Fact Check: ਲੱਦਾਖ ‘ਚ ਫੌਜੀ ਵਾਹਨ ਹਾਦਸੇ ‘ਚ 6 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਨੂੰ ਫੌਜ ਨੇ ਦੱਸਿਆ ਝੂਠਾ, ਤਸਵੀਰਾਂ ਵੀ ਪੁਰਾਣੀਆਂ ਹਨ

ਹਾਲ ਹੀ ‘ਚ ਲੱਦਾਖ ‘ਚ ਫੌਜ ਦੇ ਵਾਹਨ ਹਾਦਸੇ ‘ਚ 6 ਜਵਾਨ ਸ਼ਹੀਦ ਹੋਣ ਦੀ ਪੋਸਟ ਫਰਜ਼ੀ ਹੈ। ਇਸ ਤਰ੍ਹਾਂ ਦਾ ਕੋਈ ਵੀ ਹਾਦਸਾ ਹਾਲ – ਫਿਲਹਾਲ ਵਿੱਚ ਲੱਦਾਖ ਵਿੱਚ ਨਹੀਂ ਹੋਇਆ ਹੈ। ਫੌਜ ਨੇ ਵੀ ਇਸ ਤਰ੍ਹਾਂ ਦੀ ਖਬਰ ਨੂੰ ਫਰਜ਼ੀ ਦੱਸਿਆ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਭਾਰਤੀ ਫੌਜ ਨਾਲ ਜੁੜੀ ਇੱਕ ਖਬਰ ਅਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਤਸਵੀਰਾਂ ‘ਚ ਭਾਰਤੀ ਫੌਜ ਦੇ ਹੈਲੀਕਾਪਟਰ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨੂੰ ਸਾਂਝਾ ਕਰਕੇ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਸਵੇਰੇ ਲੱਦਾਖ ਤੋਂ ਦੂਜੇ ਗਲੇਸ਼ੀਅਰ ਨੂੰ ਜਾਂਦੇ ਸਮੇਂ ਭਾਰਤੀ ਫੌਜ ਦੇ ਕਾਫਲੇ ਦੀਆਂ ਤਿੰਨ ਵਾਹਨ ਭਾਰੀ ਭੂਸ੍ਖਲਨ ਦੀ ਚਪੇਟ ਵਿੱਚ ਆ ਗਈਆਂ, ਜਿਸ ‘ਚ ਫੌਜ ਦੇ 6 ਜਵਾਨ ਸ਼ਹੀਦ ਹੋ ਗਏ। ਇਸ ਦਾਅਵੇ ਨੂੰ ਪੋਸਟ ਕਰਕੇ ਯੂਜ਼ਰਸ ਜਵਾਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਪੋਸਟ ਫਰਜ਼ੀ ਹੈ। ਤਿੰਨ ਵਾਇਰਲ ਤਸਵੀਰਾਂ ਵੀ ਪੁਰਾਣੀਆਂ ਹਨ, ਇਨ੍ਹਾਂ ਦਾ ਹਾਲ ਦੇ ਸਮੇਂ ਨਾਲ ਕੋਈ ਸਬੰਧ ਨਹੀਂ ਹੈ। ਫੌਜ ਦੇ ਅਧਿਕਾਰੀ ਨੇ ਅਜਿਹੀ ਕਿਸੇ ਵੀ ਖਬਰ ਨੂੰ ਝੂਠਾ ਦੱਸਿਆ ਹੈ।

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਯੂਜ਼ਰ Mahendra Galwa ( ਆਰਕਾਈਵ ਲਿੰਕ ) ਨੇ 9 ਅਕਤੂਬਰ ਨੂੰ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ ,जम्मू-कश्मीर से दुखद ख़बर है..
सुबह के वक्त लद्दाख से सेकेंड ग्लेशियर के लिए जाते हुए भारतीय सेना के कॉन्वॉय के तीन वाहन भारी भूस्खलन की चपेट में आ गए,जिसमें सेना के 6 जवान शहीद हो गए।
वीर जवानों को कोटि कोटि नमन !!
घायल जवानों की भगवान रक्षा करें भावपूर्ण श्रद्धांजलि वीर सपूतों को!!

ਪੜਤਾਲ

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਪਹਿਲਾਂ ਗੂਗਲ ‘ਤੇ ਕੀਵਰਡਸ ਦੇ ਨਾਲ ਓਪਨ ਸਰਚ ਕੀਤੀ। 7 ਅਕਤੂਬਰ 2022 ਨੂੰ ਹਿੰਦੁਸਤਾਨ ਵਿੱਚ ਛਪੀ ਖਬਰ ਮੁਤਾਬਿਕ, ਫੌਜ ਨੇ ਲੱਦਾਖ ਵਿੱਚ ਜ਼ਮੀਨ ਖਿਸਕਣ ਕਾਰਨ 6 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਦਾਅਵਾ ਕੀਤਾ ਗਿਆ ਸੀ ਕਿ ਲੱਦਾਖ ਵਿੱਚ ਫੌਜ ਦੀ ਤਿੰਨ ਗੱਡੀਆਂ ਭੂਸ੍ਖਲਨ ਦੇ ਚਲਦੇ ਚਪੇਟ ਵਿੱਚ ਆ ਗਈ ਸੀ। ਇਸ ਹਾਦਸੇ ‘ਚ 6 ਜਵਾਨ ਸ਼ਹੀਦ ਹੋ ਗਏ ਸਨ। ਫੌਜ ਨੇ ਅਜਿਹੀਆਂ ਖਬਰਾਂ ਨੂੰ ਗ਼ਲਤ ਦੱਸਿਆ ਹੈ। ਇਸ ਤੋਂ ਇਲਾਵਾ ਸਾਨੂੰ ਇਹ ਖਬਰ ਕਿਸੇ ਹੋਰ ਭਰੋਸੇਯੋਗ ਵੈੱਬਸਾਈਟ ‘ਤੇ ਨਹੀਂ ਮਿਲੀ, ਜਿਸ ਤੋਂ ਇਸ ਦਾਅਵੇ ਦੀ ਪੁਸ਼ਟੀ ਹੋ ​​ਸਕੇ।

ਇਸ ਤੋਂ ਬਾਅਦ ਅਸੀਂ ਪੋਸਟ ਵਿੱਚ ਦਿੱਤੀਆਂ ਤਸਵੀਰਾਂ ਦੀ ਜਾਂਚ ਕੀਤੀ। ਸ਼ੁਰੂਆਤ ਹੈਲੀਕਾਪਟਰ ਵਾਲੀ ਪਹਿਲੀ ਫੋਟੋ ਨਾਲ ਕੀਤੀ। ਗੂਗਲ ਰਿਵਰਸ ਇਮੇਜ ਨਾਲ ਸਰਚ ਕਰਨ ‘ਤੇ ਸਾਨੂੰ ਇਹ ਤਸਵੀਰ 8 ਅਕਤੂਬਰ, 2019 ਨੂੰ ਨਿਊਜ਼18 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਮਿਲੀ। ਇਸ ਵਿੱਚ ਭਾਰਤੀ ਹਵਾਈ ਸੈਨਾ ਦੇ ਹੇਲੀਕਾਪਟਰਾਂ ਬਾਰੇ ਦੱਸਿਆ ਗਿਆ ਹੈ। ਮਤਲਬ ਪਹਿਲੀ ਤਸਵੀਰ ਹਾਲ ਦੀ ਨਹੀਂ ਹੈ।

ਗੂਗਲ ਰਿਵਰਸ ਇਮੇਜ ਨਾਲ ਦੁੱਜੀ ਤਸਵੀਰ ਲੱਭਣ ‘ਤੇ ਸਾਨੂੰ ਇਹ ਈਸਟ ਮੋਜੋ ‘ਤੇ ਮਿਲੀ। ਇਸ ਰਿਪੋਰਟ ਨੂੰ 18 ਅਕਤੂਬਰ 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ 23 ਫਰਵਰੀ 2021 ਨੂੰ ਅਪਡੇਟ ਕੀਤੀ ਗਈ ਹੈ। ਇਸ ਦੇ ਅਨੁਸਾਰ ,ਅਰੁਣਾਚਲ ਪ੍ਰਦੇਸ਼ ਵਿੱਚ ਫੌਜੀ ਵਾਹਨ ਹਾਦਸੇ ਵਿੱਚ ਇੱਕ ਫੌਜੀ ਦੀ ਮੌਤ ਹੋ ਗਈ। ਜਿਸਦਾ ਮਤਲਬ ਇਹ ਵੀ ਪੁਰਾਣੀ ਹੈ।

ਗੂਗਲ ਰਿਵਰਸ ਇਮੇਜ ਸਰਚ ਵਿੱਚ, ਸਾਨੂੰ 19 ਸਤੰਬਰ 2020 ਨੂੰ ਗ੍ਰੇਟਰ ਕਸ਼ਮੀਰ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ਵਿੱਚ ਤੀਜੀ ਫੋਟੋ ਮਿਲੀ। ਇਸ ਦੇ ਅਨੁਸਾਰ ਪੁਲਵਾਮਾ ਵਿੱਚ ਇੱਕ ਫੌਜੀ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿੱਚ ਦੋ ਜਵਾਨ ਜ਼ਖ਼ਮੀ ਹੋਏ ਹਨ। ਇਹ ਤਸਵੀਰ ਵੀ ਪੁਰਾਣੀ ਨਿਕਲੀ।

ਆਖਰੀ ਤਸਵੀਰ ਸਾਨੂੰ ਕਿਸੇ ਵੀ ਵੈੱਬਸਾਈਟ ‘ਤੇ ਨਹੀਂ ਮਿਲੀ , ਇਸ ਲਈ ਅਸੀਂ ਇਸਦੀ ਪੁਸ਼ਟੀ ਨਹੀਂ ਕਰ ਸਕਦੇ ਹਨ।

ਇਸ ਪੋਸਟ ਬਾਰੇ ਵੱਧ ਜਾਣਕਾਰੀ ਲਈ ਅਸੀਂ ਭਾਰਤੀ ਫੌਜ ਦੇ ਪੀਆਰਓ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ।

ਇਸ ਬਾਰੇ ਜੰਮੂ ਦੈਨਿਕ ਜਾਗਰਣ ਦੇ ਰਿਪੋਰਟਰ ਰਾਹੁਲ ਸ਼ਰਮਾ ਦਾ ਕਹਿਣਾ ਹੈ, ‘ਅਜਿਹੀ ਕੋਈ ਖ਼ਬਰ ਨਹੀਂ ਹੈ। ਜੇ ਅਜਿਹਾ ਕੁਝ ਹੋਇਆ ਹੁੰਦਾ ਤਾਂ ਪਤਾ ਜ਼ਰੂਰ ਚਲਦਾ। ਹਾਂ, ਲੱਦਾਖ ਵਿੱਚ 27 ਮਈ ਨੂੰ ਇੱਕ ਹਾਦਸੇ ਵਿੱਚ ਫੌਜ ਦੇ 7 ਜਵਾਨ ਸ਼ਹੀਦ ਹੋਏ ਸਨ। ਅਕਤੂਬਰ ਵਿੱਚ ਅਜਿਹਾ ਕੋਈ ਹਾਦਸਾ ਨਹੀਂ ਵਾਪਰਿਆ ਹੈ।

ਫਰਜ਼ੀ ਪੋਸਟ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ‘ਮਹੇਂਦਰ ਗਲਵਾ‘ ਨੂੰ ਅਸੀਂ ਸਕੈਨ ਕੀਤਾ। 27 ਮਾਰਚ 2020 ਨੂੰ ਬਣੇ ਇਸ ਪੇਜ ਨੂੰ ਲਗਭਗ 24 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਹਾਲ ਹੀ ‘ਚ ਲੱਦਾਖ ‘ਚ ਫੌਜ ਦੇ ਵਾਹਨ ਹਾਦਸੇ ‘ਚ 6 ਜਵਾਨ ਸ਼ਹੀਦ ਹੋਣ ਦੀ ਪੋਸਟ ਫਰਜ਼ੀ ਹੈ। ਇਸ ਤਰ੍ਹਾਂ ਦਾ ਕੋਈ ਵੀ ਹਾਦਸਾ ਹਾਲ – ਫਿਲਹਾਲ ਵਿੱਚ ਲੱਦਾਖ ਵਿੱਚ ਨਹੀਂ ਹੋਇਆ ਹੈ। ਫੌਜ ਨੇ ਵੀ ਇਸ ਤਰ੍ਹਾਂ ਦੀ ਖਬਰ ਨੂੰ ਫਰਜ਼ੀ ਦੱਸਿਆ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts