Fact Check: ਰਾਮ ਮੰਦਰ ਦੇ ਨਾਂ ‘ਤੇ ਮੁਫਤ ਰੀਚਾਰਜ ਦੇਣ ਦਾ ਫਰਜ਼ੀ ਲਿੰਕ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਰਾਮ ਮੰਦਰ ਦੇ ਨਾਂ ‘ਤੇ ਵਾਇਰਲ ਹੋ ਰਿਹਾ ਲਿੰਕ ਫਿਸ਼ਿੰਗ ਲਿੰਕ ਹੈ। ਰਾਮ ਮੰਦਰ ਬਣਨ ਦੇ ਮੌਕੇ ‘ਤੇ ਉਪਭੋਗਤਾਵਾਂ ਨੂੰ ਸਰਕਾਰ ਵਲੋਂ ਮੁਫਤ ਰੀਚਾਰਜ ਦੇਣ ਦਾ ਦਾਅਵਾ ਗਲਤ ਹੈ। ਲਿੰਕ ‘ਤੇ ਕਲਿੱਕ ਕਰਕੇ ਉਪਭੋਗਤਾ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ।

Fact Check: ਰਾਮ ਮੰਦਰ ਦੇ ਨਾਂ ‘ਤੇ ਮੁਫਤ ਰੀਚਾਰਜ ਦੇਣ ਦਾ ਫਰਜ਼ੀ ਲਿੰਕ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਅਯੁੱਧਿਆ ਦੇ ਰਾਮ ਮੰਦਰ ‘ਚ ਭਗਵਾਨ ਰਾਮ ਦੀ ਮੂਰਤੀ ਦੀ ਸਥਾਪਨਾ ਤੋਂ ਪਹਿਲਾਂ ਕਈ ਤਰ੍ਹਾਂ ਦੇ ਫਰਜ਼ੀ ਅਤੇ ਗੁੰਮਰਾਹਕੁੰਨ ਦਾਅਵੇ ਵਾਇਰਲ ਹੋ ਰਹੇ ਹਨ। ਹੁਣ ਫ੍ਰੀ ਰੀਚਾਰਜ ਨਾਲ ਜੁੜੀ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮੁਕੇਸ਼ ਅੰਬਾਨੀ ਦੀ ਤਸਵੀਰ ਲੱਗੀ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮ ਮੰਦਰ ਦੀ ਸਥਾਪਨਾ ਦੀ ਖੁਸ਼ੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਐਮ ਯੋਗੀ ਪੂਰੇ ਭਾਰਤ ਨੂੰ 3 ਮਹੀਨੇ ਦਾ ਮੁਫ਼ਤ ਰੀਚਾਰਜ ਦੇ ਰਹੇ ਹਨ। ਪੋਸਟ ਵਿੱਚ ਇੱਕ ਲਿੰਕ ਵੀ ਸਾਂਝਾ ਕੀਤਾ ਗਿਆ ਹੈ।

ਰਾਮ ਮੰਦਰ ਨਿਰਮਾਣ ਦੇ ਮੌਕੇ ‘ਤੇ ਉਪਭੋਗਤਾਵਾਂ ਨੂੰ ਸਰਕਾਰ ਵਲੋਂ ਮੁਫਤ ਰੀਚਾਰਜ ਦੇਣ ਦਾ ਦਾਅਵਾ ਗਲਤ ਹੈ। ਵਾਇਰਲ ਲਿੰਕ ਇੱਕ ਫਿਸ਼ਿੰਗ ਲਿੰਕ ਹੈ, ਜਿਸ ਕਾਰਨ ਉਪਭੋਗਤਾ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘Balmiki Kumar Kushwaha’ ਨੇ 14 ਜਨਵਰੀ 2024 ਨੂੰ ਵਾਇਰਲ ਲਿੰਕ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “Ram Mandir ਆਫਰ: 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਸਥਾਪਿਤ ਹੋਣੀ ਦੀ ਖੁਸ਼ੀ ‘ਤੇ, ਮੋਦੀ ਅਤੇ ਯੋਗੀ ਦੇ ਰਹੇ ਹਨ ਪੂਰੇ ਭਾਰਤ ਨੂੰ ਫ੍ਰੀ ਦੇ ₹749 ਵਾਲਾ 3 ਮਹੀਨਿਆਂ ਦਾ ਰੀਚਾਰਜ। ਤਾਂ ਹੁਣੇ ਹੇਠਾਂ ਦਿੱਤੇ ਨੀਲੇ ਲਿੰਕ ‘ਤੇ ਕਲਿੱਕ ਕਰਕੇ ਆਪਣੇ ਨੰਬਰ ‘ਤੇ ਰੀਚਾਰਜ ਕਰੋ।”

ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਪੋਸਟ ਦੀ ਜਾਂਚ ਕਰਨ ਲਈ ਅਸੀਂ ਪਹਿਲਾਂ ਸੰਬੰਧਿਤ ਕੀਵਰਡਸ ਦੇ ਨਾਲ ਗੂਗਲ ‘ਤੇ ਖੋਜ ਕੀਤੀ। ਸਾਨੂੰ ਦਾਅਵੇ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਮਿਲੀ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਬੀਜੇਪੀ ਦੇ ਵੇਰੀਫਾਈਡ ਸੋਸ਼ਲ ਮੀਡੀਆ ਹੈਂਡਲ ‘ਤੇ ਸਰਚ ਕੀਤਾ। ਸਾਨੂੰ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਪੋਸਟ ਨਹੀਂ ਮਿਲੀ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਭਾਰਤੀ ਜਨਤਾ ਪਾਰਟੀ ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਦਾਅਵੇ ਬਾਰੇ ਸਰਚ ਕੀਤਾ। ਸਾਨੂੰ ਉੱਥੇ ਵੀ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ।

ਕਿਉਂਕਿ ਪੋਸਟ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੀ ਤਸਵੀਰ ਲੱਗੀ ਹੋਈ ਹੈ, ਇਸ ਲਈ ਅਸੀਂ ਜੀਓ ਦੇ ਸੋਸ਼ਲ ਮੀਡੀਆ ਅਕਾਊਂਟਸ ਅਤੇ ਵੈਬਸਾਈਟ ਦੀ ਵੀ ਜਾਂਚ ਕੀਤੀ। ਇੱਥੇ ਵੀ ਸਾਨੂੰ ਵਾਇਰਲ ਦਾਅਵੇ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਮਿਲੀ।

ਜੇਕਰ ਅਸੀਂ ਵਾਇਰਲ ਲਿੰਕ ਦੇ URL ਨੂੰ ਧਿਆਨ ਨਾਲ ਵੇਖੀਏ, ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਇਹ ਜੀਓ ਜਾਂ ਭਾਰਤ ਸਰਕਾਰ ਨਾਲ ਸਬੰਧਤ ਨਹੀਂ ਹੈ। ਵਾਇਰਲ ਲਿੰਕ ਦਾ ਯੂਆਰਐਲ mahacashhback.in ਹੈ।

ਅਸੀਂ ਭਾਰਤੀ ਸਾਈਬਰ ਆਰਮੀ ਦੇ ਸੰਸਥਾਪਕ ਕਿਸ਼ਲੇ ਚੌਧਰੀ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੰਦੇਸ਼ਾਂ ਨਾਲ ਫਿਸ਼ਿੰਗ ਲਿੰਕ ਭੇਜ ਕੇ ਲੋਕਾਂ ਨੂੰ ਫਸਾਇਆ ਜਾਂਦਾ ਹੈ। ਉਪਭੋਗਤਾਵਾਂ ਨੂੰ ਅਜਿਹੇ ਲਿੰਕਾਂ ‘ਤੇ ਕਲਿੱਕ ਕਰਨ ਤੋਂ ਪਹਿਲਾਂ ਉਨ੍ਹਾਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਅਧਿਕਾਰਤ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਹੈਂਡਲਸ ਦੀ ਜਾਂਚ ਕਰੋ।

ਵਿਸ਼ਵਾਸ ਨਿਊਜ਼ ਦੀ ਵੈੱਬਸਾਈਟ ‘ਤੇ ਸਕੈਮ ਨਾਮ ਸਬੰਧਤ ਫ਼ੈਕ੍ਟ ਚੈੱਕ ਰਿਪੋਰਟਸ ਨੂੰ ਪੜ੍ਹੀਆਂ ਜਾ ਸਕਦਾ ਹੈ। ਅਯੁੱਧਿਆ ਰਾਮ ਮੰਦਰ ਤੋਂ ਵਾਇਰਲ ਫਰਜ਼ੀ ਅਤੇ ਗੁੰਮਰਾਹਕੁੰਨ ਖਬਰਾਂ ਦੀ ਰਿਪੋਰਟਸ ਇੱਥੇ ਪੜ੍ਹੋ।

ਅੰਤ ਵਿੱਚ ਅਸੀਂ ਉਸ ਯੂਜ਼ਰ ਦੇ ਅਕਾਊਂਟਸ ਨੂੰ ਸਕੈਨ ਕੀਤਾ ਜਿਸ ਨੇ ਫਰਜ਼ੀ ਲਿੰਕ ਸਾਂਝਾ ਕੀਤਾ ਸੀ। ਅਸੀਂ ਪਾਇਆ ਕਿ ਯੂਜ਼ਰ ਦੇ ਲਗਭਗ 5 ਹਜ਼ਾਰ ਦੋਸਤ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਰਾਮ ਮੰਦਰ ਦੇ ਨਾਂ ‘ਤੇ ਵਾਇਰਲ ਹੋ ਰਿਹਾ ਲਿੰਕ ਫਿਸ਼ਿੰਗ ਲਿੰਕ ਹੈ। ਰਾਮ ਮੰਦਰ ਬਣਨ ਦੇ ਮੌਕੇ ‘ਤੇ ਉਪਭੋਗਤਾਵਾਂ ਨੂੰ ਸਰਕਾਰ ਵਲੋਂ ਮੁਫਤ ਰੀਚਾਰਜ ਦੇਣ ਦਾ ਦਾਅਵਾ ਗਲਤ ਹੈ। ਲਿੰਕ ‘ਤੇ ਕਲਿੱਕ ਕਰਕੇ ਉਪਭੋਗਤਾ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts