਜਾਂ ਨੱਕ ਨੂੰ ਛੂਹਣ ਤੋਂ ਬਚੋ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਇੱਕ ਹੈ Machinep.com ਨਾਂ ਦਾ ਫੇਸਬੁੱਕ ਪੇਜ।

ਡਿਸਕਲੇਮਰ: ਵਿਸ਼ਵਾਸ ਨਿਊਜ਼ ਦੇ ਕੋਰੋਨਾ ਵਾਇਰਸ (COVID-19) ਨਾਲ ਜੁੜੀ ਤੱਥ ਜਾਂਚ ਦੀ ਰਿਪੋਰਟ ਨੂੰ ਪੜ੍ਹਨ ਜਾਂ ਸਾਂਝਾ ਕਰਨ ਵੇਲੇ, ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਵਰਤਿਆ ਗਿਆ ਡੇਟਾ ਜਾਂ ਖੋਜ ਸੰਬੰਧੀ ਡੇਟਾ ਪਰਿਵਰਤਨਸ਼ੀਲ ਹੈ ਕਿਉਂਕਿ ਇਸ ਮਹਾਂਮਾਰੀ ਨਾਲ ਜੁੜੇ ਅੰਕੜੇ (ਸੰਕਰਮਿਤ ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ, ਇਸ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ) ਲਗਾਤਾਰ ਬਦਲਦੇ ਰਹਿੰਦੇ ਹਨ। ਉਸੇ ਸਮੇਂ, ਇਸ ਬਿਮਾਰੀ ਦੇ ਟੀਕੇ ਲੱਭਣ ਦੀ ਦਿਸ਼ਾ ਵਿਚ ਚੱਲ ਰਹੀ ਖੋਜ ਦੇ ਅਜੇ ਵੀ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ, ਅਤੇ ਇਸ ਦੇ ਕਾਰਨ, ਇਲਾਜ ਅਤੇ ਰੋਕਥਾਮ ਲਈ ਉਪਲਬਧ ਅੰਕੜੇ ਵੀ ਬਦਲ ਸਕਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਰਿਪੋਰਟ ਵਿਚ ਵਰਤੇ ਗਏ ਡੇਟਾ ਨੂੰ ਇਸ ਦੀ ਤਾਰੀਖ ਦੇ ਪ੍ਰਸੰਗ ਵਿਚ ਦੇਖਿਆ ਜਾਵੇ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਪੋਸਟ ਭ੍ਰਮਕ ਹੈ। ਹਾਲਾਂਕਿ, ਸੇਨਿਟਾਈਜ਼ਰ ਨੂੰ ਨਾਲ ਰੱਖਣਾ ਅਤੇ ਆਪਣੇ ਹੱਥਾਂ ਨੂੰ ਸਾਫ ਕਰਨਾ ਇੱਕ ਚੰਗੀ ਪ੍ਰੈਕਟਿਸ ਹੈ, ਪਰ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੈ ਕਿ ਕੋਰੋਨਾ ਵਾਇਰਸ ਹੱਥਾਂ ਵਿਚ 10 ਮਿੰਟ ਤੱਕ ਰਹਿੰਦਾ ਹੈ। ਇਸਦੇ ਅਲਾਵਾ, ਇਸ ਪੋਸਟ ਦਾ UNICEF ਨਾਲ ਕੋਈ ਸਬੰਧ ਨਹੀਂ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts