X
X

Fact Check : ਬਿਹਾਰ ਵਿੱਚ ਰੱਦ ਨਹੀਂ ਕੀਤੀ ਗਈ ਦੁਰਗਾ ਪੂਜਾ, ਦੀਵਾਲੀ ਅਤੇ ਛੱਠ ਪੂਜਾ ਦੀਆਂ ਛੁੱਟੀਆਂ, ਵਾਇਰਲ ਦਾਅਵਾ ਗੁੰਮਰਾਹਕੁੰਨ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਬਿਹਾਰ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਰੱਦ ਨਹੀਂ ਕੀਤੀਆਂ ਹਨ, ਸਗੋਂ ਉਨ੍ਹਾਂ ਵਿੱਚ ਕਟੌਤੀ ਕੀਤੀ ਹੈ। ਬਿਹਾਰ ਸਿੱਖਿਆ ਵਿਭਾਗ ਨੇ ਸਕੂਲਾਂ ਦੀਆਂ ਛੁੱਟੀਆਂ 23 ਤੋਂ ਘਟਾ ਕੇ 11 ਕਰ ਦਿੱਤੀਆਂ ਹਨ। 22 ਤੋਂ 24 ਅਕਤੂਬਰ ਤੱਕ ਦੁਰਗਾ ਪੂਜਾ ਦੀ ਛੁੱਟੀ ਦਿੱਤੀ ਗਈ ਹੈ। ਦੀਵਾਲੀ ਦੀ ਛੁੱਟੀ 12 ਨਵੰਬਰ ਨੂੰ ਦਿੱਤੀ ਗਈ ਹੈ। 19 ਤੋਂ 20 ਨਵੰਬਰ ਤੱਕ ਛਠ ਪੂਜਾ ਦੀ ਛੁੱਟੀ ਦਿੱਤੀ ਗਈ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਵਿੱਚ ਰਾਜ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਵਿੱਚ ਵੱਡਾ ਬਦਲਾਅ ਕੀਤਾ ਹੈ ਅਤੇ ਦੁਰਗਾ ਪੂਜਾ, ਦੀਵਾਲੀ ਅਤੇ ਛਠ ਪੂਜਾ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਸੂਬਾ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਰੱਦ ਨਹੀਂ ਕੀਤੀਆਂ ਹਨ, ਸਗੋਂ ਇਨ੍ਹਾਂ ਵਿੱਚ ਕਟੌਤੀ ਕਰ ਦਿੱਤੀ ਹੈ। ਬਿਹਾਰ ਸਿੱਖਿਆ ਵਿਭਾਗ ਨੇ ਸਕੂਲਾਂ ਦੀਆਂ ਛੁੱਟੀਆਂ 23 ਤੋਂ ਘਟਾ ਕੇ 11 ਕਰ ਦਿੱਤੀਆਂ ਹਨ। 22 ਤੋਂ 24 ਅਕਤੂਬਰ ਤੱਕ ਦੁਰਗਾ ਪੂਜਾ ਦੀ ਛੁੱਟੀ ਦਿੱਤੀ ਗਈ ਹੈ। ਦੀਵਾਲੀ ਦੀ ਛੁੱਟੀ 12 ਨਵੰਬਰ ਨੂੰ ਦਿੱਤੀ ਗਈ ਹੈ। 19 ਤੋਂ 20 ਨਵੰਬਰ ਤੱਕ ਛਠ ਪੂਜਾ ਦੀ ਛੁੱਟੀ ਦਿੱਤੀ ਗਈ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

31 ਅਗਸਤ 2023 ਨੂੰ ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਫੇਸਬੁੱਕ ਯੂਜ਼ਰ ‘ਰੋਸ਼ਨ ਕੁਮਾਰ’ ਨੇ ਲਿਖਿਆ ਹੈ, “ਬਿਹਾਰ ਸਰਕਾਰ ਦੁਆਰਾ “ਦੁਰਗਾ ਪੂਜਾ ਦੀਵਾਲੀ ਅਤੇ ਛਠ ਪੂਜਾ” ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ … ਕਿਸ ਨੂੰ ਖੁਸ਼ ਕਰ ਰਿਹਾ ਹੈ ਨਿਤੀਸ਼ਵਾ।”

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ ਦੇ ਨਾਲ ਗੂਗਲ ‘ਤੇ ਖੋਜ ਕਰਨਾ ਸ਼ੁਰੂ ਕੀਤਾ। ਸਾਨੂੰ 30 ਅਗਸਤ 2023 ਨੂੰ Aaj Tak ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਦਾਅਵੇ ਨਾਲ ਸਬੰਧਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਅਨੁਸਾਰ, “ਬਿਹਾਰ ਵਿੱਚ ਇਸ ਸਾਲ ਦੇ ਬਾਕੀ ਦਿਨਾਂ ਲਈ ਸਕੂਲਾਂ ਦੀਆਂ ਛੁੱਟੀਆਂ 23 ਤੋਂ ਘਟਾ ਕੇ 11 ਕਰ ਦਿੱਤੀਆਂ ਗਈਆਂ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬਿਹਾਰ ਦੇ ਸਕੂਲਾਂ ‘ਚ ਦੀਵਾਲੀ ਤੋਂ ਲੈ ਕੇ ਛਠ ਪੂਜਾ ਤੱਕ ਯਾਨੀ 13 ਨਵੰਬਰ ਤੋਂ 21 ਨਵੰਬਰ ਤੱਕ ਛੁੱਟੀ ਸੀ। ਨਵੇਂ ਹੁਕਮਾਂ ਅਨੁਸਾਰ ਹੁਣ 9 ਦਿਨਾਂ ਦੀ ਛੁੱਟੀ ਘਟਾ ਕੇ 4 ਦਿਨ ਕਰ ਦਿੱਤੀ ਗਈ ਹੈ।ਹੁਣ ਸਰਕਾਰੀ ਸਕੂਲਾਂ ਵਿੱਚ ਦੀਵਾਲੀ ਦੀ ਛੁੱਟੀ 12 ਨਵੰਬਰ ਨੂੰ, ਚਿੱਤਰਗੁਪਤ ਪੂਜਾ ਦੀ ਛੁੱਟੀ 15 ਨਵੰਬਰ ਨੂੰ ਅਤੇ ਛਠ ਪੂਜਾ ਦੀ ਛੁੱਟੀ 19 ਅਤੇ 20 ਨਵੰਬਰ ਨੂੰ ਹੋਵੇਗੀ। ਇਸੇ ਤਰ੍ਹਾਂ ਦੁਰਗਾ ਪੂਜਾ ਮੌਕੇ ਸਕੂਲਾਂ ‘ਚ 6 ਦਿਨ ਦੀ ਛੁੱਟੀ ਹੋਣੀ ਸੀ ਪਰ ਹੁਣ ਐਤਵਾਰ ਨੂੰ ਜੋੜ ਕੇ ਇਸ ਨੂੰ 3 ਦਿਨ ਦੀ ਛੁੱਟੀ ਕਰ ਦਿੱਤੀ ਗਈ ਹੈ।”

ਨਵਭਾਰਤ ਟਾਈਮਜ਼ ਨੇ ਵੀ ਇਸ ਰਿਪੋਰਟ ਨੂੰ ਪ੍ਰਕਾਸ਼ਿਤ ਕੀਤਾ ਸੀ।

ਜਾਂਚ ਦੌਰਾਨ ਸਾਨੂੰ ਬਿਹਾਰ ਸਿੱਖਿਆ ਵਿਭਾਗ ਦੁਆਰਾ ਜਾਰੀ ਇੱਕ ਸਰਕੂਲਰ ਮਿਲਿਆ ਜੋ ANI ਦੇ ਅਧਿਕਾਰਤ ਟਵੀਟ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਸੀ। ANI ਨੇ 30 ਅਗਸਤ 2023 ਨੂੰ ਸਰਕੂਲਰ ਦੀ ਫੋਟੋ ਨੂੰ ਟਵੀਟ ਕਰਦੇ ਹੋਏ ਕੈਪਸ਼ਨ ਲਿਖਿਆ ਹੈ, “ਬਿਹਾਰ ਸਿੱਖਿਆ ਵਿਭਾਗ ਨੇ ਸਤੰਬਰ ਅਤੇ ਦਸੰਬਰ ਦੇ ਵਿਚਕਾਰ ਸਰਕਾਰੀ ਸਕੂਲਾਂ ਵਿੱਚ ਤਿਉਹਾਰਾਂ ਦੀਆਂ ਛੁੱਟੀਆਂ ਦੀ ਗਿਣਤੀ 23 ਤੋਂ ਘਟਾ ਕੇ 11 ਕਰ ਦਿੱਤੀ ਹੈ।” ਨਵੇਂ ਸਰਕੂਲਰ ਮੁਤਾਬਕ, 22 ਤੋਂ 24 ਅਕਤੂਬਰ ਤੱਕ ਦੁਰਗਾ ਪੂਜਾ ਦੀ ਛੁੱਟੀ ਦਿੱਤੀ ਗਈ ਹੈ। ਦੀਵਾਲੀ ਦੀ ਛੁੱਟੀ 12 ਨਵੰਬਰ ਨੂੰ ਦਿੱਤੀ ਗਈ ਹੈ। 19 ਤੋਂ 20 ਨਵੰਬਰ ਤੱਕ ਛਠ ਪੂਜਾ ਦੀ ਛੁੱਟੀ ਦਿੱਤੀ ਗਈ ਹੈ।

1 ਸਤੰਬਰ 2023 ਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, “ਸਕੂਲ ਦੀਆਂ ਛੁੱਟੀਆਂ ਰੱਦ ਕੀਤੇ ਜਾਣ ਤੋਂ ਨਾਰਾਜ਼ ਬਿਹਾਰ ਰਾਜ ਪਰਾਥਮਿਕ ਸ਼ਿਕਸ਼ਕ ਸੰਘ ਗੋਪ ਗੁੱਟ ਦੀ ਜ਼ਿਲ੍ਹਾ ਇਕਾਈ ਵਲੋਂ ਸ਼ੁੱਕਰਵਾਰ ਨੂੰ ਪ੍ਰਖੰਡ ਸੰਸਾਧਨ ਕੇਂਦਰ ਇਕਾਈ ਦੇ ਨੇੜੇ ਆਕਰੋਸ਼ਪੁਰਣ ਪ੍ਰਦਰਸ਼ਨ ਕੀਤਾ ਜਾਵੇਗਾ। ਬਿਹਾਰ ਰਾਜ ਪਰਾਥਮਿਕ ਸ਼ਿਕਸ਼ਕ ਸੰਘ ਗੋਪ ਗੁੱਟ ਦੇ ਜ਼ਿਲ੍ਹਾ ਪ੍ਰਧਾਨ ਧਰਮ ਚੰਦਨ ਰਜਕ ਅਤੇ ਸਚਿਵ ਅਨਿਲ ਕੁਮਾਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਬਿਹਾਰ ਵਿੱਚ ਸਿਖਿਆ ਵਿਭਾਗ ਵਲੋਂ ਬਿਹਾਰ ਸਰਕਾਰ ਦੀਆਂ ਹਦਾਇਤਾਂ ’ਤੇ ਸਕੂਲਾਂ ਦੀਆਂ ਛੁੱਟੀਆਂ ਰੱਦ ਕੀਤੇ ਜਾਣ ਕਾਰਨ ਅਧਿਆਪਕਾਂ ਵਿੱਚ ਬਹੁਤ ਨਾਰਾਜਗੀ ਹੈ।

ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਪਟਨਾ ਯੂਨਿਟ ਦੇ ਸੰਪਾਦਕੀ ਇੰਚਾਰਜ ਅਸ਼ਵਨੀ ਕੁਮਾਰ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਵਾਇਰਲ ਦਾਅਵਾ ਗ਼ਲਤ ਹੈ। ਦੁਰਗਾ ਪੂਜਾ, ਦੀਵਾਲੀ ਅਤੇ ਛਠ ਪੂਜਾ ਦੀਆਂ ਛੁੱਟੀਆਂ ਰੱਦ ਨਹੀਂ ਕੀਤੀਆਂ ਗਈਆਂ ਹਨ। ਇਹਨਾਂ ਵਿੱਚ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਨੂੰ ਲੈ ਕੇ ਅਧਿਆਪਕਾਂ ਵਿੱਚ ਰੋਸ ਹੈ। ਉਨ੍ਹਾਂ ਨੇ ਇਸ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਕਈ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।”

ਅੰਤ ਵਿੱਚ ਅਸੀਂ ਉਸ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ ਜਿਸਨੇ ਗ਼ਲਤ ਦਾਅਵੇ ਨਾਲ ਪੋਸਟ ਸਾਂਝੀ ਕੀਤੀ ਹੈ। ਅਸੀਂ ਪਾਇਆ ਕਿ ਯੂਜ਼ਰ ਨੂੰ ਲਗਭਗ 9 ਹਜ਼ਾਰ ਲੋਕ ਫੋਲੋ ਕਰਦੇ ਹਨ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ ਯੂਜ਼ਰ ਬਿਹਾਰ ਦਾ ਰਹਿਣ ਵਾਲਾ ਹੈ। ਯੂਜ਼ਰ ਨਵੰਬਰ 2016 ਤੋਂ ਫੇਸਬੁੱਕ ‘ਤੇ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਬਿਹਾਰ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ਰੱਦ ਨਹੀਂ ਕੀਤੀਆਂ ਹਨ, ਸਗੋਂ ਉਨ੍ਹਾਂ ਵਿੱਚ ਕਟੌਤੀ ਕੀਤੀ ਹੈ। ਬਿਹਾਰ ਸਿੱਖਿਆ ਵਿਭਾਗ ਨੇ ਸਕੂਲਾਂ ਦੀਆਂ ਛੁੱਟੀਆਂ 23 ਤੋਂ ਘਟਾ ਕੇ 11 ਕਰ ਦਿੱਤੀਆਂ ਹਨ। 22 ਤੋਂ 24 ਅਕਤੂਬਰ ਤੱਕ ਦੁਰਗਾ ਪੂਜਾ ਦੀ ਛੁੱਟੀ ਦਿੱਤੀ ਗਈ ਹੈ। ਦੀਵਾਲੀ ਦੀ ਛੁੱਟੀ 12 ਨਵੰਬਰ ਨੂੰ ਦਿੱਤੀ ਗਈ ਹੈ। 19 ਤੋਂ 20 ਨਵੰਬਰ ਤੱਕ ਛਠ ਪੂਜਾ ਦੀ ਛੁੱਟੀ ਦਿੱਤੀ ਗਈ ਹੈ।

  • Claim Review : ਬਿਹਾਰ ਵਿੱਚ ਰੱਦ ਹੋਈ ਦੁਰਗਾ ਪੂਜਾ, ਦੀਵਾਲੀ ਅਤੇ ਛਠ ਪੂਜਾ ਦੀਆਂ ਛੁੱਟੀਆਂ।
  • Claimed By : ਫੇਸਬੁੱਕ ਯੂਜ਼ਰ- ਰੋਸ਼ਨ ਕੁਮਾਰ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later