X
X

Fact Check : ਸੌਂਹ ਚੁੱਕ ਸਮਾਗਮ ਨਹੀਂ, ਫੁੱਟਬਾਲ ਵਿਸ਼ਵ ਕੱਪ ਵੇਖ ਰਹੇ ਸੀ ਉਬਾਮਾ, ਤਸਵੀਰ ਪੰਜ ਸਾਲ ਪੁਰਾਣੀ ਹੈ

  • By: Bhagwant Singh
  • Published: Jun 10, 2019 at 01:54 PM
  • Updated: Aug 30, 2020 at 08:19 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਦੇ ਕਈ ਪਲੇਟਫ਼ਾਰਮ ‘ਤੇ ਅਮਰੀਕਾ ਦੇ ਸਾਬਕਾ ਰਾਸ਼ਟ੍ਰਪਤੀ ਬਰਾਕ ਉਬਾਮਾ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਕਥਿੱਤ ਰੂਪ ਤੋਂ ਉਬਾਮਾ ਹਿੰਦੁਸਤਾਨ ਦੇ ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਦੇ ਸੌਂਹ ਚੁੱਕ ਸਮਾਗਮ ਦਾ ਪ੍ਰਸਾਰਣ ਟੀਵੀ ‘ਤੇ ਦੇਖ ਰਹੇ ਹਨ। ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਇਹ ਤਸਵੀਰ ਫਰਜ਼ੀ ਸਾਬਤ ਹੁੰਦੀ ਹੈ। ਵਾਇਰਲ ਤਸਵੀਰ 2014 ਦੀ ਹੈ। ਉਸ ਸਮੇਂ ਬਰਾਕ ਉਬਾਮਾ ਫੁੱਟਬਾਲ ਵਿਸ਼ਵ ਕੱਪ ਵੇਖ ਰਹੇ ਸਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਪ੍ਰਸ਼ਾਂਤ ਵਾਘ ਨੇ ਬਰਾਕ ਉਬਾਮਾ ਦੀ ਫੋਟੋਸ਼ਾਪਡ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਸ ਹੈ ਮੋਦੀ ਦੀ ਤਾਕਤ। ਅਮਰੀਕਾ ਵਿੱਚ ਓਬਾਮਾ ਸੌਂਹ ਚੁੱਕ ਸਮਾਗਮ ਨੂੰ ਸੁਣ ਰਹੇ ਹਨ।

ਇਸ ਪੋਸਟ ਨੂੰ 300 ਤੋਂ ਵੱਧ ਵਾਰ ਸ਼ੇਅਰ ਕੀਤਾ ਗਿਆ ਹੈ। ਫੇਸਬੁੱਕ ਤੇ ਕਈ ਯੂਜ਼ਰ ਇਸ ਤਸਵੀਰ ਨੂੰ ਆਪਣੀ ਵਾਲ ਤੇ ਅਪਲੋਡ ਕਰਕੇ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਇਹ ਤਸਵੀਰ Twitter ਅਤੇ WhatsApp ਦੇ ਜਰੀਏ ਵੀ ਫੈਲਾਈ ਜਾ ਰਹੀ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ। ਤਸਵੀਰ ਵਿੱਚ ਸਾਨੂੰ ਅਮਰੀਕਾ ਦੇ ਸਾਬਕਾ ਰਾਸ਼ਟ੍ਰਪਤੀ ਬਰਾਕ ਉਬਾਮਾ ਦੀ ਸਾਬਕਾ ਸੀਨੀਅਰ ਸਲਾਹਕਾਰ ਵੈਲੇਰੀ ਜੇਰਟ ਦਿਖੀ। ਵੈਲੇਰੀ ਉਬਾਮਾ ਦੇ ਸ਼ਾਸਨ ਕਾਲ (2009-2017) ਵਿੱਚ ਉਹਨਾਂ ਨਾਲ ਸੀਨੀਅਰ ਸਲਾਹਕਾਰ ਦੇ ਪਦ ਤੇ ਤੈਨਾਤ ਸੀ। ਇਹ ਤੁਸੀਂ ਵੈਲੇਰੀ ਜੇਰਟ ਦੇ ਵਿਕੀਪੀਡੀਆ ਪੇਜ ਤੇ ਵੀ ਪੜ੍ਹ ਸਕਦੇ ਹੋ।

ਇਸ ਨਾਲ ਇੱਕ ਗੱਲ ਤਾਂ ਸਾਫ ਹੋਈ ਕਿ ਜਿਹੜੀ ਤਸਵੀਰ ਨੂੰ ਛੇੜਛਾੜ ਕਰ ਵਾਇਰਲ ਕੀਤਾ ਜਾ ਰਿਹਾ ਹੈ, ਉਹ ਕੀਤੇ ਨੇ ਕੀਤੇ ਓਸੇ ਸਮੇਂ ਦੀ ਹੈ, ਜਦੋਂ ਉਬਾਮਾ ਅਮਰੀਕਾ ਦੇ ਰਾਸ਼ਟ੍ਰਪਤੀ ਸਨ। ਇਨ੍ਹਾਂ ਸੰਕੇਤ ਮਿਲਣ ਬਾਅਦ ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ।

ਇਸਦੇ ਬਾਅਦ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰੀਵਰਸ ਇਮੇਜ ‘ਤੇ ਅਪਲੋਡ ਕੀਤਾ। ਇਹਨੂੰ ਸਰਚ ਕਰਨ ਬਾਅਦ ਸਾਡੇ ਸਾਹਮਣੇ ਗੂਗਲ ਤੇ ਕਈ ਪੇਜ ਖੁਲ੍ਹ ਗਏ, ਜਿੱਥੇ ਉਬਾਮਾ ਦੀ ਅਸਲੀ ਤਸਵੀਰਾਂ ਮੌਜੂਦ ਸਨ।

ਕਈ ਪੇਜ ਖੰਗਾਲਣ ਦੇ ਬਾਅਦ ਸਾਨੂੰ si.com (Sports illustrated) ਤੇ ਇੱਕ ਲਿੰਕ ਮਿਲਿਆ। ਇੱਥੇ ਅਸਲੀ ਤਸਵੀਰ ਦੇ ਨਾਲ ਇਹ ਵੀ ਦੱਸਿਆ ਗਿਆ ਸੀ ਕਿ ਇਹ ਤਸਵੀਰ gettyimages ਦੀ ਹੈ।

ਇਸਦੇ ਬਾਅਦ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ gettyimages ਦੀ ਵੈੱਬਸਾਈਟ ਤੇ ਗਏ। ਉੱਥੇ ਵੱਖ-ਵੱਖ ਕੀਵਰਡ ਟਾਈਪ ਕਰਕੇ ਅਸਲੀ ਤਸਵੀਰ ਸਰਚ ਕਰਨ ਦਾ ਯਤਨ ਕੀਤਾ। ਆਖ਼ਰਕਾਰ ਸਾਨੂੰ ਅਸਲੀ ਤਸਵੀਰ ਮਿਲ ਹੀ ਗਈ। ਇੱਥੇ ਦਿੱਤੇ ਗਏ ਕੈਪਸ਼ਨ ਅਨੁਸਾਰ, ਬਰਾਕ ਉਬਾਮਾ ਦੀ ਇਹ ਤਸਵੀਰ ਉਸ ਸਮੇਂ ਦੀ ਹੈ, ਜਦੋਂ ਉਹ ਅਮਰੀਕਾ ਦੇ ਰਾਸ਼ਟ੍ਰਪਤੀ ਸਨ। 26 ਜੂਨ 2014 ਨੂੰ ਅਮਰੀਕਾ ਅਤੇ ਜਰਮਨੀ ਦੇ ਮੈਚ ਨੂੰ ਵੇਖਦੇ ਹੋਏ ਇਸ ਤਸਵੀਰ ਨੂੰ ਖਿੱਚਿਆ ਗਿਆ ਸੀ। ਇਸ ਵਿੱਚ ਉਬਾਮਾ ਦੇ ਨਾਲ ਉਹਨਾਂ ਦੀ ਤੱਤਕਾਲੀਨ ਸੀਨੀਅਰ ਸਲਾਹਕਾਰ ਵੈਲੇਰੀ ਜੇਰਟ ਵੀ ਮੌਜੂਦ ਸਨ।

ਹੁਣ ਸਾਨੂੰ ਇਹ ਜਾਨਣਾ ਸੀ ਕਿ ਉਬਾਮਾ ਦੀ ਫੋਟੋਸ਼ਾਪਡ ਤਸਵੀਰ ਨੂੰ ਫੈਲਾਉਣ ਵਾਲਾ ਫੇਸਬੁੱਕ ਯੂਜ਼ਰ ਪ੍ਰਸ਼ਾਂਤ ਵਾਘ ਕੌਣ ਹੈ? Stalkscan ਟੂਲ ਦੀ ਮਦਦ ਨਾਲ ਅਸੀਂ ਇਹ ਕੰਮ ਕੀਤਾ। ਸਾਨੂੰ ਪਤਾ ਚੱਲਿਆ ਕਿ ਪ੍ਰਸ਼ਾਂਤ ਗੁਜਰਾਤ ਦੇ ਵਡੋਦਰਾ ਦਾ ਰਹਿਣ ਵਾਲਾ ਹੈ। ਪ੍ਰਸ਼ਾਂਤ ਦੇ ਜ਼ਿਆਦਾਤਰ ਪੋਸਟ ਰਾਜਨੈਤਿਕ ਹੁੰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਪਤਾ ਚੱਲਿਆ ਕਿ ਟੀਵੀ ‘ਤੇ ਬਰਾਕ ਉਬਾਮਾ ਨਰੇਂਦਰ ਮੋਦੀ ਦਾ ਸੌਂਹ ਚੁੱਕ ਸਮਾਗਮ ਨਹੀਂ ਦੇਖ ਰਹੇ ਸਨ, ਬਲਕਿ ਫੁੱਟਬਾਲ ਵਿਸ਼ਵ ਕੱਪ ਦਾ ਮੈਚ ਦੇਖ ਰਹੇ ਸਨ। ਇਹ ਤਸਵੀਰ 26 ਜੂਨ 2014 ਨੂੰ ਕਲਿੱਕ ਕੀਤੀ ਗਈ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਸ਼ਪਥ ਗ੍ਰਹਿਣ ਸਮਾਰੋਹ ਵੇਖ ਰਹੇ ਸੀ ਉਬਾਮਾ
  • Claimed By : FB User-Prashant Wagh
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later