ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ਵਿੱਚ ਜੈ ਸ਼੍ਰੀ ਰਾਮ ਗੀਤ ਦੇ ਆਡੀਓ ਨੂੰ ਐਡਿਟ ਕਰਕੇ ਜੋੜਿਆ ਗਿਆ ਹੈ। ਅਸਲੀ ਵੀਡੀਓ ਦੇ ਬੈਕਗ੍ਰਾਊਂਡ ‘ਚ ਕੋਈ ਸੰਗੀਤ ਨਹੀਂ ਸੀ, ਸਗੋਂ ਖਿਡਾਰੀ ਖੁਦ ਗੀਤ ਗਾ ਰਹੇ ਸਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਟੀ-20 ਕ੍ਰਿਕਟ ਵਿਸ਼ਵ ਕੱਪ ‘ਚ ਜ਼ਿੰਬਾਬਵੇ-ਪਾਕਿਸਤਾਨ ਮੈਚ ‘ਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਜ਼ਿੰਬਾਬਵੇ ਟੀਮ ਨੂੰ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਬੈਕਗ੍ਰਾਊਂਡ ‘ਚ ਜੈ ਸ਼੍ਰੀ ਰਾਮ ਗੀਤ ਵੱਜ ਰਿਹਾ ਹੈ। ਪੋਸਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜ਼ਿੰਬਾਬਵੇ ਦੀ ਟੀਮ ਨੇ ਟੀ-20 ਵਿਸ਼ਵ ਕੱਪ ਦੇ ਮੈਚ ‘ਚ ਪਾਕਿਸਤਾਨ ਖਿਲਾਫ ਜਿੱਤ ਤੋਂ ਬਾਅਦ ਜੈ ਸ਼੍ਰੀ ਰਾਮ ਦੇ ਗੀਤ ‘ਤੇ ਡਾਂਸ ਕੀਤਾ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਇਆ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ‘ਚ ਜੈ ਸ਼੍ਰੀ ਰਾਮ ਗੀਤ ਦੇ ਆਡੀਓ ਨੂੰ ਐਡਿਟ ਕਰ ਕੇ ਜੋੜਿਆ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ ‘Goutam Munshi ‘ ਨੇ 29 ਅਕਤੂਬਰ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ : After beating Pakistan team Zimbabwe celebration…………..jai shree Ram”
ਸੋਸ਼ਲ ਮੀਡੀਆ ‘ਤੇ ਕਈ ਹੋਰ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਦੇ ਕੀਫ੍ਰੇਮ ਨੂੰ ਗੂਗਲ ਰਿਵਰਸ ਇਮੇਜ ਦੁਆਰਾ ਖੋਜਿਆ। ਸਾਨੂੰ ਇਹ ਵੀਡੀਓ ਜ਼ਿੰਬਾਬਵੇ ਕ੍ਰਿਕਟ ਦੇ ਵੈਰੀਫਾਈਡ ਟਵਿੱਟਰ ਹੈਂਡਲ ‘ਤੇ 28 ਅਕਤੂਬਰ ਨੂੰ ਅੱਪਲੋਡ ਮਿਲਿਆ। ਇਸ ਵੀਡੀਓ ਦੇ ਬੈਕਗ੍ਰਾਊਂਡ ‘ਚ ਕੋਈ ਗੀਤ ਨਹੀਂ ਚੱਲ ਰਿਹਾ ਸੀ, ਸੰਗੋ ਜ਼ਿੰਬਾਬਵੇ ਦੇ ਖਿਡਾਰੀ ਖੁਦ ਹੀ ਗੀਤ ਗਾ ਰਹੇ ਸਨ।
ਸਾਨੂੰ ਇਹ ਵੀਡੀਓ ਇੰਡੀਆ ਟੂਡੇ ਦੀ ਇੱਕ ਖਬਰ ਵਿੱਚ ਵੀ ਏਮਬੇਡ ਮਿਲਿਆ। ਇੱਥੇ ਵੀ ਵੀਡੀਓ ਦੇ ਬੈਕਗ੍ਰਾਊਂਡ ‘ਚ ਕੋਈ ਮਿਊਜ਼ਿਕ ਨਹੀਂ ਸੀ, ਸਗੋਂ ਪਲੇਅਰ ਖੁਦ ਗੀਤ ਗਾ ਰਹੇ ਸਨ। ਖਬਰ ਮੁਤਾਬਕ, ਵੀਡੀਓ ‘ਚ ਗੀਤ ਗਾਉਣ ਵਾਲਾ ਮੁੱਖ ਖਿਡਾਰੀ ਰਿਚਰਡ ਨਗਾਰਵਾ ਹਨ।
ਸਾਨੂੰ ਇਹ ਵੀਡੀਓ news18.com ‘ਤੇ ਇੱਕ ਖਬਰ ਵਿੱਚ ਵੀ ਮਿਲਿਆ ਹੈ। ਇੱਥੇ ਵੀ ਕੋਈ ਬੈਕਗਰਾਊਂਡ ਮਿਊਜ਼ਿਕ ਨਹੀਂ ਸੀ।
ਵਧੇਰੇ ਪੁਸ਼ਟੀ ਲਈ ਅਸੀਂ ਖੇਡ ਪੱਤਰਕਾਰ ਸੈਯਦ ਹੁਸੈਨ ਨਾਲ ਗੱਲ ਕੀਤੀ। ਉਨ੍ਹਾਂ ਨੇ ਵੀ ਇਹ ਪੁਸ਼ਟੀ ਕੀਤੀ ਕਿ ਜਿੱਤ ਦਾ ਜਸ਼ਨ ਮਨਾਉਣ ਲਈ ਟੀਮ ਦੇ ਖਿਡਾਰੀ ਖੁਦ ਹੀ ਗੀਤ ਗਾ ਰਹੇ ਸਨ। ਬੈਕਗ੍ਰਾਊਂਡ ਵਿੱਚ ਕੋਈ ਸੰਗੀਤ ਨਹੀਂ ਸੀ।
ਜਾਂਚ ਦੇ ਅੰਤ ਵਿੱਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ Goutam Munshi ਦੇ ਪ੍ਰੋਫਾਈਲ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਾ ਕਿ ਯੂਜ਼ਰ ਅਗਰਤਲਾ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ਵਿੱਚ ਜੈ ਸ਼੍ਰੀ ਰਾਮ ਗੀਤ ਦੇ ਆਡੀਓ ਨੂੰ ਐਡਿਟ ਕਰਕੇ ਜੋੜਿਆ ਗਿਆ ਹੈ। ਅਸਲੀ ਵੀਡੀਓ ਦੇ ਬੈਕਗ੍ਰਾਊਂਡ ‘ਚ ਕੋਈ ਸੰਗੀਤ ਨਹੀਂ ਸੀ, ਸਗੋਂ ਖਿਡਾਰੀ ਖੁਦ ਗੀਤ ਗਾ ਰਹੇ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।