Fact Check : ਪੰਜਾਬ ਚੋਣਾਂ ਨੂੰ ਲੈ ਕੇ ਵਾਇਰਲ ਹੋਈ ਫਰਜ਼ੀ ਤਾਰੀਖ, ਫਰਜ਼ੀ ਹੈ ਵਾਇਰਲ ਪੋਸਟ
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ‘ਪੰਜਾਬ ਵਿੱਚ 4 ਫਰਵਰੀ ਤੋਂ ਚੋਣਾਂ’ ਦਾ ਦਾਅਵਾ ਕਰਨ ਵਾਲੀ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਅਜੇ ਤੱਕ ਚੋਣ ਆਯੋਗ ਨੇ ਤਰੀਕਾਂ ਨੂੰ ਲੈ ਕੇ ਕੋਈ ਘੋਸ਼ਣਾ ਨਹੀਂ ਕੀਤੀ ਹੈ।
- By: Ashish Maharishi
- Published: Dec 6, 2021 at 04:30 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਦਸਤਕ ਦੇ ਨਾਲ ਹੀ ਫਰਜ਼ੀ ਖਬਰਾਂ ਦੇ ਵਾਇਰਲ ਹੋਣ ਦਾ ਸਿਲਸਿਲਾ ਵੀ ਚੱਲ ਪਿਆ ਹੈ। ਫੇਸਬੁੱਕ ‘ਤੇ ਕੁਝ ਯੂਜ਼ਰ ਇੱਕ ਨਿਊਜ਼ ਚੈਨਲ ਦੇ ਸਕ੍ਰੀਨ ਸ਼ਾਟ ਨੂੰ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਚੋਣ ਆਯੋਗ ਨੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਰਾਜ ਵਿੱਚ 4 ਫਰਵਰੀ ਤੋਂ ਵਿਧਾਨ ਸਭਾ ਚੋਣਾਂ ਹੋਣਗੀਆ । ਵਾਇਰਲ ਪੋਸਟ ‘ਚ ਚੋਣ ਆਯੋਗ ਦੇ ਸਾਬਕਾ ਮੁੱਖ ਆਯੁਕਤ ਨਸੀਮ ਜ਼ੈਦੀ ਨੂੰ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਤਾਂ ਇਹ ਫਰਜ਼ੀ ਸਾਬਿਤ ਹੋਈ । ਅਜੇ ਤੱਕ ਚੌਣ ਆਯੋਗ ਦੇ ਵੱਲੋਂ ਪੰਜਾਬ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਕੋਈ ਘੋਸ਼ਣਾ ਨਹੀਂ ਕੀਤੀ ਗਈ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਪੇਜ ਪੰਜਾਬ ਮੀਡੀਆ ਨਿਊਜ਼ ਨੇ ਇੱਕ ਨਿਊਜ਼ ਚੈਨਲ ਦਾ ਸਕ੍ਰੀਨ ਸ਼ਾਟ ਨੂੰ ਪੋਸਟ ਕਰਦੇ ਹੋਏ 2 ਦਸੰਬਰ ਨੂੰ ਲਿਖਿਆ: ‘ਪੰਜਾਬ ਵਿੱਚ 4 ਫਰਵਰੀ ਨੂੰ ਚੋਣਾਂ ਹੋਣਗੀਆਂ।
ਫੇਸਬੁੱਕ ‘ਤੇ ਹੋਰ ਯੂਜ਼ਰਸ ਵੀ ਇਸ ਨੂੰ ਸੱਚ ਮੰਨ ਕੇ ਵਾਇਰਲ ਕਰ ਰਹੇ ਹਨ। ਪੋਸਟ ਦੇ ਕੰਟੇੰਟ ਨੂੰ ਬਦਲਿਆ ਨਹੀਂ ਗਿਆ ਹੈ । ਇਸਦਾ ਆਰਕਾਈਵ ਵਰਜਨ ਨੂੰ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਗੂਗਲ ਓਪਨ ਸਰਚ ਕੀਤਾ। ਸਬੰਧਿਤ ਕੀਵਰਡ ਨੂੰ ਟਾਈਪ ਕਰਨ ਤੇ ਸਾਨੂੰ ਕੋਈ ਵੀ ਲੇਟੇਸਟ ਖਬਰ ਨਹੀਂ ਮਿਲੀ, ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੋਵੇ ਕਿ ਪੰਜਾਬ ਵਿੱਚ 4 ਫਰਵਰੀ ਤੋਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ, ਸਾਨੂੰ ਚਾਰ ਸਾਲ ਪੁਰਾਣੀਆਂ ਕਈ ਖ਼ਬਰਾਂ ਅਤੇ ਵੀਡੀਓ ਮਿਲੇ, ਜਿਨ੍ਹਾਂ ਵਿੱਚ 4 ਫਰਵਰੀ ਨੂੰ ਪੰਜਾਬ ਵਿੱਚ ਚੋਣਾਂ ਹੋਣ ਦੀਆਂ ਗੱਲ ਕਹੀ ਗਈ ਸੀ ।
ਪੰਜਾਬ ਕੇਸਰੀ ਟੀਵੀ ਯੂਟਿਊਬ ਚੈਨਲ ‘ਤੇ 4 ਜਨਵਰੀ 2017 ਨੂੰ ਅਪਲੋਡ ਇੱਕ ਖਬਰ ਵਿੱਚ ਦੱਸਿਆ ਗਿਆ ਕਿ ਵਿਧਾਨ ਸਭਾ ਮਤਦਾਨ ਦੇ ਲਈ ਬਜਾ ਬਿਗੁਲ, 4 ਫਰਵਰੀ ਨੂੰ ਹੋਣਗੇ ਪੰਜਾਬ ਵਿੱਚ ਚੁਨਾਵ । ਵੀਡੀਓ ‘ਚ ਵਾਇਰਲ ਪੋਸਟ ‘ਚ ਦਿੱਖ ਰਹੇ ਚੋਣ ਆਯੋਗ ਦੇ ਸਾਬਕਾ ਮੁੱਖ ਆਯੁਕਤ ਨਸੀਮ ਜ਼ੈਦੀ ਨੂੰ ਦੇਖਿਆ ਜਾ ਸਕਦਾ ਹੈ।
ਜਾਂਚ ਦੌਰਾਨ ਸਾਨੂੰ ਇੰਡੀਆ ਟੀਵੀ ਦੇ ਯੂ-ਟਿਊਬ ਚੈਨਲ ‘ਤੇ ਇੱਕ ਖਬਰ ਵੀ ਮਿਲੀ। 4 ਜਨਵਰੀ 2017 ਨੂੰ ਅੱਪਲੋਡ ਇਸ ਖਬਰ ਵਿੱਚ ਦੱਸਿਆ ਗਿਆ ਕਿ ਪੰਜ ਰਾਜਾਂ ਵਿੱਚ ਚੋਣ ਆਯੋਗ ਨੇ ਕੀਤਾ ਤਰੀਕਾਂ ਦਾ ਐਲਾਨ । ਇਸ ਵੀਡੀਓ ਵਿੱਚ 27:10 ਮਿੰਟ ਤੋਂ ਲੈ ਕੇ 27:30 ਮਿੰਟ ਦੇ ਵਿਚਕਾਰ ਪੰਜਾਬ ਚੋਣਾਂ ਬਾਰੇ ਦੇਖਿਆ ਜਾ ਸਕਦਾ ਹੈ। ਇੱਥੇ ਸਾਨੂੰ ਉਹ ਵਾਇਰਲ ਸਕ੍ਰੀਨਸ਼ਾਟ ਵੀ ਮਿਲਿਆ, ਜੋ ਹੁਣ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ ਨੂੰ ਲੈ ਕੇ ਵਿਸ਼ਵਾਸ ਨਿਊਜ਼ ਨੇ ਚੰਡੀਗੜ੍ਹ ਦੈਨਿਕ ਜਾਗਰਣ ਦੇ ਉਪ ਨਿਊਜ਼ ਸੰਪਾਦਕ ਕਮਲੇਸ਼ ਭੱਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਪੋਸਟ ਫਰਜ਼ੀ ਹੈ। ਅਜੇ ਤੱਕ ਚੋਣਾਂ ਨੂੰ ਲੈ ਕੇ ਕੋਈ ਘੋਸ਼ਣਾ ਨਹੀਂ ਹੋਈ ਹੈ।
ਵਿਸ਼ਵਾਸ ਨਿਊਜ਼ ਨੇ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਚੌਣ ਆਯੋਗ ਦੇ ਸੰਯੁਕਤ ਨਿਰਦੇਸ਼ਕ (ਮੀਡੀਆ) ਅਨੁਜ ਚਾਂਡਕ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਪੋਸਟ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਅਜੇ ਤੱਕ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਗਈ , ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ।
ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫੇਸਬੁੱਕ ਪੇਜ ਪੰਜਾਬ ਮੀਡੀਆ ਨਿਊਜ਼ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 7 ਅਗਸਤ 2019 ਨੂੰ ਬਣਾਇਆ ਗਿਆ ਸੀ। ਇਸ ਨੂੰ ਪੰਦਰਾਂ ਸੌ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ‘ਪੰਜਾਬ ਵਿੱਚ 4 ਫਰਵਰੀ ਤੋਂ ਚੋਣਾਂ’ ਦਾ ਦਾਅਵਾ ਕਰਨ ਵਾਲੀ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਅਜੇ ਤੱਕ ਚੋਣ ਆਯੋਗ ਨੇ ਤਰੀਕਾਂ ਨੂੰ ਲੈ ਕੇ ਕੋਈ ਘੋਸ਼ਣਾ ਨਹੀਂ ਕੀਤੀ ਹੈ।
- Claim Review : ਪੰਜਾਬ ਵਿੱਚ 4 ਫਰਵਰੀ ਨੂੰ ਚੋਣਾਂ
- Claimed By : ਫੇਸਬੁੱਕ ਪੇਜ ਪੰਜਾਬ ਮੀਡੀਆ ਨਿਊਜ਼
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...