ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਪਾਇਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਪੋਸਟ ਕਿ ਭਾਰਤ ਵਿੱਚ ਕੈਡਬਰੀ ਦੀਆਂ ਚਾਕਲੇਟਾਂ ਵਿੱਚ ਬੀਫ ਹੁੰਦਾ ਹੈ, ਫਰਜੀ ਨਿਕਲਿਆ।
ਨਵੀਂ ਦਿੱਲੀ ( ਵਿਸ਼ਵਾਸ ਨਿਊਜ਼ )। ਕੈਡਬਰੀ ਦੀ ਵੈੱਬਸਾਈਟ ਦਾ ਇੱਕ ਸਕ੍ਰੀਨਸ਼ਾਟ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਸਕ੍ਰੀਨਸ਼ਾਟ ਨੂੰ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਕੈਡਬਰੀ ‘ਹਲਾਲ’ ਪ੍ਰਮਾਣਿਤ ਹੈ ਅਤੇ ਇਸ ਵਿੱਚ ਬੀਫ ਹੈ। ਸਕ੍ਰੀਨਸ਼ਾਟ ਸ਼ੇਅਰ ਕਰਕੇ ਯੂਜ਼ਰਸ ਇਸ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸ ਰਹੇ ਹਨ ਅਤੇ ਬ੍ਰਾਂਡ ਦਾ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਭਾਰਤ ਵਿੱਚ ਵਿਕਣ ਵਾਲੇ ਕੈਡਬਰੀ ਉਤਪਾਦਾਂ ਵਿੱਚ ਬੀਫ ਹੋਣ ਦਾ ਦਾਅਵਾ ਗ਼ਲਤ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਰਘੁਨਾਥ ਸ਼ਰਮਾ ਬੇਬਾਕ ਨਾਮ ਦੇ ਇੱਕ ਫੇਸਬੁੱਕ ਯੂਜ਼ਰ ਨੇ 29 ਅਕਤੂਬਰ 2022 ਨੂੰ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ, ‘ਦੋਸਤੋ, ਸੋਚੋ ਇਹ ਕੀ ਹੋ ਰਿਹਾ ਹੈ ਭਾਰਤ ‘ਚ ??????ਹਿੰਦੁਸਤਾਨ ‘ਚ ,ਹਿੰਦੂਆਂ ਨੂੰ ਗਊ ਮਾਸ ਖੁਆ ਕੇ ਉਨ੍ਹਾਂ ਦੀ ਆਸਥਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।”
ਵਾਇਰਲ ਸਕ੍ਰੀਨਸ਼ੌਟ ਵਿੱਚ ਲਿਖਿਆ ਹੈ, ‘ਕਿਰਪਾ ਧਿਆਨ ਦੀਓ ,ਜੇਕਰ ਸਾਡੇ ਕਿਸੇ ਵੀ ਉਤਪਾਦ ਦੀ ਸਮੱਗਰੀ ਵਿੱਚ ਜਿਲੇਟਿਨ ਹੁੰਦਾ ਹੈ, ਤਾਂ ਅਸੀਂ ਜਿਸ ਜਿਲੇਟਿਨ ਨੂੰ ਵਰਤਦੇ ਹਾਂ ਉਹ ਹਲਾਲ ਪ੍ਰਮਾਣਿਤ ਹੈ ਅਤੇ ਬੀਫ ਤੋਂ ਪ੍ਰਾਪਤ ਹੁੰਦਾ ਹੈ। ਸੂਚੀਬੱਧ ਉਤਪਾਦ ਕੈਡਬਰੀ ਪਸੰਦੀਦਾ ਕਿਸਮ ਦੇ ਪੈਕ ਵਿੱਚ ਪਾਏ ਜਾਣ ਵਾਲੇ ਸਮਾਨ “ਮਿੰਨੀ” ਵੇਰੀਏਂਟ ਦਾ ਪ੍ਰਤਿਨਿਧਿਤਵ ਹਨ।”
ਸੋਸ਼ਲ ਮੀਡੀਆ ‘ਤੇ ਕਈ ਹੋਰ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਸ਼ੁਰੂ ਕਰਦੇ ਹੋਏ ਸਕ੍ਰੀਨਸ਼ਾਟ ਨੂੰ ਧਿਆਨ ਨਾਲ ਦੇਖਿਆ। ਵਾਇਰਲ ਸਕ੍ਰੀਨਸ਼ਾਟ ਵਿੱਚ ਅਸੀਂ ਡੋਮੇਨ ਨਾਮ ‘.com.au’ ਲਿਖਿਆ ਦੇਖਿਆ। ਇਸ ਤੋਂ ਅਸੀਂ ਅਨੁਮਾਨ ਲਗਾਇਆ ਕਿ ਇਹ ਆਸਟ੍ਰੇਲੀਆ ਦਾ ਹੋਣਾ ਚਾਹੀਦਾ ਹੈ। ਅਸੀਂ ਕੈਡਬਰੀ ਵੈੱਬਸਾਈਟ ਦੇ ਆਸਟ੍ਰੇਲੀਅਨ ਐਡੀਸ਼ਨ ਨੂੰ ਸਰਚ ਕੀਤਾ ਤਾਂ ਪਾਇਆ ਕਿ ਭਾਰਤ ਵਿੱਚ ਸਾਂਝਾ ਕੀਤਾ ਜਾ ਰਿਹਾ ਸਕ੍ਰੀਨਸ਼ਾਟ ਇਸ ਵੈੱਬਸਾਈਟ ਤੋਂ ਲਿਆ ਗਿਆ ਹੈ। ਇੱਥੇ ਸਾਨੂੰ ਲਿਖਿਆ ਮਿਲਿਆ ਕਿ ਆਸਟ੍ਰੇਲੀਆਈ ਉਤਪਾਦਾਂ ਵਿੱਚ ਜਿਲੇਟਿਨ ਹੁੰਦਾ ਹੈ। ਵੈੱਬਸਾਈਟ ਦੇ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੰਬੰਧਿਤ ਕੀਵਰਡਸ ਦੇ ਨਾਲ ਗੂਗਲ ‘ਤੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਵਾਇਰਲ ਪੋਸਟ ਬਾਰੇ ਕੈਡਬਰੀ ਡੇਅਰੀ ਮਿਲਕ ਦਾ ਇੱਕ ਟਵੀਟ ਮਿਲਿਆ। 18 ਜੁਲਾਈ 2021 ਨੂੰ ਕੀਤੇ ਗਏ ਇਨ੍ਹਾਂ ਟਵੀਟਸ ਦੇ ਜ਼ਰੀਏ ਕੈਡਬਰੀ ਨੇ ਭਾਰਤ ਵਿੱਚ ਵਿਕਣ ਵਾਲੇ ਆਪਣੇ ਚਾਕਲੇਟਾਂ ਵਿੱਚ ਬੀਫ ਹੋਣ ਦੀ ਗੱਲ ਦਾ ਖੰਡਨ ਕੀਤਾ ਸੀ।
ਖੋਜ ਵਿੱਚ ਸਾਨੂੰ ਵਾਇਰਲ ਦਾਅਵੇ ਦੇ ਸੰਬੰਧ ਵਿੱਚ ਕੈਡਬਰੀ ਡੇਅਰੀ ਮਿਲਕ ਦਾ ਇੱਕ ਬਿਆਨ ਵੀ ਮਿਲਿਆ। 18 ਜੁਲਾਈ 2021 ਨੂੰ ਟਵੀਟ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ, ‘ਸਕ੍ਰੀਨਸ਼ਾਟ ਵਿੱਚ ਜੋ ਗੱਲਾਂ ਦੱਸੀਆਂ ਗਈਆਂ ਹਨ ਉਹ ਭਾਰਤ ਵਿੱਚ ਨਿਰਮਿਤ ਮੋਨਡੇਲੇਜ਼ ਉਤਪਾਦਾਂ ਨਾਲ ਸੰਬੰਧਿਤ ਨਹੀਂ ਹੈ। ਭਾਰਤ ਵਿੱਚ ਉਤਪਾਦਿਤ ਅਤੇ ਵੇਚੇ ਜਾਣ ਵਾਲੇ ਸਾਰੇ ਉਤਪਾਦ 100% ਸ਼ਾਕਾਹਾਰੀ ਹਨ। ਰੈਪਰ ‘ਤੇ ਹਰਾ ਬਿੰਦੂ ਇਸ ਨੂੰ ਦਰਸਾਉਂਦਾ ਹੈ। ਅਜਿਹੀਆਂ ਨਕਾਰਾਤਮਕ ਪੋਸਟਾਂ ਸਾਡੇ ਨਾਮਵਰ ਅਤੇ ਪ੍ਰਸਿੱਧ ਬ੍ਰਾਂਡਾਂ ਵਿੱਚ ਉਪਭੋਗਤਾਵਾਂ ਦੇ ਵਿਸ਼ਵਾਸ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਅਸੀਂ ਉਪਭੋਗਤਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਸਾਡੇ ਉਤਪਾਦਾਂ ਨਾਲ ਸੰਬੰਧਿਤ ਤੱਥਾਂ ਨੂੰ ਅੱਗੇ ਸਾਂਝਾ ਕਰਨ ਤੋਂ ਪਹਿਲਾਂ ਉਹਨਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ।’ ਟਵੀਟ ਕੀਤਾ ਬਿਆਨ ਇੱਥੇ ਦੇਖੋ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੈਡਬਰੀ ਗਿਫਟਿੰਗ ਦੀ ਭਾਰਤੀ ਸਾਈਟ ਨੂੰ ਵੀ ਖੋਜ ਕੀਤੀ। ਸਾਨੂੰ ਵਾਇਰਲ ਪੋਸਟ ਨਾਲ ਸੰਬੰਧਿਤ ਕੋਈ ਜਾਣਕਾਰੀ ਨਹੀਂ ਮਿਲੀ।
ਅਸੀਂ ਵਾਇਰਲ ਪੋਸਟ ਦੇ ਸੰਬੰਧ ਵਿੱਚ ਕੈਡਬਰੀ ਦੀ ਮਲਕੀਅਤ ਵਾਲੀ ਮੋਂਡੇਲੇਜ਼ ਇੰਟਰਨੈਸ਼ਨਲ ਨਾਲ ਮੇਲ ਰਾਹੀਂ ਸੰਪਰਕ ਕੀਤਾ। ਮੇਲ ਦੇ ਜਵਾਬ ਵਿੱਚ ਸਾਨੂੰ ਦੱਸਿਆ ਗਿਆ, “ਅਸੀਂ ਪੁਸ਼ਟੀ ਕਰਦੇ ਹਾਂ ਕਿ ਮੋਨਡੇਲੇਜ਼ ਇੰਡੀਆ ਫੂਡਜ਼ ਪ੍ਰਾਈਵੇਟ ਲਿਮਟਿਡ ਦੁਆਰਾ ਚਾਕਲੇਟਾਂ ਦੇ ਨਿਰਮਾਣ ਵਿੱਚ ਵਰਤੀਆਂ ਜਾਂਦੀਆਂ ਸਾਰੀਆਂ ਸਮੱਗਰੀਆਂ ਸ਼ਾਕਾਹਾਰੀ ਹਨ। ਰੈਪਰ ‘ਤੇ ਹਰੇ ਬਿੰਦੀਆਂ ਇਸ ਦੀ ਪਛਾਣ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਕੰਪਨੀ ਮੋਂਡੇਲੇਜ਼ ਨੇ ਕੈਡਬਰੀ ਨੂੰ ਅਧਿਗ੍ਰਹਣ ਕਰ ਲਿਆ ਸੀ।
ਮੋਂਡੇਲੇਜ਼ ਇੰਡੀਆ ਫੂਡਜ਼ ਪ੍ਰਾਈਵੇਟ ਲਿਮਟਿਡ ਦੀ ਬੁਲਾਰੇ ਐਸ਼ਵਰਿਆ ਚੋਪੜਾ ਨੇ ਵੀ ਸਾਨੂੰ ਮੇਲ ਵਿੱਚ ਜਵਾਬ ਦਿੱਤਾ, “ਟਵੀਟ ਵਿੱਚ ਸਾਂਝਾ ਕੀਤਾ ਗਿਆ ਸਕ੍ਰੀਨਸ਼ੌਟ ਭਾਰਤ ਵਿੱਚ ਨਿਰਮਿਤ ਮੋਨਡੇਲੇਜ਼/ਕੈਡਬਰੀ ਉਤਪਾਦਾਂ ਨਾਲ ਸੰਬੰਧਿਤ ਨਹੀਂ ਹੈ। ਭਾਰਤ ਵਿੱਚ ਨਿਰਮਿਤ ਅਤੇ ਵੇਚੇ ਜਾਣ ਵਾਲੇ ਸਾਰੇ ਉਤਪਾਦ 100% ਸ਼ਾਕਾਹਾਰੀ ਹਨ। ਰੈਪਰ ‘ਤੇ ਹਰਾ ਬਿੰਦੂ ਇਸਦਾ ਪ੍ਰਤੀਕ ਹੈ।
ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਇਸੇ ਦਾਅਵੇ ਨਾਲ ਇਹ ਪੋਸਟ ਵਾਇਰਲ ਹੋਈ ਸੀ, ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਤੁਸੀਂ ਇੱਥੇ ਸਾਡੀ ਪੁਰਾਣੀ ਤੱਥ ਜਾਂਚ ਨੂੰ ਪੜ੍ਹ ਸਕਦੇ ਹੋ।
ਜਾਂਚ ਦੇ ਅੰਤ ਵਿੱਚ ਅਸੀਂ ਫੇਸਬੁੱਕ ਯੂਜ਼ਰ ਰਘੁਨਾਥ ਸ਼ਰਮਾ ਬੇਬਾਕ ਦੇ ਪ੍ਰੋਫਾਈਲ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਾ ਕਿ ਯੂਜ਼ਰ ਨੂਰਪੁਰ ਦਾ ਰਹਿਣ ਵਾਲਾ ਹੈ। ਫੇਸਬੁੱਕ ‘ਤੇ ਯੂਜ਼ਰ ਦੇ 2 ਹਜ਼ਾਰ ਦੋਸਤ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਪਾਇਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਪੋਸਟ ਕਿ ਭਾਰਤ ਵਿੱਚ ਕੈਡਬਰੀ ਦੀਆਂ ਚਾਕਲੇਟਾਂ ਵਿੱਚ ਬੀਫ ਹੁੰਦਾ ਹੈ, ਫਰਜੀ ਨਿਕਲਿਆ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।