ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਪਾਇਆ ਕਿ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਰਾਹੁਲ ਗਾਂਧੀ ਵੱਲੋਂ 2024 ਦੀਆਂ ਚੋਣਾਂ ਵਿੱਚ ਵੋਟ ਲਈ ਮੁਫ਼ਤ ਰੀਚਾਰਜ ਨਹੀਂ ਦਿੱਤਾ ਜਾ ਰਿਹਾ ਹੈ। ਵਾਇਰਲ ਹੋ ਰਿਹਾ ਲਿੰਕ ਫਰਜ਼ੀ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਕਈ ਝੂਠੇ ਅਤੇ ਗੁੰਮਰਾਹਕੁੰਨ ਦਾਅਵੇ ਕੀਤੇ ਜਾ ਰਹੇ ਹਨ। ਇਸ ਸਿਲਸਿਲੇ ‘ਚ ਰਾਹੁਲ ਗਾਂਧੀ ਦੇ ਨਾਂ ‘ਤੇ ਮੁਫਤ ਰਿਚਾਰਜ ਦੇਣ ਦੇ ਦਾਅਵੇ ਨਾਲ ਇਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਰਾਹੁਲ ਗਾਂਧੀ 2024 ਦੀਆਂ ਚੋਣਾਂ ਲਈ ਸਾਰੇ ਯੂਜ਼ਰਸ ਨੂੰ 28 ਦਿਨਾਂ ਦਾ ਮੁਫਤ ਰੀਚਾਰਜ ਦੇ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਦਾਅਵਾ ਫਰਜ਼ੀ ਹੈ। ਰਾਹੁਲ ਗਾਂਧੀ ਜਾਂ ਕਾਂਗਰਸ ਪਾਰਟੀ ਵੱਲੋਂ ਮੁਫ਼ਤ ਰਿਚਾਰਜ ਨਹੀਂ ਦਿੱਤਾ ਜਾ ਰਿਹਾ ਹੈ। ਵਾਇਰਲ ਲਿੰਕ ਰੀਚਾਰਜ ਲਿੰਕ ਨਹੀਂ ਹੈ। ਯੂਜ਼ਰਸ ਨੂੰ ਕਿਸੇ ਵੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।
ਵਿਸ਼ਵਾਸ ਨਿਊਜ ਨੂੰ ਟਿਪਲਾਈਨ ਨੰਬਰ 91 9599299372 ‘ਤੇ ਕੁਝ ਯੂਜ਼ਰਸ ਨੇ ਇਸ ਪੋਸਟ ਨੂੰ ਭੇਜ ਕੇ ਸੱਚਾਈ ਦੱਸਣ ਦੀ ਬੇਨਤੀ ਕੀਤੀ।
ਫੇਸਬੁੱਕ ਯੂਜ਼ਰ Nadeem Khan ਨੇ 6 ਜਨਵਰੀ 2024 ਨੂੰ ਪੋਸਟ (ਆਰਕਾਈਵ ਲਿੰਕ) ਨੂੰ ਸਾਂਝਾ ਕੀਤਾ ਹੈ। ਪੋਸਟ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ, “Congress(राहुल गांधी) के द्वारा सभी भारतीय यूजर्स को ₹239 का 28 दिन वाला रिचार्ज फ्री में दे रहे है ताकि 2024 के चुनाव में ज्यादा से ज्यादा लोग कांग्रेस को वोट कर सकें और 2024 में कांग्रेस सरकार बन सके। मैंने भी इससे अपना 28 दिन का फ़्री Recharge किया है, आप भी अभी नीचे दी गयी लिंक पर क्लिक करके 28 दिन का Free Recharge प्राप्त करें केवल वीडियो देखें https://youtu.be/jYbCZ6Ga-0A?si=nE7E7BODviGCA8lD “
ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ, ਅਸੀਂ ਕੁਝ ਕੀਵਰਡਸ ਨਾਲ ਖੋਜ ਕੀਤੀ। ਸਾਨੂੰ ਵਾਇਰਲ ਦਾਅਵੇ ਨਾਲ ਸਬੰਧਤ ਕੋਈ ਖ਼ਬਰ ਨਹੀਂ ਮਿਲੀ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਰਾਹੁਲ ਗਾਂਧੀ ਦੇ ਵੇਰੀਫਾਈਡ ਸੋਸ਼ਲ ਮੀਡੀਆ ਹੈਂਡਲ ਨੂੰ ਸਰਚ ਕੀਤਾ। ਸਾਨੂ ਦਾਅਵੇ ਨਾਲ ਸਬੰਧਤ ਕੋਈ ਪੋਸਟ ਨਹੀਂ ਮਿਲੀ।
ਜਾਂਚ ਵਿੱਚ ਅੱਗੇ ਅਸੀਂ ਕਾਂਗਰਸ ਪਾਰਟੀ ਦੇ ਪ੍ਰਮਾਣਿਤ ਸੋਸ਼ਲ ਮੀਡੀਆ ਹੈਂਡਲ ਅਤੇ ਵੈਬਸਾਈਟ ਨੂੰ ਵੀ ਖੰਗਾਲੀਆਂ। ਸਾਨੂੰ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਜਾਣਕਾਰੀ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੋਸਟ ਦੇ ਨਾਲ ਦਿੱਤੇ ਲਿੰਕ ਦੀ ਜਾਂਚ ਕੀਤੀ। ਲਿੰਕ ‘ਤੇ ਕਲਿੱਕ ਕਰਨ ‘ਤੇ My life with family ਨਾਂ ਦੇ ਯੂ-ਟਿਊਬ ਚੈਨਲ ਦਾ ਲਿੰਕ (ਆਰਕਾਈਵ ਲਿੰਕ) ਓਪਨ ਹੋਇਆ।
ਵਾਇਰਲ ਪੋਸਟ ਬਾਰੇ ਹੋਰ ਜਾਣਨ ਲਈ ਅਸੀਂ ਦਿੱਲੀ ਹਾਈ ਕੋਰਟ ਦੇ ਸਾਈਬਰ ਕ੍ਰਾਈਮ ਐਡਵੋਕੇਟ ਦੀਪਕ ਮਯੂਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਲਿੰਕ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਲਿੰਕ ਬਣਾਉਣ ਦੇ ਦੋ ਕਾਰਨ ਹਨ। ਪਹਿਲਾਂ, ਵੀਡੀਓ ‘ਤੇ ਵਿਯੂਜ਼ ਨੂੰ ਵਧਾਉਣ ਲਈ। ਦੂਜਾ, ਅੱਜਕੱਲ੍ਹ ਸਾਡਾ ਸਾਰਾ ਡਾਟਾ ਸਾਡੇ ਫ਼ੋਨ ਵਿੱਚ ਮੌਜੂਦ ਹੈ। ਅਜਿਹੇ ਲਿੰਕ ਸਾਡੀ ਨਿੱਜੀ ਜਾਣਕਾਰੀ ਨੂੰ ਹੈਕ ਕਰਨ ਲਈ ਬਣਾਏ ਜਾਂਦੇ ਹਨ। ਅਜਿਹੇ ਸਾਈਬਰ ਅਪਰਾਧ ਇਨ੍ਹੀਂ ਦਿਨੀਂ ਬਹੁਤ ਵੱਧ ਗਏ ਹਨ। ਯੂਜ਼ਰਸ ਨੂੰ ਅਜਿਹੇ ਕਿਸੇ ਵੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।
ਅਸੀਂ ਵਾਇਰਲ ਪੋਸਟ ਨੂੰ ਲੈ ਕੇ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਵਕਤਾ ਅਭਿਮਨਿਊ ਤਿਆਗੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਵਾਇਰਲ ਲਿੰਕ ਫਰਜ਼ੀ ਹੈ। ਕਾਂਗਰਸ ਜਾਂ ਰਾਹੁਲ ਗਾਂਧੀ ਵੱਲੋਂ ਕੋਈ ਮੁਫ਼ਤ ਰੀਚਾਰਜ ਨਹੀਂ ਦਿੱਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਕਈ ਪਾਰਟੀਆਂ ਦੇ ਨਾਂ ‘ਤੇ ਮੁਫ਼ਤ ਰੀਚਾਰਜ ਦੇ ਫਰਜ਼ੀ ਦਾਅਵੇ ਵਾਇਰਲ ਹੋ ਚੁੱਕੇ ਹਨ। ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਹੈ। ਇੱਥੇ ਫ਼ੈਕ੍ਟ ਚੈੱਕ ਰਿਪੋਰਟ ਪੜ੍ਹੋ।
ਅੰਤ ਵਿੱਚ ਅਸੀਂ ਉਸ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ ਜਿਸ ਨੇ ਫਰਜੀ ਦਾਅਵਾ ਸਾਂਝਾ ਕੀਤਾ ਸੀ। ਅਸੀਂ ਪਾਇਆ ਕਿ ਯੂਜ਼ਰ ਨੂੰ 281 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਪਾਇਆ ਕਿ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਰਾਹੁਲ ਗਾਂਧੀ ਵੱਲੋਂ 2024 ਦੀਆਂ ਚੋਣਾਂ ਵਿੱਚ ਵੋਟ ਲਈ ਮੁਫ਼ਤ ਰੀਚਾਰਜ ਨਹੀਂ ਦਿੱਤਾ ਜਾ ਰਿਹਾ ਹੈ। ਵਾਇਰਲ ਹੋ ਰਿਹਾ ਲਿੰਕ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।