X
X

Fact Check : ਕਿਸਾਨਾਂ ਨਾਲ ਜੁੜੀ Time Magazine ਦੀ ਇਹ ਕਵਰ ਫੋਟੋ ਫਰਜੀ ਹੈ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਟਾਈਮ ਮੈਗਜ਼ੀਨ ਨੇ ਟੇਸਲਾ ਮੋਟਰਸ ਕੰਪਨੀ ਦੇ ਮਾਲਕ ਏਲਨ ਮਸਕ ਦੀ ਤਸਵੀਰ ਨੂੰ ‘ਪਰਸਨ ਆਫ ਦ ਯੀਅਰ’ ਵਜੋਂ ਦਸੰਬਰ ਮਹੀਨੇ ਦੇ ਕਵਰ ਪੇਜ ਤੇ ਛਾਪਿਆ ਹੈ।

ਨਵੀਂ ਦਿੱਲੀ ( ਵਿਸ਼ਵਾਸ ਨਿਊਜ਼ ) । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ 2021 ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਘੋਸ਼ਣਾ ਕੀਤੀ ਸੀ ਅਤੇ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਵਿੱਚ ਇਹ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਸੀ । ਇੱਕ ਸਾਲ ਤੋਂ ਵੱਧ ਚੱਲੇ ਕਿਸਾਨ ਅੰਦੋਲਨ ਤੋਂ ਬਾਅਦ ਕਿਸਾਨ ਦਿੱਲੀ ਦੀ ਬਰੂਹਾਂ ਤੋਂ ਫਤਿਹ ਮਾਰਚ ਕੱਢ ਘਰਾਂ ਨੂੰ ਪਰਤੇ ਸੀ । ਪੰਜਾਬ ‘ਚ ਥਾਂ -ਥਾਂ ਤੇ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਮਨਾਈ ਗਈ । ਹੁਣ ਇਸ ਨਾਲ ਹੀ ਜੁੜੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ Time ਮੈਗਜ਼ੀਨ ਨੇ ਕਿਸਾਨਾਂ ਦੀ ਜਿੱਤ ਨੂੰ ਆਪਣੀ ਮੈਗਜ਼ੀਨ ਦੇ ਕਵਰ ਪੇਜ ‘ਚ ਸ਼ਾਮਿਲ ਕੀਤਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ । ਅਸਲ ਵਿੱਚ ਕਵਰ ਪੇਜ ਤੇ ਕਿਸਾਨਾਂ ਦੇ ਜਸ਼ਨ ਦੀ ਨਹੀਂ ਬਲਕਿ ਉਦਯੋਗਪਤੀ ਏਲਨ ਮਸਕ ਦੀ ਤਸਵੀਰ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ” Narinder Johal “ਨੇ 14 ਦਸੰਬਰ ਨੂੰ ਇਹ ਪੋਸਟ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਅਮਰੀਕਾ ਛੱਪਦੇ ਟਾਈਮ ਮੈਗਜ਼ੀਨ ਦੇ ਕਵਰ ਤੇ,,,”
ਇਸ ਤੇ ਜਸ਼ਨ ਮਨਾਉਂਦੇ ਕਿਸਾਨਾਂ ਨੂੰ ਵੇਖਿਆ ਜਾ ਸਕਦਾ ਹੈ। ਅਤੇ ਇਸ ਤੇ ਲਿਖਿਆ ਹੈ : Person of the Year Time ,2021 WAS THE YEAR OF THE FARMERS IN INDIA , LARGEST PROTEST IN HUMAN HISTORY “ਲਿਖਿਆ ਹੋਇਆ ਹੈ।

ਅਜਿਹੇ ਹੀ ਇੱਕ ਹੋਰ ਫੇਸਬੁੱਕ ਯੂਜ਼ਰ Kaur Rajvir ਨੇ 15 ਦਸੰਬਰ ਨੂੰ ਇਹ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ :ਵਿਸ਼ਵ ਪ੍ਰਸਿੱਧ Time ਮੈਗਜ਼ੀਨ ਨੇ ਵੀ ਕਿਸਾਨਾਂ ਦੀ ਜਿੱਤ ਨੂੰ ਦਿੱਤਾ”ਮਾਣ #farmers #Worldfamous #farmerslife

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਪੜਤਾਲ

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਲਈ ਵਿਸ਼ਵਾਸ ਨਿਊਜ਼ ਨੇ ਕੁਝ ਕੀਵਰਡ ਦੇ ਰਾਹੀਂ ( ‘Time Magazine’ ਨੇ ਕਿਸਾਨਾਂ ਦੀ ਜਿੱਤ) ਸਰਚ ਕੀਤਾ । ਸਾਨੂੰ ਵਾਇਰਲ ਦਾਅਵੇ ਵਾਲੀ ਕੋਈ ਖਬਰ ਨਹੀਂ ਮਿਲੀ।

ਇੱਥੋਂ ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ ਅਤੇ ਟਾਈਮ ਮੈਗਜ਼ੀਨ ਦੇ ਸੋਸ਼ਲ ਮੀਡਿਆ ਅਕਾਊਂਟ ਵੱਲ ਰੁੱਖ ਕੀਤਾ । ਕਿਉਂਕਿ ਟਾਈਮ ਮੈਗਜ਼ੀਨ ਆਪਣੇ ਹਰ ਕਵਰ ਪੇਜ਼ ਬਾਰੇ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲਸ ‘ਤੇ ਅਪਡੇਟ ਜ਼ਰੂਰ ਕਰਦਾ ਹੈ। ਇੱਥੇ ਵੀ ਸਾਨੂੰ ਅਜਿਹੇ ਕੋਈ ਕਵਰ ਪੇਜ਼ ਬਾਰੇ ਜਾਣਕਾਰੀ ਨਹੀਂ ਮਿਲੀ।

ਪਰ ਸਾਨੂੰ ਇੱਥੇ ਦਸੰਬਰ ਮਹੀਨੇ ਦਾ Time Magazine ਕਵਰ ਪਿੰਨਡ ਕੀਤਾ ਹੋਇਆ ਮਿਲਿਆ। ਇਸ ਵਿੱਚ ਕਿਸਾਨਾਂ ਦੀ ਨਹੀਂ ਬਲਕਿ ਟੇਸਲਾ ਮੋਟਰਸ ਕੰਪਨੀ ਦੇ CEO ਏਲਨ ਮਸਕ ਦੀ ਤਸਵੀਰ ਲੱਗੀ ਹੋਈ ਸੀ। ‘Time’ ਨੇ ਆਪਣੀ ਵੈੱਬਸਾਈਟ ਤੇ ਵੀ ਟੇਸਲਾ ਮੋਟਰਸ ਕੰਪਨੀ ਦੇ ਮਾਲਕ ਏਲਨ ਮਸਕ ਨੂੰ ‘TIME’s 2021 Person of the Year ’ ਚੁਣੇ ਜਾਣ ਦਾ ਜਿਕਰ ਕੀਤਾ ਹੈ । ਅਸਲ ਵਾਇਰਲ ਕਵਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਅੱਗੇ ਅਸੀਂ time.com ਦੀ ਵੈੱਬਸਾਈਟ ਤੇ ਪਹੁੰਚੇ ਅਤੇ ਜਨਵਰੀ ਮਹੀਨੇ ਤੋਂ ਲੈ ਕੇ ਦਸੰਬਰ ਮਹੀਨੇ ਤੱਕ ਦੇ ਕਵਰ ਪੇਜ਼ ਬਾਰੇ ਸਰਚ ਕੀਤਾ । ਸਾਨੂੰ ਕਿਸਾਨਾਂ ਦੀ ਜਿੱਤ ਦਾ ਜਿਕਰ ਕਰਦਾ ਅਜਿਹਾ ਕੋਈ ਕਵਰ ਪੇਜ਼ ਨਹੀਂ ਮਿਲਿਆ। ਤੁਸੀਂ ਇਹਨਾਂ ਕਵਰ ਪੇਜ਼ਾ ਨੂੰ ਇੱਥੇ ਵੇਖ ਸਕਦੇ ਹੋ।

ਆਪਣੀ ਪੜਤਾਲ ਦੀ ਪੁਸ਼ਟੀ ਲਈ ਟਾਈਮ ਮੈਗਜ਼ੀਨ ਦੀ ਪੱਤਰਕਾਰ Kim Dozier ਨਾਲ ਟਵੀਟਰ ਰਾਹੀਂ ਸੰਪਰਕ ਕੀਤਾ ਅਤੇ ਵਾਇਰਲ ਪੋਸਟ ਦਾ ਕਲੇਮ ਵੀ ਉਨ੍ਹਾਂ ਦੇ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਵਾਰ ਟਾਈਮ ਮੈਗਜ਼ੀਨ ਨੇ ਪਰਸਨ ਆਫ ਦ ਯੀਅਰ ਦੇ ਰੂਪ ਵਿੱਚ ਏਲਨ ਮਸਕ ਨੂੰ ਚੁਣਿਆ ਹੈ ਅਤੇ ਉਨ੍ਹਾਂ ਨੇ ਸਾਡੇ ਨਾਲ ਵੈੱਬਸਾਈਟ ਅਤੇ ਟਵੀਟਰ ਲਿੰਕ ਸ਼ੇਅਰ ਕੀਤਾ ਜਿਸ ਵਿੱਚ ਟੇਸਲਾ ਮੋਟਰਸ ਕੰਪਨੀ ਦੇ ਮਾਲਕ ਏਲਨ ਮਸਕ ਦੀ ਤਸਵੀਰ ਛਪੀ ਹੋਈ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਅਲਬਰਟਾ ਦੇ ਐਡਮੰਟਨ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਨੂੰ 1,057 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਟਾਈਮ ਮੈਗਜ਼ੀਨ ਨੇ ਟੇਸਲਾ ਮੋਟਰਸ ਕੰਪਨੀ ਦੇ ਮਾਲਕ ਏਲਨ ਮਸਕ ਦੀ ਤਸਵੀਰ ਨੂੰ ‘ਪਰਸਨ ਆਫ ਦ ਯੀਅਰ’ ਵਜੋਂ ਦਸੰਬਰ ਮਹੀਨੇ ਦੇ ਕਵਰ ਪੇਜ ਤੇ ਛਾਪਿਆ ਹੈ।

  • Claim Review : ਅਮਰੀਕਾ ਛੱਪਦੇ ਟਾਈਮ ਮੈਗਜ਼ੀਨ ਦੇ ਕਵਰ ਤੇ,
  • Claimed By : ਫੇਸਬੁੱਕ ਯੂਜ਼ਰ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later