ਨਵੀਂ ਦਿੱਲੀ, (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜ-ਕੱਲ੍ਹ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਟੈਂਪੂ ਟ੍ਰੈਵਲਰ ਗੱਡੀ ਦੇਖੀ ਜਾ ਸਕਦੀ ਹੈ। ਵਾਇਰਲ ਤਸਵੀਰ ਵਿਚ ਗੱਡੀ ‘ਤੇ ਰਾਹੁਲ ਗਾਂਧੀ, ਕਮਲਨਾਥ, ਜਯੋਤੀਰਾਦਿਤਯ ਸਿੰਧੀਆਂ ਅਤੇ ਜੀਤੂ ਪਟਵਾਰੀ ਦੀ ਤਸਵੀਰ ਹੈ। ਇਸ ਦੇ ਨਾਲ ਲਿਖਿਆ ਹੈ ਜਨ ਜਾਗਰਣ ਯਾਤਰਾ। ਵਾਇਰਲ ਤਸਵੀਰ ਵਿਚ ਗੱਡੀ ਦੇ ਬੋਨਟ ‘ਤੇ ਲਿਖਿਆ ਹੈ ਸ਼ਵ ਵਾਹਿਨੀ (ਮੁਰਦਾ ਸਰੀਰ ਨੂੰ ਲੈ ਕੇ ਜਾਣ ਵਾਲੀ ਗੱਡੀ) ਜਿਸ ਨੂੰ ਹਾਈ ਲਾਈਟ ਕੀਤਾ ਗਿਆ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਤਸਵੀਰ ਦੇ ਨਾਲ ਛੇੜਛਾੜ ਕਰ ਕੇ ਸ਼ਵ ਵਾਹਿਨੀ ਲਿਖਿਆ ਗਿਆ ਹੈ। ਅਸਲੀ ਤਸਵੀਰ ਵਿਚ ਗੱਡੀ ਦੇ ਬੋਨਟ ‘ਤੇ ਸ਼ਵ ਵਾਹਿਨੀ ਨਹੀਂ ਲਿਖਿਆ ਸੀ।
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਦੇ ਲਈ ਅਸੀਂ ਸਭ ਤੋਂ ਪਹਿਲੇ ਇਸ ਤਸਵੀਰ ਦਾ ਸਕਰੀਨ ਸ਼ਾਟ ਲਿਆ ਅਤੇ ਉਸ ਨੂੰ ਗੂਗਲ (Google) ਰੀਵਰਸ ਇਮੇਜ ‘ਤੇ ਸਰਚ ਕੀਤਾ। ਪਹਿਲੇ ਹੀ ਪੇਜ਼ ‘ਤੇ ਸਾਡੇ ਹੱਥ News18 ਦੀ ਇਕ ਖਬਰ ਲੱਗੀ, ਜਿਸ ਵਿਚ ਅਸਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।
News18 ਦੀ ਖਬਰ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਵਿਚ ਬੋਨਟ ‘ਤੇ ਸ਼ਵ ਵਾਹਿਨੀ ਨਹੀਂ ਲਿਖਿਆ ਸੀ। ਇਸ ਸਟੋਰੀ ਨੂੰ 18 ਜੁਲਾਈ 2018 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।
ਫਰਜ਼ੀ ਪੋਸਟ ਨੂੰ ਗਲਤ ਫੋਟੋ ਦੇ ਨਾਲ ਸਭ ਤੋਂ ਪਹਿਲੇ ਚੌਕੀਦਾਰ ਹੰਸਰਾਜ ਹੰਸ ਨਾਮ ਦੇ ਟਵਿੱਟਰ ਹੈਂਡਲ ਰਾਹੀਂ 23 ਜੁਲਾਈ 2018 ਨੂੰ ਪੋਸਟ ਕੀਤਾ ਗਿਆ ਸੀ। ਕਿਉਂਕਿ News18 ਦੀ ਤਸ਼ਵੀਰ ਨੂੰ ਇਸ ਵਾਇਰਲ ਤਸਵੀਰ ਤੋਂ ਪਹਿਲੇ ਸ਼ੇਅਰ ਕੀਤਾ ਗਿਆ ਸੀ, ਇਸ ਲਈ ਉਥੇ ਅਸਲ ਤਸਵੀਰ ਹੈ।
ਇਸ ਮਾਮਲੇ ਵਿਚ ਜ਼ਿਆਦਾ ਪੁਸ਼ਟੀ ਦੇ ਲਈ ਅਸੀਂ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਵਕਤਾ ਅਤੇ ਕਮਿਊਨੀਕੇਸ਼ਨ ਵਾਈਸ ਪ੍ਰੈਜੀਡੈਂਟ ਅਭੈ ਦੁਬੇ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ”ਵਾਇਰਲ ਹੋ ਰਹੀ ਤਸਵੀਰ ਇਕ ਦਮ ਗਲਤ ਹੈ। ਅਸਲੀ ਤਸਵੀਰ ਵਿਚ ਕਿਤੇ ਵੀ ਸ਼ਵ ਵਾਹਿਨੀ ਨਹੀਂ ਲਿਖਿਆ ਸੀ। ਇਹ ਗੱਡੀ ਕਾਂਗਰਸ ਦੀ ਜਨ ਜਾਗਰਣ ਯਾਤਰਾ ਦੇ ਸਮੇਂ ਇਸਤੇਮਾਲ ਕੀਤੀ ਗਈ ਸੀ। ਉਹ ਇਕ ਟੈਂਪੂ ਟ੍ਰੈਵਲਰ ਗੱਡੀ ਸੀ।”
ਇਸ ਤਸਵੀਰ ਨੂੰ ਆਨੰਦ ”ਧਵਨ ਨਾਮ” ਦੇ ਇਕ ਫੇਸਬੁੱਕ (Facebook) ਯੂਜ਼ਰ ਨੇ ‘ਚਾਣਕਿਆ ਸੁਵਿਚਾਰ ਸਫ਼ਲਤਾ ਅਤੇ ਸੁਖੀ ਜੀਵਨ’ ਨਾਮ ਦੇ ਇਕ ਪੇਜ਼ ‘ਤੇ ਸ਼ੇਅਰ ਕੀਤਾ ਸੀ। ਇਸ ਪੇਜ਼ ਦੇ ਕੁੱਲ 252,367 ਫਾਲੋਅਰ ਹਨ।
ਨਤੀਜਾ : ਆਪਣੀ ਜਾਂਚ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਗਲਤ ਹੈ। ਅਸਲੀ ਤਸਵੀਰ ਨਾਲ ਛੇੜਛਾੜ ਕਾਂਗਰਸ ਦੀ ਜਨ ਜਾਗਰਣ ਯਾਤਰਾ ਵਿਚ ਇਸਤੇਮਾਲ ਹੋਈ ਗੱਡੀ ਦੇ ਬੋਨਟ ‘ਤੇ ਐਡੀਟਿੰਗ ਟੂਲਸ ਦਾ ਇਸਤੇਮਾਲ ਕਰਕੇ ਸ਼ਵ ਵਾਹਿਨੀ ਲਿਖ ਦਿਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।