ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਆਮਿਰ ਖਾਨ ਦਾ ਵਾਇਰਲ ਵੀਡੀਓ ਸਾਲ 2015 ਦਾ ਹੈ, ਜਦੋਂ ਉਨ੍ਹਾਂ ਨੇ ਸਲਮਾਨ ਖਾਨ ਦੀ ਬਜਰੰਗੀ ਭਾਈਜਾਨ ਫਿਲਮ ਦੇਖੀ ਸੀ ਅਤੇ ਫਿਲਮ ਦੀ ਤਾਰੀਫ ਵਿੱਚ ਇਹ ਗੱਲਾਂ ਕਹੀਆਂ ਸਨ। ਇਹੀ ਵੀਡੀਓ ਹੁਣਗਦਰ 2 ਫਿਲਮ ਦੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੰਨੀ ਦਿਓਲ ਦੀ ਫਿਲਮ ਗਦਰ 2 ਨੂੰ ਲੈ ਕੇ ਲੋਕਾਂ ਦਾ ਕ੍ਰੇਜ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਫਿਲਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਦੌਰਾਨ ਫਿਲਮ ਨਾਲ ਜੋੜ ਕੇ ਕਈ ਫਰਜ਼ੀ ਅਤੇ ਗੁੰਮਰਾਹਕੁੰਨ ਦਾਅਵੇ ਵੀ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ਜਿਸ ਵਿੱਚ ਬਾਲੀਵੁੱਡ ਐਕਟਰ ਆਮਿਰ ਖਾਨ ਫਿਲਮ ਦੀ ਤਾਰੀਫ ਕਰ ਰਹੇ ਹਨ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮਿਰ ਖਾਨ ਗਦਰ 2 ਦੇਖਣ ਗਏ ਹਨ ਅਤੇ ਫਿਲਮ ਦੀ ਤਾਰੀਫ ਕੀਤੀ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਫਰਜ਼ੀ ਹੈ। ਅਸਲੀ ਵੀਡੀਓ ਸਾਲ 2015 ਦਾ ਹੈ। ਮੁੰਬਈ ਵਿੱਚ ਇੱਕ ਸਪੈਸ਼ਲ ਸਕ੍ਰੀਨਿੰਗ ਵਿੱਚ ਬਜਰੰਗੀ ਭਾਈਜਾਨ ਨੂੰ ਦੇਖਣ ਤੋਂ ਬਾਅਦ ਜਦੋਂ ਆਮਿਰ ਖਾਨ ਨੇ ਸਲਮਾਨ ਖਾਨ ਅਤੇ ਫਿਲਮ ਦੀ ਤਾਰੀਫ ਕੀਤੀ ਸੀ। ਉਸੇ ਵੀਡੀਓ ਨੂੰ ਹੁਣ ਫਿਲਮ ਗਦਰ 2 ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ‘KP Productions’ ਨੇ 17 ਅਗਸਤ (ਆਰਕਾਈਵ ਲਿੰਕ) ਨੂੰ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ,”ਗਦਰ 2 ‘ਤੇ ਆਮਿਰ ਖਾਨ ਨੇ ਕਹਿ ਦੀ ਇਨ੍ਹੀ ਵੱਡੀ ਗੱਲ।”
ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਵੀਡੀਓ ਨਾਲ ਜੁੜੇ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਦਾਅਵੇ ਨਾਲ ਸਬੰਧਤ ਕੋਈ ਖ਼ਬਰ ਨਹੀਂ ਮਿਲੀ। ਜੇਕਰ ਆਮਿਰ ਖਾਨ ਨੇ ਫਿਲਮ ਗਦਰ 2 ਨੂੰ ਲੈ ਕੇ ਅਜਿਹਾ ਕੋਈ ਬਿਆਨ ਦਿੱਤਾ ਹੁੰਦਾ ਤਾਂ ਇਸ ਨਾਲ ਜੁੜੀਆਂ ਖਬਰਾਂ ਜ਼ਰੂਰ ਹੁੰਦੀਆਂ। ਪਰ ਸਾਨੂੰ ਕੋਈ ਖ਼ਬਰ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ Yandex ਟੂਲ ‘ਤੇ ਵੀਡੀਓ ਦਾ ਸਕ੍ਰੀਨਸ਼ੌਟ ਅਪਲੋਡ ਕੀਤਾ। ਸਾਨੂੰ ਸਾਲ 2015 ਵਿੱਚ ਕਈ ਨਿਊਜ਼ ਵੈੱਬਸਾਈਟਾਂ ‘ਤੇ ਵਾਇਰਲ ਵੀਡੀਓ ਨਾਲ ਸਬੰਧਤ ਖ਼ਬਰ ਪ੍ਰਕਾਸ਼ਿਤ ਮਿਲੀ। ‘IANS TV’ ਦੇ ਵੈਰੀਫਾਈਡ ਯੂਟਿਊਬ ਚੈਨਲ ‘ਤੇ 20 ਜੁਲਾਈ 2015 ਨੂੰ ਅਪਲੋਡ ਕੀਤੇ ਗਏ ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਵੀਡੀਓ ਬਜਰੰਗੀ ਭਾਈਜਾਨ ਦੇ ਸਮੇਂ ਦਾ ਹੈ। ਵੀਡੀਓ ‘ਚ ਆਮਿਰ ਨੂੰ ਸਲਮਾਨ ਖਾਨ ਅਤੇ ਫਿਲਮ ਦੀ ਤਾਰੀਫ ਕਰਦੇ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦਾ ਲੰਬਾ ਸੰਸਕਰਣ 20 ਜੁਲਾਈ 2015 ਨੂੰ ‘ਮੂਵੀਜ਼ ਟਾਕੀਜ਼’ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਅਪਲੋਡ ਕੀਤੇ ਗਏ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਆਮਿਰ ਖਾਨ ਫਿਲਮ ਦੇਖਣ ਤੋਂ ਬਾਅਦ ਭਾਵੁਕ ਹੋ ਕੇ ਥੀਏਟਰ ਤੋਂ ਬਾਹਰ ਆਉਂਦੇ ਹਨ, ਜਦੋਂ ਉੱਥੇ ਮੌਜੂਦ ਮੀਡੀਆ ਨੇ ਉਨ੍ਹਾਂ ਤੋਂ ਫਿਲਮ ਬਾਰੇ ਸਵਾਲ ਪੁੱਛਿਆ, ਜਿਸ ‘ਤੇ ਆਮਿਰ ਕਹਿੰਦੇ ਹਨ, ”ਉਨ੍ਹਾਂ ਨੇ ਕਾਫੀ ਸਮੇਂ ਬਾਅਦ ਇੰਨੀ ਵਧੀਆ ਫਿਲਮ ਦੇਖੀ ਹੈ। ਫਿਲਮ ਦੇਖ ਕੇ ਮਜ਼ਾ ਆਇਆ।” ਇਸ ਦੌਰਾਨ ਸਲਮਾਨ ਖਾਨ ਬਾਰੇ ਪੁੱਛੇ ਜਾਣ ‘ਤੇ ਆਮਿਰ ਕਹਿੰਦੇ ਹਨ, “ਇਸ ਫਿਲਮ ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਅਤਾ ਬਹੁਤ ਵਧ ਜਾਵੇਗੀ।”
ਵਾਇਰਲ ਵੀਡੀਓ ਨਾਲ ਸਬੰਧਤ ਖ਼ਬਰ 19 ਜੁਲਾਈ 2015 ਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖ਼ਬਰ ਵਿੱਚ ਵੀ ਪੜ੍ਹੀ ਜਾ ਸਕਦੀ ਹੈ।
ਅਸੀਂ ਹੋਰ ਜਾਣਕਾਰੀ ਲਈ ਸੀਨੀਅਰ ਮਨੋਰੰਜਨ ਪੱਤਰਕਾਰ ਪਰਾਗ ਛਾਪੇਕਰ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ, ”ਆਮਿਰ ਖਾਨ ਦੇ ਗਦਰ ਮੂਵੀ ਦੇਖਣ ਦਾ ਇਹ ਵੀਡੀਓ ‘ਬਜਰੰਗੀ ਭਾਈਜਾਨ’ ਦੌਰਾਨ ਦਾ ਹੈ। ਫਿਲਮ ਦੇਖ ਕੇ ਆਮਿਰ ਭਾਵੁਕ ਹੋ ਗਏ ਸੀ ਅਤੇ ਫਿਲਮ ਅਤੇ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ।
ਅੰਤ ਵਿੱਚ ਅਸੀਂ ਪੋਸਟ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਅਸੀਂ ਦੇਖਿਆ ਕਿ ਫੇਸਬੁੱਕ ‘ਤੇ ਇਕ ਲੱਖ ਪੰਜ ਹਜ਼ਾਰ ਲੋਕ ਪੇਜ ਨੂੰ ਫਾਲੋ ਕਰਦੇ ਹਨ। ਇਹ ਪੇਜ 5 ਅਪ੍ਰੈਲ 2019 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਆਮਿਰ ਖਾਨ ਦਾ ਵਾਇਰਲ ਵੀਡੀਓ ਸਾਲ 2015 ਦਾ ਹੈ, ਜਦੋਂ ਉਨ੍ਹਾਂ ਨੇ ਸਲਮਾਨ ਖਾਨ ਦੀ ਬਜਰੰਗੀ ਭਾਈਜਾਨ ਫਿਲਮ ਦੇਖੀ ਸੀ ਅਤੇ ਫਿਲਮ ਦੀ ਤਾਰੀਫ ਵਿੱਚ ਇਹ ਗੱਲਾਂ ਕਹੀਆਂ ਸਨ। ਇਹੀ ਵੀਡੀਓ ਹੁਣਗਦਰ 2 ਫਿਲਮ ਦੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।