Fact Check: ਕ੍ਰਿਕੇਟ ਸਟੇਡੀਅਮ ਵਿਚ ਗਲਤ ਹਰਕਤ ਕਰਦਾ ਵਿਅਕਤੀ ਪਾਕਿਸਤਾਨੀ ਨਹੀਂ, ਭਾਰਤੀ ਹੈ
- By: Bhagwant Singh
- Published: Jun 24, 2019 at 05:02 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਲੰਡਨ ਵਿਚ ਚਲ ਰਹੇ ਕ੍ਰਿਕੇਟ ਵਿਸ਼ਵ ਕੱਪ 2019 ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ, ਜਿਸਵਿਚ ਕਈ ਤਸਵੀਰਾਂ ਨਜ਼ਰ ਆ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਫ਼ਰੀਦ ਖਾਨ ਨਾਂ ਦਾ ਵਿਅਕਤੀ, ਜੋ ਪਾਕਿਸਤਾਨ ਦਾ ਰਹਿਣ ਵਾਲਾ ਹੈ, ਤਿਰੰਗਾ ਪਾ ਓਵਲ ਸਟੇਡੀਅਮ ਵਿਚ ਪਿਸ਼ਾਬ ਕਰਦਾ ਫੜ੍ਹਿਆ ਗਿਆ ਹੈ। ਵਾਇਰਲ ਪੋਸਟ ਮੁਤਾਬਕ, ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਦੇ ਮੈਚ ਦੌਰਾਨ ਉਹ ਇਸ ਤਰ੍ਹਾਂ ਕਰਦਾ ਫੜ੍ਹਿਆ ਗਿਆ ਅਤੇ ਲੰਡਨ ਪੁਲਿਸ ਨੇ ਉਸਨੂੰ ਅਤੇ ਉਸਦੇ ਦੋ ਭਰਾਵਾਂ ਨੂੰ ਗ੍ਰਿਫਤਾਰ ਕਰਲਿਆ ਹੈ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਜਿਹੜੇ ਵਿਅਕਤੀ ਦੀ ਤਸਵੀਰ ਫ਼ਰੀਦ ਖਾਨ ਦੇ ਨਾਂ ਤੋਂ ਵਾਇਰਲ ਕੀਤੀ ਜਾ ਰਹੀ ਹੈ, ਉਹ ਅਸਲ ਵਿਚ ਭਾਰਤੀ ਕ੍ਰਿਕੇਟ ਪ੍ਰੇਮੀ ਹੈ ਅਤੇ ਜਿਹੜੇ ਵਿਅਕਤੀ ਨੂੰ ਗ੍ਰਿਫਤਾਰ ਹੁੰਦੇ ਹੋਏ ਦਿਖਾਇਆ ਗਿਆ ਹੈ, ਉਹ ਇੱਕ ਪੁਰਾਣੀ ਘਟਨਾ ਦੀ ਤਸਵੀਰ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ‘ਤੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ‘ਭਾਰਤ ਅਤੇ ਭਾਰਤੀ ਲੋਕਾਂ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਪਾਕਿਸਤਾਨੀ ਦੀ ਬੇਹੱਦ ਗੰਦੀ ਹਰਕਤ! ਇਥੇ ਦੇ ਅਮਨ ਚਾਹੁੰਦੇ ਲੋਕਾਂ ਤੇ ਵੀ ਸਵਾਲ ਉੱਠਦਾ ਹੈ ਕਿ ਕੀ ਅਜਿਹੇ ਲੋਕਾਂ ਤੋਂ ਭਾਈਚਾਰੇ ਦੀ ਉੱਮੀਦ ਲਾਏ ਬੈਠੇ ਹੋ?’
ਪੋਸਟ ਦੇ ਨਾਲ ਕਈ ਤਸਵੀਰਾਂ ਵਾਲੇ ਇੱਕ ਫਰੇਮ ਨੂੰ ਸ਼ੇਅਰ ਕੀਤਾ ਗਿਆ ਹੈ, ਜਿਸਵਿਚ ਚਾਰ ਵੱਖ-ਵੱਖ ਤਸਵੀਰਾਂ ਨਜ਼ਰ ਆ ਰਹੀਆਂ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਅਸੀਂ ਗੂਗਲ ਰੀਵਰਸ ਇਮੇਜ ਤੋਂ ਕੀਤੀ ਅਤੇ ਸਾਨੂੰ ਪਤਾ ਚੱਲਿਆ ਕਿ ਜਿਹੜਾ ਵਿਅਕਤੀ ਤਿਰੰਗਾ ਪਾਏ ਸਟੇਡੀਅਮ ਵਿਚ ਪੇਸ਼ਾਬ ਕਰ ਰਿਹਾ ਹੈ, ਉਹ ਕੋਈ ਪਾਕਿਸਤਾਨੀ ਨਾਗਰਿਕ ਨਹੀਂ, ਸਗੋਂ ਭਾਰਤੀ ਕ੍ਰਿਕੇਟ ਪ੍ਰੇਮੀ ਨਰੇਂਦ੍ਰ ਭੋਜਾਨੀ ਹੈ। ਭੋਜਾਨੀ, ਭਾਰਤੀ ਕ੍ਰਿਕੇਟ ਟੀਮ ਦੇ ਲੱਗਭਗ ਸਾਰੇ ਮੈਚਾਂ ਵਿਚ ਨਜ਼ਰ ਆਉਂਦੇ ਹਨ। ਸਰਚ ਵਿਚ ਸਾਨੂੰ ਫੇਸਬੁੱਕ ਪ੍ਰੋਫ਼ਾਈਲ ਦੇ ਇਲਾਵਾ ਉਹਨਾਂ ਦਾ ਇੰਸਟਾਗ੍ਰਾਮ ਪ੍ਰੋਫ਼ਾਈਲ ਵੀ ਮਿਲਿਆ, ਜਿਸਵਿਚ ਉਹ ਆਪਣੇ ਦੋ ਭਰਾਵਾਂ ਨਾਲ ਨਜ਼ਰ ਆ ਰਹੇ ਹਨਅਤੇ ਉਨ੍ਹਾਂ ਨੇ ਆਪ ਨੂੰ “ਭੋਜਾਨੀ ਬ੍ਰਦਰ” ਦੱਸ ਰੱਖਿਆ ਹੈ।
Bhojani_Cricket_Mad ਨਾਂ ਤੋਂ ਬਣਾਈ ਗਈ ਇੰਸਟਾਗ੍ਰਾਮ ਪ੍ਰੋਫ਼ਾਈਲ ‘ਤੇ 5 ਜੂਨ 2019 ਨੂੰ ਇਹ ਤਸਵੀਰ ਅਪਲੋਡ ਕੀਤੀ ਗਈ ਸੀ। ਇਸ ਪ੍ਰੋਫ਼ਾਈਲ ਨੂੰ ਸਕੈਨ ਕਰਨ ‘ਤੇ ਸਾਨੂੰ ਉਨ੍ਹਾਂ ਦੀ ਕਈ ਤਸਵੀਰਾਂ ਮਿਲੀਆਂ। ਅਜਿਹੀ ਇੱਕ ਤਸਵੀਰ 13 ਜੁਲਾਈ 2018 ਨੂੰ ਅਪਲੋਡ ਕੀਤੀ ਗਈ ਹੈ, ਜਿਸਵਿਚ ਉਹ ਸਚਿਨ ਤੇਂਦੁਲਕਰ ਦੇ ਵੱਡੇ ਪ੍ਰਸ਼ੰਸਕ ਅਤੇ ਬਿਹਾਰ ਦੇ ਮੁੱਜਫਰਪੁਰ ਜਿਲੇ ਦੇ ਨਿਵਾਸੀ ਸੁਧੀਰ ਕੁਮਾਰ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ।
”ਭੋਜਾਨੀ ਬ੍ਰਦਰ” ਦੇ ਨਾਂ ਤੋਂ ਸਾਨੂੰ ਇੱਕ ਹੋਰ ਤਸਵੀਰ ਮਿਲੀ, ਜਿਹਦੇ ਵਿਚ ਦੋਵੇਂ ਭਰਾ ਤਿਰੰਗਾ ਫੜੇ ਨਜ਼ਰ ਆ ਰਹੇ ਹਨ।
ਸਰਚ ਵਿਚ ਸਾਨੂੰ ਇੱਕ ਗੁਜਰਾਤੀ ਅਖਬਾਰ ਦੀ ਖਬਰ ਮਿਲੀ, ਜਿਹਦੇ ਵਿਚ ਤਿੰਨੋ ਭਰਾ ਇੱਕ ਦੂਜੇ ਨਾਲ ਕੱਠੇ ਨਜ਼ਰ ਆ ਰਹੇ ਹਨ। ਖਬਰ ਵਿਚ ਲੱਗੀ ਤਸਵੀਰ ਵਿਚ ਤਿੰਨੋ ਭਰਾਵਾਂ ਦਾ ਨਾਂ ਗੁਜਰਾਤੀ ਵਿਚ ਲਿੱਖਿਆ ਹੋਇਆ ਨਜ਼ਰ ਆ ਰਿਹਾ ਹੈ।
ਪੰਜਾਬੀ ਵਿਚ ਇਹਨਾਂ ਤਿੰਨਾਂ ਦੇ ਨਾਂ ਇਸ ਤਰ੍ਹਾਂ ਪੜ੍ਹੇ ਜਾ ਸਕਦੇ ਹਨ- ਭੋਜਾਨੀ ਬ੍ਰਦਰ ਨਰੇਂਦ੍ਰ, ਸੁਰੇਸ਼ ਅਤੇ ਹਰਿਵਰਧਨ, ਮਤਲਬ ਵਾਇਰਲ ਪੋਸਟ ਵਿਚ ਤਿਰੰਗਾ ਪਾਏ ਹੋਏ ਜਿਹੜੇ ਕ੍ਰਿਕੇਟ ਪ੍ਰੇਮੀ ਦੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਉਹ ਭਾਰਤੀ ਕ੍ਰਿਕੇਟ ਟੀਮ ਦੇ ਗੁਜਰਾਤੀ ਪ੍ਰੇਮੀ ਹਨ ਅਤੇ ਲੰਡਨ ਵਿਚ ਆਪਣਾ ਕਾਰੋਬਾਰ ਕਰਦੇ ਹਨ।
Kachkhabar.com ਦੀ ਖਬਰ ਤੋਂ ਵੀ ਇਸਦੀ ਪੁਸ਼ਟੀ ਹੁੰਦੀ ਹੈ। ਖਬਰ ਮੁਤਾਬਕ ਨਰੇਂਦ੍ਰ ਭੋਜਾਨੀ, ਸੁਰੇਸ਼ ਭੋਜਾਨੀ ਅਤੇ ਹਰਿਵਰਧਨ ਭੋਜਾਨੀ, ਗੁਜਰਾਤ ਦੇ ਭੁੱਜ ਜਿਲਾ ਵਿਖੇ ਭਰਸਾਰ ਪਿੰਡ ਦੇ ਰਹਿਣ ਵਾਲੇ ਹਨ, ਜੋ ਹੁਣ ਲੰਡਨ ਵਿਚ ਬਸ ਚੁੱਕੇ ਹਨ। Mid Day ਵਿਚ 9 ਮਾਰਚ 2015 ਨੂੰ ਛਪੀ ਖਬਰ ਮੁਤਾਬਕ, ਨਰੇਂਦ੍ਰ ਭੋਜਾਨੀ ਲੰਡਨ ਦੇ ਮੈਨਚੈਸਟਰ ਵਿਚ ਰਹਿੰਦੇ ਹਨ।
Getty Images ਦੀ ਇਸ ਤਸਵੀਰ ਵਿਚ ਵੀ ਇਨ੍ਹਾਂ ਤਿੰਨੇ ਭਰਾਵਾਂ ਦਾ ਵਿਵਰਣ ਭਾਰਤੀ ਕ੍ਰਿਕੇਟ ਪ੍ਰੇਮੀ ਵੱਜੋਂ ਕੀਤਾ ਗਿਆ ਹੈ। ਇਹ ਤਸਵੀਰ 4 ਜੂਨ 2017 ਨੂੰ ਬ੍ਰਮਿੰਘਮ ਵਿਚ ਹੋਏ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਮੁਕਾਬਲੇ ਦੀ ਹੈ।
ਹੁਣ ਆਉਂਦੇ ਹਾਂ ਵਾਇਰਲ ਪੋਸਟ ਵਿਚ ਸ਼ਾਮਲ ਹੋਰ ਤਸਵੀਰਾਂ ਨੂੰ ਲੈ ਕੇ ਕਰੇ ਜਾ ਰਹੇ ਦਾਅਵੇ ਉੱਤੇ। ਤਸਵੀਰ ਵਿਚ ਇੱਕ ਵਿਅਕਤੀ ਦੇ ਲੰਡਨ ਪੁਲਿਸ ਦੀ ਗ੍ਰਿਫਤ ਵਿਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਗੂਗਲ ਰੀਵਰਸ ਇਮੇਜ ਤੋਂ ਸਾਨੂੰ ਪਤਾ ਚੱਲਿਆ ਕਿ ਜਿਹੜੇ ਵਿਅਕਤੀ ਦੇ ਫ਼ਰੀਦ ਖਾਨ ਹੋਣ ਦਾ ਦਾਅਵਾ ਕਰਦੇ ਹੋਏ ਲੰਡਨ ਪੁਲਿਸ ਵੱਲੋਂ ਗ੍ਰਿਫਤਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ, ਉਹ ਤਸਵੀਰ ਕਰੀਬ 6 ਸਾਲ ਪੁਰਾਣੀ ਹੈ।
Metro.co.uk ਨਾਂ ਦੀ ਲੰਡਨ ਦੇ ਨਿਊਜ਼ ਵੈੱਬਸਾਈਟ ‘ਤੇ 11 ਜੂਨ 2013 ਨੂੰ ਪ੍ਰਕਾਸ਼ਿਤ ਖਬਰ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ।
ਖਬਰ ਮੁਤਾਬਕ, ਗ੍ਰਿਫਤਾਰ ਵਿਅਕਤੀ ਦੀ ਵਾਇਰਲ ਹੋ ਰਹੀ ਤਸਵੀਰ ਅਸਲ ਵਿਚ ਲੰਡਨ ਅੰਦਰ ਹੋਏ G-8 ਸਮਾਗਮ ਦੌਰਾਨ ਹੋਏ ਵਿਰੋਧ ਪ੍ਰਦਰਸ਼ਨ ਦੀ ਹੈ ਅਤੇ ਇਸ ਤਸਵੀਰ ਨੂੰ ਨਿਊਜ਼ ਏਜੇਂਸੀ EPA ਨੇ ਜਾਰੀ ਕੀਤਾ ਸੀ।
ਦੋਵੇਂ ਤਸਵੀਰਾਂ ਦੀ ਸੱਚਾਈ ਦੀ ਪੁਸ਼ਟੀ ਹੋਣ ਬਾਅਦ ਹੁਣ ਅਸੀਂ ਤੀਸਰੀ ਤਸਵੀਰ ਦੇ ਦਾਅਵੇ ਨੂੰ ਪਰਖਿਆ।
ਤੀਸਰੀ ਤਸਵੀਰ ਵਿਚ ਸਾਨੂੰ ਇੱਕ ਪਾਸਪੋਰਟ ਦਾ ਸਕ੍ਰੀਨਸ਼ੋਟ ਨਜ਼ਰ ਆ ਰਿਹਾ ਹੈ, ਜਿਸਨੂੰ ਧਿਆਨ ਨਾਲ ਵੇਖਣ ਤੇ ਪਤਾ ਚਲਦਾ ਹੈ ਕਿ ਇਸ ਵਿਚ ਨਾਂ ਦੇ ਅੱਗੇ ਫ਼ਰੀਦ ਮੋਹੰਮਦ ਲਿਖਿਆ ਹੋਇਆ ਹੈ ਅਤੇ ਪਾਸਪੋਰਟ ਕੰਟਰੀ ਕੋਡ ‘’IRN’’ ਲਿੱਖਿਆ ਹੋਏ ਹੈ। ਇਸਦੇ ਮੁਤਾਬਕ, ਇਹ ਕੋਡ ਨੇਮ ਇਸਲਾਮਿਕ ਰਾਜ ਇਰਾਨ ਦਾ ਹੈ ਮਤਲਬ ਜਿਹੜੇ ਵਿਅਕਤੀ ਦੀ ਪਾਸਪੋਰਟ ਤਸਵੀਰ ਨੂੰ ਸਾਂਝਾ ਕਰਦੇ ਹੋਏ ਗ੍ਰਿਫਤਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਪਾਕਿਸਤਾਨ ਦਾ ਨਹੀਂ, ਬਲਕਿ ਇਰਾਨ ਦਾ ਹੈ।
ਵਿਸ਼ਵਾਸ਼ ਨਿਊਜ਼ ਗ੍ਰਿਫਤਾਰ ਹੋਏ ਵਿਅਕਤੀ ਅਤੇ ਇਰਾਨ ਦੇ ਪਾਸਪੋਰਟ ਵਿਚ ਨਜ਼ਰ ਆ ਰਹੇ ਵਿਅਕਤੀ ਵਿਚਕਾਰ ਸਬੰਧਾਂ ਦੀ ਸੁਤੰਤਰ ਤਰੀਕੇ ਨਾਲ ਪੁਸ਼ਟੀ ਨਹੀਂ ਕਰਦਾ ਹੈ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਤਿਰੰਗਾ ਪਾਏ ਜਿਹੜੇ ਵਿਅਕਤੀ ਨੂੰ ਪਾਕਿਸਤਾਨੀ ਕਿਹਾ ਜਾ ਰਿਹਾ ਹੈ ਉਹ ਭਾਰਤੀ ਕ੍ਰਿਕੇਟ ਪ੍ਰੇਮੀ ਨਰੇਂਦਰ ਭੋਜਾਨੀ ਹੈ। ਓਥੇ ਹੀ ਅਸੀਂ ਪਾਇਆ ਕਿ ਜਿਹੜੇ ਵਿਅਕਤੀ ਦੇ ਲੰਡਨ ਪੁਲਿਸ ਵੱਲੋਂ ਗ੍ਰਿਫਤਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ, ਉਹ ਕਰੀਬ 6 ਸਾਲ ਪੁਰਾਣੀ ਘਟਨਾ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਕ੍ਰਿਕੇਟ ਸਟੇਡੀਅਮ ਵਿਚ ਗਲਤ ਹਰਕਤ ਕਰਦਾ ਵਿਅਕਤੀ ਪਾਕਿਸਤਾਨੀ
- Claimed By : FB User-Chakrapani Sharma
- Fact Check : ਫਰਜ਼ੀ