ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਅੱਜ-ਕੱਲ੍ਹ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਦੇਖਿਆ ਜਾ ਸਕਦਾ ਹੈ। ਇਸ ਫੋਟੋ ਦੇ ਨਾਲ ਕੈਪਸ਼ਨ ਲਿਖਿਆ ਹੈ ”ਗੌਤਮ ਗੰਭੀਰ ਦੇ ਬਾਅਦ ਮਹਿੰਦਰ ਸਿੰਘ ਧੋਨੀ ਵੀ ਹੋਏ ਭਾਜਪਾ ਵਿਚ ਸ਼ਾਮਿਲ?”। ਪੜਤਾਲ ਵਿਚ ਅਸੀਂ ਪਾਇਆ ਕਿ ਧੋਨੀ ਅਜੇ ਰਾਜਨੀਤੀ ਜੁਆਇੰਨ ਨਹੀਂ ਕਰ ਰਹੇ ਹਨ ਅਤੇ ਇਹ ਪੋਸਟ ਫਰਜ਼ੀ ਹੈ।
Fact Check : ਅਸੀਂ ਮਹਿੰਦਰ ਸਿੰਘ ਧੋਨੀ ਵਾਲੇ ਵਾਇਰਲ ਪੋਸਟਾਂ ਦੀ ਪੜਤਾਲ ਕੀਤੀ। ਪੜਤਾਲ ਦੇ ਲਈ ਅਸੀਂ ਇਸ ਤਸਵੀਰ ਦਾ ਗੂਗਲ (Google) ਰੀਵਰਸ ਇਮੇਜ ਸਰਚ ਕੀਤਾ ਅਤੇ ਪਾਇਆ ਕਿ ਇਸ ਤਸਵੀਰ ਨੂੰ ਸਭ ਤੋਂ ਪਹਿਲੇ cricketaddictor.com ਨਾਮ ਦੀ ਵੈੱਬਸਾਈਟ ਨੇ ਇਸਤੇਮਾਲ ਕੀਤਾ ਸੀ। ਇਸ ਖਬਰ ਦੇ ਅਨੁਸਾਰ, ਅਮਿਤ ਸ਼ਾਹ ਸਮਰਥਨ ਮੰਗਣ ਦੇ ਲਈ ਸਾਰੇ ਮਸ਼ਹੂਰ ਲੋਕਾਂ ਨੂੰ ਮਿਲੇ। ਇਸੇ ਸ਼੍ਰੇਣੀ ਵਿਚ ਉਹ ਅਗਸਤ 2018 ਵਿਚ ਮਹਿੰਦਰ ਸਿੰਘ ਧੋਨੀ ਨੂੰ ਵੀ ਮਿਲੇ। ਇਹ ਤਸਵੀਰ ਉਸੇ ਵੇਲੇ ਦੀ ਹੈ।
ਹਾਲਾਂਕਿ, ਇਸ ਤਸਵੀਰ ਤੋਂ ਇਹ ਸਾਫ਼ ਹੈ ਕਿ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ ਪਰ ਅਪਣੀ ਪੜਤਾਲ ਨੂੰ ਹੋਰ ਪੁਖਤਾ ਕਰਨ ਦੇ ਲਈ ਅਸੀਂ ਮਹਿੰਦਰ ਸਿੰਘ ਧੋਨੀ ਦੇ PR ਮੈਨੇਜਰ ਮਿਹਿਰ ਦਿਵਾਕਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਇਹ ਕਨਫਰਮ ਕੀਤਾ ਕਿ ਧੋਨੀ ਕੋਈ ਵੀ ਰਾਜਨੀਤਿਕ ਪਾਰਟੀ ਜੁਆਇੰਨ ਨਹੀਂ ਕਰ ਰਹੇ ਹਨ।
ਇਸ ਖਬਰ ਨੂੰ Lalu Pal ਨਾਮ ਦੇ ਇਕ ਫੇਸਬੁੱਕ (Facebook) ਯੂਜ਼ਰ ਨੇ “ਗਰਵ ਸੇ ਕਹੋ ਹਮ ਹਿੰਦੂ ਹੈ, ਗਰੁੱਪ ਵਿਚ ਆਪਣੇ 100 ਮਿੱਤਰਾਂ ਨੂੰ ਜੋੜੋ” ਨਾਮ ਦੇ ਇਕ ਪੇਜ਼ ‘ਤੇ ਸ਼ੇਅਰ ਕੀਤੀ ਸੀ, ਇਸ ਪੇਜ ਦੇ ਕੁੱਲ 4,64,826 ਮੈਂਬਰ ਹਨ।
ਨਤੀਜਾ : ਸਾਡੀ ਜਾਂਚ ਵਿਚ ਪਾਇਆ ਗਿਆ ਕਿ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਬੀਜੇਪੀ ਨੂੰ ਜੁਆਇੰਨ ਕਰਨ ਦੇ ਦਾਅਵੇ ਵਿਚ ਕੁਝ ਵੀ ਸੱਚਾਈ ਨਹੀਂ ਹੈ, ਇਹ ਪੂਰੀ ਤਰ੍ਹਾਂ ਨਾਲ ਫਰਜ਼ੀ ਸੂਚਨਾ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।