ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਸ ਤਸਵੀਰ ਨੂੰ ਫਰਜ਼ੀ ਪਾਇਆ, ਜਿਸ ਨੂੰ ਐਡਿਟ ਕਰ ਬਾਦਲ ਦਿੱਤਾ ਗਿਆ ਹੈ। ਅਸਲ ਤਸਵੀਰ ਮੁੰਬਈ-ਪੁਣੇ ਐਕਸਪ੍ਰੈੱਸ ਵੇਅ ‘ਤੇ ਬਣੀ ਭਾਟਨ ਟਨਲ ਦੀ ਹੈ, ਜਿਸ ਦਾ ਨਾਮ ਐਡਿਟ ਕਰਕੇ ਉਸ ਵਿੱਚ ‘ਸੋਨੀਆ’ ਸ਼ਬਦ ਜੋੜ ਦਿੱਤਾ ਗਿਆ ਹੈ।
ਨਵੀਂ ਦਿੱਲੀ (ਵਿਸ਼ਵ ਵਾਰਤਾ)। ਸੋਸ਼ਲ ਮੀਡੀਆ ‘ਤੇ ਇਕ ਟਨਲ ਦੀ ਤਸਵੀਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਮ ਨਾਲ ਜੋੜਦੇ ਹੋਏ ਇਤਰਾਜ਼ਯੋਗ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸੁਰੰਗ ਦਾ ਨਾਮ ਸੋਨੀਆ ਗਾਂਧੀ ਦੇ ਨਾਮ ‘ਤੇ ਰੱਖਿਆ ਗਿਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਇਸ ਤਸਵੀਰ ਨੂੰ ਫਰਜ਼ੀ ਪਾਇਆ, ਜਿਸ ਨੂੰ ਐਡਿਟ ਕਰ ਬਦਲ ਦਿੱਤਾ ਗਿਆ ਹੈ। ਅਸਲ ਤਸਵੀਰ ਮੁੰਬਈ-ਪੁਣੇ ਐਕਸਪ੍ਰੈਸ ਵੇਅ ‘ਤੇ ਬਣੀ ਭਾਟਨ ਟਨਲ ਦੀ ਹੈ, ਜਿਸ ਨੂੰ ਐਡਿਟ ਕਰਕੇ ਉਸ ‘ਚ ‘ਸੋਨੀਆ’ ਸ਼ਬਦ ਜੋੜ ਦਿੱਤਾ ਗਿਆ ਹੈ।
ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਇਹ ਕਿੱਥੇ ਹੈ ਅਤੇ ਇਸਦਾ ਨਾਮਕਰਨ ਕਿਸਨੇ ਕੀਤਾ ਹੈ?”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਆਪਣੀ ਜਾਂਚ ਸ਼ੁਰੂ ਕਰਦੇ ਹੋਏ, ਸਭ ਤੋਂ ਪਹਿਲਾਂ ਅਸੀਂ ਗੂਗਲ ਲੈਂਸ ਦੇ ਜ਼ਰੀਏ ਵਾਇਰਲ ਫੋਟੋ ਨੂੰ ਸਰਚ ਕੀਤਾ। ਸਰਚ ਕਰਨ ‘ਤੇ ਸਾਨੂੰ ਇਹ ਤਸਵੀਰ ‘ਭਾਟਨ ਸੁਰੰਗ’ ਨਾਮ ਦੇ ਇੱਕ ਫੇਸਬੁੱਕ ਪੇਜ ‘ਤੇ ਮਈ 2013 ਵਿਚ ਅਪਲੋਡ ਹੋਈ ਮਿਲੀ। ਇੱਥੇ ਤਸਵੀਰ ਵਿੱਚ ਸੁਰੰਗ ਦੇ ਉੱਪਰ ਅੰਗਰੇਜ਼ੀ ਵਿੱਚ ਭਾਟਨ ਟਨਲ ਲਿਖਿਆ ਹੋਇਆ ਦੇਖਿਆ ਜਾ ਸਕਦਾ ਹੈ।
ਇਸ ਆਧਾਰ ‘ਤੇ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸਾਨੂੰ ਫੋਟੋ ਏਜੰਸੀ ਅਲਾਮੀ ਦੀ ਵੈੱਬਸਾਈਟ ‘ਤੇ ਵੀ ਇਸੇ ਟਨਲ ਦੀ ਫੋਟੋ ਮਿਲੀ। ਇੱਥੇ ਵੀ ਭਾਟਨ ਟਨਲ ਲਿਖਿਆ ਹੋਇਆ ਦੇਖਿਆ ਜਾ ਸਕਦਾ ਹੈ।
NativePlanet.com ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਟਨਲ ਮੁੰਬਈ-ਪੁਣੇ ਐਕਸਪ੍ਰੈੱਸ ਵੇਅ ‘ਤੇ ਹੈ।
ਭਾਟਨ ਟਨਲ ਦੇ ਕਈ ਵੀਡੀਓ ਵੀ ਸਾਨੂੰ ਯੂਟਿਊਬ ‘ਤੇ ਅਪਲੋਡ ਮਿਲੇ।
ਇਹ ਤਸਵੀਰ ਪਹਿਲਾਂ ਵੀ ਇਸੇ ਫਰਜ਼ੀ ਦਾਅਵੇ ਨਾਲ ਵਾਇਰਲ ਹੋ ਚੁੱਕੀ ਹੈ ਅਤੇ ਉਸ ਸਮੇਂ ਅਸੀਂ ਪੁਸ਼ਟੀ ਲਈ ਮਿਡ-ਡੇਅ ਦੇ ਸੀਨੀਅਰ ਰਿਪੋਰਟਰ ਸਮੀਉੱਲ੍ਹਾ ਖਾਨ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਇਹ ਫੋਟੋ ਐਡਿਟ ਕੀਤੀ ਗਈ ਹੈ ਅਤੇ ਭਾਟਨ ਟਨਲ ਦੀ ਹੈ।
ਅੰਤ ਵਿੱਚ ਅਸੀਂ ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ, ਅਸੀਂ ਪਾਇਆ ਕਿ ਯੂਜ਼ਰ ਦੇ ਜਰੀਏ ਵਿਚਾਰਧਾਰਾ ਪ੍ਰੇਰਿਤ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਸ ਤਸਵੀਰ ਨੂੰ ਫਰਜ਼ੀ ਪਾਇਆ, ਜਿਸ ਨੂੰ ਐਡਿਟ ਕਰ ਬਾਦਲ ਦਿੱਤਾ ਗਿਆ ਹੈ। ਅਸਲ ਤਸਵੀਰ ਮੁੰਬਈ-ਪੁਣੇ ਐਕਸਪ੍ਰੈੱਸ ਵੇਅ ‘ਤੇ ਬਣੀ ਭਾਟਨ ਟਨਲ ਦੀ ਹੈ, ਜਿਸ ਦਾ ਨਾਮ ਐਡਿਟ ਕਰਕੇ ਉਸ ਵਿੱਚ ‘ਸੋਨੀਆ’ ਸ਼ਬਦ ਜੋੜ ਦਿੱਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।