Fact Check: ਭਗਵੰਤ ਮਾਨ ਦੀ ਦੋਸਤਾਂ ਨਾਲ ਹੋਲੀ ਖੇਡਣ ਦੀ ਪੁਰਾਣੀ ਫੋਟੋ ਫਿਰ ਤੋਂ ਗ਼ਲਤ ਦਾਅਵੇ ਨਾਲ ਹੋਈ ਵਾਇਰਲ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਬਾਈਕ ਚੋਰੀ ਦੇ ਆਰੋਪ ਵਿੱਚ ਪੰਜਾਬ ਪੁਲਿਸ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਫਰਜੀ ਨਿਕਲਿਆ। ਵਾਇਰਲ ਤਸਵੀਰ ‘ਚ ਭਗਵੰਤ ਮਾਨ ਆਪਣੇ ਦੋਸਤਾਂ ਨਾਲ ਹੋਲੀ ਮਨਾ ਰਹੇ ਹਨ। ਬਾਈਕ ਚੋਰੀ ‘ਚ ਗ੍ਰਿਫਤਾਰੀ ਦੀ ਕਹਾਣੀ, ਜੋ ਤਸਵੀਰ ਨਾਲ ਦੱਸੀ ਗਈ ਹੈ, ਪੂਰੀ ਤਰ੍ਹਾਂ ਮਨਘੜਤ ਹੈ।

Fact Check: ਭਗਵੰਤ ਮਾਨ ਦੀ ਦੋਸਤਾਂ ਨਾਲ ਹੋਲੀ ਖੇਡਣ ਦੀ ਪੁਰਾਣੀ ਫੋਟੋ ਫਿਰ ਤੋਂ ਗ਼ਲਤ ਦਾਅਵੇ ਨਾਲ ਹੋਈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਉਨ੍ਹਾਂ ਨੂੰ ਹੋਲੀ ਦੇ ਰੰਗ ਵਿੱਚ ਰੰਗੇ ਕੱਪੜੇ ਪਹਿਨੇ ਕੁਝ ਲੋਕਾਂ ਦੇ ਨਾਲ ਜ਼ਮੀਨ ‘ਤੇ ਬੈਠੇ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਉਨ੍ਹਾਂ ਨੂੰ ਪੰਜਾਬ ਪੁਲਸ ਨੇ ਬਾਈਕ ਚੋਰੀ ਦੇ ਅਪਰਾਧ ‘ਚ ਫੜਿਆ ਸੀ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਪਾਇਆ ਗਿਆ। ਵਾਇਰਲ ਫੋਟੋ ਸੀਐਮ ਭਗਵੰਤ ਮਾਨ ਅਤੇ ਉਨ੍ਹਾਂ ਦੇ ਦੋਸਤਾਂ ਦੀ ਹੋਲੀ ਮਨਾਉਣ ਦੀ ਹੈ। ਹਾਲਾਂਕਿ ਤਸਵੀਰ ਦੇ ਨਾਲ ਬਾਈਕ ਚੋਰੀ ‘ਚ ਗ੍ਰਿਫਤਾਰੀ ਦੀ ਕਹਾਣੀ ਪੂਰੀ ਤਰ੍ਹਾਂ ਫਰਜ਼ੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਟਵਿੱਟਰ ਯੂਜ਼ਰ Om prakash gupta ਨੇ 25 ਜੂਨ ਨੂੰ ਵਾਇਰਲ ਤਸਵੀਰ ਸ਼ੇਅਰ ਕੀਤਾ ਹੈ। ਤਸਵੀਰ ਦੇ ਉੱਤੇ ਲਿਖਿਆ ਹੋਇਆ ਹੈ, ““ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ ਇਹਨਾਂ 4 ਚੋਰਾਂ ਨੂੰ ਬਾਈਕ ਚੋਰੀ ਦੇ ਅਪਰਾਧ ਵਿੱਚ ਪੰਜਾਬ ਪੁਲਿਸ ਨੇ ਫੜੇ ਲਿਆ ਸੀ। ਅੱਜ ਉਨ੍ਹਾਂ ਵਿੱਚੋਂ ਇੱਕ ਮੁੱਖਮੰਤਰੀ ਬਣ ਗਿਆ ਉਸੀ ਪੰਜਾਬ ਦਾ।

ਪੋਸਟ ਦੇ ਆਰਕਾਈਵ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਲੈਂਸ ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਪੰਜਾਬੀ ਗਾਇਕ ਅਤੇ ਅਭਿਨੇਤਾ ਕਰਮਜੀਤ ਅਨਮੋਲ ਦੇ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ ‘ਤੇ 18 ਮਾਰਚ 2022 ਨੂੰ ਅਪਲੋਡ ਕੀਤੀ ਗਈ ਵਾਇਰਲ ਫੋਟੋ ਮਿਲੀ। ਕੈਪਸ਼ਨ ਮੁਤਾਬਕ, ਕਰਮਜੀਤ ਨੇ ਹੋਲੀ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇਹ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਵਿੱਚ ਕਰਮਜੀਤ ਨੇ ਭਗਵੰਤ ਮਾਨ ਅਤੇ ਮਨਜੀਤ ਸਿੱਧੂ ਨੂੰ ਟੈਗ ਕੀਤਾ ਹੈ। ਵਾਇਰਲ ਤਸਵੀਰ ਵਿੱਚ ਮਨਜੀਤ ਸਿੰਘ ਕਾਲੇ ਰੰਗ ਦੀ ਟੀ-ਸ਼ਰਟ ਵਿੱਚ ਹਨ। ਮਨਜੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਓ.ਐਸ.ਡੀ. ਨਿਯੁਕਤ ਕੀਤਾ ਗਿਆ ਹੈ।

ਵਾਇਰਲ ਤਸਵੀਰ ਕਰਮਜੀਤ ਅਨਮੋਲ ਨੇ 18 ਮਾਰਚ 2022 ਨੂੰ ਆਪਣੇ ਵੈਰੀਫਾਈਡ ਫੇਸਬੁੱਕ ਪੇਜ ‘ਤੇ ਵੀ ਸਾਂਝੀ ਕੀਤੀ ਸੀ। ਕਈ ਨਿਊਜ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਭਗਵੰਤ ਮਾਨ ਅਤੇ ਕਰਮਜੀਤ ਸਕੂਲ ਦੇ ਸਮੇਂ ਤੋਂ ਦੋਸਤ ਹਨ। ਦੋਵੇਂ ਇਕੱਠੇ ਕੰਮ ਵੀ ਕਰ ਚੁੱਕੇ ਹਨ। ਕਰਮਜੀਤ ਅਨਮੋਲ ਨੇ ਪਿਛਲੇ ਸਾਲ ਹੋਈਆਂ ਚੋਣਾਂ ਦੌਰਾਨ ਵੀ ਭਗਵੰਤ ਮਾਨ ਲਈ ਜ਼ੋਰਦਾਰ ਪ੍ਰਚਾਰ ਕੀਤਾ ਸੀ।

ਇਸ ਤੋਂ ਪਹਿਲਾਂ ਵੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਇਸੇ ਦਾਅਵੇ ਨਾਲ ਵਾਇਰਲ ਹੋਈ ਸੀ। ਉਸ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਇਹ ਤਸਵੀਰ ਸ਼ੇਅਰ ਕੀਤੀ ਗਈ ਸੀ। ਉਸ ਸਮੇਂ ਅਸੀਂ ਇਸ ਤਸਵੀਰ ਸਬੰਧੀ ਫੋਟੋ ਵਿੱਚ ਮੌਜੂਦ ਮਨਜੀਤ ਸਿੱਧੂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਤਸਵੀਰ ਲਗਭਗ 1994 ਜਾਂ 1995 ਦੀ ਹੈ। ਉਸ ਦੌਰਾਨ ਗਾਇਕ ਹਰਭਜਨ ਮਾਨ ਭਾਰਤ ਆਏ ਹੋਏ ਸਨ। ਸਾਡੇ ਸਾਰੇ ਦੋਸਤ ਉਨ੍ਹਾਂ ਨੂੰ ਮਿਲਣ ਗਏ ਸੀ। ਇਹ ਤਸਵੀਰ ਉਨ੍ਹਾਂ ਦੇ ਘਰ ਕਲਿੱਕ ਕੀਤੀ ਗਈ ਸੀ।

ਜਾਂਚ ਦੇ ਅੰਤ ‘ਚ ਪੋਸਟ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਟਵਿੱਟਰ ਯੂਜ਼ਰ (Om prakash gupta) ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਯੂਜ਼ਰ ਅਕਤੂਬਰ 2014 ਤੋਂ ਟਵਿੱਟਰ ‘ਤੇ ਐਕਟਿਵ ਹੈ। ਯੂਜ਼ਰ ਕਿਸੇ ਵਿਸ਼ੇਸ਼ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਬਾਈਕ ਚੋਰੀ ਦੇ ਆਰੋਪ ਵਿੱਚ ਪੰਜਾਬ ਪੁਲਿਸ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਫਰਜੀ ਨਿਕਲਿਆ। ਵਾਇਰਲ ਤਸਵੀਰ ‘ਚ ਭਗਵੰਤ ਮਾਨ ਆਪਣੇ ਦੋਸਤਾਂ ਨਾਲ ਹੋਲੀ ਮਨਾ ਰਹੇ ਹਨ। ਬਾਈਕ ਚੋਰੀ ‘ਚ ਗ੍ਰਿਫਤਾਰੀ ਦੀ ਕਹਾਣੀ, ਜੋ ਤਸਵੀਰ ਨਾਲ ਦੱਸੀ ਗਈ ਹੈ, ਪੂਰੀ ਤਰ੍ਹਾਂ ਮਨਘੜਤ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts