Fact Check : ਟਰੰਪ ਨੇ ਮੋਦੀ ਨੂੰ ਵੋਟ ਦੇਣ ਦੀ ਅਪੀਲ ਨਹੀਂ ਕਿੱਤੀ, ਫੋਟੋਸ਼ਾਪਡ ਹੈ ਵਾਇਰਲ ਤਸਵੀਰ
- By: Bhagwant Singh
- Published: May 20, 2019 at 11:23 AM
- Updated: Jun 24, 2019 at 11:29 AM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਕੁੱਝ ਦਿਨਾਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਫਰਜ਼ੀ ਫੋਟੋ ਵਿਚ ਟਰੰਪ ਭਾਰਤੀਯ ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਲਈ ਵੋਟ ਮੰਗਦੇ ਨਜ਼ਰ ਆ ਰਹੇ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਤਸਵੀਰ ਫੋਟੋਸ਼ਾਪਡ ਨਿਕਲੀ। ਅਸਲੀ ਤਸਵੀਰ 3 ਸਤੰਬਰ 2015 ਦੀ ਹੈ। ਇਸ ਵਿਚ ਟਰੰਪ ਨੇ ਇੱਕ ਵਾਅਦਾ ਪੱਤਰ ਫੜਿਆ ਹੋਇਆ ਹੈ।
ਕੀ ਹੈ ਵਾਇਰਲ ਪੋਸਟ ਵਿਚ?
ਸਬਤੋਂ ਪਹਿਲਾਂ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਤੇ ਫੈਲ ਰਹੀ ਫਰਜ਼ੀ ਪੋਸਟ ਦੀ। ਫੇਸਬੁੱਕ ਯੂਜ਼ਰ ਪ੍ਰੇਮਚੰਦ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਡੋਨਲਡ ਟਰੰਪ ਦੀ ਫਰਜ਼ੀ ਤਸਵੀਰ ਪਾਉਂਦੇ ਹੋਏ ਲਿਖਿਆ : “ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਇਕ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਮੋਦੀ ਜੀ ਲਈ ਵੋਟ ਮੰਗ ਰਿਹਾ ਹੈ।”
ਇਹ ਤਸਵੀਰ ਫੇਸਬੁੱਕ, ਟਵਿੱਟਰ ਤੋਂ ਹੁੰਦੇ ਹੋਏ ਵ੍ਹਟਸਐਪ ਤੱਕ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੜਤਾਲ
ਵਿਸ਼ਵਾਸ ਟੀਮ ਨੂੰ ਸਬਤੋਂ ਪਹਿਲਾਂ ਇਹ ਜਾਨਣਾ ਸੀ ਕੇ ਇਹ ਅਸਲੀ ਤਸਵੀਰ ਕਿੱਥੇ ਦੀ ਹੈ? ਇਸਦੇ ਲਈ ਅਸੀਂ Google Reverse Image Search ਟੂਲ ਦਾ ਇਸਤੇਮਾਲ ਕਿੱਤਾ। ਵਾਇਰਲ ਤਸਵੀਰ ਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ ਤਾਂ ਸਾਡੇ ਸਾਹਮਣੇ ਗੂਗਲ ਦੇ ਕਈ ਪੇਜ ਖੁਲ ਗਏ। ਇਨ੍ਹਾਂ ਪੇਜਾਂ ਵਿਚ ਮੌਜੂਦ ਲਿੰਕ ਵਿਚ ਡੋਨਲਡ ਟਰੰਪ ਦੀ ਅਸਲੀ ਤਸਵੀਰ ਦਾ ਇਸਤੇਮਾਲ ਕਿੱਤਾ ਗਿਆ ਹੈ। ਇਹ ਵਾਇਰਲ ਤਸਵੀਰ ਤੋਂ ਵੱਖਰੀ ਹੈ।
ਵਾਇਰਲ ਤਸਵੀਰ ਨਾਲ ਮਿਲਦੀ ਜੁਲਦੀ ਇੱਕ ਤਸਵੀਰ ਵਿਚ ਸਾਨੂੰ bbc.com ਦੀ ਇੱਕ ਖਬਰ ਮਿਲੀ। ਖਬਰ ਦੀ ਹੈਡਿੰਗ ਸੀ ਕਿ “Donald Trump signs Republican pledge not to run as independent” ਇਸ ਖਬਰ ਨੂੰ 3 ਸਤੰਬਰ 2015 ਵਿਚ ਸਾਈਟ ਤੇ ਅਪਲੋਡ ਕਿੱਤਾ ਗਿਆ ਸੀ।
ਇਸੇ ਤਰ੍ਹਾਂ ਸਾਨੂੰ ਇਸ ਈਵੈਂਟ ਦਾ ਇੱਕ ਵੀਡੀਓ ਵੀ Youtube ਤੇ ਮਿਲਿਆ। CNN ਦੇ Youtube ਚੈਨਲ ਤੇ ਅਪਲੋਡ ਇਸ ਵੀਡੀਓ ਵਿਚ ਡੋਨਲਡ ਟਰੰਪ ਨੂੰ ਵੇਖਿਆ ਜਾ ਸਕਦਾ ਹੈ।
ਆਪਣੀ ਪੜਤਾਲ ਨੂੰ ਅੱਗੇ ਵਧਾਉਣ ਦੌਰਾਨ ਸਾਨੂੰ gettyimages ਦੇ ਇੱਕ ਲਿੰਕ ਵਿਚ ਅਸਲੀ ਤਸਵੀਰ ਮਿਲੀ। ਇਥੋਂ ਸਚਾਈ ਸਾਡੇ ਸਾਹਮਣੇ ਆ ਗਈ। ਅਸਲੀ ਤਸਵੀਰ ਵਿਚ ਟਰੰਪ ਨੇ ਕੀਤੇ ਵੀ ਮੋਦੀ ਨੂੰ ਵੋਟ ਦੇਣ ਦੀ ਅਪੀਲ ਕਰਨ ਵਾਲਾ ਕੋਈ ਕਾਗਜ਼ ਜਾਂ ਪੋਸਟਰ ਨਹੀਂ ਫੜਿਆ ਹੋਇਆ ਹੈ। ਟਰੰਪ ਨੇ ਇੱਕ ਵਾਅਦਾ ਪੱਤਰ ਫੜਿਆ ਹੋਇਆ ਸੀ। ਤਸਵੀਰ 3 ਸਤੰਬਰ 2015 ਦੀ ਹੈ। ਇਸਨੂੰ gettyimages ਲਈ ਫੋਟੋਗ੍ਰਾਫਰ ਸਪੈਂਸਰ ਪਲੇਟ ਨੇ ਕਲਿਕ ਕਿੱਤੀ ਸੀ।
ਹੁਣ ਸਾਨੂੰ ਇਹ ਜਾਨਣਾ ਸੀ ਕਿ ਡੋਨਲਡ ਟਰੰਪ ਨੇ ਹੱਥ ਵਿਚ ਜੋ ਵਾਅਦਾ ਪੱਤਰ ਸੀ, ਉਸ ਵਿਚ ਲਿਖਿਆ ਕਿ ਸੀ? ਵੈੱਬਸਾਈਟ ਤੇ ਮੌਜੂਦ ਤਸਵੀਰਾਂ ਵਿਚ ਇਹ ਪੜ੍ਹਨ ਵਿਚ ਨਹੀਂ ਆ ਰਿਹਾ ਸੀ। ਇਸ ਲਈ ਅਸੀਂ InVID ਟੂਲ ਦਾ ਇਸਤੇਮਾਲ ਕਰਦੇ ਹੋਏ ਟਰੰਪ ਦੇ ਵਾਅਦਾ ਪੱਤਰ ਨੂੰ ਸਰਚ ਕਰਨਾ ਸ਼ੁਰੂ ਕਿੱਤਾ। ਕਈ ਕੀ-ਵਰਡ ਪਾਉਣ ਦੇ ਬਾਅਦ ਸਾਨੂੰ BBC News ਦਾ ਇੱਕ Tweet ਮਿਲਿਆ। ਇਸਨੂੰ 3 ਸਤੰਬਰ 2015 ਨੂੰ ਕਿੱਤਾ ਗਿਆ ਸੀ। ਇਸ ਵਿਚ ਲਿਖਿਆ ਸੀ ਕਿ ਜੇ ਮੈਂ ਡੋਨਲਡ ਟਰੰਪ ਰਾਸ਼ਟਰਪਤੀ ਦੇ ਰਿਪਬਲਿਕਨ ਨੌਮੀਨੇਸ਼ਨ ਦੇ ਤੌਰ ਤੇ ਨਹੀਂ ਜਿੱਤ ਸਕਿਆ ਤਾਂ ਜਿਹੜਾ ਵੀ ਨੋਮੀਨੀ ਹੋਵੇਗਾ, ਉਸਦਾ ਸਮਰਥਨ ਕਰਾਂਗਾ। ਟਰੰਪ ਦੇ ਵਾਅਦਾ ਪੱਤਰ ਨੂੰ ਤੁਸੀਂ ਥੱਲੇ ਪੜ੍ਹ ਸਕਦੇ ਹੋ।
https://twitter.com/BBCWorld/status/639519376866168832/photo/1
ਇਸਦੇ ਬਾਅਦ ਅਸੀਂ ਉਸ ਸ਼ਕਸ ਦੀ ਸਕੈਨਿੰਗ ਕਰਨੀ ਸੀ, ਜਿਸਨੇ ਫਰਜ਼ੀ ਪੋਸਟ ਆਪਣੇ ਅਕਾਊਂਟ ਤੋਂ ਅਪਲੋਡ ਕਿੱਤੀ ਸੀ। ਫੇਸਬੁੱਕ ਯੂਜ਼ਰ ਪ੍ਰੇਮ ਚੰਦ ਦੀ ਨਿਊਜ਼ ਫੀਡ ਨੂੰ ਖੰਗਾਲਣ ਦੇ ਬਾਅਦ ਸਾਨੂੰ ਸੱਮਝ ਆਇਆ ਕਿ ਉਹ ਇਕ ਖ਼ਾਸ ਵਿਚਾਰਧਾਰਾ ਨਾਲ ਜੁੜੇ ਹੋਏ ਹਨ।
ਨਤੀਜਾ : ਸਾਡੀ ਪੜਤਾਲ ਵਿਚ ਇਹ ਸਾਹਮਣੇ ਆਇਆ ਕਿ ਡੋਨਲਡ ਟਰੰਪ ਨੇ ਭਾਰਤੀਯ ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਲਈ ਵੋਟ ਮੰਗਣ ਦੀ ਅਪੀਲ ਨਹੀਂ ਕਿੱਤੀ ਹੈ। ਵਾਇਰਲ ਤਸਵੀਰ ਫੋਟੋਸ਼ਾਪਡ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।
- Claim Review : ਟਰੰਪ ਨੇ ਮੋਦੀ ਨੂੰ ਵੋਟ ਦੇਣ ਦੀ ਅਪੀਲ ਕਿੱਤੀ
- Claimed By : FB-प्रेम चंद फेसबुक यूजर
- Fact Check : ਫਰਜ਼ੀ