ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਚੰਡੀਗੜ੍ਹ ਤੋਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਸਾਂਸਦ ਕਿਰਨ ਖੇਰ ਦੇ ਨਾਂ ਤੋਂ ਇੱਕ ਬਿਆਨ ਵਾਇਰਲ ਹੋ ਰਿਹਾ ਹੈ, ਜਿਸ ਅੰਦਰ ਕਿਹਾ ਗਿਆ ਹੈ, ‘ਬਲਾਤਕਾਰ ਤਾਂ ਸਦੀਆਂ ਤੋਂ ਹੋ ਰਿਹਾ ਹੈ, ਇਹ ਸੰਸਕ੍ਰਿਤੀ ਦਾ ਹਿੱਸਾ ਹੈ, ਇਸਨੂੰ ਅਸੀਂ ਨਹੀਂ ਰੋਕ ਸਕਦੇ।’ ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਬਿਆਨ ਫਰਜ਼ੀ ਸਾਬਤ ਹੁੰਦਾ ਹੈ। ਕਿਰਨ ਖੇਰ ਨੇ ਕਦੇ ਅਜਿਹਾ ਬਿਆਨ ਨਹੀਂ ਕਿਹਾ ਸੀ।
ਫੇਸਬੁੱਕ ‘ਤੇ ਅਭਿਸ਼ੇਕ ਯਾਦਵ (Abhishek Yadav) ਦੇ ਪ੍ਰੋਫ਼ਾਈਲ ਤੋਂ 9 ਜੂਨ ਨੂੰ ਇੱਕ ਗ੍ਰਾਫਿਕਸ ਪਲੇਟ ਨੂੰ ਸ਼ੇਅਰ ਕੀਤਾ ਗਿਆ ਸੀ, ਜਿਸ ਵਿਚ ਕਿਰਨ ਖੇਰ ਦੀ ਤਸਵੀਰ ਨਾਲ ਉਨ੍ਹਾਂ ਦੇ ਕਥਿਤ ਬਿਆਨ ਦਾ ਜਿਕਰ ਕੀਤਾ ਗਿਆ ਹੈ।
ਅਭਿਸ਼ੇਕ ਯਾਦਵ ਨੇ ਲਿਖਿਆ ਹੈ, ‘ਬਲਾਤਕਾਰ ਵਰਗੀ ਗੰਦੀ ਘਟਨਾਵਾਂ ‘ਤੇ ਭਾਜਪਾ ਦੀ ਨੀਚ ਸੋਚ।’ ਪੜਤਾਲ ਕਰੇ ਜਾਣ ਤੱਕ ਇਸ ਪੋਸਟ ਨੂੰ ਕਰੀਬ 350 ਲੋਕ ਸ਼ੇਅਰ ਕਰ ਚੁੱਕੇ ਸਨ।
ਪੜਤਾਲ ਦੀ ਸ਼ੁਰੂਆਤ ਅਸੀਂ ਗੂਗਲ ਰੀਵਰਸ ਇਮੇਜ ਤੋਂ ਕੀਤੀ। ਸਰਚ ਦੌਰਾਨ ਸਾਨੂੰ ਕਰੀਬ ਦੋ ਸਾਲ ਪੁਰਾਣਾ ਕਿਰਨ ਖੇਰ ਦਾ ਇੱਕ ਵੀਡੀਓ ਮਿਲਿਆ, ਜਿਸ ਵਿੱਚ ਉਹ ਉਸੇ ਰੂਪ ਵਿਚ ਦਿਸ ਰਹੀ ਹਨ ਜਿਸ ਤਰ੍ਹਾਂ ਉਹ ਵਾਇਰਲ ਹੋ ਰਹੀ ਪੋਸਟ ਵਿਚ ਦਿਸ ਰਹੀ ਹਨ।
ਇਸ ਨਾਲ ਇਹ ਸਾਫ ਹੋ ਗਿਆ ਕਿ ਕਿਰਨ ਖੇਰ ਦੇ ਜਿਹੜੇ ਕਥਿਤ ਬਿਆਨ ਦਾ ਇਸਤੇਮਾਲ ਵਾਇਰਲ ਪੋਸਟ ਵਿਚ ਕੀਤਾ ਗਿਆ ਹੈ, ਉਹ ਇਸੇ ਪ੍ਰੈਸ ਕੌਨਫਰੇਂਸ ਦਾ ਹੈ। ਨਿਊਜ਼ ਏਜੇਂਸੀ ANI ਦੇ ਟਵਿੱਟਰ ਫੀਡ ਵਿਚ ਇਸ ਪ੍ਰੈਸ ਕੌਨਫਰੇਂਸ ਨੂੰ ਵੇਖਿਆ ਜਾ ਸਕਦਾ ਹੈ ਜਿਹੜਾ 29 ਨਵੰਬਰ 2017 ਨੂੰ ਪਾਇਆ ਗਿਆ ਸੀ।
ਉਨ੍ਹਾਂ ਦਾ ਇਹ ਪ੍ਰੈਸ ਕੌਨਫਰੇਂਸ ਨਵੰਬਰ 2017 ਦੇ ਚੰਡੀਗੜ੍ਹ ਬਲਾਤਕਾਰ ਕਾਂਡ ਨੂੰ ਲੈ ਕੇ ਸੀ। ਖੇਰ, ਚੰਡੀਗੜ੍ਹ ਤੋਂ ਬੀਜੇਪੀ ਦੀ ਲੋਕਸਭਾ ਸਾਂਸਦ ਹਨ। 17 ਨਵੰਬਰ ਨੂੰ ਚੰਡੀਗੜ੍ਹ ਵਿਚ ਦੇਹਰਾਦੂਨ ਦੀ ਇੱਕ ਮਹਿਲਾ ਨਾਲ ਆਟੋ ਰਿਕਸ਼ਾ ਵਿਚ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ।
ਪ੍ਰੈਸ ਕੌਨਫਰੇਂਸ ਵਿਚ ਉਨ੍ਹਾਂ ਨੇ ਕਿਹਾ ਸੀ, ‘ਬੱਚੀ ਦੀ ਸਮਝਦਾਰੀ ਨੂੰ ਵੀ ਮੈਂ ਥੋੜਾ ਕਹਿਣਾ ਚਾਉਂਦੀ ਹਾਂ। ਸਾਰੀ ਬੱਚੀਆਂ ਨੂੰ…ਕਿ ਪਹਿਲਾਂ ਤੋਂ ਹੀ ਜਦ ਤਿੰਨ ਆਦਮੀ ਬੈਠੇ ਹੋਏ ਹਨ ਆਟੋ ਅੰਦਰ…ਤਾਂ ਤੁਹਾਨੂੰ, ਪੁੱਤਰ, ਉਸ ਵਿਚ ਨਹੀਂ ਬੈਠਣਾ ਚਾਹੀਦਾ ਸੀ।’
ਉਨ੍ਹਾਂ ਨੇ ਕਿਹਾ ਸੀ, ‘ਮੈਂ ਸਾਰੀ ਕੁੜੀਆਂ ਨੂੰ ਕਹਿਣਾ ਚਾਉਂਦੀ ਹਾਂ। ਜਦ ਤਿੰਨ ਆਦਮੀ ਬੈਠੇ ਹੋਣ ਆਟੋ ਅੰਦਰ…ਤਾਂ ਤੁਹਾਨੂੰ, ਉਸ ਵਿਚ ਨਹੀਂ ਬੈਠਣਾ ਚਾਹੀਦਾ ਹੈ।’ ਉਨ੍ਹਾਂ ਦੇ ਪੂਰੇ ਬਿਆਨ ਨੂੰ ਉੱਤੇ ਦਿੱਤੇ ਵੀਡੀਓ ਵਿਚ ਪੂਰਾ ਸੁਣਿਆ ਜਾ ਸਕਦਾ ਹੈ। ਖੇਰ ਦੇ ਇਸ ਬਿਆਨ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋਇਆ ਸੀ।
ਉਨ੍ਹਾਂ ਦੇ ਇਸ ਬਿਆਨ ਨੂੰ ਸਾਰੇ ਅਖਬਾਰਾਂ ਅਤੇ ਮੀਡੀਆ ਸੰਸਥਾਵਾਂ ਨੇ ਪ੍ਰਕਾਸ਼ਿਤ ਕੀਤਾ ਸੀ। ਅੰਗ੍ਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਵਿਚ ਪ੍ਰਕਾਸ਼ਿਤ ਇਸ ਖਬਰ ਨੂੰ ਵੇਖਿਆ ਜਾ ਸਕਦਾ ਹੈ।
ਚੰਡੀਗੜ੍ਹ ਦੇ ਸਾਬਕਾ ਸਾਂਸਦ ਪਵਨ ਬੰਸਲ ਨੇ ਵੀ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਖੇਰ ਤੇ ਨਿਸ਼ਾਨਾ ਲਾਇਆ ਸੀ। ਇਨ੍ਹਾਂ ਹੀ ਨਹੀਂ, ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਹੰਗਾਮਾ ਖੜਾ ਹੋਇਆ ਸੀ।
ਵਿਵਾਦ ਵੱਧਦਾ ਦੇਖ ਕਿਰਨ ਖੇਰ ਨੇ ਇਸ ਮਾਮਲੇ ਵਿਚ ਸਫਾਈ ਵੀ ਦਿੱਤੀ ਸੀ। 30 ਨਵੰਬਰ 2017 ਨੂੰ ਇਸ ਮਾਮਲੇ ਵਿਚ ਆਪਣਾ ਪੱਖ ਰੱਖਦੇ ਹੋਏ ਕਿਰਨ ਖੇਰ ਨੇ ਕਿਹਾ , ‘ਮੈਂ ਤਾਂ ਕਿਹਾ ਸੀ ਕਿ ਜ਼ਮਾਨਾ ਬਹੁਤ ਖਰਾਬ ਹੈ, ਬੱਚੀਆਂ ਨੂੰ ਇਤਿਹਾਦ ਵਰਤਨਾ ਚਾਹੀਦਾ ਹੈ। ਚੰਡੀਗੜ੍ਹ ਪੁਲਿਸ PCR ਭੇਜਦੀ ਹੈ ਜੇਕਰ ਕੋਈ ਕੁੜੀ ਰਾਤ ਵਿਚ 100 ਨੰਬਰ ‘ਤੇ ਫੋਨ ਕਰਦੀ ਹੈ ਤਾਂ। ਇਸ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ।’
https://twitter.com/ANI/status/936144524958560256/photo/1
ਉਨ੍ਹਾਂ ਨੇ ਕਿਹਾ, ‘ਲਾਨਤ ਹੈ ਉਨ੍ਹਾਂ ਲੋਕਾਂ ‘ਤੇ ਜਿਨ੍ਹਾਂ ਨੇ ਇਸਦਾ ਰਾਜਨੀਤੀਕਰਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਡੇ ਘਰ ਵਿਚ ਬੱਚੀਆਂ ਹਨ, ਤੁਹਾਨੂੰ ਵੀ ਮੇਰੀ ਤਰ੍ਹਾਂ ਖਰੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਨੁਕਸਾਨ ਪਹੁੰਚਾਉਣ ਵਾਲੀ।’ ਨਵੀਂ ਦੁਨੀਆ ਵਿਚ 30 ਨਵੰਬਰ 2017 ਨੂੰ ਖੇਰ ਦੇ ਇਸ ਬਿਆਨ ਨੂੰ ਲੈ ਕੇ ਖਬਰ ਵੀ ਪ੍ਰਕਾਸ਼ਿਤ ਹੋਈ ਸੀ।
ਨਵੀਂ ਦੁਨੀਆ ਵਿਚ 30 ਨਵੰਬਰ 2017 ਨੂੰ ਪ੍ਰਕਾਸ਼ਿਤ ਖਬਰ
ਇਸਦੇ ਬਾਅਦ ਅਸੀਂ ਪੋਸਟ ਕਰਨ ਵਾਲੀ ਪ੍ਰੋਫ਼ਾਈਲ ਨੂੰ ਸਕੈਨ ਕੀਤਾ। ਫੇਸਬੁੱਕ ਯੂਜ਼ਰ ਅਭਿਸ਼ੇਕ ਯਾਦਵ ਨੇ ਆਪ ਰਾਸ਼ਟ੍ਰੀ ਜਨਤਾ ਦਲ (RJD) ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ ਅਤੇ ਉਹਨਾਂ ਦੇ ਪ੍ਰੋਫ਼ਾਈਲ ਫੀਡ ਵਿਚ ਸਾਨੂੰ ਅਜਿਹੇ ਕਈ ਪੋਸਟ ਨਜ਼ਰ ਆਏ ਜੋ ਗਲਤ ਅਤੇ ਗੁਮਰਾਹ ਕਰਨ ਵਾਲੇ ਸਨ ਅਤੇ ਅਸੀਂ ਇਹ ਵੀ ਪਾਇਆ ਇਨ੍ਹਾਂ ਦੇ ਪੋਸਟ ਇੱਕ ਖਾਸ ਵਿਚਾਰਧਾਰਾ ਨੂੰ ਸਬੰਧਤ ਵੀ ਸਨ। ਵਿਸ਼ਵਾਸ ਨਿਊਜ਼, ਹਾਲਾਂਕਿ ਉਨ੍ਹਾਂ ਦੇ RJD ਨਾਲ ਜੁੜੇ ਹੋਣ ਦੇ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ ਹੈ।
ਨਤੀਜਾ: ਜਬਰ ਜਨਾਹ ਨੂੰ ਲੈ ਕੇ ਚੰਡੀਗੜ੍ਹ ਤੋਂ ਬੀਜੇਪੀ ਦੀ ਸਾਂਸਦ ਕਿਰਨ ਖੇਰ ਦੇ ਹਵਾਲੇ ਤੋਂ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਖੇਰ ਨੇ ਨਵੰਬਰ 2017 ਵਿਚ ਚੰਡੀਗੜ੍ਹ ਵਿਚ ਹੋਏ ਪ੍ਰੈਸ ਕੌਨਫਰੇਂਸ ਵਿਚ ਜਬਰ ਜਨਾਹ ਨੂੰ ਲੈ ਕੇ ਆਪਣੀ ਗੱਲ ਰਾਖੀ ਸੀ, ਪਰ ਇਸ ਦੌਰਾਨ ਉਨ੍ਹਾਂ ਨੇ ਅਜਿਹਾ ਕੁੱਝ ਨਹੀਂ ਕਿਹਾ, ਜਿਵੇਂ ਇਸ ਫਰਜ਼ੀ ਪੋਸਟ ਵਿਚ ਦੱਸਿਆ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਕਿਰਨ ਖੇਰ ਦੇ ਹਵਾਲੇ ਤੋਂ ਵਾਇਰਲ ਕੀਤਾ ਜਾ ਰਿਹਾ ਬਿਆਨ ਫਰਜ਼ੀ ਸਾਬਤ ਹੁੰਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।