ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ । ਪ੍ਰੀਤ ਹਸਪਤਾਲ ਅੰਮ੍ਰਿਤਸਰ ਵਿੱਚ ਅੱਖਾਂ ਦਾ ਇਲਾਜ ਬਿਲਕੁੱਲ ਵੀ ਨਹੀਂ ਹੁੰਦਾ ਹੈ। ਇਸ ਤੋਂ ਇਲਾਵਾ ਉਹ ਕਿਸੇ ਵੀ ਤਰ੍ਹਾਂ ਦੀ ਫ੍ਰੀ ਸਹੂਲਤ ਨਹੀਂ ਦਿੰਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਵਾਇਰਲ ਇੱਕ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ ਇੱਕ ਅਜਿਹਾ ਹਸਪਤਾਲ ਹੈ ਜਿਹੜਾ ਅੱਖਾਂ ਦਾ ਇਲਾਜ ਫ੍ਰੀ ਕਰਦਾ ਹੈ ਅਤੇ ਨਾਲ ਹੀ ਖਾਣਾ-ਪੀਣਾ, ਰਹਿਣ-ਸਹਿਣ ਸਭ ਦਾ ਖਰਚਾ ਆਪ ਚੁੱਕਦਾ ਹੈ। ਇਸ ਪੋਸਟ ਨੂੰ ਅੱਗੇ ਸ਼ੇਅਰ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਵਿਸ਼ਵਾਸ ਨਿਊਜ਼ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਪ੍ਰੀਤ ਹਸਪਤਾਲ ਅੰਮ੍ਰਿਤਸਰ ਵਿੱਚ ਅੱਖਾਂ ਦਾ ਇਲਾਜ ਹੀ ਨਹੀਂ ਹੁੰਦਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ” Yashmaan Singh ” ਨੇ ਪੋਸਟ ਨੂੰ 24 ਮਈ ਨੂੰ ਸ਼ੇਅਰ ਕੀਤਾ ਹੈ। ਪੋਸਟ ਵਿੱਚ ਲਿਖਿਆ ਹੋਇਆ ਹੈ ,” ਅੰਮ੍ਰਿਤਸਰ ਵਿਚ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਨਾਲ ਚੰਗੇ ਚੰਗੇ ਡਾਕਟਰ ਤੋਂ ਫ੍ਰੀ ਅੱਖਾਂ ਦਾ ਓਪਰੇਸ਼ਨ ਕਰਵਾਓ ,ਖਾਣਾ ਫ੍ਰੀ,ਰਹਿਣਾ ਫ੍ਰੀ, ਆਉਣ – ਜਾਣ ਦਾ ਕਿਰਾਇਆ ਫ੍ਰੀ, ਐਨਕਾਂ ਫ੍ਰੀ , ਲੈਨਜ਼ ਫ੍ਰੀ , ਬਸ ਇਸਨੂੰ ਅੱਗੇ ਭੇਜੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। ਨੋਟ ਕਿਰਾਏ ਲਈ ਅਤੇ ਦਵਾਈ ਲਈ 5000 ਵੀ ਦਿੱਤੇ ਜਾਣਗੇ ।
ਫ਼ੈਕਟ ਚੈੱਕ ਦੇ ਉਦੇਸ਼ ਲਈ ਪੋਸਟ ਵਿੱਚ ਲਿਖੀਆਂ ਗੱਲਾਂ ਨੂੰ ਹੂਬਹੂ ਦਰਸਾਇਆ ਗਿਆ ਹੈ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਪੋਸਟ ਵਿੱਚ ਦਿੱਤੇ ਨੰਬਰ ਤੇ ਕਾਲ ਕੀਤੀ। ਕਾਲ ਕਰਨ ਤੇ ਇਹ ਨੰਬਰ ਬੰਦ ਆਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਸੀਂ ਇਸ ਨੰਬਰ ਤੇ ਕਈ ਵਾਰ ਕਾਲ ਕੀਤੇ ਸਨ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪ੍ਰੀਤ ਹਸਪਤਾਲ ਬਾਰੇ ਗੂਗਲ ਤੇ ਸਰਚ ਕੀਤਾ। ਇਸ ਪੋਸਟ ਵਿੱਚ ਹਸਪਤਾਲ ਦਾ ਪਤਾ “ਅੰਮ੍ਰਿਤਸਰ ਵਿੱਚ ਰਤਨ ਸਿੰਘ ਚੌਂਕ, ਨੇੜੇ ਪੈਟ੍ਰੋਲ ਪੰਪ” ਦੱਸਿਆ ਗਿਆ ਹੈ। ਗੂਗਲ ਸਰਚ ਦੀ ਮਦਦ ਤੋਂ ਸਾਨੂੰ ਪਤਾ ਚੱਲਿਆ ਕਿ ਇਹ ਪਤਾ ਪ੍ਰੀਤ ਹਸਪਤਾਲ ਦਾ ਹੀ ਹੈ। ਸਰਚ ਵਿੱਚ ਸਾਨੂੰ ਪ੍ਰੀਤ ਹਸਪਤਾਲ ਦਾ ਅਧਿਕਾਰਿਕ ਨੰਬਰ ਵੀ ਮਿਲ ਗਿਆ। ਸਰਚ ਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।
ਜਾਣਕਾਰੀ ਲਈ ਅਸੀਂ ਪ੍ਰੀਤ ਹਸਪਤਾਲ ਦੇ ਮੁੱਖ ਜਨਰਲ ਸਰਜਨ ਡਾਕਟਰ ਜਸਪ੍ਰੀਤ ਗ੍ਰੋਵਰ (Dr. J S Grover) ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ” ਵਾਇਰਲ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ। ਪਹਿਲਾਂ ਵੀ ਕਈ ਵਾਰ ਇਹ ਫਰਜ਼ੀ ਦਾਅਵਾ ਵਾਇਰਲ ਚੁੱਕਿਆ ਹੈ। ਅਸੀਂ ਇਸ ਬਾਰੇ ਕਾਫੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਸ ਹਸਪਤਾਲ ਵਿੱਚ ਕਈ ਸਾਰੀਆ ਸਹੂਲਤਾਂ ਹਨ ਪਰ ਇੱਥੇ ਅੱਖਾਂ ਦਾ ਇਲਾਜ ਨਹੀਂ ਹੁੰਦਾ ਹੈ। ਵਾਇਰਲ ਹੋ ਰਿਹਾ ਦਾਅਵਾ ਬਿਲਕੁਲ ਝੂਠ ਹੈ। ਜਸਪ੍ਰੀਤ ਗ੍ਰੋਵਰ ਨੇ ਸਾਡੇ ਨਾਲ ਦਰਜ ਕੀਤੀ ਗਈ ਸ਼ਿਕਾਇਤ ਦੀ ਕਾਪੀ ਵੀ ਸ਼ੇਅਰ ਕੀਤੀ । ”
ਇੱਕ ਵਾਰ ਪਹਿਲਾਂ ਵੀ ਇਹ ਪੋਸਟ ਸਮਾਨ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਹੋ ਚੁੱਕੀ ਹੈ, ਜਿਸਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਤੁਸੀਂ ਸਾਡੀ ਪੁਰਾਣੀ ਜਾਂਚ ਨੂੰ ਇੱਥੇ ਪੜ੍ਹ ਸਕਦੇ ਹੋ।
ਪੜਤਾਲ ਦੇ ਅੰਤਿਮ ਪੜਾਵ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਚੱਲਿਆ ਕਿ ਯੂਜ਼ਰ ਨਵੀਂ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਦੇ ਫੇਸਬੁੱਕ ਤੇ 489 ਮਿੱਤਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ । ਪ੍ਰੀਤ ਹਸਪਤਾਲ ਅੰਮ੍ਰਿਤਸਰ ਵਿੱਚ ਅੱਖਾਂ ਦਾ ਇਲਾਜ ਬਿਲਕੁੱਲ ਵੀ ਨਹੀਂ ਹੁੰਦਾ ਹੈ। ਇਸ ਤੋਂ ਇਲਾਵਾ ਉਹ ਕਿਸੇ ਵੀ ਤਰ੍ਹਾਂ ਦੀ ਫ੍ਰੀ ਸਹੂਲਤ ਨਹੀਂ ਦਿੰਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।