Fact Check : ਅਯੁੱਧਿਆ ਰਾਮ ਮੰਦਰ ਨਾਲ ਜੋੜ ਕੇ ਵਾਇਰਲ ਕੀਤੀ ਜਾ ਰਹੀ ਹੈ ਕੁਲਦੀਪ ਯਾਦਵ ਦੀ ਪੁਰਾਣੀ ਤਸਵੀਰ
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਕੁਲਦੀਪ ਯਾਦਵ ਦੀ ਵਾਇਰਲ ਤਸਵੀਰ ਸਾਲ 2020 ਦੇ ਲੌਕਡਾਊਨ ਦੌਰਾਨ ਦੀ ਹੈ। ਤਸਵੀਰ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
- By: Jyoti Kumari
- Published: Jan 24, 2024 at 10:09 AM
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਅਯੁੱਧਿਆ ਰਾਮ ਮੰਦਰ ਦੀ ਸਥਾਪਨਾ 22 ਜਨਵਰੀ ਨੂੰ ਪੂਰੀ ਹੋ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਰਾਮ ਮੰਦਰ ਨਾਲ ਜੁੜੀਆਂ ਕਈ ਫਰਜ਼ੀ ਅਤੇ ਗੁੰਮਰਾਹਕੁੰਨ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਟੀਮ ਇੰਡੀਆ ਦੇ ਗੇਂਦਬਾਜ਼ ਕੁਲਦੀਪ ਯਾਦਵ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਨ੍ਹਾਂ ਨੂੰ ਭਗਵਾਨ ਰਾਮ ਅਤੇ ਹਨੂੰਮਾਨ ਦੀ ਪੇਂਟਿੰਗ ਬਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਤਸਵੀਰ ਨੂੰ ਅਯੁੱਧਿਆ ਰਾਮ ਮੰਦਰ ਨਾਲ ਜੋੜ ਕੇ ਇਸ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਦਾਅਵਾ ਗੁੰਮਰਾਹਕੁੰਨ ਪਾਇਆ। ਵਾਇਰਲ ਤਸਵੀਰ ਸਾਲ 2020 ਦੀ ਹੈ, ਜਦੋਂ ਕੁਲਦੀਪ ਯਾਦਵ ਨੇ ਕੋਰੋਨਾ ਦੌਰਾਨ ਲੱਗੇ ਲੌਕਡਾਊਨ ਦੌਰਾਨ ਇਹ ਤਸਵੀਰ ਬਣਾਈ ਸੀ। ਇਸ ਤਸਵੀਰ ਨੂੰ ਹੁਣ ਹਾਲੀਆ ਰਾਮ ਮੰਦਰ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ David Jampa ਨੇ 18 ਜਨਵਰੀ ਨੂੰ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਅਯੁੱਧਿਆ ‘ਚ ਬਣ ਰਹੇ ਰਾਮ ਮੰਦਰ ‘ਚ ਕੁਲਦੀਪ ਯਾਦਵ ਨੇ ਬਣਾਈ ਸ਼ਾਨਦਾਰ ਪੇਂਟਿੰਗ ‘ਜੈ ਸ਼੍ਰੀ ਰਾਮ’ #kuldeepyadav #painting #ramlala #ayodhya”
ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ। ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਹਾਲ ਦਾ ਦੱਸਦੇ ਹੋਏ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਗੂਗਲ ਰਿਵਰਸ ਇਮੇਜ ਨਾਲ ਤਸਵੀਰ ਦੀ ਖੋਜ ਕੀਤੀ। ਸਾਨੂੰ ਕੁਲਦੀਪ ਯਾਦਵ ( ਆਰਕਾਈਵ ਲਿੰਕ) ਦੇ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ ‘ਤੇ ਵਾਇਰਲ ਤਸਵੀਰ ਮਿਲੀ। ਇਹਨਾਂ ਦੋਨਾਂ ਤਸਵੀਰਾਂ ਨੂੰ ਅਪ੍ਰੈਲ 2020 ਨੂੰ ਸ਼ੇਅਰ ਕੀਤਾ ਗਿਆ ਸੀ।
ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ ਨਾਲ ਜੁੜੀ ਖਬਰ ਅਮਰ ਉਜਾਲਾ ‘ਤੇ ਪ੍ਰਕਾਸ਼ਿਤ ਖਬਰ ‘ਚ ਵੀ ਮਿਲੀ। 5 ਅਪ੍ਰੈਲ 2020 ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ, “ਲਾਕਡਾਊਨ ਦੇ ਦੌਰਾਨ ਭਾਰਤੀ ਟੀਮ ਦੇ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਇਨ੍ਹੀਂ ਦਿਨੀਂ ਆਪਣੇ ਘਰ ਵਿੱਚ ਪੇਂਟਿੰਗ ਕਰ ਸਮਾਂ ਬਿਤਾ ਰਹੇ ਹਨ। ਰਾਮਾਇਣ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਵਨ ਦਾ ਚਿੱਤਰ, ਰਾਮਜੀ ਅਤੇ ਹਨੂੰਮਾਨ ਜੀ ਦਾ ਵੀ ਚਿੱਤਰ ਬਣਾ ਕੇ ਉਸ ਵਿੱਚ ਰੰਗ ਭਰੇ ਹਨ। ਖਬਰ ‘ਚ ਵਾਇਰਲ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ।
ਵਾਇਰਲ ਫੋਟੋ ਨਾਲ ਜੁੜੀ ਖਬਰ ਨੂੰ ਕਈ ਹੋਰ ਨਿਊਜ ਰਿਪੋਰਟਸ ਵਿੱਚ ਪੜ੍ਹੀਆਂ ਜਾ ਸਕਦਾ ਹੈ।
ਜਾਂਚ ਦੇ ਅਗਲੇ ਪੜਾਅ ਵਿੱਚ ਅਸੀਂ ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਹੋਈ ਪੋਸਟ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਤਸਵੀਰਾਂ ਪੁਰਾਣੀਆਂ ਹਨ।
ਜਾਂਚ ਦੇ ਅੰਤ ਵਿੱਚ ਗਲਤ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਮੌਜੂਦ ਜਾਣਕਾਰੀ ਅਨੁਸਾਰ, ਯੂਜ਼ਰ ਨੂੰ ਕਰੀਬ 5 ਹਜ਼ਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਦਿੱਲੀ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਕੁਲਦੀਪ ਯਾਦਵ ਦੀ ਵਾਇਰਲ ਤਸਵੀਰ ਸਾਲ 2020 ਦੇ ਲੌਕਡਾਊਨ ਦੌਰਾਨ ਦੀ ਹੈ। ਤਸਵੀਰ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
- Claim Review : ਕੁਲਦੀਪ ਯਾਦਵ ਨੇ ਅਯੁੱਧਿਆ 'ਚ ਬਣ ਰਹੇ ਰਾਮ ਮੰਦਰ ਦੀ ਸ਼ਾਨਦਾਰ ਪੇਂਟਿੰਗ ਬਣਾਈ ਹੈ।
- Claimed By : David Jampa
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...