ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਇੱਕ ਸ਼ਕਸ ਨਾਲ ਖਾਣਾ ਖਾਂਦੇ ਦਿਸ ਰਹੇ ਹਨ। ਦਾਅਵਾ ਕਰਿਆ ਜਾ ਰਿਹਾ ਹੈ ਕਿ ਇਹ ਸ਼ਕਸ ਕੋਈ ਹੋਰ ਨਹੀਂ, ਬਲਕਿ ਯੋਗੀ ਆਦਿੱਤਯਨਾਥ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ ਹੈ। ਅਖਿਲੇਸ਼ ਦੇ ਨਾਲ ਖਾਣਾ ਖਾਣ ਵਾਲੇ ਸ਼ਕਸ ਦਾ ਨਾਂ ਸੁਰੇਸ਼ ਠਾਕੁਰ ਹੈ। ਇਹਨਾਂ ਦੀ ਸ਼ਕਲ ਯੋਗੀ ਆਦਿੱਤਯਨਾਥ ਨਾਲ ਮਿਲਦੀ ਹੈ।
ਸੋਸ਼ਲ ਮੀਡੀਆ ਦੇ ਕਈ ਥਾਂਵਾਂ ‘ਤੇ ਅਖਿਲੇਸ਼ ਯਾਦਵ ਅਤੇ ਯੋਗੀ ਦੇ ਹਮਸ਼ਕਲ ਦੀ ਚਾਰਟਰ ਪਲੇਨ ਵਾਲੀ ਤਸਵੀਰ ਵਾਇਰਲ ਹੋ ਰਹੀ ਹੈ। ਫੇਸਬੁੱਕ ਯੂਜ਼ਰ ਸੁਨੀਲ ਨਾਗਪਾਲ ਨੇ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: ”ਗੁਲਾਮ ਅਤੇ ਅੰਧਭਕਤੋਂ ਹੁਣ ਇਹ ਨਾ ਕਹਿਣਾ ਕਿ ਇਹ ਫਰਜ਼ੀ ਹੈ। ਜੋ ਸਾਹਮਣੇ ਲੜਦੇ ਹਨ, ਪਰ ਪਰਦੇ ਦੇ ਪਿੱਛੇ ਇੱਕ ਹੀ ਹਨ।”
ਪੜਤਾਲ ਵਿੱਚ ਪਤਾ ਚੱਲਿਆ ਕਿ ਯੋਗੀ ਆਦਿੱਤਯਨਾਥ ਦੇ ਹਮਸ਼ਕਲ ਦਾ ਨਾਂ ਸੁਰੇਸ਼ ਠਾਕੁਰ ਹੈ। ਅਖਿਲੇਸ਼ ਯਾਦਵ ਉਹਨਾਂ ਨੂੰ ਆਪਣੀ ਕਈ ਚੁਣਾਵੀ ਰੈਲੀਆਂ ਤੇ ਲੈ ਕੇ ਜਾਉਂਦੇ ਹਨ। ਸਾਨੂੰ ABP ਨਿਊਜ਼ ਚੈਨਲ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। ਖਬਰ ਦੇ ਮੁਤਾਬਕ, ਸੁਰੇਸ਼ ਠਾਕੁਰ ਦੇ ਰਹਿਣ ਵਾਲੇ ਹਨ। ਕੁੱਝ ਸਮੇਂ ਪਹਿਲਾਂ ਤੱਕ ਉਹ ਸਰਕਾਰੀ ਕਰਮਚਾਰੀ ਸਨ। 2017 ਵਿੱਚ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਫਿਲਹਾਲ ਸੁਰੇਸ਼ ਸਮਾਜਵਾਦੀ ਪਾਰਟੀ ਦੇ ਨਾਲ ਹਨ। ਉਹਨਾਂ ਨੇ ਆਪਣਾ ਨਾਂ ਯੋਗੀ ਯੋਧਾ ਰੱਖਿਆ ਹੋਇਆ ਹੈ।
ਇਸਦੇ ਬਾਅਦ ਅਸੀਂ ਅਖਿਲੇਸ਼ ਯਾਦਵ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਸਕੇਨ ਕਿੱਤਾ। ਅਖਿਲੇਸ਼ ਦੇ ਫੇਸਬੁੱਕ ਅਤੇ ਟਵਿੱਟਰ, ਦੋਨਾਂ ਜਗ੍ਹਾ ਸਾਨੂੰ ਵਾਇਰਲ ਹੋ ਰਹੀ ਤਸਵੀਰ ਮਿਲ ਗਈ। ਇਸਨੂੰ 15 ਮਈ ਨੂੰ ਅਪਲੋਡ ਕਿੱਤਾ ਗਿਆ ਸੀ। ਤਸਵੀਰ ਦੇ ਨਾਲ ਡਿਸਕ੍ਰਿਪਸ਼ਨ ਵਿੱਚ ਅਖਿਲੇਸ਼ ਨੇ ਲਿਖਿਆ ਕਿ ਜੱਦ ਉਹਨਾਂ ਨੇ ਸਾਡੇ ਜਾਣ ਬਾਅਦ ਮੁੱਖਮੰਤਰੀ ਆਵਾਸ ਨੂੰ ਗੰਗਾ ਜਲ ਨਾਲ ਸਾਫ ਕਿੱਤਾ ਸੀ ਓਦੋਂ ਹੀ ਅਸੀਂ ਠਾਨ ਲਿਆ ਸੀ ਕਿ ਉਹਨਾਂ ਨੂੰ ਪੂੜੀ ਖਿਲਾਵਾਂਗੇ!
https://twitter.com/yadavakhilesh/status/1128669293925883905/photo/1
ਟਵਿੱਟਰ ਤੇ ਇਹ ਪੋਸਟ 3700 ਤੋਂ ਵੱਧ ਵਾਰ ਰੀ-ਟਵੀਟ ਹੋ ਚੁਕਿਆ ਹੈ। ਇਸੇ ਤਰਾਂ ਅਖਿਲੇਸ਼ ਦੇ ਫੇਸਬੁੱਕ ਪੇਜ ਤੇ ਇਸ ਤਸਵੀਰ ਨੂੰ 7 ਹਜ਼ਾਰ ਤੋਂ ਵੱਧ ਵਾਰ ਸ਼ੇਅਰ ਕਿੱਤਾ ਜਾ ਚੁਕਿਆ ਹੈ, ਜਦਕਿ ਕਮੈਂਟ ਕਰਨ ਵਾਲਿਆਂ ਦੀ ਗਿਣਤੀ 11 ਹਜ਼ਾਰ ਤੋਂ ਵੱਧ ਹੈ।
ਸੁਰੇਸ਼ ਠਾਕੁਰ ਦੀ ਕਈ ਤਸਵੀਰਾਂ ਅਖਿਲੇਸ਼ ਯਾਦਵ ਨਾਲ ਵੇਖੀਆਂ ਜਾ ਸਕਦੀਆਂ ਹਨ। 16 ਮਈ ਨੂੰ ਅਖਿਲੇਸ਼ ਨੇ ਇਹ ਤਸਵੀਰ ਵੀ ਸੋਸ਼ਲ ਮੀਡੀਆ ਤੇ ਅਪਲੋਡ ਕਿੱਤੀ ਸੀ।
https://twitter.com/yadavakhilesh/status/1128973747090788352/photo/1
ਵਿਸ਼ਵਾਸ ਟੀਮ ਨੇ ਵਾਇਰਲ ਤਸਵੀਰ ਵਿੱਚ ਦਿਸ ਰਹੇ ਸੁਰੇਸ਼ ਠਾਕੁਰ ਨਾਲ ਸਿੱਦਾ ਗੱਲ ਕਿੱਤੀ। ਉਹਨਾਂ ਨੇ ਦੱਸਿਆ ਕਿ 15 ਮਈ ਨੂੰ ਅਖਿਲੇਸ਼ ਯਾਦਵ ਮਹਾਰਜਗੰਜ ਤੋਂ ਲਖਨਊ ਵਾਪਸ ਆ ਰਹੇ ਸੀ ਤਾਂ ਉਹਨਾਂ ਨੇ ਪਲੇਨ ਵਿੱਚ ਹੀ ਖਾਣਾ ਖਾਇਆ ਸੀ। ਤਸਵੀਰ ਓਸੇ ਸਮੇਂ ਦੀ ਹੈ। ਉਹਨਾਂ ਨੇ ਦੱਸਿਆ ਕਿ ਕਿਸੇ ਜ਼ਮਾਨੇ ਵਿੱਚ ਉਹ ਭਾਜਪਾ ਦੇ ਸਦੱਸ ਸਨ, ਪਰ ਹੁਣ ਉਹਨਾਂ ਦਾ ਸਮਰਥਨ ਅਖਿਲੇਸ਼-ਮਾਯਾਵਤੀ ਦੇ ਗਠਬੰਧਨ ਨੂੰ ਹੈ। ਅਖਿਲੇਸ਼ ਯਾਦਵ ਆਪਣੀ ਕਈ ਰੈਲੀਆਂ ਵਿੱਚ ਉਹਨਾਂ ਨੂੰ ਲੈ ਕੇ ਜਾ ਚੁੱਕੇ ਹਨ।
ਵਿਸ਼ਵਾਸ ਟੀਮ ਨੇ 3 ਮਈ ਨੂੰ ਪ੍ਰਕਾਸ਼ਤ ਆਪਣੀ ਖਬਰ ”ਯੋਗੀ ਆਦਿੱਤਯਨਾਥ ਦੇ ਨਾਂ ਤੇ ਵਾਇਰਲ ਹੋਈ ਹਮਸ਼ਕਲ ਦੀ ਫੋਟੋ” ਵਿੱਚ ਵੀ ਸੁਰੇਸ਼ ਠਾਕੁਰ ਬਾਰੇ ਦੱਸਿਆ ਗਿਆ ਸੀ। ਉਸ ਸਮੇਂ ਸਾਡੇ ਸਮਾਜਵਾਦੀ ਪਾਰਟੀ ਦੇ ਕਾਰਜਕਰਤਾ ਗੋਰੀ ਸ਼ੰਕਰ ਯਾਦਵ ਨਾਲ ਗੱਲ ਕਿੱਤੀ ਸੀ। ਉਹਨਾਂ ਨੇ ਦੱਸਿਆ ਕਿ ਤਸਵੀਰ ਵਿੱਚ ਦਿਸ ਰਿਹਾ ਸ਼ਕਸ ਯੋਗੀ ਆਦਿੱਤਯਨਾਥ ਦਾ ਹਮਸ਼ਕਲ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਪਤਾ ਚੱਲਿਆ ਕਿ ਅਖਿਲੇਸ਼ ਯਾਦਵ ਨਾਲ ਪਲੇਨ ਵਿੱਚ ਖਾਣਾ ਖਾਣ ਵਾਲਾ ਸ਼ਕਸ ਯੋਗੀ ਆਦਿੱਤਯਨਾਥ ਦਾ ਹਮਸ਼ਕਲ ਹੈ। ਇਹਨਾਂ ਦਾ ਨਾਂ ਸੁਰੇਸ਼ ਠਾਕੁਰ ਹੈ। ਵਾਇਰਲ ਤਸਵੀਰ 15 ਮਈ ਨੂੰ ਲਿੱਤੀ ਗਈ ਸੀ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।