Fact Check: ਸਿੰਗਾਪੁਰ ਏਅਰ ਲਾਈਨਜ਼ ਦੇ ਪਲੇਨ ਦੇ ਉੱਤੇ ਐਡਿਟ ਕਰਕੇ ਲਿਖਿਆ ਗਿਆ ਹੈ ਖਾਲਿਸਤਾਨ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੇ ਵਿੱਚ ਪਾਇਆ ਕਿ ਇਹ ਦਾਅਵਾ ਗਲਤ ਹੈ। ਤਸਵੀਰ ਦੇ ਵਿੱਚ ਦਿੱਖ ਰਹੇ ਹਵਾਈ ਜਹਾਜ਼ ਦੇ ਉੱਤੇ ਖਾਲਿਸਤਾਨ ਏਅਰ ਲਾਈਨਜ਼ ਨਹੀਂ ਲਿਖਿਆ ਸੀ। ਅਸਲੀ ਤਸਵੀਰ ਦੇ ਵਿੱਚ ਸਿੰਗਾਪੁਰ ਏਅਰ ਲਾਈਨਜ਼ ਲਿਖਿਆ ਸੀ, ਜਿਸਦੇ ਉੱਤੇ ਐਡੀਟਿੰਗ ਟੂਲਜ਼ ਦੀ ਮਦਦ ਦੇ ਨਾਲ ਖਾਲਿਸਤਾਨ ਏਅਰ ਲਾਈਨਜ਼ ਚਿਪਕਾ ਦਿੱਤਾ ਗਿਆ।

ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਹਵਾਈ ਜਹਾਜ਼ ਦੇ ਉੱਤੇ ਖਾਲਿਸਤਾਨ ਐਰ ਲਾਈਨਜ਼ ਲਿਖਿਆ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਤਸਵੀਰ ਨੂੰ ਇਸ ਦਾਅਵੇ ਦੇ ਨਾਲ ਸ਼ੇਅਰ ਕਰ ਰਹੇ ਹਨ ਕਿ ਇਹ ਕਨੇਡਾ ਦੀ ਤਸਵੀਰ ਹੈ, ਜਿਥੇ ਖਾਲਿਸਤਾਨ ਏਅਰ ਲਾਈਨਜ਼ ਸ਼ੁਰੂ ਹੋ ਗਈ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੇ ਵਿੱਚ ਪਾਇਆ ਕਿ ਇਹ ਦਾਅਵਾ ਗਲਤ ਹੈ। ਤਸਵੀਰ ਵਿੱਚ ਦਿੱਖ ਰਹੇ ਹਵਾਈ ਜਹਾਜ਼ ਦੇ ਉੱਤੇ ਖਾਲਿਸਤਾਨ ਏਅਰ ਲਾਈਨਜ਼ ਨਹੀਂ ਲਿਖਿਆ ਸੀ। ਅਸਲੀ ਤਸਵੀਰ ਦੇ ਵਿੱਚ ਸਿੰਗਾਪੁਰ ਏਅਰ ਲਾਈਨਜ਼ ਲਿਖਿਆ ਸੀ, ਜਿਸਦੇ ਉੱਤੇ ਐਡੀਟਿੰਗ ਟੂਲਜ਼ ਦੀ ਮਦਦ ਦੇ ਨਾਲ ਖਾਲਿਸਤਾਨ ਏਅਰ ਲਾਈਨਜ਼ ਚਿਪਕਾ ਦਿੱਤਾ ਗਿਆ।

ਕੀ ਹੋ ਰਿਹਾ ਹੈ ਵਾਇਰਲ

‘Palwinder Singh Khalsa’‎ ਨਾਮ ਦੇ ਫੇਸਬੁੱਕ ਯੂਜ਼ਰ ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਸੀ। ਪੋਸਟ ਦੇ ਵਿੱਚ ਇਸਤੇਮਾਲ ਤਸਵੀਰ ਦੇ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਲਿਖਿਆ ਹੈ “ਖਾਲਿਸਤਾਨ ਏਅਰ ਲਾਈਨਜ਼ ਦਾ ਕਨੇਡਾ ਵਿੱਚ ਉਦਘਾਟਨ ਕੀਤਾ ਗਿਆ ਹੈ।”

ਫੇਸਬੁੱਕ ਪੋਸਟ ਦਾ ਅਰਕਾਈਵਡ ਵਰਜਨ ਥੇ ਦੇਖੋ।

ਪੜਤਾਲ

ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਬਿੱਲਕੁੱਲ ਇਹੀ ਤਸਵੀਰ dailynews.lk ਤੇ ਮਿਲੀ। ਪਰ ਇਸ ਤਸਵੀਰ ਦੇ ਵਿੱਚ ਖਾਲਿਸਤਾਨ ਏਅਰ ਲਾਈਨਜ਼ ਨਹੀਂ, ਸਿੰਗਾਪੁਰ ਏਅਰ ਲਾਈਨਜ਼ ਲਿਖਿਆ ਸੀ। ਇਸ ਖਬਰ ਨੂੰ 17 ਨਵੰਬਰ 2010 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਦੋਨਾਂ ਤਸਵੀਰਾਂ ਦਾ ਕੋਲਾਜ ਤੁਸੀਂ ਇਥੇ ਦੇਖ ਸਕਦੇ ਹੋ।

ਇਸ ਖਬਰ ਦੀ ਪੜਤਾਲ ਦੇ ਲਈ ਅਸੀਂ ਇੰਟਰਨੇਟ ਤੇ ਖਾਲਿਸਤਾਨ ਏਅਰ ਲਾਈਨਜ਼ ਕੀਵਰਡ ਦੇ ਨਾਲ ਖੋਜ ਕੀਤੀ। ਸਾਨੂੰ ਕਿਤੇ ਵੀ ਅਜਿਹੀ ਏਅਰ ਲਾਈਨਜ਼ ਦੇ ਲਾਂਚ ਹੋਣ ਦੀ ਕੋਈ ਖਬਰ ਨਹੀਂ ਮਿਲੀ।

ਜ਼ਿਆਦਾ ਪੁਸ਼ਟੀ ਦੇ ਲਈ ਅਸੀਂ ਦੈਨਿਕ ਜਾਗਰਣ ਪੰਜਾਬੀ ਦੇ ਕਨੇਡਾ ਸਥਿਤ ਸੰਵਾਦ ਦੱਤ ਕਮਲਜੀਤ ਬਟਰ ਦੇ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ, "ਕਨੇਡਾ ਦੇ ਵਿੱਚ ਕੋਈ ਅਜਿਹੀ ਏਅਰ ਲਾਈਨਜ਼ ਸ਼ੁਰੂ ਨਹੀਂ ਹੋਈ ਹੈ। ਇਹ ਵਾਇਰਲ ਦਾਅਵਾ ਇੱਕ ਦਮ ਬੇਬੁਨਿਆਦ ਹੈ।

ਪੜਤਾਲ ਦੇ ਅੰਤਿਮ ਪੜਾਅ ਦੇ ਵਿੱਚ ਅਸੀਂ ਉਸ ਯੂਜ਼ਰ ਦੀ ਜਾਂਚ ਕੀਤੀ, ਜਿਸਨੇ ਪੋਸਟ ਨੂੰ ਸ਼ੇਅਰ ਕੀਤਾ। ਸਾਨੂੰ ਪਤਾ ਲੱਗਾ ਕਿ ਫੇਸਬੁੱਕ ਯੂਜ਼ਰ Palwinder Singh Khalsa ਨੂੰ 236 ਲੋਗ ਫਾਲੋ ਕਰਦੇ ਹਨ। ਯੂਜ਼ਰ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੇ ਵਿੱਚ ਪਾਇਆ ਕਿ ਇਹ ਦਾਅਵਾ ਗਲਤ ਹੈ। ਤਸਵੀਰ ਦੇ ਵਿੱਚ ਦਿੱਖ ਰਹੇ ਹਵਾਈ ਜਹਾਜ਼ ਦੇ ਉੱਤੇ ਖਾਲਿਸਤਾਨ ਏਅਰ ਲਾਈਨਜ਼ ਨਹੀਂ ਲਿਖਿਆ ਸੀ। ਅਸਲੀ ਤਸਵੀਰ ਦੇ ਵਿੱਚ ਸਿੰਗਾਪੁਰ ਏਅਰ ਲਾਈਨਜ਼ ਲਿਖਿਆ ਸੀ, ਜਿਸਦੇ ਉੱਤੇ ਐਡੀਟਿੰਗ ਟੂਲਜ਼ ਦੀ ਮਦਦ ਦੇ ਨਾਲ ਖਾਲਿਸਤਾਨ ਏਅਰ ਲਾਈਨਜ਼ ਚਿਪਕਾ ਦਿੱਤਾ ਗਿਆ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts