ਹਾਸਰਸ ਕਵੀ ਸੁਰੇਂਦਰ ਸ਼ਰਮਾ ਜਿਉਂਦੇ ਅਤੇ ਕੁਸ਼ਲ ਹਨ। ਉਨ੍ਹਾਂ ਦੀ ਮੌਤ ਦੀ ਖਬਰ ਅਫਵਾਹ ਹੈ। ਪੰਜਾਬੀ ਅਭਿਨੇਤਾ ਸੁਰਿੰਦਰ ਸ਼ਰਮਾ ਦਾ ਦਿਹਾਂਤ ਹੋਇਆ ਹੈ , ਸੁਰੇਂਦਰ ਸ਼ਰਮਾ ਦਾ ਨਹੀਂ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਯੂਜ਼ਰਸ ਹਾਸਰਸ ਕਵੀ ਸੁਰੇਂਦਰ ਸ਼ਰਮਾ ਦੀ ਫੋਟੋ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਫੋਟੋ ਦੇ ਨਾਲ ਲਿਖਿਆ ਹੈ ਕਿ ਪੰਜਾਬੀ ਕਾਮੇਡੀਅਨ ਸੁਰਿੰਦਰ ਸ਼ਰਮਾ ਦਾ ਨਿਧਨ। ਇਸ ਦੇ ਨਾਲ ਹੀ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਕਵੀ ਸੁਰੇਂਦਰ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਪੰਜਾਬੀ ਅਭਿਨੇਤਾ ਸੁਰਿੰਦਰ ਸ਼ਰਮਾ ਦਾ ਦਿਹਾਂਤ ਹੋਇਆ ਹੈ ਹਾਸਰਸ ਕਵੀ ਸੁਰੇਂਦਰ ਸ਼ਰਮਾ ਦਾ ਨਹੀਂ। ਸੁਰੇਂਦਰ ਸ਼ਰਮਾ ਜ਼ਿੰਦਾ ਅਤੇ ਕੁਸ਼ਲ ਹਨ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ B K Kumar (ਆਰਕਾਈਵ ਲਿੰਕ) ਨੇ 28 ਜੂਨ 2022 ਨੂੰ ਹਾਸਰਸ ਕਵੀ ਸੁਰੇਂਦਰ ਸ਼ਰਮਾ ਦੀ ਫੋਟੋ ਪੋਸਟ ਕੀਤੀ ਅਤੇ ਲਿਖਿਆ,
” KAVI SH.SURENDER SHARMA KE NIDHAN PER UNHE PUSHPANJALI BHAWANJALI SHRADHASUMAN ARPIT KARTE HAI. “
ਪੜਤਾਲ
ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸਨੂੰ ਕੀਵਰਡਸ ਨਾਲ ਖੋਜਿਆ। ਇਸ ਸੰਬੰਧੀ 27 ਜੂਨ ਨੂੰ ਅਮਰ ਉਜਾਲਾ ਵਿੱਚ ਛਪੀ ਖ਼ਬਰ ਦਾ ਲਿੰਕ ਮਿਲਿਆ। ਇਸ ਦੇ ਮੁਤਾਬਿਕ, ਪੰਜਾਬੀ ਅਭਿਨੇਤਾ ਸੁਰਿੰਦਰ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਹਾਸਰਸ ਕਵੀ ਸੁਰੇਂਦਰ ਸ਼ਰਮਾ ਦੀ ਮੌਤ ਦੀ ਖਬਰ ਵਾਇਰਲ ਕਰ ਦਿੱਤੀ। ਯੂਜ਼ਰਸ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦੇਣ ਲੱਗੇ। ਇਸ ਤੇ ਹਾਸਰਸ ਕਵੀ ਨੇ ਖੁਦ ਕਿਹਾ ਕਿ ਉਹ ਜਿੰਦਾ ਹੈ।
ਅੱਜ ਤਕ ਵਿੱਚ 27 ਜੂਨ ਨੂੰ ਛਪੀ ਖਬਰ ਮੁਤਾਬਿਕ, ਪੰਜਾਬੀ ਕਾਮੇਡੀਅਨ ਸੁਰਿੰਦਰ ਸ਼ਰਮਾ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਹਾਸਰਸ ਕਵੀ ਸੁਰੇਂਦਰ ਸ਼ਰਮਾ ਨੂੰ ਸ਼ਰਧਾਂਜਲੀ ਦਿੱਤੀ ਜਾਣ ਲੱਗੀ। ਇਹ ਵਾਇਰਲ ਹੋਣ ਤੋਂ ਬਾਅਦ ਸੁਰੇਂਦਰ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਆ ਕੇ ਆਪ ਦੇ ਸਹੀ ਸਲਾਮਤ ਹੋਣ ਦੀ ਜਾਣਕਾਰੀ ਦਿੱਤੀ।
ਸੁਰੇਂਦਰ ਸ਼ਰਮਾ ਨੇ ਆਪਣੇ ਵੈਰੀਫਾਈਡ ਫੇਸਬੁੱਕ ਅਕਾਊਂਟ (ਅਰਕਾਇਵ ਲਿੰਕ) ਤੋਂ ਵੀਡੀਓ ਪੋਸਟ ਕਰਦੇ ਹੋਏ ਲਿਖਿਆ,
ਸੁਰਿੰਦਰ ਸ਼ਰਮਾ ਜੀ ਧਰਤੀ ਤੋਂ ਬੋਲ ਰਹੇ ਹਨ
ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਉਹ ਜ਼ਿੰਦਾ ਹੈ।
ਇਸ ਸੰਬੰਧੀ ਮਹਿੰਦਰਗੜ੍ਹ ‘ਚ ਦੈਨਿਕ ਜਾਗਰਣ ਦੇ ਪੱਤਰਕਾਰ ਬਲਵਾਨ ਸਿੰਘ ਦਾ ਕਹਿਣਾ ਹੈ, ‘ਸੁਰਿੰਦਰ ਸ਼ਰਮਾ ਨੂੰ ਕੁਝ ਨਹੀਂ ਹੋਇਆ। ਉਹ ਜਿੰਦਾ ਹਨ।
ਅਸੀਂ ਸੁਰੇਂਦਰ ਸ਼ਰਮਾ ਨੂੰ ਸ਼ਰਧਾਂਜਲੀ ਦੇਣ ਵਾਲੇ ਫੇਸਬੁੱਕ ਯੂਜ਼ਰ ‘ਬੀ ਕੇ ਕੁਮਾਰ‘ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਇਸਦੇ ਮੁਤਾਬਿਕ , ਉਹ ਦਿੱਲੀ ਵਿੱਚ ਰਹਿੰਦਾ ਹੈ।
ਨਤੀਜਾ: ਹਾਸਰਸ ਕਵੀ ਸੁਰੇਂਦਰ ਸ਼ਰਮਾ ਜਿਉਂਦੇ ਅਤੇ ਕੁਸ਼ਲ ਹਨ। ਉਨ੍ਹਾਂ ਦੀ ਮੌਤ ਦੀ ਖਬਰ ਅਫਵਾਹ ਹੈ। ਪੰਜਾਬੀ ਅਭਿਨੇਤਾ ਸੁਰਿੰਦਰ ਸ਼ਰਮਾ ਦਾ ਦਿਹਾਂਤ ਹੋਇਆ ਹੈ , ਸੁਰੇਂਦਰ ਸ਼ਰਮਾ ਦਾ ਨਹੀਂ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।