ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ SBI ਵੱਲੋਂ ਪੂਰੇ ਭਾਰਤ ਵਿੱਚ ਲੋਕਾਂ ਨੂੰ 1,999 ਰੁਪਏ ਮੁਫਤ ਦੇਣ ਦੇ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਸਾਈਬਰ ਮਾਹਿਰਾਂ ਨੇ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ SBI ਦੇ ਨਾਮ ‘ਤੇ ਇਕ ਸੰਦੇਸ਼ ਵਾਇਰਲ ਹੋ ਰਿਹਾ ਹੈ। ਇਸ ‘ਤੇ SBI ਦਾ ਲੋਗੋ ਹੈ ਅਤੇ ਲਿਖਿਆ ਹੈ ਕਿ 200 ਸਾਲ ਪੂਰੇ ਹੋਣ ‘ਤੇ ਭਾਰਤ ਦੇ ਲੋਕਾਂ ਨੂੰ 1999 ਰੁਪਏ ਦਿੱਤੇ ਜਾ ਰਹੇ ਹਨ। ਪੋਸਟ ਦੇ ਨਾਲ ਇੱਕ ਲਿੰਕ ਵੀ ਦਿੱਤਾ ਗਿਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ SBI ਦੇ ਨਾਂ ‘ਤੇ ਵਾਇਰਲ ਹੋ ਰਿਹਾ ਲਿੰਕ ਫਰਜ਼ੀ ਹੈ। SBI ਭਾਰਤ ਦੇ ਲੋਕਾਂ ਨੂੰ 1999 ਰੁਪਏ ਨਹੀਂ ਦੇ ਰਿਹਾ ਹੈ। ਸਾਈਬਰ ਮਾਹਿਰਾਂ ਨੇ ਵੀ ਇਸ ਲਿੰਕ ਨੂੰ ਫਰਜ਼ੀ ਕਰਾਰ ਦਿੱਤਾ ਹੈ ਅਤੇ ਲਿੰਕ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ।
ਫੇਸਬੁੱਕ ਯੂਜ਼ਰ ‘ਸੋਨੂੰ ਕੁਮਾਰ’ ਨੇ 27 ਜੁਲਾਈ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿੱਚ ਲਿਖਿਆ ਹੈ, “200 ਸਾਲ ਪੂਰੇ ਹੋਣ ‘ਤੇ ਰੁਪਏ1999 ਮੁਫ਼ਤ। SBI ਦੇ 200 ਸਾਲ ਪੂਰੇ ਹੋਏ। ਇਸ ਖੁਸ਼ੀ ਵਿੱਚ ਪੂਰੇ ਭਾਰਤ ਦੀ ਜਨਤਾ ਦੇ ਖਾਤੇ ਵਿੱਚ 1999 ਮੁਫ਼ਤ ਸਾਰੀਆਂ ਲਈ। ਖਾਤੇ ਵਿੱਚ ਪੈਸੇ ਲੈਣ ਲਈ ਹੇਠਾਂ ਕਲਿੱਕ ਕਰੋ।
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
SBI ਦੇ ਨਾਮ ‘ਤੇ ਵਾਇਰਲ ਹੋ ਰਹੇ ਮੈਸੇਜ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ‘ਤੇ ਸਰਚ ਕੀਤਾ। ਸਾਨੂੰ ਦਾਅਵੇ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਮਿਲੀ। ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ। ਅਸੀਂ SBI ਦੇ ਸੋਸ਼ਲ ਮੀਡੀਆ ਹੈਂਡਲ ਨੂੰ ਖੰਗਲਣਾ ਸ਼ੁਰੂ ਕੀਤਾ। ਸਾਨੂੰ ਇੱਥੇ ਵੀ ਦਾਅਵੇ ਨਾਲ ਸਬੰਧਤ ਕੋਈ ਪੋਸਟ ਨਹੀਂ ਮਿਲੀ।
ਜਾਂਚ ਵਿੱਚ ਅੱਗੇ ਅਸੀਂ SBI ਦੀ ਅਧਿਕਾਰਤ ਵੈੱਬਸਾਈਟ ਵੱਲ ਰੁੱਖ ਕੀਤਾ। ਸਾਨੂੰ ਉੱਥੇ ਅਜਿਹਾ ਕੋਈ ਆਫਰ ਨਹੀਂ ਮਿਲਾ। ਜੇਕਰ ਕੰਪਨੀ ਵੱਲੋਂ ਇੰਨਾ ਵੱਡਾ ਆਫਰ ਦਿੱਤਾ ਜਾਂਦਾ ਤਾਂ ਇਸ ਬਾਰੇ ਜਾਣਕਾਰੀ ਵੈੱਬਸਾਈਟ ‘ਤੇ ਜ਼ਰੂਰ ਮੌਜੂਦ ਹੁੰਦੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੋਸਟ ਵਿੱਚ ਦਿੱਤੇ ਲਿੰਕ ਨੂੰ ਧਿਆਨ ਨਾਲ ਦੇਖਿਆ। ਇਸ ‘ਚ SBI Rewards ਲਿਖਿਆ ਹੋਇਆ ਹੈ, ਜਦਕਿ SBI ‘ਤੇ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ। ਇਸ ਨਾਲ ਇਸ ਲਿੰਕ ਦੇ ਫਿਸ਼ਿੰਗ ਲਿੰਕ ਹੋਣ ਦੀ ਸੰਭਾਵਨਾ ਵਧ ਗਈ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ SBI ਦੇ ਨਾਮ ‘ਤੇ ਫਰਜ਼ੀ ਪੋਸਟ ਵਾਇਰਲ ਹੋਈ ਹੈ। ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਫਰਜ਼ੀ ਪੋਸਟਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਹੈ। ਤੁਸੀਂ ਇੱਥੇ ਸਾਡੀ ਫ਼ੈਕ੍ਟ ਚੈੱਕ ਸਟੋਰੀ ਪੜ੍ਹ ਸਕਦੇ ਹੋ। ਵਿਸ਼ਵਾਸ ਨਿਊਜ਼ ਦੀ ਵੈੱਬਸਾਈਟ ‘ਤੇ ਕਈ ਹੋਰ ਕੰਪਨੀਆਂ ਨਾਲ ਸਬੰਧਤ ਫ਼ੈਕ੍ਟ ਚੈੱਕ ਸਟੋਰੀ ਪੜ੍ਹੀ ਜਾ ਸਕਦੀ ਹੈ।
ਅਸੀਂ ਦਿੱਲੀ ਪੁਲਿਸ ਦੇ ਸਾਈਬਰ ਸਲਾਹਕਾਰ ਕਿਸਲੇ ਚੌਧਰੀ ਨਾਲ ਸੰਪਰਕ ਕੀਤਾ। ਅਸੀਂ ਉਹਨਾਂ ਨਾਲ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਵਾਇਰਲ ਲਿੰਕ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਿੰਕ ‘ਤੇ ਕਲਿੱਕ ਕਰਨ ਨਾਲ ਤੁਹਾਡਾ ਨਿੱਜੀ ਡਾਟਾ ਚੋਰੀ ਹੋ ਸਕਦਾ ਹੈ।
ਅੰਤ ਵਿੱਚ ਅਸੀਂ ਫਰਜ਼ੀ ਪੋਸਟ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਾ ਕਿ ਯੂਜ਼ਰ ਨੂੰ 4 ਹਜ਼ਾਰ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ SBI ਵੱਲੋਂ ਪੂਰੇ ਭਾਰਤ ਵਿੱਚ ਲੋਕਾਂ ਨੂੰ 1,999 ਰੁਪਏ ਮੁਫਤ ਦੇਣ ਦੇ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਸਾਈਬਰ ਮਾਹਿਰਾਂ ਨੇ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।