Fact Check : ਮੁਆਫੀ ਚਾਹਾਂਗੇ, ਇਸ ਵੀਡੀਓ ਦੇ ਬਨਣ ਸਮੇਂ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਹੋ ਚੁੱਕੇ ਸਨ।

Fact Check : ਮੁਆਫੀ ਚਾਹਾਂਗੇ, ਇਸ ਵੀਡੀਓ ਦੇ ਬਨਣ ਸਮੇਂ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਹੋ ਚੁੱਕੇ ਸਨ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਟਵਿੱਟਰ  ‘ਤੇ ਅਸ਼ੋਕ ਪੰਡਿਤ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਸੋਨੀਆ ਗਾਂਧੀ ਨੂੰ ਕੁਝ ਲੋਕਾਂ ਨਾਲ ਹੱਥ ਮਿਲਾਉਂਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਸੋਨੀਆ ਗਾਂਧੀ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਮੌਜੂਦ ਹਨ। ਵੀਡੀਓ ਨਾਲ ਲਿਖੇ ਕੈਪਸ਼ਨ ਦੇ ਅਨੁਸਾਰ, ਇਹ ਵੀਡੀਓ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੋਣ ਦੇ ਸਮੇਂ ਦਾ ਹੈ ਅਤੇ ਸੋਨੀਆ ਗਾਂਧੀ ਮਨਮੋਹਨ ਸਿੰਘ ਨੂੰ ਖਾਸ ਤਵੱਜੋ ਨਾ ਦੇ ਕੇ ਪ੍ਰਧਾਨ ਮੰਤਰੀ ਅਹੁੱਦੇ ਦੇ ਰੁਤਬੇ ਦਾ ਅਪਮਾਨ ਕਰ ਰਹੀ ਹੈ। ਅਸਲ ਵਿਚ ਇਹ ਵੀਡੀਓ 2017 ਦਾ ਹੈ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਹੀਂ ਸਨ। ਇਸ ਵੀਡੀਓ ਦੇ ਨਾਲ ਲਿਖੇ ਤੱਥ ਸਹੀ ਨਹੀਂ ਹਨ।

ਕਿ ਹੈ ਵਾਇਰਲ ਪੋਸਟ ਵਿਚ?


ਵੀਡੀਓ ਵਿਚ ਸੋਨੀਆ ਗਾਂਧੀ ਦੀ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਾਸਿੰਘੇ ਨਾਲ ਮੁਲਾਕਾਤ ਦਿਖਾਈ ਗਈ ਹੈ। ਇਸ ਵੀਡੀਓ ਵਿਚ ਮਨਮੋਹਨ ਸਿੰਘ ਨੂੰ ਸੋਨੀਆ ਗਾਂਧੀ ਦੇ ਪਿੱਛੇ ਚਲਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦੇ ਠੀਕ ਸਾਹਮਣੇ ਸੋਨੀਆ ਗਾਂਧੀ ਬੈਠਦੀ ਹੈ, ਜਦਕਿ ਮਨਮੋਹਨ ਉਨ੍ਹਾਂ ਦੇ ਇਕ ਪਾਸੇ ਬੈਠੇ ਹਨ। ਵੀਡੀਓ ਦੇ ਨਾਲ ਕੈਪਸ਼ਨ ਵਿਚ ਲਿਖਿਆ ਹੈ ‘ਇਕ ਵਾਰ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਰਹਿੰਦੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਭਾਰਤ ਡਿਪਲੋਮੈਟਿਕ ਵਿਜ਼ਿਟ ‘ਤੇ ਆਏ। ਬਾਕੀ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਖੁਦ ਅੰਦਾਜ਼ਾ ਲਗਾ ਸਕਦੇ ਹੋ। ਗੁਡ ਨਾਈਟ।

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਦੇ ਲਈ ਅਸੀਂ ਸਭ ਤੋਂ ਪਹਿਲੇ ਇਸ ਵੀਡੀਓ ਦੇ ਕ੍ਰੀਫ੍ਰੇਮਸ਼ ਕੱਢੇ ਅਤੇ ਉਨ੍ਹਾਂ ਨੂੰ ਗੂਗਲ(Google) ‘ਤੇ ਰਿਵਰਸ਼ ਇਮੇਜ਼ ਸਰਚ ਕੀਤਾ। ਅਸੀਂ ਇਨ੍ਹਾਂ ਕ੍ਰੀਫ੍ਰੇਮਸ਼ ਦੇ ਨਾਲ ਕੀਵਰਡਸ਼ ‘ਸੋਨੀਆ ਗਾਂਧੀ ਮੀਟਸ ਸ੍ਰੀਲੰਕਨ ਪ੍ਰਾਈਮ ਮਨਿਸਟਰ’ ਲਿਖਿਆ। ਇਸ ਵੀਡੀਓ ਵਿਚ ਉਪਰ NNIS ਲਿਖਿਆ ਹੈ, ਅਸੀਂ ਇਹ ਵੀ ਕੀਵਰਡਸ਼ ਵਿਚ ਪਾਇਆ ਅਤੇ ਸਾਡੇ ਹੱਥ 2017 ਦਾ ਇਕ ਵੀਡੀਓ ਲੱਗਿਆ। 2017 ਵਿਚ ਐਨ.ਐਨ.ਆਈ.ਐਸ. (NNIS) ਨਿਊਜ਼ ਨਾਮਕ ਇਕ ਯੂਟਿਊਬ (YouTube) ਚੈਨਲ ਰਾਹੀਂ ਇਸ ਵੀਡੀਓ ਨੂੰ ਪੋਸਟ ਕੀਤਾ ਗਿਆ ਸੀ ਅਤੇ ਵੀਡੀਓ ਦਾ ਡਿਸਕ੍ਰਿਪਸ਼ਨ ਸੀ – ‘ਆਪਣੀ ਚਾਰ ਦਿਨੀਂ ਭਾਰਤ ਯਾਤਰਾ ਦੇ ਦੌਰਾਨ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਿਕ੍ਰਮਾਸਿੰਘੇ ਵਿਰੋਧੀ ਧਿਰ ਪਾਰਟੀ ਦੀ ਲੀਡਰ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲੇ।


ਅਸੀਂ ਗੂਗਲ (Google) ਸਰਚ ਕੀਤਾ ਅਤੇ ਪਾਇਆ ਕਿ 2017 ਵਿਚ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਾਸਿੰਘੇ ਭਾਰਤ ਦੌਰੇ ‘ਤੇ ਆਏ ਸਨ ਅਤੇ ਉਨ੍ਹਾਂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਵੀ ਕੀਤੀ ਸੀ।


ਤੁਹਾਨੂੰ ਦੱਸ ਦਈਏ ਕਿ ਸੋਨੀਆ ਗਾਂਧੀ ਇਸ ਮੀਟਿੰਗ ਵਕਤ ਕਾਂਗਰਸ ਪਾਰਟੀ ਦੀ ਪ੍ਰਧਾਨ ਸੀ। ਦਸੰਬਰ 2017 ਵਿਚ ਉਨ੍ਹਾਂ ਨੇ ਆਪਣਾ ਕੰਮਕਾਜ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੀ।
ਸ਼ੇਅਰ ਕੀਤੇ ਗਏ ਵੀਡੀਓ ਨੂੰ ਪਹਿਲੇ ਹੋਰ ਵੀ ਕਈ ਸੋਸ਼ਲ ਮੀਡੀਆ ਪੇਜ਼ਾਂ ‘ਤੇ ਸ਼ੇਅਰ ਕੀਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਅਸ਼ੋਕ ਪੰਡਿਤ ਇਕ ਮੰਨੇ-ਪ੍ਰਮੰਨੇ ਭਾਰਤੀ ਫਿਲਮ ਨਿਰਮਾਤਾ ਅਤੇ ਸਮਾਜਿਕ ਕਾਰਜਕਰਤਾ ਹਨ। ਉਹ ਹੁਣ IFTDA (ਭਾਰਤੀ ਫਿਲਮ ਅਤੇ ਟੈਲੀਵਿਜ਼ਨ ਨਿਰਦੇਸ਼ਕ ਸੰਘ) ਦੇ ਪ੍ਰਧਾਨ ਹਨ। ਵਿਡੰਬਨਾ ਇਹ ਹੈ ਕਿ ਅਸ਼ੋਕ ਪੰਡਿਤ ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਨਿਸਿਟਰ’ ਦੇ ਸਹਿ-ਨਿਰਮਾਤਾ ਵੀ ਸਨ। ਉਨ੍ਹਾਂ ਦਾ ਟਵਿੱਟਰ ਅਕਾਊਂਟ ਵੀ ਵੈਰੀਫਾਈਡ ਹੈ।

ਨਤੀਜਾ : ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਅਸ਼ੋਕ ਪੰਡਿਤ ਦੁਆਰਾ ਸ਼ੇਅਰ ਕੀਤੇ ਗਏ ਇਸ ਵੀਡੀਓ ਦਾ ਡਿਸਕ੍ਰਿਪਸ਼ਨ ਗੁਮਰਾਹ ਕਰਨ ਵਾਲਾ ਹੈ। ਇਸ ਵੀਡੀਓ ਦੇ ਸ਼ੂਟ ਹੋਣ ਦੇ ਵਕਤ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਸਨ।

ਪੂਰਾ ਸੱਚ ਜਾਣੋ…

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts