X
X

Fact Check: ਡਾ: ਮਨੋਜ ਮਿੱਤਲ ਦੀ ਨਹੀਂ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ , ਫਰਜ਼ੀ ਦਾਅਵਾ ਹੋਇਆ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਕਰਨਾਲ ਦੇ ਡਾਕਟਰ ਮਨੋਜ ਬਿਲਕੁਲ ਸਵਸਥ ਹਨ। ਉਹ ਇਨਫੈਕਸ਼ਨ ਦੇ ਕਾਰਨ ਹਸਪਤਾਲ ‘ਚ ਭਰਤੀ ਨਹੀਂ ਹਨ। ਗੁੰਮਰਾਹਕੁੰਨ ਦਾਅਵਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇਨ੍ਹੀਂ ਦਿਨੀਂ ਦੋ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪਹਿਲੀ ਤਸਵੀਰ ‘ਚ ਇੱਕ ਵਿਅਕਤੀ ਹਸਪਤਾਲ ਦੇ ਬੈੱਡ ‘ਤੇ ਲੇਟਿਆ ਨਜ਼ਰ ਆ ਰਿਹਾ ਹੈ, ਜਦਕਿ ਦੂਜੀ ਤਸਵੀਰ ‘ਚ ਵਿਅਕਤੀ ਗੋਬਰ ਖਾਂਦਾ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਰਨਾਲ ਦੇ ਐਮ.ਬੀ ਬੀ.ਐਸ ਡਾਕਟਰ ਮਨੋਜ ਮਿੱਤਲ ਹਨ, ਜੋ ਕਿ ਕੁਝ ਸਮਾਂ ਪਹਿਲਾਂ ਲੋਕਾਂ ਨੂੰ ਗਊ ਮੂਤਰ ਅਤੇ ਗੋਬਰ ਖਾਣ ਦੀ ਸਲਾਹ ਦੇ ਰਹੇ ਸਨ। ਹੁਣ ਗੋਬਰ ਖਾਣ ਨਾਲ ਉਨ੍ਹਾਂ ਦੇ ਲੰਗਸ ‘ਚ ਇਨਫੈਕਸ਼ਨ ਹੋ ਗਿਆ ਹੈ ਅਤੇ ਉਹ ਹਸਪਤਾਲ ‘ਚ ਭਰਤੀ ਹਨ । ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਕਰਨਾਲ ਦੇ ਡਾਕਟਰ ਮਨੋਜ ਮਿੱਤਲ ਬਿਲਕੁਲ ਤੰਦਰੁਸਤ ਹਨ। ਉਹ ਇਨਫੈਕਸ਼ਨ ਦੇ ਕਾਰਨ ਹਸਪਤਾਲ ‘ਚ ਭਰਤੀ ਨਹੀਂ ਹੋਏ। ਗੁੰਮਰਾਹਕੁੰਨ ਦਾਅਵਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਟਵਿੱਟਰ ਯੂਜ਼ਰ Azhar Shaikh ਨੇ ਵਾਇਰਲ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਕਰਨਾਲ ਦਾ ਐੱਮ.ਬੀ.ਬੀ.ਐੱਸ ਡਾਕਟਰ, ਜੋ ਦੂਜਿਆਂ ਨੂੰ ਗੋਬਰ ਖਾਣ ਦੀ ਸਲਾਹ ਦਿੰਦਾ ਸੀ , ਆਪ ਗੋਬਰ ਖਾ – ਖਾ ਕੇ ਪੇਟ ਵਿੱਚ ਇਨਫੈਕਸ਼ਨ ਕਰ ਬੈਠਾ ਪਹੁੰਚਿਆ ਮੈਡੀਕਲ ।

ਵਾਇਰਲ ਪੋਸਟ ਦੇ ਕੰਟੇੰਟ ਨੂੰ ਬਦਲਿਆ ਨਹੀਂ ਗਿਆ ਹੈ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖੋ। ਯੂਜ਼ਰਸ ਇਸ ਦਾਅਵੇ ਨੂੰ ਫੇਸਬੁੱਕ ‘ਤੇ ਵੀ ਸ਼ੇਅਰ ਕਰ ਰਹੇ ਹਨ।

https://twitter.com/Azharshaikh700/status/1471111254903246853?s=20

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਇਸ ਫੋਟੋ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਅਸਲੀ ਤਸਵੀਰ GoFundMe ਨਾਮਕ ਇੱਕ ਵੈੱਬਸਾਈਟ ਤੇ ਮਿਲੀ। ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਵਾਇਰਲ ਤਸਵੀਰ ਸਾਲ 2017 ਦੀ ਹੈ। ਤਸਵੀਰ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦਾ ਨਾਮ ਬਿਧਾਨ ਥਾਪਾ ਹੈ ਅਤੇ ਉਹ ਨੇਪਾਲ ਦਾ ਰਹਿਣ ਵਾਲਾ ਸੀ। ਬਿਧਾਨ ਸਾਲ 2016 ‘ਚ ਆਪਣੀ ਪਤਨੀ ਨਾਲ ਯੂ.ਐਸ ਵਿੱਚ ਇਲਾਜ ਕਰਵਾਉਣ ਲਈ ਗਏ ਸਨ, ਉੱਥੇ ਉਨ੍ਹਾਂ ਦੀ ਮੌਤ ਹੋ ਗਈ ਸੀ ।

ਵਧੇਰੇ ਜਾਣਕਾਰੀ ਲਈ ਅਸੀਂ ਡਾ: ਮਨੋਜ ਮਿੱਤਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਮੈਂ ਪੂਰੀ ਤਰ੍ਹਾਂ ਸਵਸਥ ਹਾਂ। ਲੋਕ ਮੇਰੇ ਬਾਰੇ ਗੁੰਮਰਾਹਕੁੰਨ ਜਾਣਕਾਰੀ ਫੈਲਾ ਰਹੇ ਹਨ। ਮੈਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਰੋਜ਼ਾਨਾ ਸ਼ਾਮ ਨੂੰ ਆਪਣੇ ਯੂਟਿਊਬ ਚੈਨਲ ‘ਤੇ ਲਾਈਵ ਆ ਰਿਹਾ ਹਾਂ। ਮੈਂ ਅਤੇ ਮੇਰੀ ਪਤਨੀ ਗਊ ਮੂਤਰ ਅਤੇ ਗੋਬਰ ਦਾ ਔਸ਼ਧੀ ਦੇ ਰੂਪ ਵਿੱਚ ਸੇਵਨ ਕਰ ਰਹੇ ਹਾਂ । ਜਿਨ੍ਹਾਂ ਲੋਕਾਂ ਨੂੰ ਇਹ ਪਸੰਦ ਨਹੀਂ ਹੈ , ਉਹ ਮੇਰੇ ਬਾਰੇ ਨਕਾਰਾਤਮਕ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਹਨ। ਮੈਂ ਪੂਰੀ ਤਰ੍ਹਾਂ ਸਵਸਥ ਹਾਂ ਅਤੇ ਆਪਣੇ ਕਲੀਨਿਕ ਤੇ ਕੰਮ ਕਰ ਰਿਹਾ ਹਾਂ। ਉਨ੍ਹਾਂ ਨੇ ਸਾਡੇ ਨਾਲ ਆਪਣੀਆਂ ਕਈ ਹਾਲੀਆ ਤਸਵੀਰਾਂ ਨੂੰ ਵੀ ਸ਼ੇਅਰ ਕੀਤਾ ਹੈ।

ਜਾਂਚ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਟਵਿੱਟਰ ਯੂਜ਼ਰ Azhar Shaikh ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਨੂੰ ਟਵਿਟਰ ‘ਤੇ ਇੱਕ ਹਜ਼ਾਰ ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ ਅਤੇ Azhar Shaikh ਜੂਨ 2021 ਤੋਂ ਟਵਿਟਰ ‘ਤੇ ਐਕਟਿਵ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਕਰਨਾਲ ਦੇ ਡਾਕਟਰ ਮਨੋਜ ਬਿਲਕੁਲ ਸਵਸਥ ਹਨ। ਉਹ ਇਨਫੈਕਸ਼ਨ ਦੇ ਕਾਰਨ ਹਸਪਤਾਲ ‘ਚ ਭਰਤੀ ਨਹੀਂ ਹਨ। ਗੁੰਮਰਾਹਕੁੰਨ ਦਾਅਵਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

  • Claim Review : ਕਰਨਾਲ ਦਾ ਐੱਮ.ਬੀ.ਬੀ.ਐੱਸ ਡਾਕਟਰ, ਜੋ ਦੂਜਿਆਂ ਨੂੰ ਗੋਬਰ ਖਾਣ ਦੀ ਸਲਾਹ ਦਿੰਦਾ ਸੀ , ਆਪ ਗੋਬਰ ਖਾ - ਖਾ ਕੇ ਪੇਟ ਵਿੱਚ ਇਨਫੈਕਸ਼ਨ ਕਰ ਬੈਠਾ ਪਹੁੰਚਿਆ ਮੈਡੀਕਲ ।
  • Claimed By : Azhar Shaikh
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later