ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਟਾਟਾ ਅਤੇ ਜੀਓ ਵੱਲੋਂ ਅਜਿਹਾ ਕੋਈ ਆਫਰ ਨਹੀਂ ਦਿੱਤਾ ਜਾ ਰਿਹਾ ਹੈ। ਪਾਠਕਾਂ ਨੂੰ ਕਿਸੇ ਵੀ ਸ਼ੱਕੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਮਿਸ਼ਨ ਚੰਦਰਯਾਨ-3 ਦੀ ਕਾਮਯਾਬੀ ਤੋਂ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ। ਚੰਦਰਯਾਨ-3 ਦੇ ਚੰਦਰਮਾ ‘ਤੇ ਇਤਿਹਾਸਕ ਲੈਂਡਿੰਗ ਦੇ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਟੈਲੀਕਾਮ ਕੰਪਨੀਆਂ ਦੇ ਨਾਮ ‘ਤੇ ਮੁਫਤ ਰੀਚਾਰਜ ਨਾਲ ਜੁੜੀਆਂ ਕਈ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਚੰਦਰਯਾਨ 3 ਦੀ ਸੁਰੱਖਿਅਤ ਲੈਂਡਿੰਗ ‘ਤੇ ਸਾਰੇ ਭਾਰਤੀਆਂ ਨੂੰ ਮੁਫ਼ਤ ਰੀਚਾਰਜ ਦੇਣ ਦਾ ਵਾਅਦਾ ਕੀਤਾ ਗਿਆ ਹੈ। ਪੋਸਟ ਵਿੱਚ ਦਿੱਤੇ ਲਿੰਕ ਨੂੰ ਅੱਗੇ ਸ਼ੇਅਰ ਕਰਨ ਲਈ ਕਿਹਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਪਾਇਆ। ਜੀਓ, ਟਾਟਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ‘ਤੇ ਵਾਇਰਲ ਹੋ ਰਹੀ ਪੋਸਟ ਗਲਤ ਹੈ। ਮੁਫਤ ਰੀਚਾਰਜ ਵਰਗਾ ਕੋਈ ਆਫਰ ਨਹੀਂ ਦਿੱਤਾ ਜਾ ਰਿਹਾ ਹੈ। ਸਾਈਬਰ ਮਾਹਿਰਾਂ ਨੇ ਵੀ ਇਨ੍ਹਾਂ ਲਿੰਕਾਂ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ। ਪਹਿਲਾਂ ਵੀ ਕਈ ਅਜਿਹੇ ਫਰਜ਼ੀ ਦਾਅਵੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ।
ਫੇਸਬੁੱਕ ਯੂਜ਼ਰ ‘6390raj2023’ ਨੇ 26 ਅਗਸਤ ਨੂੰ (ਆਰਕਾਈਵ ਲਿੰਕ ) ਇੱਕ ਪੋਸਟ ਕਰਦੇ ਹੋਏ ਲਿਖਿਆ, “TATA ਆਫਰ Tata Company ਚੰਦਰਯਾਨ 3 ਦੇ ਉਤਰਨ ਦੀ ਖੁਸ਼ੀ ਵਿੱਚ ਸਾਰੇ ਭਾਰਤੀ ਉਪਭੋਗਤਾਵਾਂ ਨੂੰ ₹239 ਦਾ 28 ਦਿਨ ਵਾਲਾ ਰੀਚਾਰਜ ਮੁਫ਼ਤ ਦੇਣ ਦਾ ਵਾਅਦਾ ਕੀਤਾ ਹੈ, ਇਸ ਲਈ ਹੇਠਾਂ ਦਿੱਤੇ ਨੀਲੇ ਲਿੰਕ ‘ਤੇ ਕਲਿੱਕ ਕਰਕੇ ਹੁਣੇ ਆਪਣਾ ਨੰਬਰ ਰੀਚਾਰਜ ਕਰੋ।”
ਕਈ ਯੂਜ਼ਰਸ ਨੇ ਇਸ ਦਾਅਵੇ ਨੂੰ ਵੱਖ-ਵੱਖ ਕੰਪਨੀਆਂ ਦੇ ਨਾਮ ‘ਤੇ ਸ਼ੇਅਰ ਕੀਤਾ ਹੈ।
ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਟਾਟਾ ਅਤੇ ਜੀਓ ਦੇ ਨਾਮ ‘ਤੇ ਮੁਫਤ ਰੀਚਾਰਜ ਆਫਰ ਬਾਰੇ ਜਾਣਨ ਲਈ ਸਭ ਤੋਂ ਪਹਿਲਾਂ ਗੂਗਲ ਓਪਨ ਸਰਚ ਟੂਲ ਦੀ ਵਰਤੋਂ ਕੀਤੀ। ਇਸ ਦੌਰਾਨ ਸਾਨੂੰ ਇੱਕ ਵੀ ਅਜਿਹੀ ਖਬਰ ਨਹੀਂ ਮਿਲੀ ਜੋ ਇਸ ਦਾਅਵੇ ਦੀ ਪੁਸ਼ਟੀ ਕਰ ਸਕਦੀ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਭ ਤੋਂ ਪਹਿਲਾਂ ਜੀਓ ਦੀ ਅਧਿਕਾਰਤ ਵੈੱਬਸਾਈਟ ਨੂੰ ਸਕੈਨ ਕੀਤਾ। ਵੈੱਬਸਾਈਟ ‘ਤੇ ਵਾਇਰਲ ਆਫਰ ਵਰਗੀ ਕੋਈ ਜਾਣਕਾਰੀ ਨਹੀਂ ਮਿਲੀ। ਜੇਕਰ ਜੀਓ ਵੱਲੋਂ ਅਜਿਹਾ ਕੋਈ ਆਫਰ ਦਿੱਤਾ ਜਾਂਦਾ ਤਾਂ ਇਸ ਬਾਰੇ ਜਾਣਕਾਰੀ ਵੈੱਬਸਾਈਟ ‘ਤੇ ਜਰੂਰ ਹੁੰਦੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਜੀਓ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਸ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਵੀ ਵਾਇਰਲ ਪੋਸਟ ਨੂੰ ਸਹੀ ਸਾਬਤ ਕਰਨ ਵਾਲੀ ਕੋਈ ਜਾਣਕਾਰੀ ਨਹੀਂ ਮਿਲੀ।
ਜਾਂਚ ਦੇ ਅਗਲੇ ਪੜਾਅ ਵਿੱਚ ਅਸੀਂ ਟਾਟਾ ਨਾਲ ਜੁੜੇ ਵਾਇਰਲ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਟਾਟਾ ਦੀ ਵੈੱਬਸਾਈਟ ਸਰਚ ਕੀਤੀ। ਉੱਥੇ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ। ਜੇਕਰ ਕੰਪਨੀ ਵੱਲੋਂ ਇੰਨਾ ਵੱਡਾ ਆਫਰ ਦਿੱਤਾ ਜਾਂਦਾ ਤਾਂ ਇਸ ਬਾਰੇ ਕੁਝ ਜਾਣਕਾਰੀ ਵੈੱਬਸਾਈਟ ‘ਤੇ ਜ਼ਰੂਰ ਮੌਜੂਦ ਹੁੰਦੀ। ਅਸੀਂ ਟਾਟਾ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਵੀ ਸਰਚ ਕੀਤਾ। ਉੱਥੇ ਵੀ ਵਾਇਰਲ ਦਾਅਵੇ ਨਾਲ ਸਬੰਧਤ ਕੋਈ ਪੋਸਟ ਨਹੀਂ ਮਿਲੀ।
ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਦੇ ਨਾਮ ‘ਤੇ ਵਾਇਰਲ ਕੀਤੇ ਜਾ ਰਹੇ ਦਾਅਵੇ ਨੂੰ ਪਹਿਲਾਂ ਵੀ ਇਸੇ ਦਾਅਵੇ ਨਾਲ ਵੱਖ-ਵੱਖ ਮੌਕਿਆਂ ‘ਤੇ ਵਾਇਰਲ ਕੀਤਾ ਜਾ ਚੁੱਕਾ ਹੈ। ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਹੈ। ਤੁਸੀਂ ਉਸ ਫ਼ੈਕ੍ਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।
ਅਸੀਂ ਸਾਈਬਰ ਅਪਰਾਧ ਸਲਾਹਕਾਰ ਕਿਸਲੇ ਚੌਧਰੀ ਨਾਲ ਸਾਰੇ ਲਿੰਕ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ, ਸ਼ੇਅਰ ਕੀਤੇ ਜਾ ਰਹੇ ਲਿੰਕਾਂ ‘ਤੇ ਕਲਿੱਕ ਨਾ ਕਰੋ। ਇਸ ਕਾਰਨ ਤੁਹਾਡਾ ਡਾਟਾ ਚੋਰੀ ਹੋ ਸਕਦਾ ਹੈ ਅਤੇ ਤੁਹਾਡਾ ਖਾਤਾ ਵੀ ਹੈਕ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ, “ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜੇਕਰ ਕੋਈ ਕੰਪਨੀ ਅਜਿਹੀ ਪੇਸ਼ਕਸ਼ ਕਰਦੀ ਹੈ, ਤਾਂ ਉਹ ਯਕੀਨੀ ਤੌਰ ‘ਤੇ ਇਸਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਜਾਂ ਵੈੱਬਸਾਈਟ ‘ਤੇ ਸ਼ੇਅਰ ਕਰੇਗੀ। ਇਸ ਲਈ, ਸਭ ਤੋਂ ਪਹਿਲਾਂ ਉਨ੍ਹਾਂ ਦੀ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਦੀ ਜਾਂਚ ਕਰਨੀ ਚਾਹੀਦੀ ਹੈ।
ਅੰਤ ਵਿੱਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਸਾਹਮਣੇ ਆਇਆ ਕਿ 19 ਹਜ਼ਾਰ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ। ਪ੍ਰੋਫਾਈਲ ‘ਤੇ ਦਿੱਤੀ ਜਾਣਕਾਰੀ ਮੁਤਾਬਕ ਯੂਜ਼ਰ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਟਾਟਾ ਅਤੇ ਜੀਓ ਵੱਲੋਂ ਅਜਿਹਾ ਕੋਈ ਆਫਰ ਨਹੀਂ ਦਿੱਤਾ ਜਾ ਰਿਹਾ ਹੈ। ਪਾਠਕਾਂ ਨੂੰ ਕਿਸੇ ਵੀ ਸ਼ੱਕੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।