ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ WHO ਦੇ ਡਾਇਰੈਕਟਰ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਵਾਇਰਲ ਦਾਅਵਾ ਝੂਠਾ ਹੈ। ਇੱਕ ਵਿਅੰਗ ਲੇਖ ਨੂੰ ਅਸਲ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ): ਵਿਸ਼ਵਾਸ ਨਿਊਜ਼ ਨੂੰ ਫੇਸਬੁੱਕ ‘ਤੇ ਇੱਕ ਵਾਇਰਲ ਦਾਅਵਾ ਮਿਲਿਆ , ਜਿਸ ਵਿੱਚ ਕਿਹਾ ਗਿਆ ਹੈ ਕਿ WHO ਦੇ ਨਿਦੇਸ਼ਕ, ਟੇਡਰੋਸ ਅਡਾਨੋਮ ਘੇਬਰੇਅਸਸ ਨੂੰ ਮਨੁੱਖਤਾ ਦੇ ਵਿਰੁੱਧ ਅਪਰਾਧਾਂ ਲਈ ਗ੍ਰਿਫਤਾਰ ਕੀਤਾ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਫਰਜ਼ੀ ਪਾਇਆ। WHO ਦੇ ਨਿਦੇਸ਼ਕ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ ਮਾਈਕਲ ਜੇ ਕੈਸੇਲ ਨੇ 25 ਜੁਲਾਈ ਨੂੰ ਇੱਕ ਫੇਸਬੁੱਕ ਪ੍ਰੋਫਾਈਲ ਵਿੱਚ ਲਿਖਿਆ: “ਵਾਹ! ਮਨੁੱਖਤਾ ਦੇ ਵਿਰੁੱਧ ਅਪਰਾਧਾਂ ਦੇ ਆਰੋਪ ਵਿੱਚ WHO ਦੇ ਨਿਦੇਸ਼ਕ ਗ੍ਰਿਫਤਾਰ,ਉਹ ਵੱਡੀ ਮਾਤਰਾ ਵਿੱਚ ਨਕਦੀ ਦੇ ਨਾਲ ਅਫਰੀਕਾ ਭੱਜਣ ਦੀ ਕੋਸ਼ਿਸ਼ ਕਰ ਰਹੇ ਇੱਕ ਹਵਾਈ ਜਹਾਜ਼ ਵਿੱਚ ਫੜਿਆ ਗਿਆ ਸੀ।”
ਇੱਥੇ ਪੋਸਟ ਅਤੇ ਆਰਕਾਈਵ ਵਰਜਨ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਗੂਗਲ ਕੀਵਰਡ ਸਰਚ ਨਾਲ ਆਪਣੀ ਜਾਂਚ ਸ਼ੁਰੂ ਕੀਤੀ। ਸਾਨੂੰ ਇਹ ਖਬਰ ਕਿਸੇ ਵੀ ਪ੍ਰਮਾਣਿਕ ਮੀਡੀਆ ਵੈੱਬਸਾਈਟ ‘ਤੇ ਨਹੀਂ ਮਿਲੀ। ਜੇਕਰ ਅਜਿਹਾ ਕੁਝ ਹੋਇਆ ਹੁੰਦਾ ਤਾਂ ਇੰਨੀ ਵੱਡੀ ਖਬਰ ਨੂੰ ਸਾਰੀਆਂ ਮੀਡੀਆ ਸੰਸਥਾਵਾਂ ਨੇ ਜ਼ਰੂਰ ਕਵਰ ਕੀਤਾ ਹੁੰਦਾ।
ਅਸੀਂ ਖੋਜ ਕੀਤੀ ਅਤੇ ‘ਵੈਨਕੂਵਰ ਟਾਈਮਜ਼‘ ਦਾ ਇੱਕ ਲਿੰਕ ਮਿਲਿਆ।
ਇਸ ਵੈੱਬਸਾਈਟ ਨੇ WHO ਦੇ ਡਾਇਰੈਕਟਰ ਦੀ ਗ੍ਰਿਫਤਾਰੀ ਦੀ ਖਬਰ ਫੈਲਾਈ ਸੀ ਜਿਸ ਨੂੰ ਲੋਕ ਸ਼ੇਅਰ ਕਰ ਰਹੇ ਸਨ।
ਅਸੀਂ ਵੈੱਬਸਾਈਟ ਨੂੰ ਚੰਗੀ ਤਰ੍ਹਾਂ ਚੈਕ ਕੀਤਾ। ਅਸੀਂ ਵੈੱਬਸਾਈਟ ਦੇ ‘ਅਬਾਊਟ ਅਸ ‘ ਸੈਕਸ਼ਨ ਦੀ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਇਹ ਇੱਕ ਵਿਅੰਗ ਵੈੱਬਸਾਈਟ ਹੈ।
ਵੈੱਬਸਾਈਟ ਨੇ ਕਿਹਾ: ਵੈਨਕੂਵਰ ਟਾਈਮਜ਼ ਵੈਸਟ ਕੋਸਟ ‘ਤੇ ਵਿਅੰਗ ਦੇ ਲਈ ਸਭ ਤੋਂ ਭਰੋਸੇਮੰਦ ਸਰੋਤ ਹੈ। ਅਸੀਂ ਰੂੜ੍ਹੀਵਾਦੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਬਾਰੇ ਵਿਅੰਗ ਕਹਾਣੀਆਂ ਲਿਖਦੇ ਹਾਂ। ਇਸ ਲਈ ਇਹ ਸਪੱਸ਼ਟ ਸੀ ਕਿ ਵਿਅੰਗ ਦੇ ਇੱਕ ਹਿੱਸੇ ਨੂੰ ਸੱਚ ਵਜੋਂ ਸਾਂਝਾ ਕੀਤਾ ਜਾ ਰਿਹਾ ਸੀ।
ਜਾਂਚ ਦੇ ਅਗਲੇ ਪੜਾਅ ਵਿੱਚ ਅਸੀਂ ਈ-ਮੇਲ ਰਾਹੀਂ WHO ਮੀਡੀਆ ਦੇ ਮਾਰਗਰੇਟ ਹੈਰਿਸ ਅਤੇ ਤਾਰਿਕ ਜਸਾਰੇਵਿਕਨ ਨਾਲ ਸੰਪਰਕ ਕੀਤਾ। ਡਬਲਯੂਐਚਓ ਦੇ ਦੋਵਾਂ ਬੁਲਾਰਿਆਂ ਨੇ ਕਿਹਾ ਕਿ ਵਾਇਰਲ ਦਾਅਵਾ ਝੂਠਾ ਹੈ। WHO ਦੇ ਡਾਇਰੈਕਟਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਜਾਂਚ ਦੇ ਅੰਤਮ ਪੜਾਅ ਵਿੱਚ ਅਸੀਂ ਉਸ ਫੇਸਬੁੱਕ ਯੂਜ਼ਰ ਦੀ ਸਮਾਜਿਕ ਪਿਛੋਕੜ ਦੀ ਜਾਂਚ ਕੀਤੀ, ਜਿਸਨੇ ਦਾਅਵਾ ਸਾਂਝਾ ਕੀਤਾ ਸੀ। ਮਾਈਕਲ ਜੇ ਕੈਸੇਲ ਡੈਗਸਬੋਰੋ , ਡੇਲਾਵੇਯਰ ਦੇ ਰਹਿਣ ਵਾਲੇ ਹਨ ਅਤੇ ਫੇਸਬੁੱਕ ‘ਤੇ ਉਨ੍ਹਾਂ ਦੇ 1.7K ਮਿੱਤਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ WHO ਦੇ ਡਾਇਰੈਕਟਰ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਵਾਇਰਲ ਦਾਅਵਾ ਝੂਠਾ ਹੈ। ਇੱਕ ਵਿਅੰਗ ਲੇਖ ਨੂੰ ਅਸਲ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।