X
X

Fact Check: ਦੈਨਿਕ ਜਾਗਰਣ ਦੇ ਨਾਮ ‘ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ

ਵਿਸ਼ਵਾਸ ਨਿਊਜ਼ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲੈ ਕੇ ਦੈਨਿਕ ਜਾਗਰਣ ‘ਤੇ ਵਾਇਰਲ ਹੋਈ ਪੋਸਟ ਦੀ ਜਾਂਚ ਕੀਤੀ। ਜਾਂਚ ‘ਚ ਪਤਾ ਲੱਗਾ ਕਿ ਦੈਨਿਕ ਜਾਗਰਣ ਵਿਰੁੱਧ ਦੂਰਪ੍ਰਚਾਰ ਕਰਨ ਦੀ ਨੀਅਤ ਨਾਲ ਇਕ ਐਡੀਟੇਡ ਪੋਸਟ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਹੈ। ਦੈਨਿਕ ਜਾਗਰਣ ਦੇ ਲੋਗੋ ਨਾਲ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਵੱਖ-ਵੱਖ ਮੀਡਿਆ ਪਲੇਟਫਾਰਮ ‘ਤੇ ਦੈਨਿਕ ਜਾਗਰਣ ਦੇ ਲੋਗੋ ਵਾਲੇ ਸੋਸ਼ਲ ਮੀਡੀਆ ਪੋਸਟ ਦਾ ਇੱਕ ਸਕਰੀਨ ਸ਼ਾਟ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤਸਵੀਰ ਲਗੀ ਹੋਈ ਹੈ। ਪੋਸਟ ਵਿੱਚ ਬਿਹਾਰ ਦੀ ਰਾਜਨੀਤੀ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ ਹਨ। ਯੂਜ਼ਰਸ ਇਸ ਪੋਸਟ ਨੂੰ ਸੱਚ ਸਮਝ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਦੈਨਿਕ ਜਾਗਰਣ ਖਿਲਾਫ ਦੂਰਪ੍ਰਚਾਰ ਕਰਨ ਦੇ ਇਰਾਦੇ ਨਾਲ ਸੋਸ਼ਲ ਮੀਡੀਆ ‘ਤੇ ਐਡੀਟੇਡ ਪੋਸਟ ਵਾਇਰਲ ਕੀਤੀ ਜਾ ਰਹੀ ਹੈ। ਦੈਨਿਕ ਜਾਗਰਣ ਵੱਲੋਂ ਅਜਿਹੀ ਕੋਈ ਪੋਸਟ ਜਾਰੀ ਨਹੀਂ ਕੀਤੀ ਗਈ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ‘ਬੀਜੇਪੀ ਨਵਾਦਾ’ (ਆਰਕਾਈਵ ਲਿੰਕ) ਨੇ 1 ਅਗਸਤ ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, “बिहार कर रहा है त्राहिमाम…दौड़ा रहे अपराधी,गलियों में बरसा रहे गोलियां, सड़कों पर हो रही झपटमारी!”

ਫੇਸਬੁੱਕ ‘ਤੇ ਕਈ ਹੋਰ ਯੂਜ਼ਰਸ ਨੇ ਵੀ ਇਸ ਪੋਸਟ ਨੂੰ ਸਮਾਨ ਦਾਅਵੇ ਨਾਲ ਵਾਇਰਲ ਕੀਤਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਦੈਨਿਕ ਜਾਗਰਣ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਵਾਇਰਲ ਪੋਸਟ ਨਾਲ ਜੁੜੀ ਕੋਈ ਵੀ ਪੋਸਟ ਦੈਨਿਕ ਜਾਗਰਣ ਦੇ ਅਧਿਕਾਰਤ ਹੈਂਡਲ ‘ਤੇ ਨਹੀਂ ਮਿਲੀ, ਜਿਸ ਤੋਂ ਦਾਅਵੇ ਦੀ ਪੁਸ਼ਟੀ ਹੋ ਸਕੇ।

ਅਸੀਂ ਵਾਇਰਲ ਦਾਅਵੇ ਦੀ ਸਚਾਈ ਜਾਣਨ ਲਈ ਦੈਨਿਕ ਜਾਗਰਣ ਦੀ ਵੈੱਬਸਾਈਟ ਦੀ ਜਾਂਚ ਕੀਤੀ। ਇੱਥੇ ਵੀ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ।

ਇਸ ਬਾਰੇ ਹੋਰ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਬਿਹਾਰ ਦੇ ਸਟੇਟ ਐਡੀਟਰ, ਅਲੋਕ ਮਿਸ਼ਰਾ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, ”ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਅਜਿਹੀ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਕੀਤੀ ਗਈ। ਵਾਇਰਲ ਦਾਅਵਾ ਪੂਰੀ ਤਰ੍ਹਾਂ ਝੂਠ ਹੈ।”

ਅਸੀਂ ਵਾਇਰਲ ਦਾਅਵੇ ਸਬੰਧੀ ਦੈਨਿਕ ਜਾਗਰਣ ਵੈੱਬਸਾਈਟ ਦੀ ਸੋਸ਼ਲ ਮੀਡੀਆ ਟੀਮ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਵੀ ਵਾਇਰਲ ਪੋਸਟ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਕਿਹਾ, “ਵਾਇਰਲ ਪੋਸਟ ਵਿੱਚ ਵਰਤਿਆ ਗਿਆ ਲੋਗੋ ਉਹ ਨਹੀਂ ਹੈ ਜੋ ਦੈਨਿਕ ਜਾਗਰਣ ਦੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਵਰਤਿਆ ਜਾਂਦਾ ਹੈ। ਵਾਇਰਲ ਪੋਸਟ ਬਣਾਈ ਗਈ ਹੈ।”

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੈਨਿਕ ਜਾਗਰਣ ਦੇ ਨਾਮ ‘ਤੇ ਫਰਜ਼ੀ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਪਹਿਲਾਂ ਵੀ ਕਈ ਬਾਰ ਦੈਨਿਕ ਜਾਗਰਣ ਦੀ ਐਡੀਟੇਡ ਪੋਸਟ ਗ਼ਲਤ ਦਾਅਵੇ ਨਾਲ ਵਾਇਰਲ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਦੈਨਿਕ ਜਾਗਰਣ ਵੱਲੋਂ ‘ਇੱਕ ਮੁਹੱਲਾ-ਇੱਕ ਹੋਲਿਕਾ’ ਮੁਹਿੰਮ ਦੇ ਇਸ਼ਤਿਹਾਰ ਨੂੰ ਐਡਿਟ ਕਰ ਵਾਇਰਲ ਕੀਤਾ ਗਿਆ, ਜਿਸ ਦੀ ਜਾਂਚ ਕਰਨ ਤੋਂ ਬਾਅਦ ਅਸੀਂ ਸੱਚਾਈ ਸਾਹਮਣੇ ਰੱਖੀ ਸੀ।

ਤਾਮਿਲਨਾਡੂ ਵਿੱਚ ਕੰਮ ਕਰਦੇ ਬਿਹਾਰ ਦੇ ਮਜ਼ਦੂਰਾਂ ਨੂੰ ਲੈ ਕੇ ਵੀ ਦੈਨਿਕ ਜਾਗਰਣ ਦੀ ਐਡੀਟੇਡ ਪੋਸਟ ਵਾਇਰਲ ਹੋਈ ਸੀ, ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਤੁਸੀਂ ਉਸ ਜਾਂਚ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।

ਅਸੀਂ ਵਾਇਰਲ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਪੇਜ ‘ਭਾਜਪਾ ਨਵਾਦਾ’ ਨੂੰ ਸਕੈਨ ਕੀਤਾ। 10 ਹਜਾਰ ਲੋਕ ਫੇਸਬੁੱਕ ‘ਤੇ ਇਸ ਪੇਜ ਨੂੰ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲੈ ਕੇ ਦੈਨਿਕ ਜਾਗਰਣ ‘ਤੇ ਵਾਇਰਲ ਹੋਈ ਪੋਸਟ ਦੀ ਜਾਂਚ ਕੀਤੀ। ਜਾਂਚ ‘ਚ ਪਤਾ ਲੱਗਾ ਕਿ ਦੈਨਿਕ ਜਾਗਰਣ ਵਿਰੁੱਧ ਦੂਰਪ੍ਰਚਾਰ ਕਰਨ ਦੀ ਨੀਅਤ ਨਾਲ ਇਕ ਐਡੀਟੇਡ ਪੋਸਟ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਹੈ। ਦੈਨਿਕ ਜਾਗਰਣ ਦੇ ਲੋਗੋ ਨਾਲ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ।

  • Claim Review : ਮਹਾਂਗਠਬੰਧਨ ਦੀ ਸਰਕਾਰ ਦਾ ਜੰਗਲ ਰਾਜ।
  • Claimed By : BJP Nawada
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later