ਅਗਨੀਪਥ ਯੋਜਨਾ ਨੂੰ ਲੈ ਕੇ ਰੱਖਿਆ ਮੰਤਰਾਲੇ ਦੇ ਨਾਂ ਤੇ ਵਾਇਰਲ ਲੈਟਰ ਫਰਜ਼ੀ ਹੈ। ਮੰਤਰਾਲੇ ਵਿੱਚ ਐਮ ਕੇ ਰਮੰਨਾ ਨਾਮ ਦਾ ਕੋਈ ਅਤਿਰਿਕਤ ਸਚਿਵ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਅਗਨੀਪਥ ਯੋਜਨਾ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਰੱਖਿਆ ਮੰਤਰਾਲੇ ਦੇ ਨਾਮ ਤੇ ਇੱਕ ਪੱਤਰ ਵਾਇਰਲ ਹੋ ਰਿਹਾ ਹੈ। ਇਸ ਵਿੱਚ ਲਿਖਿਆ ਹੈ ਕਿ 1 ਜਨਵਰੀ, 2019 ਤੋਂ ਬਾਅਦ ਭਰਤੀ ਹੋਏ ਜਵਾਨ, ਜਿਨ੍ਹਾਂ ਦਾ 1 ਜੁਲਾਈ 2022 ਤੱਕ ਨਾਇਕ ਜਾਂ ਇਸ ਦੇ ਬਰਾਬਰ ਦੇ ਅਹੁਦੇ ਤੇ ਪ੍ਰਮੋਸ਼ਨ ਨਹੀਂ ਹੋ ਸਕਿਆ ਹੈ, ਉਹ ਅਗਨੀਪਥ ਯੋਜਨਾ ਵਿੱਚ ਆਉਣਗੇ। ਇਨ੍ਹਾਂ ਨੂੰ ਨਵੀਂ ਚੋਣ ਪ੍ਰਕਿਰਿਆ ਤੋਂ ਗੁਜਰਨਾ ਪਏਗਾ। ਪੰਜ ਸਾਲ ਦੀ ਸੇਵਾ ਤੋਂ ਬਾਅਦ ਸਿਰਫ 25 ਫੀਸਦੀ ਨੂੰ ਅਗਲੇ ਪੜਾਅ ਲਈ ਲਿਆ ਜਾਵੇਗਾ। ਬਾਕੀ ਨੂੰ ਕੱਢ ਦਿੱਤਾ ਜਾਵੇਗਾ। ਪੱਤਰ ਵਿੱਚ ਹੇਂਠਾ ਐਡੀਸ਼ਨਲ ਸੇਕ੍ਰੇਟਰੀ ਐਮ ਕੇ ਰਮੰਨਾ ਦਾ ਨਾਮ ਦਿੱਤਾ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਰੱਖਿਆ ਮੰਤਰਾਲੇ ਦੇ ਨਾਂ ਤੇ ਫਰਜ਼ੀ ਪੱਤਰ ਵਾਇਰਲ ਹੋ ਰਿਹਾ ਹੈ। ਮੰਤਰਾਲੇ ਵਿੱਚ ਐਮ ਕੇ ਰਮੰਨਾ ਨਾਮ ਦਾ ਕੋਈ ਅਤਿਰਿਕਤ ਸਚਿਵ ਨਹੀਂ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ Ranjeet Chaudhary (ਆਰਕਾਈਵ ਲਿੰਕ) ਨੇ 20 ਜੂਨ ਨੂੰ ਲੈਟਰ ਪੋਸਟ ਕਰਦੇ ਹੋਏ ਲਿਖਿਆ,ना केवल नई भर्तियां, जो जवान अभी हाल ही में 1 जनवरी 2019 के बाद भर्ती हुए हैं लेकिन पदोन्नत नहीं किये गए ,वे भी अग्निपथ योजना के आधीन रहेंगे !!
इन्हे भी अग्निपथ योजना के तहत फिर से नई चयन प्रक्रिया से गुज़रना होगा ।
4 साल की सेवा के बाद इनमे से केवल 25 प्रतिशत स्थायी किए जायेंगे , बाकियों को घर भेज दिया जाएगा ।
जिन जवानों को वीरता पुरस्कार इत्यादि मिले हैं उन्हें चयन प्रक्रिया में प्राथमिकता दी जाएगी..!!
….
इस सरकार ने न केवल उन युवाओं की भर्ती रद्द की जो चयनित होकर ट्रेनिंग की राह देखh रहे थे इसके साथ साथ इन्होने उनका भी सामान बाँध कर बाहर का रास्ता दिखाने की तैयारी कर दी है , जो नवचयनित नौकरी कर रहे थे !!!
यह पत्र सोशल मीडिया पर घूम रहा है यदि यह सच है तो स्तब्ध हूँ मैं.
जो अग्निपथ योजना की पैरवी कर रहे थे वे अब क्या कहेँगे??
क्या करेंगे ये जवान बाहर आकर??
ये तो अपनी उम्र पर लगे होंगे, कोई 29-30 साल का भी होगा, जब इन्हें बाहर निकाला जाएगा. तो ये लोग क्या करेंगे ??
ਪੜਤਾਲ
ਵਾਇਰਲ ਲੈਟਰ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ਨੂੰ ਧਿਆਨ ਨਾਲ ਦੇਖਿਆ। ਇਸ ਵਿੱਚ ਡਿਫੈਂਸ ਦੀ ਸਪੈਲਿੰਗ ‘Defense’ ਲਿਖੀ ਹੋਈ ਹੈ, ਜਦੋਂ ਕਿ ਸਹੀ ਸਪੈਲਿੰਗ ‘Defence’ ਹੈ। ਇਸ ਤੇ 17 ਜੂਨ 2022 ਦੀ ਮਿਤੀ ਦਿੱਤੀ ਗਈ ਹੈ।
ਇਸ ਤੋਂ ਬਾਅਦ ਅਸੀਂ ਅਤਿਰਿਕਤ ਸਚਿਵ ਐਮ ਕੇ ਰਮੰਨਾ ਨੂੰ ਸਰਚ ਕੀਤਾ। ਜਾਣਕਾਰੀ ਮੁਤਾਬਿਕ ਰੱਖਿਆ ਮੰਤਰਾਲੇ ‘ਚ ਕੰਮ ਕਰ ਰਹੀ ਐਡੀਸ਼ਨਲ ਸੇਕ੍ਰੇਟਰੀ ਦਾ ਨਾਂ ਨਿਵੇਦਿਤਾ ਸ਼ੁਕਲਾ ਹੈ। ਇਨ੍ਹਾਂ ਤੋਂ ਇਲਾਵਾ ਪੰਕਜ ਸ਼ੁਕਲਾ ਮੰਤਰਾਲੇ ਵਿੱਚ ਐਡੀਸ਼ਨਲ ਸੇਕ੍ਰੇਟਰੀ ਅਤੇ ਡਾਇਰੈਕਟਰ ਜਨਰਲ (ਏਕਯੂਜ਼ਿਸ਼ਨ ) ਹਨ। ਮੰਤਰਾਲੇ ਵਿੱਚ ਐਮ ਕੇ ਰਮੰਨਾ ਨਾਮ ਦਾ ਕੋਈ ਅਤਿਰਿਕਤ ਸਚਿਵ ਨਹੀਂ ਹੈ। ਪੱਤਰ ਵਿੱਚ ਹੇਠਾਂ ਦਿੱਤੇ ਫੋਨ ਨੰਬਰ 23119914 ਤੇ ਅਸੀਂ ਫੋਨ ਕੀਤਾ ਤਾਂ ਨੰਬਰ ਇਨਵੈਲਿਡ ਹੈ ਇਹ ਪਤਾ ਲੱਗਿਆ।
ਅਸੀਂ ਵਾਇਰਲ ਪੱਤਰ ਨਾਲ ਸੰਬੰਧਿਤ ਖ਼ਬਰ ਨੂੰ ਕੀਵਰਡਸ ਨਾਲ ਸਰਚ ਕੀਤਾ , ਪਰ ਅਜਿਹੀ ਕੋਈ ਵੀ ਖ਼ਬਰ ਨਹੀਂ ਮਿਲੀ। ਪੀਆਈਬੀ ਨੇ 20 ਜੂਨ ਨੂੰ ਟਵੀਟ ਕਰਕੇ ਇਸ ਪੱਤਰ ਨੂੰ ਫਰਜ਼ੀ ਦੱਸਿਆ ਹੈ। ਇਸ ਦੇ ਮੁਤਾਬਿਕ, ਰੱਖਿਆ ਮੰਤਰਾਲੇ ਨੇ ਅਜਿਹਾ ਕੋਈ ਪੱਤਰ ਜਾਰੀ ਨਹੀਂ ਕੀਤਾ ਹੈ।
ਇਸ ਸੰਬੰਧੀ ਅਸੀਂ ਭਾਰਤੀ ਸੇਨਾ ਦੇ ਪੀਆਰਓ ਸੁਧੀਰ ਨਾਲ ਸੰਪਰਕ ਕੀਤਾ। ਉਨ੍ਹਾਂ ਨੂੰ ਵਟਸਐਪ ਰਾਹੀਂ ਵਾਇਰਲ ਪੱਤਰ ਭੇਜਿਆ। ਉਨ੍ਹਾਂ ਨੇ ਕਿਹਾ, ‘ਵਾਇਰਲ ਲੈਟਰ ਫਰਜੀ ਹੈ।’
ਉੱਥੇ , ਰਿਟਾਇਰ ਲੇਫਰੀਨੈਂਟ ਕਰਨਲ ਅਮਰਦੀਪ ਤਿਆਗੀ ਦਾ ਕਹਿਣਾ ਹੈ, ‘ਜਵਾਨ ਨੂੰ ਨਾਇਕ ਅਹੁਦੇ ਤੇ ਪ੍ਰਮੋਟ ਹੋਣ ‘ਚ ਕਰੀਬ 10 ਸਾਲ ਲੱਗ ਜਾਂਦੇ ਹਨ। ਜਿਸਦੀ ਭਰਤੀ 2019 ਵਿੱਚ ਹੋਈ ਹੋਵੇਗੀ ,ਤਿੰਨ ਸਾਲ ਦੀ ਨੌਕਰੀ ਤੋਂ ਬਾਅਦ ਉਹ ਦੁਬਾਰਾ ਤੋਂ ਭਰਤੀ ਕਿਉਂ ਹੋਵੇਗਾ। ਸਰਵਿਸ ਨਿਯਮ ਦੇ ਹਿਸਾਬ ਨਾਮ ਅਜਿਹਾ ਸੰਭਵ ਨਹੀਂ ਹੈ ਕਿ ਉਸ ਨੂੰ ਅਗਨੀਪਥ ਸਕੀਮ ਤਹਿਤ ਦੁਬਾਰਾ ਭਰਤੀ ਕੀਤਾ ਜਾਵੇ। ਵਾਇਰਲ ਲੈਟਰ ਬਾਰੇ ਉਨ੍ਹਾਂ ਨੇ ਕਿਹਾ ,” ਇਸ ਤੇ ਲਿਖੀ ਭਾਸ਼ਾ ਰੱਖਿਆ ਮੰਤਰਾਲੇ ਦੇ ਲੈਟਰ ਵਰਗੀ ਨਹੀਂ ਹੈ ਤੇ ਨਾਲ ਹੀ ਹੇਂਠਾ ਪੈੱਨ ਨਾਲ ਲਿਖਿਆ ਹੋਇਆ ਹੈ, ਜਿਸ ਨਾਲ ਸ਼ੱਕ ਹੁੰਦਾ ਹੈ ਕਿ ਇਹ ਫਰਜੀ ਹੈ।
ਅਸੀਂ ਫੇਸਬੁੱਕ ਯੂਜ਼ਰ ‘ਰਣਜੀਤ ਚੌਧਰੀ‘ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ, ਜਿਸ ਨੇ ਰੱਖਿਆ ਮੰਤਰਾਲੇ ਦਾ ਫਰਜ਼ੀ ਪੱਤਰ ਸਾਂਝਾ ਕੀਤਾ ਸੀ। ਇਸ ਦੇ ਮੁਤਾਬਿਕ ਬੁਲੰਦ ਸ਼ਹਿਰ ਦੇ ਰਹਿਣ ਵਾਲੇ ਰਣਜੀਤ ਦਸੰਬਰ 2012 ਤੋਂ ਫੇਸਬੁੱਕ ਤੇ ਐਕਟਿਵ ਹਨ।
ਅਗਨੀਪਥ ਸਕੀਮ ਬਾਰੇ ਫੈਲ ਰਹੀਆਂ ਫਰਜ਼ੀ ਖ਼ਬਰਾਂ ਦੀ ਪੜਤਾਲ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਨਤੀਜਾ: ਅਗਨੀਪਥ ਯੋਜਨਾ ਨੂੰ ਲੈ ਕੇ ਰੱਖਿਆ ਮੰਤਰਾਲੇ ਦੇ ਨਾਂ ਤੇ ਵਾਇਰਲ ਲੈਟਰ ਫਰਜ਼ੀ ਹੈ। ਮੰਤਰਾਲੇ ਵਿੱਚ ਐਮ ਕੇ ਰਮੰਨਾ ਨਾਮ ਦਾ ਕੋਈ ਅਤਿਰਿਕਤ ਸਚਿਵ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।