Fact Check: ਇੰਡੀਅਨ ਆਇਲ ਫਿਊਲ ਸਬਸਿਡੀ ਤੋਹਫ਼ੇ ਦੇ ਨਾਂ ‘ਤੇ ਫਰਜ਼ੀ ਲਿੰਕ ਹੋ ਰਿਹਾ ਵਾਇਰਲ

ਇੰਡੀਅਨ ਆਇਲ ਦੇ ਨਾਂ ‘ਤੇ ਵਾਇਰਲ ਹੋ ਰਿਹਾ ਇਹ ਮੈਸੇਜ ਫਰਜ਼ੀ ਹੈ। ਕੰਪਨੀ ਨੇ ਅਜਿਹੇ ਕਿਸੇ ਆਫਰ ਜਾਂ ਤੋਹਫੇ ਦਾ ਐਲਾਨ ਨਹੀਂ ਕੀਤਾ ਹੈ। ਸਾਈਬਰ ਮਾਹਿਰਾਂ ਨੇ ਇਸ ਲਿੰਕ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਇੰਡੀਅਨ ਆਇਲ ਦੀ 65ਵੀਂ ਵਰ੍ਹੇਗੰਢ ‘ਤੇ ਫਿਊਲ ਸਬਸਿਡੀ ਤੋਹਫੇ ਦੇ ਨਾਂ ‘ਤੇ ਸੋਸ਼ਲ ਮੀਡੀਆ ਵਿੱਚ ਇਕ ਲਿੰਕ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵਿੱਚ ਇੰਡੀਅਨ ਆਇਲ ਦਾ ਲੋਗੋ ਲੱਗਿਆ ਹੋਇਆ ਹੈ ਅਤੇ ਇੱਕ ਲਿੰਕ ਵੀ ਦਿੱਤਾ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡੀਅਨ ਆਇਲ ਆਪਣੀ 65ਵੀਂ ਵਰ੍ਹੇਗੰਢ ‘ਤੇ ਈਂਧਨ ‘ਤੇ ਵਿਸ਼ੇਸ਼ ਸਬਸਿਡੀ ਦੇ ਰਿਹਾ ਹੈ। ਸਬਸਿਡੀ ਨੂੰ ਪਾਉਣ ਲਈ, ਤੁਹਾਨੂੰ ਪੋਸਟ ਵਿੱਚ ਦਿੱਤੇ ਲਿੰਕ ‘ਤੇ ਜਾ ਕੇ ਕੁਝ ਸਵਾਲਾਂ ਦੇ ਜਵਾਬ ਦੇਣੇ ਹੋਣਗੇ।

ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਪਾਇਆ ਕਿ ਇੰਡੀਅਨ ਆਇਲ ਫਿਊਲ ਸਬਸਿਡੀ ਗਿਫਟ ਦੇ ਨਾਂ ‘ਤੇ ਵਾਇਰਲ ਹੋ ਰਿਹਾ ਲਿੰਕ ਫਰਜ਼ੀ ਨਿਕਲਿਆ। ਇਹ ਇੱਕ ਫਿਸ਼ਿੰਗ ਲਿੰਕ ਹੈ। ਅਸੀਂ ਆਪਣੇ ਪਾਠਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Navaita ਨੇ 18 ਜਨਵਰੀ ਨੂੰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ,“Indian Oil 65th Anniversary Fuel Subsidy, Anniversary gifts are only available for collection today. Winners please collect them as soon as possible .” ਹੇਠਾਂ ਇੱਕ ਲਿੰਕ ਦਿੱਤਾ ਗਿਆ ਹੈ।

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਅਜਿਹੇ ਹੀ ਇੱਕ ਹੋਰ ਯੂਜ਼ਰ ਆਸ਼ੀਸ਼ ਕੁਮਾਰ ਨੇ ਮਿਲਦੇ – ਜੁਲਦੇ ਦਾਅਵੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ।

ਪੜਤਾਲ

ਵਾਇਰਲ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ‘ਤੇ ਦਿੱਤੇ ਲਿੰਕ ਨੂੰ ਚੈੱਕ ਕੀਤਾ। ਲਿੰਕ ਇੰਡੀਅਨ ਆਇਲ ਦੀ ਵੈੱਬਸਾਈਟ ਦਾ ਨਹੀਂ ਹੈ। ਇਸ ਲਿੰਕ ‘ਤੇ ਕਲਿੱਕ ਕਰਨ ‘ਤੇ ਇਕ ਪੇਜ ਖੁੱਲ੍ਹਦਾ ਹੈ, ਜਿਸ ‘ਤੇ ਲਿਖਿਆ ਹੋਇਆ ਹੈ- Indian Oil 65th Anniversary Fuel Subsidy! Through the questionnaire, you will have a chance to get 6000 Rupee .”

ਅਸੀਂ ਇੰਡੀਅਨ ਆਇਲ ਦੀ ਵੈੱਬਸਾਈਟ ‘ਤੇ ਇਸ ਆਫ਼ਰ ਦੀ ਜਾਂਚ ਕੀਤੀ। ਸਾਨੂੰ ਉੱਥੇ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ। ਅਸੀਂ ਇੰਡੀਅਨ ਆਇਲ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਦੀ ਵੀ ਜਾਂਚ ਕੀਤੀ। ਸਾਨੂੰ 18 ਜਨਵਰੀ, 2023 ਨੂੰ ਫੇਸਬੁੱਕ ਪੇਜ ‘ਤੇ ਵਾਇਰਲ ਦਾਅਵੇ ਦਾ ਖੰਡਨ ਕਰਨ ਵਾਲੀ ਇੱਕ ਪੋਸਟ ਮਿਲੀ। ਪੋਸਟ ਸ਼ੇਅਰ ਕਰਦੇ ਹੋਏ ਇੰਡੀਅਨ ਆਇਲ ਦੀ ਤਰਫੋਂ ਲਿਖਿਆ ਗਿਆ,ਚੇਤਾਵਨੀ: ਇੰਡੀਅਨ ਆਇਲ ਦੇ ਵਲੋਂ ਹੋਣ ਦਾ ਦਾਅਵਾ ਕਰਨ ਵਾਲੇ ਜਾਅਲੀ ਪ੍ਰਤੀਯੋਗਿਤਾਵਾਂ ਤੋਂ ਸਾਵਧਾਨ ਰਹੋ। ਸਾਰੀਆਂ ਅਧਿਕਾਰਤ ਪ੍ਰਤੀਯੋਗਤਾਵਾਂ/ ਘੋਸ਼ਣਾਵਾਂ ਸਿਰਫ ਸਾਡੀ ਅਧਿਕਾਰਤ ਵੈੱਬਸਾਈਟ ਅਤੇ ਵੇਰੀਫਾਈਡ ਸੋਸ਼ਲ ਮੀਡੀਆ ਅਕਾਊਂਟਸ ‘ਤੇ ਪੋਸਟ ਕੀਤੀਆਂ ਜਾਣਗੀਆਂ। ਅਣਜਾਣ ਸਰੋਤਾਂ ਨੂੰ ਨਿੱਜੀ ਜਾਣਕਾਰੀ ਨਾ ਦਿਓ। ਸਾਵਧਾਨ ਰਹੋ, ਸੁਰੱਖਿਅਤ ਰਹੋ।”

ਸਰਚ ਕਰਨ ‘ਤੇ ਸਾਨੂੰ ਵਾਇਰਲ ਦਾਅਵੇ ਦੇ ਸਬੰਧ ਵਿੱਚ ਰਚਾਕੋਂਡਾ ਪੁਲਿਸ ਕਮਿਸ਼ਨਰੇਟ ਦੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਗਈ ਇੱਕ ਪੋਸਟ ਵੀ ਮਿਲੀ। 21 ਜਨਵਰੀ, 2023 ਨੂੰ ਸ਼ੇਅਰ ਕੀਤੀ ਗਈ ਪੋਸਟ ਵਿੱਚ ਦੱਸਿਆ ਗਿਆ, “ਇਹ ਲਿੰਕ ਫਰਜ਼ੀ ਹੈ। ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰੋ।”

ਕੋਲਕਾਤਾ ਪੁਲਿਸ ਨੇ ਵੀ ਆਪਣੇ ਵੈਰੀਫਾਈਡ ਟਵਿੱਟਰ ਹੈਂਡਲ ਤੋਂ ਵਾਇਰਲ ਦਾਅਵੇ ਸਬੰਧੀ ਇੱਕ ਪੋਸਟ ਸ਼ੇਅਰ ਕੀਤੀ ਹੈ।18 ਜਨਵਰੀ 2023 ਨੂੰ ਵਾਇਰਲ ਹੋਈ ਪੋਸਟ ਵਿੱਚ ਦੱਸਿਆ ਗਿਆ, “ਇਹ ਇੱਕ ਫਰਜ਼ੀ ਲਿੰਕ ਹੈ, ਜੋ ਜੂਨ 2022 ਤੋਂ ਵਟਸਐਪ ਉੱਤੇ ਵਾਇਰਲ ਹੋ ਰਿਹਾ ਹੈ। ਹੁਣ ਇਸਨੂੰ ਜਨਵਰੀ 2023 ਵਿੱਚ ਦੁਬਾਰਾ ਸਕ੍ਰਿਯ ਰੂਪ ਨਾਲ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਸੁਚੇਤ ਰਹੋ।”

ਅਸੀਂ ਹੋਰ ਜਾਣਕਾਰੀ ਲਈ ਭਾਰਤੀ ਸਾਈਬਰ ਆਰਮੀ ਦੇ ਪ੍ਰਧਾਨ ਅਤੇ ਭਾਰਤੀ ਪੁਲਿਸ ਦੇ ਸਾਈਬਰ ਕ੍ਰਾਈਮ ਸਲਾਹਕਾਰ ਕ੍ਰਿਸਲੇ ਚੌਧਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਲਿੰਕ ਸਾਂਝਾ ਕੀਤਾ। ਉਨ੍ਹਾਂ ਦਾ ਕਹਿਣਾ ਹੈ, “ਵਾਇਰਲ ਦਾਅਵਾ ਫਰਜੀ ਹੈ ਅਤੇ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰੋ।”

ਵਾਇਰਲ ਦਾਅਵੇ ਨਾਲ ਮਿਲਦੀ-ਜੁਲਦੀ ਪੋਸਟ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕ ਹੈ, ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਤੁਸੀਂ ਇੱਥੇ ਸਾਡੀ ਤੱਥ ਜਾਂਚ ਕਹਾਣੀ ਪੜ੍ਹ ਸਕਦੇ ਹੋ।

ਜਾਂਚ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਯੂਜ਼ਰ ਨੇ ਫੇਸਬੁੱਕ ‘ਤੇ ਆਪਣੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਨਤੀਜਾ: ਇੰਡੀਅਨ ਆਇਲ ਦੇ ਨਾਂ ‘ਤੇ ਵਾਇਰਲ ਹੋ ਰਿਹਾ ਇਹ ਮੈਸੇਜ ਫਰਜ਼ੀ ਹੈ। ਕੰਪਨੀ ਨੇ ਅਜਿਹੇ ਕਿਸੇ ਆਫਰ ਜਾਂ ਤੋਹਫੇ ਦਾ ਐਲਾਨ ਨਹੀਂ ਕੀਤਾ ਹੈ। ਸਾਈਬਰ ਮਾਹਿਰਾਂ ਨੇ ਇਸ ਲਿੰਕ ‘ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts