Fact Check: ਸੋਨੀਆ ਮਾਨ ਦੀ ਐਡੀਟੇਡ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ । ਸੋਨੀਆ ਮਾਨ ਦੀ ਐਡੀਟੇਡ ਫੋਟੋ ਨੂੰ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਇੱਕ ਪੋਸਟ ਤੇਜੀ ਨਾਲ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਅਦਾਕਾਰਾ ਸੋਨੀਆ ਮਾਨ ਦੇ ਹੱਥਾਂ ਵਿੱਚ ਸਾਬਕਾ ਨੇਤਾ ਸੁੱਚਾ ਸਿੰਘ ਲੰਗਾਹ ਦੀ ਫੋਟੋ ਫੜੀ ਹੋਈ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨੀਆ ਮਾਨ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਜਾ ਰਹੀ ਹੈ। ਵਿਸ਼ਵਾਸ ਨਿਊਜ਼ ਨੇ ਸੋਸ਼ਲ ਮੀਡਿਆ ਤੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਫੋਟੋ ਐਡੀਟੇਡ ਹੈ। ਅਸਲ ਵਿੱਚ ਸੋਨੀਆ ਮਾਨ ਦੀ ਇਹ ਫੋਟੋ ਕਿਸਾਨ ਅੰਦੋਲਨ ਦੀ ਹੈ ਅਤੇ ਉਨ੍ਹਾਂ ਨੇ ਹੱਥਾਂ ਵਿੱਚ ” we demands MSP LEGAL Right KKU – AIKMS ” ਲਿਖਿਆ ਹੋਇਆ ਇੱਕ ਪੇਪਰ ਫੜਿਆ ਹੋਇਆ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ “Yashmaan Singh” ਨੇ 18 ਨਵੰਬਰ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ ” ਸੋਨੀਆ ਮਾਨ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਵਿੱਚ ਅਕਾਲੀ ਦਾਲ ਵਿੱਚ ਸ਼ਾਮਿਲ ਹੋਣ ਜਾ ਰਹੀ ਹੈ।

ਫੇਸਬੁੱਕ ਤੇ ਇਹ ਪੋਸਟ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਲਈ ਸਭ ਤੋਂ ਪਹਿਲਾ ਤਸਵੀਰ ਦਾ ਸਕ੍ਰੀਨਸ਼ੌਟ ਲੈ ਕੇ ਉਸਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਵਾਇਰਲ ਤਸਵੀਰ ਕਈ ਨਿਊਜ਼ ਵੈੱਬਸਾਈਟਾਂ ਤੇ ਪ੍ਰਕਾਸ਼ਿਤ ਮਿਲੀ। zoomtventertainment.com ਤੇ 23 ਜੁਲਾਈ 2021 ਦੀ ਇੱਕ ਖਬਰ ਵਿੱਚ ਵਾਇਰਲ ਫੋਟੋ ਨੂੰ ਵੇਖਿਆ ਜਾ ਸਕਦਾ ਹੈ। ਫੋਟੋ ਨਾਲ ਲਿਖਿਆ ਹੋਇਆ ਸੀ ,’Happy Hardy and Heer actress Sonia Mann joins farmer’s protest on Delhi borders; gives hard-hitting speech ‘ ਖਬਰ ਅਨੁਸਾਰ ,’ ਸੋਨੀਆ ਮਾਨ ਦਿੱਲੀ ਬਾਰਡਰ ਤੇ ਕਿਸਾਨ ਪ੍ਰੋਟੈਸਟ ਵਿੱਚ ਸ਼ਾਮਿਲ ਹੋਈ ਅਤੇ ਕਿਸਾਨ ਬਿੱਲ ਤੇ ਆਪਣੀ ਪਹਿਲੀ ਸਪੀਚ ਦਿੱਤੀ । ਪੂਰੀ ਖਬਰ ਨੂੰ ਇੱਥੇ ਪੜ੍ਹੋ ।

economictimes.indiatimes.com ਤੇ 23 ਜੁਲਾਈ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਕਿਸਾਨ ਅੰਦੋਲਨ ਦੀ ਹੋਰ ਤਸਵੀਰਾਂ ਦੇ ਨਾਲ ਵਾਇਰਲ ਫੋਟੋ ਵੀ ਦੇਖੀ ਜਾ ਸਕਦੀ ਹੈ। deccanherald.com ਤੇ ਵੀ ਤੁਸੀਂ ਅਸਲ ਤਸਵੀਰ ਨੂੰ ਵੇਖ ਸਕਦੇ ਹੋ।

ਸੋਨੀਆ ਮਾਨ ਦੇ ਅਧਿਕਾਰਿਤ ਇੰਸਟਾਗ੍ਰਾਮ ਪੇਜ ਤੇ ਵੀ ਸਾਨੂੰ ਇਹ ਫੋਟੋ ਮਿਲੀ । ਇਹ ਫੋਟੋ 23 ਜੁਲਾਈ 2021 ਨੂੰ ਸ਼ੇਅਰ ਕੀਤੀ ਗਈ ਸੀ ਅਤੇ ਲਿਖਿਆ ਸੀ ” 22 July First day kisan Parliment .Blessed to be MP of kisan Parliment.”

ਸਾਡੀ ਇੱਥੇ ਤੱਕ ਦੀ ਜਾਂਚ ਤੋਂ ਇਹ ਤਾਂ ਸਾਫ ਸੀ ਕਿ ਵਾਇਰਲ ਹੋ ਰਹੀ ਫੋਟੋ ਪੁਰਾਣੀ ਹੈ ਅਤੇ ਐਡੀਟੇਡ ਹੈ। ਸੋਨੀਆ ਮਾਨ ਨੇ ਹੱਥਾਂ ਵਿੱਚ ਇੱਕ ਪੇਪਰ ਫੜਿਆ ਹੋਇਆ ਹੈ। ਹੇਂਠਾ ਤੁਸੀਂ ਅਸਲੀ ਤੇ ਐਡੀਟੇਡ ਤਸਵੀਰ ਨੂੰ ਵੇਖ ਸਕਦੇ ਹੋ।

ਹੁਣ ਅਸੀਂ ਸੋਨੀਆ ਮਾਨ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਬਾਰੇ ਜਾਂਚ ਕੀਤੀ। ਸਾਨੂੰ ਬਹੁਤ ਸਾਰੀਆਂ ਅਜਿਹੀ ਖਬਰਾਂ ਮਿਲੀਆਂ ਜਿਸ ਵਿੱਚ ਉਨ੍ਹਾਂ ਦੇ ਫਿਲਹਾਲ ਕਿਸੇ ਵੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ ਗਿਆ ਹੈ।

ਵੱਧ ਜਾਣਕਰੀ ਲਈ ਅਸੀਂ ਸੋਨੀਆ ਮਾਨ ਨਾਲ ਸੰਪਰਕ ਕੀਤਾ। ਸਾਡੀ ਗੱਲ ਉਨ੍ਹਾਂ ਦੇ ਪੀ.ਏ ਨਾਲ ਹੋਈ , ਉਨ੍ਹਾਂ ਨੇ ਸਾਨੂੰ ਦੱਸਿਆ ਵਾਇਰਲ ਫੋਟੋ ਐਡੀਟੇਡ ਹੈ ਅਤੇ ਖਬਰ ਫਰਜੀ ਹੈ।

ਅਸੀਂ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਮੋਹਾਲੀ ਰਿਪੋਰਟਰ ਰੋਹਿਤ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕੀ ਇਹ ਫੋਟੋ ਐਡੀਟੇਡ ਹੈ ਅਤੇ ਵਾਇਰਲ ਖਬਰ ਵੀ ਗ਼ਲਤ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸੋਨੀਆ ਮਾਨ ਚੌਣ ਤਾਂ ਲੜੇਗੀ ਪਰ ਕਿਸ ਪਾਰਟੀ ਤੋਂ ਲੜੇਗੀ ਇਹ ਅਜੇ ਤੱਕ ਨਹੀਂ ਦੱਸਿਆ ਹੈ ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ । ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਨਵੀਂ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਦੇ ਫੇਸਬੁੱਕ ਤੇ 492 ਮਿੱਤਰ ਹਨ ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ । ਸੋਨੀਆ ਮਾਨ ਦੀ ਐਡੀਟੇਡ ਫੋਟੋ ਨੂੰ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts