Fact Check: ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਨਹੀਂ ਲਿਆ ਇਹ ਫੈਸਲਾ, ਵਿਅੰਗ ਵਿੱਚ ਲਿਖੀ ਰਿਪੋਰਟ ਨੂੰ ਸੱਚ ਸਮਝ ਰਹੇ ਲੋਕ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਇਹ ਕੋਈ ਅਸਲ ਘਟਨਾ ਨਹੀਂ ਹੈ, ਸਗੋਂ ਹਾਸੇ-ਮਜ਼ਾਕ ਦੇ ਮਕਸਦ ਤੋਂ ਲਿਖੇ ਗਏ ਕਾਲਪਨਿਕ ਆਰਟੀਕਲ ਦਾ ਸਕਰੀਨ ਸ਼ਾਟ ਹੈ। ਇਹ ਲੇਖ ‘NCP Daily’ ਨਾਂ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਵੈੱਬਸਾਈਟ ਸਿਰਫ਼ ਕਾਲਪਨਿਕ ਅਤੇ ਵਿਅੰਗ ਕਹਾਣੀਆਂ ਹੀ ਪ੍ਰਕਾਸ਼ਿਤ ਕਰਦੀ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਜੂਨ ਦੇ ਮਹੀਨੇ ਵਿੱਚ ਕਈ ਦੇਸ਼ LGBTQ ਸਮੁਦਾਇ ਦੇ ਸਮਰਥਨ ਵਿੱਚ ਪ੍ਰਾਈਡ ਮਹੀਨੇ ਦਾ ਆਯੋਜਨ ਕਰਦੇ ਹਨ। ਇਸ ਨਾਲ ਹੀ ਜੋੜਦੇ ਸੋਸ਼ਲ ਮੀਡੀਆ ਤੇ ਇੱਕ ਖਬਰ ਦਾ ਸਕ੍ਰੀਨਸ਼ਾਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਪ੍ਰਾਈਡ ਮਹੀਨੇ ਵਿੱਚ ਆਮ ਵਿਆਹਾਂ ਤੇ ਪਾਬੰਦੀ ਲਗਾ ਦਿੱਤੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਵਾਇਰਲ ਪੋਸਟ ਇੱਕ ਵਿਅੰਗ ਹੈ ਅਤੇ ਉਸਦਾ ਸੱਚਾਈ ਨਾਲ ਕੋਈ ਸੰਬੰਧ ਨਹੀਂ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਇਹ ਅਸਲ ਘਟਨਾ ਨਹੀਂ ਹੈ, ਸਗੋਂ ਹਾਸੇ-ਮਜ਼ਾਕ ਦੇ ਮਕਸਦ ਲਈ ਲਿਖੇ ਗਏ ਕਾਲਪਨਿਕ ਲੇਖ ਦਾ ਸਕ੍ਰੀਨਸ਼ਾਟ ਹੈ। ਇਸ ਲੇਖ ਨੂੰ ‘NCP Daily’ ਨਾਂ ਦੀ ਵੈੱਬਸਾਈਟ ਤੇ ਛਾਪਿਆ ਗਿਆ ਸੀ। ਇਹ ਵੈੱਬਸਾਈਟ ਸਿਰਫ਼ ਕਾਲਪਨਿਕ ਅਤੇ ਵਿਅੰਗਪੂਰਣ ਕਹਾਣੀਆਂ ਪ੍ਰਕਾਸ਼ਿਤ ਕਰਦੀ ਹੈ।

ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ Teresa Sawyers Gross ਨੇ ਵਾਇਰਲ ਸਕ੍ਰੀਨਸ਼ੌਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ , ਇਹ ਕਿਸ ਤਰ੍ਹਾਂ ਦੀ ਬੇਵਕੂਫੀ ਹੈ।

ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਕਈ ਕੀਵਰਡਸ ਰਾਹੀਂ ਗੂਗਲ ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਰਿਪੋਰਟ ਨਾਲ ਜੁੜੀ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲ। ਪਰ ਸੰਬੰਧਿਤ ਕੀਵਰਡਸ ਨਾਲ ਖੋਜ ਕਰਨ ਤੇ ਸਾਨੂੰ ਇਹ ਲੇਖ NCP Daily ਨਾਮ ਦੀ ਵੈੱਬਸਾਈਟ ਤੇ 10 ਜੂਨ 2019 ਨੂੰ ਪ੍ਰਕਾਸ਼ਿਤ ਮਿਲੀ। ਵੈੱਬਸਾਈਟ ਉੱਪਰ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਹ ਕੋਈ ਅਸਲ ਘਟਨਾ ਨਹੀਂ ਹੈ, ਸਗੋਂ ਹਾਸੇ-ਮਜ਼ਾਕ ਦੇ ਮਕਸਦ ਨਾਲ ਲਿਖਿਆ ਗਿਆ ਇੱਕ ਕਾਲਪਨਿਕ ਆਰਟੀਕਲ ਹੈ। ਨਾਲ ਇਹ ਵੀ ਦੱਸਿਆ ਗਿਆ ਹੈ ਕਿ ਇਸ ਲੇਖ ਦੀ ਲੇਖਕ Quinn Barton ਨਾਮਕ ਇੱਕ ਪੱਤਰਕਾਰ ਹੈ, ਜੋ ਇੱਕ ਸਮਾਜਿਕ ਕਾਰੀਕਰਤਾ ਅਤੇ ਬੋਸਟਨ ਐਂਟੀਫਾ ਦੀ ਮੈਂਬਰ ਹਨ। ਉਹ ਆਪਣਾ ਜ਼ਿਆਦਾਤਰ ਸਮਾਂ ਸਥਾਨਕ ਸ਼ਾਕਾਹਾਰੀ ਰੈਸਟੋਰੈਂਟ ਵਿੱਚ ਇੱਕ ਫ੍ਰੀਗਨ ਵਜੋਂ ਬਿਤਾਉਂਦੀ ਹੈ। ਆਪਣੇ ਜੀਵਨ ਦੇ ਸਭ ਤੋਂ ਔਖੇ ਸਾਲਾਂ ਦੌਰਾਨ (ਟਰੰਪ ਚੋਣ) ਦੇ ਦੌਰਾਨ, Quinn ਨੇ ਆਪਣੇ ਅੰਦਰ ਰਾਜਨੀਤੀ ਲਈ ਇੱਕ ਜੁਨੂਨ ਦੀ ਖੋਜ ਕੀਤੀ। ਇਸ ਜਾਣਕਾਰੀ ਤੋਂ ਬਾਅਦ ਇੱਕ ਵਾਰ ਫਿਰ ਦੱਸਿਆ ਗਿਆ ਹੈ ਕਿ ਇਹ ਪੂਰੀ ਸਾਈਟ ਵਿਅੰਗ ਹੈ। ਵੈੱਬਸਾਈਟ ਤੇ ਦਿੱਤੀ ਗਈ ਸਾਰੀ ਜਾਣਕਾਰੀ ਫਰਜ਼ੀ ਹੈ।

ਵੈੱਬਸਾਈਟ ਦੇ ਅਬਾਊਟ ਅਸ ਸੈਕਸ਼ਨ ਨੂੰ ਖੰਗਾਲਣ ਤੇ ਅਸੀਂ ਪਾਇਆ ਕਿ ਉੱਥੇ ਲਿਖਿਆ ਹੋਇਆ ਹੈ – ਇਹ ਇੱਕ ਵਿਅੰਗਾਤਮਕ ਵੈੱਬਸਾਈਟ ਹੈ। ਜੋ ਅਜਿਹੀਆਂ ਕਾਲਪਨਿਕ ਅਤੇ ਵਿਅੰਗਮਈ ਕਹਾਣੀਆਂ ਪ੍ਰਕਾਸ਼ਿਤ ਕਰਦੀ ਹੈ। ਵੈੱਬਸਾਈਟ ਤੇ ਪ੍ਰਕਾਸ਼ਿਤ ਲੇਖਾਂ ਦਾ ਸੱਚਾਈ ਨਾਲ ਕੋਈ ਸੰਬੰਧ ਨਹੀਂ ਹੈ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ NCP Daily ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਖੰਗਾਲਣਾ ਸ਼ੁਰੂ ਕੀਤਾ। ਇੱਥੇ ਵੀ ਸਾਨੂੰ ਵੈੱਬਸਾਈਟ ਅਤੇ ਇਸ ਤੇ ਲਿਖੇ ਲੇਖਾਂ ਨੂੰ ਲੈ ਕੇ ਆਹੀ ਜਾਣਕਾਰੀ ਦਿੱਤੀ ਗਈ ਹੈ।

ਵਧੇਰੇ ਜਾਣਕਾਰੀ ਲਈ ਅਸੀਂ ਕੈਨੇਡਾ ਦੇ ਪੱਤਰਕਾਰ Frederic Zalac ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਵਾਇਰਲ ਦਾਅਵਾ ਗ਼ਲਤ ਹੈ। ਅਜਿਹਾ ਕੋਈ ਫੈਸਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਹੀਂ ਲਿਆ ਗਿਆ ਹੈ। ਇਹ ਖ਼ਬਰ ਇੱਕ ਵਿਅੰਗ ਵੈੱਬਸਾਈਟ ਨੇ ਪ੍ਰਕਾਸ਼ਿਤ ਕੀਤੀ ਹੈ। ਜਿਸ ਨੂੰ ਲੋਕ ਹੁਣ ਸੱਚ ਸਮਝ ਕੇ ਸਾਂਝਾ ਕਰ ਰਹੇ ਹਨ।

ਕੀ ਹੈ ਪ੍ਰਾਈਡ ਮਹੀਨਾ ?

ਪ੍ਰਾਈਡ ਮਹੀਨੇ ਦੌਰਾਨ ਦੁਨੀਆ ਭਰ ਵਿੱਚ ਵੱਖ-ਵੱਖ ਤਰ੍ਹਾਂ ਦੇ ਸਮਾਗਮ ਹੁੰਦੇ ਹਨ। ਲੋਕ LGBTQ+ ਦੇ ਸਮਰਥਨ ਵਿੱਚ ਝੰਡੇ ਲੈ ਕੇ ਸੜਕਾਂ ਤੇ ਨਿਕਲਦੇ ਹਨ। ਕਈ ਥਾਵਾਂ ਤੇ ਕਾਰਨੀਵਲ ਲਗਦੇ ਹਨ। ਇਸ ਦੌਰਾਨ ਵੱਖ-ਵੱਖ ਤਰੀਕਿਆਂ ਨਾਲ LGBTQ+ ਬਾਰੇ ਜਾਗਰੂਕਤਾ ਫੈਲਾਈ ਜਾਂਦੀ ਹੈ। LGBTQ ਦੇ ਲੋਕਾਂ ਨੂੰ ਸਮਾਨ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਕੂਲਾਂ, ਕਾਲਜਾਂ ਵਰਗੀਆਂ ਸੰਸਥਾਵਾਂ ਵਿੱਚ LGBTQ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਜਾਂਦੀ ਹੈ। ਸਾਲ 1969 ਵਿੱਚ ਜੂਨ ਮਹੀਨੇ ਵਿੱਚ LGBTQ+ ਸਮੁਦਾਇ ਨੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣੀ ਸ਼ੁਰੂ ਕੀਤੀ ਸੀ। ਇਸ ਲਈ ਜ਼ਿਆਦਾਤਰ ਦੇਸ਼ਾਂ ਵਿੱਚ ਪ੍ਰਾਈਡ ਮਹੀਨਾ ਜੂਨ ਮਹੀਨੇ ਵਿੱਚ ਮਨਾਇਆ ਜਾਂਦਾ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਆਖਰੀ ਪੜਾਅ ਵਿੱਚ ਵਾਇਰਲ ਪੋਸਟ ਨੂੰ ਸਾਂਝਾ ਕਰਨ ਵਾਲੇ ਪ੍ਰੋਫਾਈਲ ਦੀ ਜਾਂਚ ਕੀਤੀ। ਫੇਸਬੁੱਕ ਤੇ ਯੂਜ਼ਰ ਦੇ 325 ਦੋਸਤ ਹਨ ਅਤੇ ਉਨ੍ਹਾਂ ਨੂੰ 42 ਲੋਕ ਫੋਲੋ ਕਰਦੇ ਹਨ। Teresa Sawyers Gross ਯੂਏਸ ਦੀ ਰਹਿਣ ਵਾਲੀ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਇਹ ਕੋਈ ਅਸਲ ਘਟਨਾ ਨਹੀਂ ਹੈ, ਸਗੋਂ ਹਾਸੇ-ਮਜ਼ਾਕ ਦੇ ਮਕਸਦ ਤੋਂ ਲਿਖੇ ਗਏ ਕਾਲਪਨਿਕ ਆਰਟੀਕਲ ਦਾ ਸਕਰੀਨ ਸ਼ਾਟ ਹੈ। ਇਹ ਲੇਖ ‘NCP Daily’ ਨਾਂ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਵੈੱਬਸਾਈਟ ਸਿਰਫ਼ ਕਾਲਪਨਿਕ ਅਤੇ ਵਿਅੰਗ ਕਹਾਣੀਆਂ ਹੀ ਪ੍ਰਕਾਸ਼ਿਤ ਕਰਦੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts