ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲੀ। ਪੂਰਵ ਚੋਣ ਕਮਿਸ਼ਨਰ ਟੀ.ਐਸ ਕ੍ਰਿਸ਼ਨਮੂਰਤੀ ਨੇ ਈ.ਵੀ.ਐਮ ਹੈਕਿੰਗ ਨੂੰ ਲੈ ਕੇ ਉਨ੍ਹਾਂ ਦੇ ਨਾਮ ਤੇ ਵਾਇਰਲ ਬਿਆਨ ਕਦੇ ਨਹੀਂ ਦਿੱਤਾ। ਇਹ ਖਬਰ ਫਰਜ਼ੀ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸ਼ੋਸ਼ਲ ਮੀਡਿਆ ਤੇ ਇੱਕ ਵਾਰੀ ਫੇਰ ਤੋਂ ਪੂਰਵ ਚੋਣ ਕਮਿਸ਼ਨਰ ਟੀ.ਐਸ ਕ੍ਰਿਸ਼ਨਮੂਰਤੀ ਦਾ ਫਰਜ਼ੀ ਬਿਆਨ ਵਾਇਰਲ ਹੋ ਰਿਹਾ ਹੈ। ਇੱਕ ਅਖਬਾਰ ਦੀ ਕਟਿੰਗ ਨੂੰ ਵਾਇਰਲ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਈ.ਵੀ.ਐਮ ਹੈਕਿੰਗ ਨੂੰ ਲੈ ਕੇ ਇਹ ਵਾਇਰਲ ਬਿਆਨ ਟੀ.ਐਸ ਕ੍ਰਿਸ਼ਨਮੂਰਤੀ ਨੇ ਦਿੱਤਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਵਾਇਰਲ ਹੋਈ ਖ਼ਬਰ ਝੂਠੀ ਹੈ । ਪੂਰਵ ਚੋਣ ਕਮਿਸ਼ਨਰ ਨੇ ਇਹ ਬਿਆਨ ਨਹੀਂ ਦਿੱਤਾ । ਪਹਿਲਾਂ ਵੀ ਇਹ ਬਿਆਨ ਕਈ ਵਾਰ ਵਾਇਰਲ ਹੋ ਚੁੱਕਿਆ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਵਿਜੇ ਪਟੇਲ ਨੇ 7 ਮਾਰਚ ਨੂੰ ਇੱਕ ਅਖਬਾਰ ਦੀ ਕਟਿੰਗ ਨੂੰ ਸ਼ੇਅਰ ਕੀਤਾ । ਇਸ ਵਿੱਚ ਲਿਖਿਆ ਸੀ: ‘ਭਾਜਪਾ ਨੇ ਈਵੀਐਮ ਹੈਕਿੰਗ ਦੇ ਜ਼ਰੀਏ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਜਿੱਤੀਆਂ ਹਨ – ਟੀ.ਐਸ ਕ੍ਰਿਸ਼ਨਮੂਰਤੀ ਪੂਰਵ ਚੋਣ ਕਮਿਸ਼ਨਰ’
ਵਾਇਰਲ ਖ਼ਬਰ ਵਿੱਚ ਇਹ ਝੂਠਾ ਦਾਅਵਾ ਕੀਤਾ ਗਿਆ ਕਿ ਪੂਰਵ ਮੁੱਖ ਚੋਣ ਕਮਿਸ਼ਨਰ ਟੀ.ਐਸ ਕ੍ਰਿਸ਼ਨਮੂਰਤੀ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਹੈ ਕਿ ਉੱਤਰ ਪ੍ਰਦੇਸ਼, ਉੱਤਰਾਖੰਡ , ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਸਿਰਫ ਅਤੇ ਸਿਰਫ ਭਾਜਪਾ ਦੁਆਰਾ ਈ.ਵੀ.ਐਮ ਹੈਕਿੰਗ ਦੇ ਕਾਰਨ ਜਿੱਤ ਸਕੀ ਹੈ।
ਫੇਸਬੁੱਕ ਪੋਸਟ ਦਾ ਅਰਕਾਈਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾ ਚੋਣ ਆਯੋਗ ਦੀ ਪ੍ਰਵਕਤਾ ਸ਼ੇਫਾਲੀ ਸ਼ਰਣ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਦੇਖਿਆ। ਸਾਨੂੰ ਉਨ੍ਹਾਂ ਦੇ ਟਵਿੱਟਰ ਹੈਂਡਲ ਤੇ 11 ਮਾਰਚ ਨੂੰ ਅਪਲੋਡ ਕੀਤਾ ਗਿਆ ਇੱਕ ਪ੍ਰੈਸ ਨੋਟ ਮਿਲਿਆ। ਤੁਸੀਂ ਇਸਨੂੰ ਇੱਥੇ ਵੇਖ ਸਕਦੇ ਹੋ।
11 ਮਾਰਚ ਨੂੰ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਇੰਟਰਨੈੱਟ ਉੱਤੇ ਪੂਰਵ ਚੋਣ ਕਮਿਸ਼ਨਰ ਟੀ.ਐਸ ਕ੍ਰਿਸ਼ਨਮੂਰਤੀ ਦੇ ਨਾਮ ਤੋਂ ਵਾਇਰਲ ਝੂਠੀ ਖ਼ਬਰ ਨੂੰ ਲੈ ਕੇ ਇੱਕ ਐਫ. ਆਈ.ਆਰ ਦਰਜ ਕਰਾਈ ਗਈ ਹੈ। ਇਸ ਫਰਜ਼ੀ ਖ਼ਬਰ ਦਾ ਚੋਣ ਕਮਿਸ਼ਨਰ ਵੱਲੋਂ ਪਹਿਲਾਂ ਵੀ ਖੰਡਨ ਕੀਤਾ ਜਾ ਚੁੱਕਿਆ ਹੈ। ਇਹ ਇੱਕ ਵਾਰ ਫੇਰ ਤੋਂ ਵਾਇਰਲ ਹੋ ਰਹੀ ਹੈ। ਪੂਰਵ ਚੋਣ ਕਮਿਸ਼ਨਰ ਦਾ ਬਿਆਨ ਵੀ ਇਸ ਪ੍ਰੈਸ ਨੋਟ ਵਿੱਚ ਦਿੱਤਾ ਗਿਆ ਹੈ। ਇਸ ਵਿੱਚ ਉਹ ਵਾਇਰਲ ਹੋਈ ਖ਼ਬਰ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸ ਰਹੇ ਹਨ। ਇੱਥੇ ਕਲਿੱਕ ਕਰਕੇ ਪ੍ਰੈਸ ਨੋਟ ਨੂੰ ਵਿਸਥਾਰ ਨਾਲ ਪੜ੍ਹੋ।
ਵਿਸ਼ਵਾਸ ਨਿਊਜ਼ ਨਾਲ ਹੋਈ ਗੱਲਬਾਤ ਵਿੱਚ ਚੋਣ ਆਯੋਗ ਦੀ ਪ੍ਰਵਕਤਾ ਸ਼ੇਫਾਲੀ ਸ਼ਰਣ ਨੇ ਇਸ ਵਾਇਰਲ ਖ਼ਬਰ ਨੂੰ ਫਰਜ਼ੀ ਦੱਸਿਆ ਹੈ।
ਹੁਣ ਵਾਰੀ ਸੀ ਫਰਜ਼ੀ ਪੋਸਟ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕਰਨ ਦੀ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਵਿਜੇ ਪਟੇਲ ਗੁਜਰਾਤ ਦੇ ਅਹਿਮਦਾਬਾਦ ਵਿੱਚ ਰਹਿੰਦਾ ਹੈ। ਯੂਜ਼ਰ ਇੱਕ ਰਾਜਨੀਤਿਕ ਦਲ ਨਾਲ ਜੁੜੇ ਹੋਏ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲੀ। ਪੂਰਵ ਚੋਣ ਕਮਿਸ਼ਨਰ ਟੀ.ਐਸ ਕ੍ਰਿਸ਼ਨਮੂਰਤੀ ਨੇ ਈ.ਵੀ.ਐਮ ਹੈਕਿੰਗ ਨੂੰ ਲੈ ਕੇ ਉਨ੍ਹਾਂ ਦੇ ਨਾਮ ਤੇ ਵਾਇਰਲ ਬਿਆਨ ਕਦੇ ਨਹੀਂ ਦਿੱਤਾ। ਇਹ ਖਬਰ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।