Fact Check : ਮੁੰਬਈ ਸਥਿਤ ਕੂਪਰ ਹਸਪਤਾਲ ਦੇ 19 ਜੁਲਾਈ ਦੇ ਵੀਡੀਓ ਨੂੰ ਫਰਜੀ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਵਾਇਰਲ ਪੋਸਟ ਫਰਜ਼ੀ ਨਿਕਲਿਆ। ਮੁੰਬਈ ਦੇ ਕੂਪਰ ਹਸਪਤਾਲ ਵਿਚ ਹੋਈ ਇੱਕ ਮੌਤ ਦੇ ਵੀਡੀਓ ਨੂੰ ਕੁਝ ਲੋਕ ਨਾਗਪੂਰ ਦੇ ਸਰਕਾਰੀ ਹਸਪਤਾਲ ਦੇ ਨਾਂ ਤੋਂ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਮਰੀਜ ਦੀ ਕਿਡਨੀ ਕੱਢੀ ਗਈ। ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ।
- By: Ashish Maharishi
- Published: Sep 7, 2020 at 07:06 PM
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਹਸਪਤਾਲ ਵਿਚ ਮੌਜੂਦ ਕੁਝ ਲੋਕਾਂ ਨੂੰ ਹੰਗਾਮਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਗਪੁਰ ਮੈਡੀਕਲ ਹਸਪਤਾਲ ਵਿਚ ਜਿਉਂਦੇ ਵਿਅਕਤੀ ਦਾ ਪੋਸਟਮਾਰਟਮ ਕੀਤਾ ਅਤੇ ਉਸਦੇ ਕਿਡਨੀ ਅਤੇ ਗੁਰਦੇ ਕੱਢ ਦਿੱਤੇ।
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਨੂੰ ਪਤਾ ਚਲਿਆ ਕਿ ਵਾਇਰਲ ਵੀਡੀਓ ਦਾ ਨਾਗਪੁਰ ਦੇ ਹਸਪਤਾਲ ਨਾਲ ਕੋਈ ਸਬੰਧ ਨਹੀਂ ਹੈ। 19 ਜੁਲਾਈ ਦੇ ਮੁੰਬਈ ਸਥਿਤ ਕੂਪਰ ਹਸਪਤਾਲ ਦੇ ਵੀਡੀਓ ਨੂੰ ਕੁਝ ਲੋਕ ਫਰਜੀ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ “HAHA ਹਾਹਾ” ਨੇ 12 ਅਗਸਤ ਨੂੰ ਇਹ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ: “ਨਾਗਪੁਰ ਦੇ ਮੈਡੀਕਲ ਹਸਪਤਾਲ ‘ਚ ਕੋਰੋਨਾਂ ਦਾ ਬਹਾਨਾ ਬਣਾਕੇ ਜਿਉਂਦੇ ਬੰਦੇ ਦਾ ਹੀ ਪੋਸਟ ਮਾਰਟਮ ਕਰ ਦਿੱਤਾ,ਕਿਡਨੀਆਂ ਵੀ ਕੱਢ ਲਈਆਂ।”
ਵਾਇਰਲ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦਾ ਸੱਚ ਜਾਣਨ ਲਈ ਕੁਝ ਆਨਲਾਈਨ ਟੂਲ ਦਾ ਇਸਤੇਮਾਲ ਕੀਤਾ। ਸਬਤੋਂ ਪਹਿਲਾਂ ਅਸੀਂ InVID ਟੂਲ ‘ਤੇ ਵਾਇਰਲ ਵੀਡੀਓ ਨੂੰ ਅਪਲੋਡ ਕੀਤਾ। ਕਈ ਵੀਡੀਓ ਗਰੈਬਸ ਕੱਢੇ। ਫੇਰ ਉਨ੍ਹਾਂ ਨੂੰ ਰਿਵਰਸ ਇਮੇਜ ਟੂਲ ਦੀ ਮੱਦਦ ਨਾਲ ਸਰਚ ਕੀਤਾ।
ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਦਾ 22 ਸੈਕੰਡ ਦਾ ਹਿੱਸਾ ਏਐਨਆਈ ਨਿਊਜ਼ ਏਜੰਸੀ ਦੇ ਟਵਿਟਰ ਹੈਂਡਲ ‘ਤੇ ਮਿਲਿਆ। ਇਸਨੂੰ 21 ਜੁਲਾਈ 2020 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਨਾਲ ਦੱਸਿਆ ਗਿਆ ਕਿ 19 ਜੁਲਾਈ ਨੂੰ ਮੁੰਬਈ ਦੇ ਕੂਪਰ ਹਸਪਤਾਲ ਵਿਚ ਇਲਾਜ ਦੇ ਦੌਰਾਨ ਮਰੀਜ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਜਣਾ ਨੇ ਹੰਗਾਮਾ ਕੀਤਾ। ਪੂਰਾ ਵੀਡੀਓ ਇਥੇ ਵੇਖੋ।
ਸਰਚ ਦੇ ਦੌਰਾਨ ਸਾਨੂੰ jagran.com ‘ਤੇ ਵੀ ਇੱਕ ਖ਼ਬਰ ਮਿਲੀ। 22 ਜੁਲਾਈ ਨੂੰ ਇਸ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਵਿਚ ਦੱਸਿਆ ਗਿਆ ਕਿ ਮੁੰਬਈ ਦੇ ਕੂਪਰ ਹਸਪਤਾਲ ਵਿਚ ਮਰੀਜ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਲੋਕਾਂ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪੂਰੀ ਖਬਰ ਦੇਖੋ।
ਪੜਤਾਲ ਦੇ ਦੌਰਾਨ ਸਾਨੂੰ ਇੱਕ ਖਬਰ ਇੰਡੀਆ ਟੀਵੀ ਦੇ ਯੂਟਿਊਬ ਚੈਨਲ ‘ਤੇ ਮਿਲੀ। ਇਸ ਵਿਚ ਵਾਇਰਲ ਹੋ ਰਹੀ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ। ਖ਼ਬਰ ਵਿਚ ਦੱਸਿਆ ਗਿਆ ਕਿ ਮੁੰਬਈ ਦੇ ਕੂਪਰ ਹਸਪਤਾਲ ਦੇ ਡਾਕਟਰ ਦੇ ਇੰਜੈਕਸ਼ਨ ਲਾਉਣ ਤੋਂ ਬਾਅਦ ਹੀ ਮਰੀਜ ਦੀ ਮੌਤ ਹੋ ਗਈ।
ਪੜਤਾਲ ਦੇ ਦੂਜੇ ਚਰਣ ਵਿਚ ਅਸੀਂ ਨਾਗਪੂਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾਕਟਰ ਅਵਿਨਾਸ਼ ਗਾਵਢੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਫ ਇਨਕਾਰ ਕੀਤਾ ਕਿ ਵਾਇਰਲ ਵੀਡੀਓ ਦਾ ਜੀਐਮਸੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਇਦਾਂ ਦੀ ਕੋਈ ਘਟਨਾ ਨਾਗਪੂਰ ਦੇ ਮੈਡੀਕਲ ਕਾਲਜ ਵਿਚ ਨਹੀਂ ਹੋਈ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ HAHA ਹਾਹਾ ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਵਾਇਰਲ ਪੋਸਟ ਫਰਜ਼ੀ ਨਿਕਲਿਆ। ਮੁੰਬਈ ਦੇ ਕੂਪਰ ਹਸਪਤਾਲ ਵਿਚ ਹੋਈ ਇੱਕ ਮੌਤ ਦੇ ਵੀਡੀਓ ਨੂੰ ਕੁਝ ਲੋਕ ਨਾਗਪੂਰ ਦੇ ਸਰਕਾਰੀ ਹਸਪਤਾਲ ਦੇ ਨਾਂ ਤੋਂ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਮਰੀਜ ਦੀ ਕਿਡਨੀ ਕੱਢੀ ਗਈ। ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ।
- Claim Review : ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਗਪੁਰ ਮੈਡੀਕਲ ਹਸਪਤਾਲ ਵਿਚ ਜਿਉਂਦੇ ਵਿਅਕਤੀ ਦਾ ਪੋਸਟਮਾਰਟਮ ਕੀਤਾ ਅਤੇ ਉਸਦੇ ਕਿਡਨੀ ਅਤੇ ਗੁਰਦੇ ਕੱਢ ਦਿੱਤੇ।
- Claimed By : FB Page- HAHA ਹਾਹਾ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...