Fact Check : ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਐਡੀਟਿਡ ਤਸਵੀਰ ਹੋਈ ਵਾਇਰਲ, ਸ਼ਰਾਬ ਦੀ ਦੁਕਾਨ ਨਹੀਂ ਬਲਕਿ ਖੇਤ ਵਿੱਚ ਬੈਠੇ ਹਨ ਦੋਵੇਂ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਫੋਟੋ ਐਡੀਟੇਡ ਨਿਕਲੀ। ਅਸਲ ਵਿੱਚ ਇਹ ਚਮਕੌਰ ਸਾਹਿਬ ਵਿੱਚ ਕਿਸਾਨਾਂ ਨਾਲ ਹੋਈ ਮੁਲਾਕਾਤ ਦੀ ਤਸਵੀਰ ਹੈ , ਜਿਸਨੂੰ ਹੁਣ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Jan 17, 2022 at 07:37 PM
- Updated: Jan 30, 2022 at 01:07 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ। ਇਸ ਵਿੱਚ ਸੀਐਮ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੇ ਪਿੱਛੇ ਸ਼ਰਾਬ ਦੇ ਠੇਕੇ ਨੂੰ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ਯੂਜ਼ਰਸ ਇਸ ਤਸਵੀਰ ਨੂੰ ਸੱਚ ਮੰਨਦੇ ਹੋਏ ਦਾਅਵਾ ਕਰ ਰਹੇ ਹਨ ਕਿ ਝਾੜੂ ਵਾਲਿਆਂ ਦੀ ਨੁੱਕੜ ਚਰਚਾ ਹੋ ਰਹੀ ਹੈ। ਦੋਵੇਂ ਆਪਣੇ ਸਹੀ ਠਿਕਾਣੇ ਤੇ ਬੈਠੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਫੋਟੋ ਐਡੀਟੇਡ ਨਿਕਲੀ। ਅਸਲ ਵਿੱਚ ਇਹ ਚਮਕੌਰ ਸਾਹਿਬ ਵਿੱਚ ਕਿਸਾਨਾਂ ਨਾਲ ਹੋਈ ਮੁਲਾਕਾਤ ਦੀ ਤਸਵੀਰ ਹੈ , ਜਿਸਨੂੰ ਹੁਣ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ” Aaap party pap party ” ਨੇ 17 ਜਨਵਰੀ ਨੂੰ ਇਹ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ : ਝਾੜੂ ਵਾਲਿਆਂ ਦੀ ਨੁੱਕੜ ਚਰਚਾ , ਟਿਕਾਣੇ ਬੈਠੇ ਵੈਸੇ 😂😂”
ਕਾਲੂ ਸਿੰਘ ਗੜਾ ਨਾਮ ਦੇ ਇੱਕ ਹੋਰ ਯੂਜ਼ਰ ਨੇ ਇਸ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ : दोनों अपने अपने ठिकाने पर बिलकुल सही बैठे है।😀😀😀
ਯੂਜ਼ਰਸ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ। ਸਾਨੂੰ ਸੀਐਮ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਪੈਰਾਂ ਥੱਲੇ ਘਾਸ ਨਜ਼ਰ ਆਈ। ਇਸ ਤੋਂ ਸਾਨੂੰ ਇਸਦੇ ਫਰਜੀ ਹੋਣ ਦਾ ਸ਼ੱਕ ਹੋਇਆ।
ਅਸੀਂ ਇੱਥੋਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ। ਸਾਨੂੰ ਇਸ ਫੋਟੋ ਨਾਲ ਮਿਲੀ ਜੁਲਦੀ ਫੋਟੋ livehindustan.com ਦੀ ਵੈੱਬਸਾਈਟ ਤੇ 14 ਜਨਵਰੀ 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਮਿਲੀ। ਖਬਰ ਵਿੱਚ ਸਾਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਪਿੱਛੇ ਖੇਤ ਨਜ਼ਰ ਆਏ , ਕੋਈ ਠੇਕਾ ਨਹੀਂ।
ਖਬਰ ਅਨੁਸਾਰ ,’पंजाब चुनाव में अब गिनती के दिन रह गए हैं। सभी पार्टियों की ओर से जोर आजमाइश शुरू हो गई है। आम आदमी पार्टी ने शुक्रवार को एक वीडियो जारी करते हुए पंजाब के सीएम चरणजीत सिंह चन्नी पर सीधा हमला बोला। अरविंद केजरीवाल और पार्टी की पंजाब इकाई के प्रमुख भगवंत मान ने चरणजीत सिंह चन्नी के निर्वाचन क्षेत्र चमकौर साहिब में कुछ किसानों से मुलाकात की। शुक्रवार को पार्टी की ओर से जारी बैठक के एक छोटे से वीडियो में केजरीवाल और मान सरसों के खेतों में रखी चारपाई पर बैठे और कुछ किसानों से बातचीत करते नजर आ रहे हैं।’ ਪੂਰੀ ਖਬਰ ਨੂੰ ਇੱਥੇ ਪੜ੍ਹੋ।
News24 ਦੇ ਯੂਟਿਊਬ ਚੈਨਲ ਤੇ 14 ਜਨਵਰੀ 2022 ਨੂੰ ਇਸ ਨਾਲ ਜੁੜਿਆ ਵੀਡੀਓ ਮਿਲਿਆ। ਵੀਡੀਓ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਖੇਤਾਂ ਵਿੱਚ ਬੈਠ ਕੇ ਲੋਕਾਂ ਨਾਲ ਗੱਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ 19 ਸੈਕੰਡ ਤੇ ਤੁਸੀਂ ਵਾਇਰਲ ਫੋਟੋ ਵਾਲੇ ਹਿੱਸੇ ਨੂੰ ਦੇਖ ਸਕਦੇ ਹੋ। Aam Aadmi Party ਦੇ ਯੂਟਿਊਬ ਚੈਨਲ ਤੇ ਅਪਲੋਡ ਵੀਡੀਓ ਵਿੱਚ ਵੀ ਵਾਇਰਲ ਫੋਟੋ ਨਾਲ ਮਿਲਦੇ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ।
ਭਗਵੰਤ ਮਾਨ ਦੇ ਫੇਸਬੁੱਕ ਅਕਾਊਂਟ ਤੇ ਸਾਨੂੰ 14 ਜਨਵਰੀ ਨੂੰ ਇਸ ਗੱਲਬਾਤ ਦਾ ਵੀਡੀਓ ਮਿਲਿਆ। ਇਸ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਦੋਨਾਂ ਦੇ ਪਿੱਛੇ ਕੋਈ ਠੇਕਾ ਨਹੀਂ ਹੈ ਬਲਕਿ ਦੋਨੇਂ ਖੇਤਾਂ ਵਿੱਚ ਬੈਠ ਕੇ ਗੱਲ ਕਰ ਰਹੇ ਹਨ। AAP Punjab ਦੇ ਟਵਿਟਰ ਹੈਂਡਲ ਤੇ 14 ਜਨਵਰੀ ਨੂੰ ਚਮਕੌਰ ਸਾਹਿਬ ‘ਚ ਕਿਸਾਨਾਂ ਨਾਲ ਮਿਲੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਇਸ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ।
ਸਾਡੀ ਜਾਂਚ ਤੋਂ ਇਹ ਗੱਲ ਸਾਫ ਹੋਈ ਕਿ ਵਾਇਰਲ ਫੋਟੋ ਐਡੀਟੇਡ ਹੈ। ਤੁਸੀਂ ਹੇਂਠਾ ਦੋਨਾਂ ਵਿੱਚਕਾਰ ਅੰਤਰ ਦੇਖ ਸਕਦੇ ਹੋ।
ਇਸ ਫੋਟੋ ਬਾਰੇ ਵੱਧ ਜਾਣਕਾਰੀ ਲਈ ਅਸੀਂ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਚਮਕੌਰ ਸਾਹਿਬ ਦੀ ਰਿਪੋਰਟਰ ਪਰਮਜੀਤ ਕੌਰ ਨਾਲ ਗੱਲ ਕੀਤੀ । ਵਾਇਰਲ ਫੋਟੋ ਉਨ੍ਹਾਂ ਦੇ ਨਾਲ ਸ਼ੇਅਰ ਵੀ ਕੀਤੀ , ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਦਾਅਵਾ ਫਰਜੀ ਹੈ ਅਤੇ ਫੋਟੋ ਐਡੀਟੇਡ ਹੈ। ਇਨ੍ਹਾਂ ਨੇ ਖੇਤਾਂ ਵਿੱਚ ਬੈਠ ਕੇ ਕਿਸਾਨਾਂ ਨਾਲ ਗੱਲ ਕੀਤੀ ਸੀ ਅਤੇ ਇਹ ਫੋਟੋ ਚਮਕੌਰ ਸਾਹਿਬ ਦੀ ਹੈ।
ਵਾਇਰਲ ਫੋਟੋ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਮੀਡਿਆ ਕੋਆਰਡੀਨੇਟਰ ਮਨਜੀਤ ਸਿੱਧੂ ਨਾਲ ਵੀ ਵਹਟਸਐੱਪ ਤੇ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫੋਟੋ ਐਡੀਟੇਡ ਹੈ ਅਤੇ ਸਾਡੇ ਵਿਰੋਧੀਆਂ ਵੱਲੋਂ ਇਸ ਤਰ੍ਹਾਂ ਦੀ ਹਰਕਤਾਂ ਕੀਤੀਆਂ ਜਾ ਰਹੀਆਂ ਹਨ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ Aaap party pap party ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਿਆ ਕਿ 52,544 ਲੋਕ ਫੋਲੋ ਕਰਦੇ ਹਨ ਅਤੇ 50,934 ਲੋਕ ਇਸ ਪੇਜ ਨੂੰ ਲਾਇਕ ਕਰਦੇ ਹੈਂ। ਇਸ ਪੇਜ ਨੂੰ 3 ਜੁਲਾਈ 2015 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਫੋਟੋ ਐਡੀਟੇਡ ਨਿਕਲੀ। ਅਸਲ ਵਿੱਚ ਇਹ ਚਮਕੌਰ ਸਾਹਿਬ ਵਿੱਚ ਕਿਸਾਨਾਂ ਨਾਲ ਹੋਈ ਮੁਲਾਕਾਤ ਦੀ ਤਸਵੀਰ ਹੈ , ਜਿਸਨੂੰ ਹੁਣ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਝਾੜੂ ਵਾਲਿਆਂ ਦੀ ਨੁੱਕੜ ਚਰਚਾ , ਟਿਕਾਣੇ ਬੈਠੇ ਵੈਸੇ
- Claimed By : ਫੇਸਬੁੱਕ ਪੇਜ Aaap party pap party
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...