ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਿਸਰ ਦੇ ਸਪੋਰਟਸ ਕਲੱਬ ਦਾ ਹੈ, ਜਿਸਦਾ ਹਮਾਸ-ਇਜ਼ਰਾਈਲ ਯੁੱਧ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਕਈ ਲੋਕਾਂ ਨੂੰ ਪੈਰਾਗਲਾਈਡਿੰਗ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਉਸ ਸਮੇਂ ਦਾ ਹੈ, ਜਦੋਂ ਇਜ਼ਰਾਈਲ ‘ਤੇ ਹਮਾਸ ਦੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਿਸਰ ਦੇ ਸਪੋਰਟਸ ਕਲੱਬ ਦਾ ਹੈ, ਜਿਸਦਾ ਹਮਾਸ-ਇਜ਼ਰਾਈਲ ਯੁੱਧ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇੱਕ ਫੇਸਬੁੱਕ ਯੂਜ਼ਰ ਨੇ ਲਿਖਿਆ, “खतरा सर पर मंडरा रहा था, बंदूकों से लैस आतंकी मोटर फिटेड ग्लाइडर से उतर रहे थे लेकिन पार्कों में जश्न मना रहे इजराली नागरिकों को लग रहा था कि ये कोई स्पोर्ट्स चल रहा है। वो सीटियां बजा रहे थे, वीडियो बना रहे थे , जब AK47 की तड़तड़ाहट शुरू हुई तो एक मिनट के लिए उन्हें कुछ समझ ही नही आया। दुश्मन अभी आपको नही दिख रहा है लेकिन वो भी आपके सर पर मंडरा रहा है। अभी आप भी जश्न मना लो।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।
ਆਪਣੀ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿੱਚ ਅਸੀਂ ਟਿਕਟੋਕ ਆਈਡੀ @eslamre1 ਲਿਖਿਆ ਹੋਇਆ ਨਜ਼ਰ ਆਇਆ। ਅਸੀਂ ਇਸ ਵੀਡੀਓ ਨੂੰ ਟਿਕਟੋਕ ‘ਤੇ ਦੇਖਣ ਲਈ VPN (ਵਰਚੁਅਲ ਪ੍ਰਾਈਵੇਟ ਨੈੱਟਵਰਕ) ਦੀ ਵਰਤੋਂ ਕੀਤੀ, ਕਿਉਂਕਿ ਭਾਰਤ ਸਰਕਾਰ ਨੇ 2020 ਵਿੱਚ TikTok ‘ਤੇ ਪਾਬੰਦੀ ਲਗਾ ਦਿੱਤੀ ਸੀ।
ਟਿਕਟੋਕ ਆਈਡੀ eslamre1 ‘ਤੇ ਵਾਇਰਲ ਵੀਡੀਓ ਦੀ ਖੋਜ ਕਰਨ ‘ਤੇ ਸਾਨੂੰ ਇਹ ਵੀਡੀਓ ਉਸੇ ਯੂਜ਼ਰ ਦੁਆਰਾ ਅਪਲੋਡ ਕੀਤਾ ਹੋਇਆ ਮਿਲਾ। ਇਹ ਵੀਡੀਓ ਝੂਠੇ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ, ਇਸ ਯੂਜ਼ਰ ਨੇ ਆਪਣੀ ਆਈਡੀ ਤੋਂ ਸਪੱਸ਼ਟੀਕਰਨ ਦਿੱਤਾ ਅਤੇ ਵੀਡੀਓ ਦੀ ਪੁਸ਼ਟੀ ਕਰਦੇ ਹੋਏ ਦੱਸਿਆ, “ਇਹ ਵੀਡੀਓ ਮਿਸਰ ਅਤੇ ਮਿਸਰ ਦੀ ਆਰਮਡ ਫੋਰਸਿਜ਼ ਦਾ ਹੈ, ਫਲਸਤੀਨ ਜਾਂ ਹਮਾਸ ਦਾ ਨਹੀਂ।”
ਇਸੇ ਯੂਜ਼ਰ ਨੇ 28-30 ਸਤੰਬਰ ਦਰਮਿਆਨ ਵਾਇਰਲ ਵੀਡੀਓ ਦੇ ਹੀ ਮੌਕੇ ਦੀਆਂ ਹੋਰ ਵੀਡੀਓਜ਼ ਵੀ ਪਾਰਟ 2, 3, 4 ਦੇ ਨਾਂ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ ਦੇ ਨਾਲ ਇੱਥੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਵੀਡੀਓ ਅਲ-ਨਸਰ ਕਲੱਬ ਦਾ ਹੈ।
ਇਸ ਬੁਨਿਆਦ ‘ਤੇ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਗੂਗਲ ‘ਤੇ ਅਲ-ਨਸਰ ਕਲੱਬ ਦੀ ਖੋਜ ਕੀਤੀ। ਗੂਗਲ ਮੈਪਸ ਦੇ ਜ਼ਰੀਏ, ਅਸੀਂ ਹੂਬਹੂ ਉਸੇ ਥਾਂ ‘ਤੇ ਪਹੁੰਚੇ ਜਿਸ ਥਾਂ ਦਾ ਵਾਇਰਲ ਵੀਡੀਓ ਹੈ।
ਵਾਇਰਲ ਕੀਤੇ ਜਾ ਰਹੇ ਇਸ ਵੀਡੀਓ ਨੂੰ ਇਜ਼ਰਾਈਲ ਦਾ ਦੱਸਿਆ ਜਾ ਰਿਹਾ ਹੈ, ਇਸ ਲਈ ਇਸ ਦੀ ਪੁਸ਼ਟੀ ਕਰਨ ਲਈ ਅਸੀਂ ਇਜ਼ਰਾਈਲ ਦੇ ‘ਦਾ ਵਿਸਿਲ’ ਦੇ ਫੈਕਟ ਚੈਕਰ ਯੂਰੀਆ ਬਾਰ ਮੇਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਦਾ ਨਹੀਂ ਹੈ।
7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ‘ਤੇ ਹਮਲਾ ਕੀਤਾ ਅਤੇ ਜਿਸ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ। ਖਬਰਾਂ ਮੁਤਾਬਕ ਇਸ ਸੰਘਰਸ਼ ‘ਚ ਹੁਣ ਤੱਕ ਕੁੱਲ 3,200 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ‘ਚ 1300 ਇਜ਼ਰਾਇਲੀ ਅਤੇ 1900 ਫਲਸਤੀਨੀ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਹਮਾਸ ਨੇ ਗਾਜ਼ਾ ਵਿੱਚ 120 ਤੋਂ ਵੱਧ ਇਜ਼ਰਾਈਲੀਆਂ ਨੂੰ ਬੰਧਕ ਬਣਾ ਰਖਿਆ ਹੈ।
ਗੁੰਮਰਾਹਕੁੰਨ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਦੌਰਾਨ, ਅਸੀਂ ਦੇਖਿਆ ਕਿ ‘ਰਾਸ਼ਟਰਵਾਦੀ’ ਨਾਮ ਦੇ ਇਸ ਪੇਜ ਨੂੰ ਨੌਂ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਵਿਸ਼ਵਾਸ ਨਿਊਜ਼ ਨੇ ਫਲਸਤੀਨ ਅਤੇ ਇਜ਼ਰਾਈਲ ਨਾਲ ਸਬੰਧਤ ਬਹੁਤ ਸਾਰੀਆਂ ਗੁੰਮਰਾਹਕੁੰਨ ਖਬਰਾਂ ਦੀ ਜਾਂਚ ਕੀਤੀ ਹੈ, ਸਾਡੇ ਸਾਰੇ ਫ਼ੈਕ੍ਟ ਚੈੱਕ ਦੀ ਜਾਂਚ ਇੱਥੇ ਪੜ੍ਹੀ ਜਾ ਸਕਦੀ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਿਸਰ ਦੇ ਸਪੋਰਟਸ ਕਲੱਬ ਦਾ ਹੈ, ਜਿਸਦਾ ਹਮਾਸ-ਇਜ਼ਰਾਈਲ ਯੁੱਧ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।