ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਐਡੀਟੇਡ ਹੈ। ਐਡੀਟਿੰਗ ਟੂਲਜ਼ ਦੀ ਮਦਦ ਰਾਹੀਂ ਇੱਕ ਤਸਵੀਰ ‘ਤੇ ਸਕਸ਼ਮ ਮਹਾਰਾਜ ਦੀ ਤਸਵੀਰ ਨੂੰ ਲਾਇਆ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਸੋਫੇ ‘ਤੇ ਕਈ-ਸਾਰੀ ਬੰਦੂਕਾਂ ਰੱਖੀ ਹੋਈਆਂ ਹਨ ਅਤੇ ਇਸੇ ਸੋਫੇ ‘ਤੇ ਇੱਕ ਭਗਵਾ ਰੰਗ ਦਾ ਕੁਰਤਾ ਅਤੇ ਰੁਦ੍ਰਾਕਸ਼ ਦੀ ਮਾਲਾ ਪਾਏ ਇੱਕ ਵਿਅਕਤੀ ਬੈਠਾ ਹੋਇਆ ਹੈ। ਸਾਹਮਣੇ ਟੇਬਲ ‘ਤੇ ਕਈ ਸਾਰੀ ਬੰਦੂਕਾਂ ਰਖੀਆਂ ਹੋਈਆਂ ਹਨ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਹਿੰਦੂ ਧਰਮਗੁਰੁ ਸਕਸ਼ਮ ਮਹਾਰਾਜ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਐਡੀਟੇਡ ਹੈ। ਐਡੀਟਿੰਗ ਟੂਲਜ਼ ਦੀ ਮਦਦ ਰਾਹੀਂ ਇੱਕ ਤਸਵੀਰ ‘ਤੇ ਸਕਸ਼ਮ ਮਹਾਰਾਜ ਦੀ ਤਸਵੀਰ ਨੂੰ ਲਾਇਆ ਗਿਆ ਹੈ।
ਵਾਇਰਲ ਤਸਵੀਰ ਵਿਚ ਇੱਕ ਸੋਫੇ ‘ਤੇ ਕਈ-ਸਾਰੀ ਬੰਦੂਕਾਂ ਰੱਖੀ ਹੋਈਆਂ ਹਨ ਅਤੇ ਇਸੇ ਸੋਫੇ ‘ਤੇ ਇੱਕ ਭਗਵਾ ਰੰਗ ਦਾ ਕੁਰਤਾ ਅਤੇ ਰੁਦ੍ਰਾਕਸ਼ ਦੀ ਮਾਲਾ ਪਾਏ ਇੱਕ ਵਿਅਕਤੀ ਬੈਠਾ ਹੋਇਆ ਹੈ। ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “ਜਦੋਂ ਨਿਹੰਗ ਸਿੰਘਾਂ ਕੋਲੋਂ ਸਿਰਫ ਰਿਵਾਇਤੀ ਹਥਿਆਰ ਨੇਜ਼ੇ ਕਿਰਪਾਨਾਂ ਆਦਿ ਫ਼ੜੇ ਗਏ ਸੀ ਤਾਂ ਰਾਸ਼ਟਰਵਾਦੀਆਂ ਸਣੇਂ ਮੀਡੀਆ ਨੇ ਵੜੀਂ ਤਰਥੱਲੀ ਮਚਾਈ ਸੀ ਪਰ ਆਹ RSS ਦੇ ਦੱਲਿਆਂ ਦੇ ਨਾਂ ਤੇ ਇੰਨਾ ਸਾਰਿਆਂ ਦੇ ਮੂੰਹ ਸੀਤੇ ਜਾਂਦੇ ਆ ਇਹ ਜਿੰਨੇਂ ਮਰਜ਼ੀ ਖ਼ਤਰਨਾਕ ਹਥਿਆਰ ਰੱਖ ਲੈਣ ਇਹਨਾਂ ਵਾਸਤੇ ਕੋਈ ਕਨੂੰਨ ਨਹੀਂ ।”
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਡੇ ਸਾਹਮਣੇ gunssmith.tumblr.com ਦਾ ਇੱਕ ਪੇਜ ਖੁਲਿਆ, ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਤਸਵੀਰ ਵਿਚ ਸੋਫੇ ‘ਤੇ ਰੱਖੀ ਬੰਦੂਕਾਂ ਅਤੇ ਟੇਬਲ ‘ਤੇ ਬੰਦੂਕਾਂ ਤਾਂ ਸੀ ਪਰ ਸੋਫੇ ‘ਤੇ ਕੋਈ ਬੈਠਾ ਨਹੀਂ ਹੋਇਆ ਸੀ। ਇਸ ਤਸਵੀਰ ਨੂੰ 3 ਮਾਰਚ 2019 ਨੂੰ ਅਪਲੋਡ ਕੀਤਾ ਗਿਆ ਸੀ।
ਬੰਦੂਕਾਂ ਦੀ ਇਸ ਤਸਵੀਰ ਨੂੰ ਪਹਿਲਾਂ ਵੀ ਗਲਤ ਸੰਧਰਭ ਨਾਲ ਵਾਇਰਲ ਕੀਤਾ ਜਾਂਦਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਪਹਿਲਾਂ ਵੀ ਬੰਦੂਕਾਂ ਦੀ ਇਸ ਤਸਵੀਰ ਦੀ ਪੜਤਾਲ ਕੀਤੀ ਸੀ ਅਤੇ ਪਾਇਆ ਸੀ ਕਿ ਇਹ ਤਸਵੀਰ ਭਾਰਤ ਦੀ ਨਹੀਂ ਹੈ।
ਵਾਇਰਲ ਤਸਵੀਰ ਵਿਚ ਸਕਸ਼ਮ ਮਹਾਰਾਜ ਦਾ ਜ਼ਿਕਰ ਹੈ, ਇਸ ਲਈ ਅਸੀਂ ਗੂਗਲ ‘ਤੇ ਸਕਸ਼ਮ ਜੀ ਮਹਾਰਾਜ ਨੂੰ ਸਰਚ ਕੀਤਾ। ਸਾਨੂੰ ਫੇਸਬੁੱਕ ‘ਤੇ ਸਕਸ਼ਮ ਗਿਰੀ ਮਹਾਰਾਜ ਨਾਂ ਦਾ ਇੱਕ ਪੇਜ ਮਿਲਿਆ, ਜਿਸ ਰਾਹੀਂ ਅਸੀਂ ਸਕਸ਼ਮ ਮਹਾਰਾਜ ਨਾਲ ਫੋਨ ‘ਤੇ ਸੰਪਰਕ ਕੀਤਾ।
ਫੋਨ ‘ਤੇ ਸਾਡੇ ਨਾਲ ਗੱਲ ਕਰਦਿਆਂ ਸਕਸ਼ਮ ਜੀ ਮਹਾਰਾਜ ਨੇ ਦੱਸਿਆ, “ਮੈਂ ਇਸ ਤਸਵੀਰ ਵਿਚ ਦਰਸਾਇਆ ਗਿਆ ਵਿਅਕਤੀ ਹਾਂ, ਪਰ ਤਸਵੀਰ ਦਾ ਬੈਕਗਰਾਉਂਡ ਬਦਲਿਆ ਗਿਆ ਹੈ। ਮੇਰੀ ਤਸਵੀਰ ਨੂੰ ਫੋਟੋਸ਼ਾਪ ਦੀ ਸਹਾਇਤਾ ਨਾਲ ਬੰਦੂਕਾਂ ਦੀ ਤਸਵੀਰ ਦੇ ਸਿਖਰ ‘ਤੇ ਚਿਪਕਾਇਆ ਗਿਆ ਹੈ। ਇਹ ਤਸਵੀਰ ਮੇਰੇ ਇੱਕ ਚੇਲੇ ਦੁਆਰਾ ਖਿੱਚੀ ਗਈ ਸੀ, ਜਿਸ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਐਡਿਟ ਕਰਕੇ ਵਾਇਰਲ ਕਰ ਦਿੱਤਾ। ਮੇਰੇ ਕੋਲ ਇਹ ਵਿਸ਼ੇਸ਼ ਤਸਵੀਰ ਨਹੀਂ ਹੈ, ਪਰ ਇਕੋ ਸਮੇਂ ਦੀਆਂ ਇਨ੍ਹਾਂ ਕਪੜਿਆਂ ਵਿਚ ਹੋਰ ਤਸਵੀਰਾਂ ਹਨ।” ਸਕਸ਼ਮ ਮਹਾਰਾਜ ਦੁਆਰਾ ਸ਼ੇਅਰ ਤਸਵੀਰਾਂ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਇੱਕ ਹੈ Sanam Kaur ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਨਾਲ ਜੁੜੀ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਐਡੀਟੇਡ ਹੈ। ਐਡੀਟਿੰਗ ਟੂਲਜ਼ ਦੀ ਮਦਦ ਰਾਹੀਂ ਇੱਕ ਤਸਵੀਰ ‘ਤੇ ਸਕਸ਼ਮ ਮਹਾਰਾਜ ਦੀ ਤਸਵੀਰ ਨੂੰ ਲਾਇਆ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।