X
X

Fact Check: ਦੁਨੀਆ ਦੀ ਸਭ ਤੋਂ ਮਹਿੰਗੀ ਬੋਤਲ ‘ਚ ਪਾਣੀ ਪੀਂਦੀ ਨੀਤਾ ਅੰਬਾਨੀ ਦੀ ਇਹ ਤਸਵੀਰ ਐਡਿਟ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਨੀਤਾ ਅੰਬਾਨੀ ਦੀ ਇਹ ਤਸਵੀਰ ਐਡੀਟੇਡ ਹੈ। ਨੀਤਾ ਅੰਬਾਨੀ ਦੇ ਦੁਨੀਆ ਦੀ ਸਭ ਤੋਂ ਮਹਿੰਗੀ ਬੋਤਲ ‘ਚ ਪਾਣੀ ਪੀਣ ਨਾਲ ਜੁੜੀ ਕੋਈ ਵੀ ਅਧਿਕਾਰਿਤ ਜਾਣਕਾਰੀ ਮੌਜੂਦ ਨਹੀਂ ਹੈ।

  • By: Umam Noor
  • Published: Nov 22, 2021 at 12:43 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਨੀਤਾ ਅੰਬਾਨੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਇੱਕ ਸ਼ਾਨਦਾਰ ਬੋਤਲ ਵਿੱਚੋਂ ਪਾਣੀ ਪੀਂਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਫੋਟੋ ਨੂੰ ਅਸਲ ਸਮਝਦੇ ਹੋਏ ਵਾਇਰਲ ਕਰ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਇਹ ਅਸਲ ਤਸਵੀਰ ਹੈ ਅਤੇ ਨੀਤਾ ਅੰਬਾਨੀ ਦੁਨੀਆ ਦੀ ਸਭ ਤੋਂ ਮਹਿੰਗੀ ਬੋਤਲ ਵਿੱਚ ਪਾਣੀ ਪੀਂਦੀ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਨੀਤਾ ਅੰਬਾਨੀ ਦੀ ਇਹ ਤਸਵੀਰ ਐਡੀਟੇਡ ਹੈ। ਨੀਤਾ ਅੰਬਾਨੀ ਦੇ ਦੁਨੀਆਂ ਦੀ ਸਭ ਤੋਂ ਮਹਿੰਗੀ ਬੋਤਲ ਵਿੱਚ ਪਾਣੀ ਪੀਣ ਨਾਲ ਜੁੜੀ ਕੋਈ ਵੀ ਅਧਿਕਾਰਿਤ ਜਾਣਕਾਰੀ ਮੌਜੂਦ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਯੂਜ਼ਰ‘Talwar Ranga Swamy’ ਨੇ ਨੀਤਾ ਅੰਬਾਨੀ ਦੀ ਐਡੀਟੇਡ ਫੋਟੋ ਨੂੰ ਅਪਲੋਡ ਕਰਦੇ ਹੋਏ ਲਿਖਿਆ , ‘#Trending Nita Ambani Drinks World’s Most Expensive Water That Costs Rs. 40L Per Bottle! The water that Nita Ambani drinks is said to be the most expensive water in the world. If you know the specialty of this water, then you will be surprised. Let us tell you that the water that Nita Ambani drinks to keep herself fit and fresh costs $60,000 for a 750ml bottle. In Indian rupee, the price is more than Rs. 40 lakh. Cristallo Tributo a Modigliani’ and a bottle costs around Rs. 42 lakh. Five grams of gold ash is also mixed in the water which is beneficial for the body”.

ਪੋਸਟ ਦੇ ਅਰਕਾਇਵ ਨੂੰ ਇੱਥੇ ਵੇਖੋ।

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲੇ ਗੂਗਲ ਰਿਵਰਸ ਇਮੇਜ਼ ਦੇ ਜਰੀਏ ਵਾਇਰਲ ਤਸਵੀਰ ਨੂੰ ਖੋਜਣਾ ਸ਼ੁਰੂ ਕੀਤਾ। ਸਰਚ ਵਿੱਚ ਸਾਨੂੰ ਅਸਲ ਤਸਵੀਰ ਬਾਲੀਵੁੱਡ ਮੰਤ੍ਰ ਨਾਮ ਦੀ ਇੱਕ ਵੈਬਸਾਈਟ ‘ਤੇ ਅਸਲ ਤਸਵੀਰ ਮਿਲੀ।

ਖਬਰ ਖੋਲ੍ਹੇ ਜਾਣ ਤੇ ਸਾਨੂੰ ਫੋਟੋ ਨਜ਼ਰ ਨਹੀਂ ਆਈ , ਇਸ ਯੂ.ਆਰ.ਐਲ ਨੂੰ ਅਸੀਂ ਵੈੱਬ ਆਰਕਾਈਵ ਦੇ ਵੇਬੈਕ ਮਸ਼ੀਨ ਵਿੱਚ ਸਰਚ ਕੀਤਾ ਅਤੇ ਸਾਨੂੰ ਅਸਲ ਵਾਇਰਲ ਫੋਟੋ ਦਿਖੀ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਿਸ ਬੋਤਲ ਤੋਂ ਨੀਤਾ ਅੰਬਾਨੀ ਪਾਣੀ ਪੀ ਰਹੀ ਹੈ, ਉਹ ਸਾਧਾਰਣ ਬੋਤਲ ਹੈ , ਯਾਨੀ ਵਾਇਰਲ ਫੋਟੋ ਫਰਜ਼ੀ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਨਿਊਜ਼ ਸਰਚ ਦੇ ਜ਼ਰੀਏ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਨੀਤਾ ਅੰਬਾਨੀ ਦੁਨੀਆ ਦੀ ਸਭ ਤੋਂ ਮਹਿੰਗੀ ਬੋਤਲ ‘Acqua di Cristallo Tributo a Modigliani’ ਤੋਂ ਪਾਣੀ ਪੀਂਦੀ ਹੈ। ਸਰਚ ਵਿੱਚ ਸਾਨੂੰ ਇਸ ਦਾਅਵੇ ਨੂੰ ਸਹੀ ਸਾਬਿਤ ਕਰਨ ਵਾਲੇ ਬਹੁਤ ਸਾਰੇ ਆਰਟੀਕਲ ਮਿਲੇ ਹਨ, ਲੇਕਿਨ ਕਿਸੇ ਵਿੱਚ ਵੀ ਇਸ ਜਾਣਕਾਰੀ ਦੇ ਅਉਥੇਂਟਿਕ ​​ਸਰੋਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਵਾਇਰਲ ਫੋਟੋ ਅਤੇ ਦਾਅਵੇ ਨਾਲ ਜੁੜੀ ਪੁਸ਼ਟੀ ਦੇ ਲਈ ਅਸੀਂ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਫ੍ਰਾਂਕੋ ਵਿਲਿਯਮਸ ਨਾਲ ਸੰਪਰਕ ਕੀਤਾ ਅਤੇ ਵਾਇਰਲ ਪੋਸਟ ਉਨ੍ਹਾਂ ਦੇ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਨੀਤਾ ਅੰਬਾਨੀ ਦੀ ਇਹ ਤਸਵੀਰ ਐਡੀਟੇਡ ਹੈ।’ ਉੱਥੇ, ਨੀਤਾ ਅੰਬਾਨੀ ਦੀ ਬੋਤਲ ਨਾਲ ਜੁੜੇ ਸਵਾਲ ਦੇ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਵੀ ਵਿਅਕਤੀ ਦੀ ਇੱਕ ਪਰਸਨਲ ਚੀਜ਼ ਹੈ ਉਸਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।’

ਹਾਲਾਂਕਿ ਵਿਸ਼ਵਾਸ ਨਿਊਜ਼ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਨੀਤਾ ਅੰਬਾਨੀ ਦੁਨੀਆ ਦੀ ਸਭ ਤੋਂ ਮਹਿੰਗੀ ਬੋਤਲ ‘ਚ ਪਾਣੀ ਪੀਂਦੀ ਹੈ ਜਾਂ ਨਹੀਂ। ਪਰ ਇਹ ਸਾਫ਼ ਹੈ, ਜੋ ਤਸਵੀਰ ਵਾਇਰਲ ਹੋ ਰਹੀ ਹੈ, ਉਹ ਐਡੀਟੇਡ ਹੈ।

ਉੱਥੇ, ‘ਗਿਨੀਜ਼ ਬੁੱਕਸ’ ਦੀ ਵੈੱਬਸਾਈਟ ‘ਤੇ ਇਸ ‘Acqua di Cristallo Tributo a Modigliani’ ਨਾਮ ਦੀ ਇਸ ਬੋਤਲ ਦਾ ਜ਼ਿਕਰ ਉਦੋਂ ਕੀਤਾ ਗਿਆ ਜਦੋਂ ਇਸਨੂੰ $60 000 ਯੂਏਸ ਡਾਲਰ ਵਿੱਚ ਨੀਲਮ ਹੋਣ ਦੇ ਨਾਲ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਬੋਤਲ ਬਣ ਗਈ ਸੀ।

ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਵਿੱਚ ਅਸੀਂ ਪਾਇਆ ਕਿ ਯੂਜ਼ਰ Talwar Ranga Swamy ਨੂੰ 552 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਨੀਤਾ ਅੰਬਾਨੀ ਦੀ ਇਹ ਤਸਵੀਰ ਐਡੀਟੇਡ ਹੈ। ਨੀਤਾ ਅੰਬਾਨੀ ਦੇ ਦੁਨੀਆ ਦੀ ਸਭ ਤੋਂ ਮਹਿੰਗੀ ਬੋਤਲ ‘ਚ ਪਾਣੀ ਪੀਣ ਨਾਲ ਜੁੜੀ ਕੋਈ ਵੀ ਅਧਿਕਾਰਿਤ ਜਾਣਕਾਰੀ ਮੌਜੂਦ ਨਹੀਂ ਹੈ।

  • Claim Review : Nita Ambani Drinks World's Most Expensive Water That Costs Rs. 40L Per Bottle
  • Claimed By : Talwar Ranga Swamy
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later