Fact Check : ਭਗਵੰਤ ਮਾਨ ਦੀ ਮੋਫ਼ਰ੍ਡ ਫੋਟੋ ਫਿਰ ਤੋਂ ਫ਼ਰਜ਼ੀ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਭਗਵੰਤ ਮਾਨ ਨਾਲ ਜੁੜੀ ਇਹ ਵਾਇਰਲ ਤਸਵੀਰ ਮੋਫ਼ਰ੍ਡ ਸਾਬਤ ਹੋਈ।

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਸ਼ੋਸ਼ਲ ਮੀਡਿਆ ਵਿੱਚ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦੀ ਇੱਕ ਮੋਫ਼ਰ੍ਡ ਫੋਟੋ ਵਾਇਰਲ ਹੋ ਰਹੀ ਹੈ । ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਪਿਛਲੇ ਸਾਲ ਲਾਕਡਾਉਨ ਤੋਂ ਬਾਅਦ ਜਦੋਂ ਸ਼ਰਾਬ ਦੀ ਦੁਕਾਨਾਂ ਖੁੱਲੀਆਂ ਤਾਂ ਭਗਵੰਤ ਮਾਨ ਉੱਥੇ ਸ਼ਰਾਬ ਪੀਂਦੇ ਨਜ਼ਰ ਆਏ ਸੀ ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਸ਼ੁਰੂ ਕੀਤੀ। ਇਹ ਫਰਜ਼ੀ ਸਾਬਿਤ ਹੋਈ । ਪਹਿਲਾ ਵੀ ਇਸ ਫੋਟੋ ਨੂੰ ਦੂਜੇ ਕਈ ਦਾਵਿਆਂ ਨਾਲ ਵਾਇਰਲ ਕੀਤਾ ਜਾ ਚੁੱਕਿਆ ਹੈ । ਉਸਦੀ ਵੀ ਪੜਤਾਲ ਵਿਸ਼ਵਾਸ ਨਿਊਜ਼ ਪਹਿਲਾ ਕਰ ਚੁੱਕਿਆ ਹੈ ।

ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ਗਗਨ ਕੌਰ ਨੇ 17 ਮਾਰਚ ਨੂੰ ਭਗਵੰਤ ਮਾਨ ਦੀ ਐਡੀਟੇਡ ਫੋਟੋ ਨੂੰ ਅੱਪਲੋਡ ਕਰਦੇ ਹੋਏ ਪੰਜਾਬੀ ਵਿੱਚ ਲਿਖਿਆ ਕਿ ਪੁਰਾਣੀ ਯਾਦ ਜਦੋਂ ਲਾਕਡਾਉਨ ਤੋਂ ਬਾਅਦ ਪਹਿਲੇ ਦਿਨ ਠੇਕੇ ਖੁੱਲ੍ਹੇ ।

ਫੇਸਬੁੱਕ ਪੋਸਟ ਦਾ ਅਰਕਾਈਵ ਵਰਜਨ ਇੱਥੇ ਦੇਖੋ ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਫੋਟੋ ਦੀ ਜਾਂਚ ਰਿਵਰਸ ਇਮੇਜ ਟੂਲ ਦੀ ਮਦਦ ਤੋਂ ਕਰਨੀ ਸ਼ੁਰੂ ਕੀਤੀ । ਸਾਨੂੰ ਅਸਲੀ ਫੋਟੋ ਇੱਕ ਫੇਸਬੁੱਕ ਅਕਾਊਂਟ ਵਿੱਚ ਮਿਲੀ । ਫੇਸਬੁੱਕ ਯੂਜ਼ਰ ਸੁਖਬੀਰ ਬਰਾੜ ਨੇ ਇਸ ਫੋਟੋ ਨੂੰ 27 ਮਈ 2020 ਨੂੰ ਪੋਸਟ ਕੀਤਾ ਸੀ। ਫੋਟੋ ਵਿੱਚ ਸਾਨੂੰ ਕਿਤੇ ਵੀ ਸ਼ਰਾਬ ਦੀ ਦੁਕਾਨ ਨਜ਼ਰ ਨਹੀਂ ਆਈ । ਅਸਲ ਫੋਟੋ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ । ਫੋਟੋ ਵਿੱਚ ਭਗਵੰਤ ਮਾਨ ਨੂੰ ਮਟਕੇ ਤੋਂ ਪਾਣੀ ਪੀਂਦੇ ਹੋਏ ਦੇਖਿਆ ਜਾ ਸਕਦਾ ਹੈ ।


ਇਹ ਫੋਟੋ ਸਾਨੂੰ ਆਮ ਆਦਮੀ ਪਾਰਟੀ ਯੂਥ ਨਾਮ ਦੇ ਫੇਸਬੁੱਕ ਪੇਜ਼ ਤੇ ਮਿਲੀ । ਇਸ ਪੋਸਟ ਨੂੰ 9 ਮਈ 2019 ਨੂੰ ਪੋਸਟ ਕੀਤਾ ਗਿਆ।

ਵਿਸ਼ਵਾਸ ਨਿਊਜ਼ ਨੇ ਦੋਨੋ ਫੋਟੋਆਂ ਦਾ ਸਮਾਨਅੰਤਰ ਅਧਿਐਨ ਕੀਤਾ। ਸਾਫ਼ ਦੇਖਿਆ ਜਾ ਸਕਦਾ ਹੈ ਕਿ ਭਗਵੰਤ ਮਾਨ ਦੀ ਅਸਲ ਤਸਵੀਰ ਦੇ ਪਿੱਛੇ ਸ਼ਰਾਬ ਦੀ ਬੋਤਲਾਂ ਦੀ ਤਸਵੀਰ ਨੂੰ ਅਲੱਗ ਤੋਂ ਲਗਾਇਆ ਗਿਆ ਹੈ।

ਪੜਤਾਲ ਦੇ ਅਗਲੇ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਆਮ ਆਦਮੀ ਪਾਰਟੀ ਨਾਲ ਸੰਪਰਕ ਕੀਤਾ। ਆਮ ਆਦਮੀ ਪਾਰਟੀ , ਪੰਜਾਬ ਦੇ ਮੀਡਿਆ ਮੈਨੇਜਰ ਹਰਸ਼ਿਤ ਪਾਈ ਨੇ ਸਾਨੂੰ ਦੱਸਿਆ ਕਿ ਭਗਵੰਤ ਮਾਨ ਦੀ ਵਾਇਰਲ ਤਸਵੀਰ ਨਕਲੀ ਹੈ। ਇਹ ਤਸਵੀਰ ਪਹਿਲਾ ਵੀ ਵਾਇਰਲ ਹੋ ਚੁੱਕੀ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਫੇਸਬੁੱਕ ਯੂਜ਼ਰ ਦੀ ਜਾਂਚ ਕੀਤੀ ਗਈ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਗਗਨ ਕੌਰ ਦੇ ਫੈਨ ਪੇਜ਼ ਨੂੰ 1 ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਸ ਪੇਜ਼ ਨੂੰ 21 ਜੁਲਾਈ 2017 ਨੂੰ ਬਣਾਇਆ ਗਿਆ ਸੀ ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਭਗਵੰਤ ਮਾਨ ਨਾਲ ਜੁੜੀ ਇਹ ਵਾਇਰਲ ਤਸਵੀਰ ਮੋਫ਼ਰ੍ਡ ਸਾਬਤ ਹੋਈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts