ਦਿਲਜੀਤ ਦੁਸਾਂਝ ਨੇ ਟਵੀਟ ਵਿੱਚ ਨਹੀਂ ਕਿਹਾ ਕਿ ਕਾਸ਼ ਕਿਸਾਨਾਂ ਦੇ ਨਾਲ ਪੜ੍ਹੇ-ਲਿਖੇ ਲੋਕ ਵੀ ਸੜਕਾਂ ਤੇ ਬੈਠਦੇ ਤਾਂ ਨਾ ਏਅਰਪੋਰਟ ਵਿਕਦਾ , ਨਾ ਰੇਲਵੇ ਸਟੇਸ਼ਨ, ਨਾ ਨੌਕਰੀ ਜਾਂਦੀ ਆਦਿ ।
ਨਵੀਂ ਦਿੱਲੀ (Vishvas News)। ਪੰਜਾਬੀ ਗਾਇਕ ਅਤੇ ਬਾਲੀਵੁੱਡ ਐਕਟਰ ਦਿਲਜੀਤ ਦੁਸਾਂਝ ਦੇ ਨਾਂ ਤੇ ਕੀਤੇ ਗਏ ਟਵੀਟ ਦਾ ਸਕ੍ਰੀਨਸ਼ਾਟ ਸੋਸ਼ਲ ਮੀਡੀਆ ਤੇ ਸ਼ੇਅਰ ਹੋ ਰਿਹਾ ਹੈ, ਜਿਸ ‘ਚ ਲਿਖਿਆ ਗਿਆ ਹੈ, ”ਕਾਸ਼ ਕਿਸਾਨਾਂ ਵਾਂਗ ਜੇਕਰ ਪੜ੍ਹੇ-ਲਿਖੇ ਲੋਕ ਵੀ ਸੜਕਾਂ ਤੇ ਆ ਜਾਂਦੇ ਤਾਂ ਨਾ ਏਅਰਪੋਰਟ ਵਿਕਦਾ, ਨਾ ਰੇਲਵੇ ਸਟੇਸ਼ਨ, ਨਾ ਨੌਕਰੀ ਜਾਂਦੀ, ਨਾ ਜੀਡੀਪੀ ਗਿਰਦੀ।” ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟਵੀਟ ਦਿਲਜੀਤ ਦੁਸਾਂਝ ਨੇ ਕੀਤਾ ਹੈ। ਵਿਸ਼ਵਾਸ ਨਿਊਜ਼ ਨੇ ਪੜਤਾਲ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਦਿਲਜੀਤ ਨੇ ਨਹੀਂ ਕੀਤਾ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Gurcharan Singh ਨੇ ਇਹ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਲਿਖਿਆ ਗਿਆ ਹੈ, ”ਕਾਸ਼ ਕਿਸਾਨਾਂ ਦੀ ਤਰ੍ਹਾਂ ਪੜ੍ਹੇ-ਲਿਖੇ ਲੋਕ ਵੀ ਸੜਕਾਂ ਤੇ ਆ ਜਾਂਦੇ , ਨਾ ਏਅਰਪੋਰਟ ਵਿਕਦਾ, ਨਾ ਰੇਲਵੇ ਸਟੇਸ਼ਨ, ਨਾ LIC, BPCL ਵਿਕਦੀ , ਨਾ ਨੌਕਰੀ ਜਾਂਦੀ, ਨਾ ਬੇਰੁਜ਼ਗਾਰੀ ਵੱਧਦੀ, ਨਾ ਜੀਡੀਪੀ ਗਿਰਦੀ !”
ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਪੋਸਟ ‘ਚ ਨਜ਼ਰ ਆ ਰਹੇ ਟਵਿਟਰ ਹੈਂਡਲ @Diljitdosanjhi ਨੂੰ ਸਰਚ ਕੀਤਾ। ਸਾਨੂੰ ਪਤਾ ਲੱਗਾ ਕਿ ਇਹ ਹੈਂਡਲ ਹੁਣ ਮੌਜੂਦ ਹੀ ਨਹੀਂ ਹੈ। ਵੇਅ ਬੈਕ ਮਸ਼ੀਨ ਤੇ ਲੱਭਣ ਤੇ ਸਾਨੂੰ ਇਸ ਪੇਜ ਦੇ 7 ਅਤੇ 8 ਦਸੰਬਰ 2020 ਦੇ 2 ਸਕ੍ਰੀਨਸ਼ਾਟ ਮਿਲੇ। ਪਰ ਇੱਥੇ ਬਲੂ ਟਿੱਕ ਨਹੀਂ ਸੀ। ਯਾਨੀ ਇਹ ਅਕਾਊਂਟ ਵੇਰੀਫਾਈਡ ਨਹੀਂ ਸੀ। ਨਾਲ ਹੀ ਟਵਿੱਟਰ ਹੈਂਡਲ ਤੇ ਦਿਲਜੀਤ ਦੇ ਨਾਂ ਦੇ ਅਖੀਰ ‘ਚ ਵਾਧੂ ਆਈ (i) ਲਗਾਇਆ ਗਿਆ ਹੈ। ਦਿਲਜੀਤ ਦਾ ਅਸਲੀ ਟਵਿੱਟਰ ਹੈਂਡਲ ਉਨਾ ਦੇ ਨਾਂ ਤੇ ਹੈ ,ਪਰ ਉਸਦੇ ਅੰਤ ‘ਵਿੱਚ (i) ਨਹੀਂ ਲੱਗਾ ਹੋਇਆ ਹੈ।
ਇਸ ਤੋਂ ਬਾਅਦ ਅਸੀਂ ਦਿਲਜੀਤ ਦੇ ਅਸਲੀ ਟਵਿਟਰ ਹੈਂਡਲ ਨੂੰ ਖੰਗਾਲਿਆ । ਉਨ੍ਹਾਂ ਦੇ ਟਵਿੱਟਰ ਹੈਂਡਲ ਤੇ ਅਸੀਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕਈ ਟਵੀਟ ਦੇਖੇ, ਪਰ ਸਾਨੂੰ ਵਾਇਰਲ ਟਵੀਟ ਜਾਂ ਇਸ ਨਾਲ ਮਿਲਦਾ -ਜੁਲਦਾ ਕੋਈ ਟਵੀਟ ਨਹੀਂ ਮਿਲਿਆ।
ਅਸੀਂ ਵੱਧ ਜਾਣਕਾਰੀ ਦੇ ਲਈ ਪੰਜਾਬੀ ਜਾਗਰਣ ਲਈ ਇੰਟਰਟੇਨਮੇੰਟ ਕਵਰ ਕਰਨ ਵਾਲੀ ਪੱਤਰਕਾਰ ਤੇਜਿੰਦਰ ਕੌਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਿਹਾ ਟਵੀਟ ਦਿਲਜੀਤ ਦੁਸਾਂਝ ਨੇ ਨਹੀਂ ਕੀਤਾ , ਬਲਕਿ ਉਨ੍ਹਾਂ ਦੇ ਨਾਂ ਤੇ ਬਣਾਏ ਗਏ ਫਰਜ਼ੀ ਅਕਾਊਂਟ ਤੋਂ ਕੀਤਾ ਗਿਆ ਹੈ।
ਫੇਸਬੁੱਕ ਤੇ ਵਾਇਰਲ ਪੋਸਟ Gurcharan Singh ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤੀ ਹੈ। ਇਸ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕਰਨ ਤੋਂ ਬਾਅਦ, ਅਸੀਂ ਪਾਇਆ ਕਿ ਯੂਜ਼ਰ ਦੇ 4,114 ਫੋਲੋਵਰਸ ਹਨ।
ਨਤੀਜਾ: ਦਿਲਜੀਤ ਦੁਸਾਂਝ ਨੇ ਟਵੀਟ ਵਿੱਚ ਨਹੀਂ ਕਿਹਾ ਕਿ ਕਾਸ਼ ਕਿਸਾਨਾਂ ਦੇ ਨਾਲ ਪੜ੍ਹੇ-ਲਿਖੇ ਲੋਕ ਵੀ ਸੜਕਾਂ ਤੇ ਬੈਠਦੇ ਤਾਂ ਨਾ ਏਅਰਪੋਰਟ ਵਿਕਦਾ , ਨਾ ਰੇਲਵੇ ਸਟੇਸ਼ਨ, ਨਾ ਨੌਕਰੀ ਜਾਂਦੀ ਆਦਿ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।