ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਾਸਪੋਰਟ ਤੋਂ ਨਾਗਰਿਕਤਾ ਦੇ ਕਾਲਮ ਨੂੰ ਹਟਾਉਣ ਦਾ ਵਾਇਰਲ ਦਾਅਵਾ ਗ਼ਲਤ ਨਿਕਲਿਆ। ਕੇਂਦਰ ਸਰਕਾਰ ਵੱਲੋਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ। ਪਾਸਪੋਰਟ ਵਿੱਚ ਨੈਸ਼ਨਲਿਟੀ ਦਾ ਕਾਲਮ ਮੌਜੂਦ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਪਾਸਪੋਰਟ ਤੋਂ ਰਾਸ਼ਟਰੀਅਤਾ ਕਾਲਮ ਹਟਾ ਦਿੱਤਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਕੇਂਦਰ ਸਰਕਾਰ ਵੱਲੋਂ ਅਜਿਹਾ ਕੋਈ ਕਦਮ ਨਹੀਂ ਉਠਾਇਆ ਗਿਆ ਹੈ। ਪਾਸਪੋਰਟ ਵਿੱਚ ਰਾਸ਼ਟਰੀਅਤਾ ਦਾ ਕਾਲਮ ਮੌਜੂਦ ਹੈ।
ਕੀ ਹੈ ਵਾਇਰਲ ਪੋਸਟ?
ਫੇਸਬੁੱਕ ਯੂਜ਼ਰ Maula ALi ਨੇ ਵਾਇਰਲ ਦਾਅਵਾ ਸਾਂਝਾ ਕੀਤਾ ਹੈ ਜਿਸ ਤੇ ਲਿਖਿਆ ਹੋਇਆ ਹੈ- “ਲੀਗਲ ਅਪਡੇਟ, ਮੋਦੀ ਸਰਕਾਰ ਨੇ ਪਾਸਪੋਰਟ ਤੋਂ ਨੈਸ਼ਨਲਿਟੀ ਦਾ ਕਾਲਮ ਹਟਾ ਦਿੱਤਾ ਹੈ। ਇਸ ਲਈ ਆਪਣੇ ਪੁਰਾਣੇ ਪਾਸਪੋਰਟ ਨਾ ਸੁੱਟੋ। ਇਸਨੂੰ ਸੰਭਾਲ ਕੇ ਰੱਖੋ ਅਤੇ ਇਸ ਸੰਦੇਸ਼ ਨੂੰ ਦੂਜਿਆਂ ਤੱਕ ਵੀ ਪਹੁੰਚਾਓ।
ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖੋ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਕਈ ਕੀਵਰਡਸ ਦੁਆਰਾ ਗੂਗਲ ਤੇ ਖੋਜ ਕੀਤੀ, ਪਰ ਸਾਨੂੰ ਵਾਇਰਲ ਦਾਅਵੇ ਨਾਲ ਸਬੰਧਿਤ ਕੋਈ ਭਰੋਸੇਯੋਗ ਮੀਡੀਆ ਰਿਪੋਰਟਾ ਨਹੀਂ ਮਿਲੀਆ। ਸੋਚਣ ਵਾਲੀ ਗੱਲ ਹੈ ਕਿ ਜੇਕਰ ਸਰਕਾਰ ਨੇ ਇੰਨਾ ਵੱਡਾ ਕਦਮ ਚੁੱਕਿਆ ਹੁੰਦਾ ਤਾਂ ਇਸ ਨਾਲ ਜੁੜੀ ਕੋਈ ਨਾ ਕੋਈ ਮੀਡੀਆ ਰਿਪੋਰਟ ਜ਼ਰੂਰ ਮੌਜੂਦ ਹੁੰਦੀ। ਅਸੀਂ ਵਿਦੇਸ਼ ਮੰਤਰਾਲੇ ਦੇ ਅਧਿਕਾਰਿਤ ਪਾਸਪੋਰਟ ਸੇਵਾ ਪੋਰਟਲ ਤੇ ਜਾ ਕੇ ਖੋਜ ਕੀਤੀ, ਪਰ ਉੱਥੇ ਵੀ ਸਾਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਪੋਰਟਲ ਤੇ ਮੌਜੂਦ ਪਾਸਪੋਰਟ ਈ-ਫਾਰਮ ਨੂੰ ਖੰਗਲਣਾ ਸ਼ੁਰੂ ਕੀਤਾ। ਅਸੀਂ ਦੇਖਿਆ ਕਿ ਆਵੇਦਨ ਫਾਰਮ ਵਿੱਚ ‘ਰਾਸ਼ਟਰੀਅਤ’ ਦਾ ਕਾਲਮ ਮੌਜੂਦ ਹੈ। ਆਵੇਦਨ ਨੂੰ ਕਾਲਮ 2.8 ਵਿੱਚ ਆਪਣੀ ਨਾਗਰਿਕਤਾ ਬਾਰੇ ਜਾਣਕਾਰੀ ਭਰਨੀ ਪੈਂਦੀ ਹੈ। ਫਾਰਮ ਦੇ ਅੰਤ ਵਿੱਚ ਇੱਕ ਸਵੈ-ਘੋਸ਼ਣਾ ਪੱਤਰ ਹੈ, ਜਿਸ ਵਿੱਚ ਲਿਖਿਆ ਹੈ – “ਮੈਂ ਭਾਰਤ ਦੀ ਸਮਪ੍ਰਭੂਤਾ , ਏਕਤਾ ਅਤੇ ਅਖੰਡਤਾ ਪ੍ਰਤੀ ਵਫ਼ਾਦਾਰ ਹਾਂ ਅਤੇ ਮੈਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਜਾਂ ਯਾਤਰਾ ਦਸਤਾਵੇਜ਼ ਹਾਸਿਲ ਨਹੀਂ ਕੀਤੇ ਹਨ। ਮੈਂ ਭਾਰਤ ਦਾ ਨਾਗਰਿਕ ਹਾਂ। ਮੈਂ ਅਜਿਹੇ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕੀਤੀ ਹੈ, ਜਿਸ ਨਾਲ ਮੈਨੂੰ ਭਾਰਤੀ ਪਾਸਪੋਰਟ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇ।
ਵਧੇਰੇ ਜਾਣਕਾਰੀ ਲਈ ਅਸੀਂ ਗਾਜ਼ੀਆਬਾਦ ਦੇ ਰੀਜਨਲ ਪਾਸਪੋਰਟ ਅਧਿਕਾਰੀ ਸੁਬ੍ਰਤਾ ਹਾਜ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਵਾਇਰਲ ਦਾਅਵਾ ਗ਼ਲਤ ਹੈ। ਸਰਕਾਰ ਵੱਲੋਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਗਿਆ। ਪਾਸਪੋਰਟ ਤੇ ‘ਨੈਸ਼ਨਲਿਟੀ’ ਦਾ ਕਾਲਮ ਮੌਜੂਦ ਹੈ। ਪਾਸਪੋਰਟ ਬਣਾਉਣ ਲਈ ਆਵੇਦਨਕਰਤਾ ਨੂੰ ਇਸ ਗੱਲ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ ਉਹ ਕਿਸ ਦੇਸ਼ ਦਾ ਨਾਗਰਿਕ ਹੈ।
ਜਾਂਚ ਦੇ ਅੰਤਿਮ ਦੌਰ ਵਿੱਚ ਅਸੀਂ ਵਾਇਰਲ ਦਾਅਵੇ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਾ ਹੈ ਕਿ ਫੇਸਬੁੱਕ ਤੇ ਯੂਜ਼ਰ Maula ALi (ALi) ਦੇ 286 ਦੋਸਤ ਹਨ। ਯੂਜ਼ਰ ਦੀ ਪ੍ਰੋਫਾਈਲ ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ ਉਹ ਯੂ.ਕੇ ਵਿੱਚ ਰਹਿੰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਾਸਪੋਰਟ ਤੋਂ ਨਾਗਰਿਕਤਾ ਦੇ ਕਾਲਮ ਨੂੰ ਹਟਾਉਣ ਦਾ ਵਾਇਰਲ ਦਾਅਵਾ ਗ਼ਲਤ ਨਿਕਲਿਆ। ਕੇਂਦਰ ਸਰਕਾਰ ਵੱਲੋਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ। ਪਾਸਪੋਰਟ ਵਿੱਚ ਨੈਸ਼ਨਲਿਟੀ ਦਾ ਕਾਲਮ ਮੌਜੂਦ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।