Fact Check : ਬੀ.ਜੇ.ਪੀ ਨੇਤਾਵਾਂ ਦੀ ਗਿਰਫ਼ਤਾਰੀ ਦੀ ਪੁਰਾਣੀ ਖ਼ਬਰ ਬੀਜਾਪੁਰ ਨਕਸਲੀ ਹਮਲੇ ਨਾਲ ਜੋੜਕਾਰ ਕੀਤੀ ਜਾ ਰਹੀ ਹੈ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਬੀਜਾਪੁਰ ਨਕਸਲ ਹਮਲੇ ਬਾਰੇ ਕੀਤਾ ਗਿਆ ਵਾਇਰਲ ਦਾਅਵਾ ਝੂਠਾ ਸਾਬਿਤ ਹੋਇਆ ਹੈ। ਪੁਰਾਣੇ ਮਾਮਲੇ ਵਿੱਚ ਭਾਜਪਾ ਨੇਤਾਵਾਂ ਦੀ ਗਿਰਫਤਾਰੀ ਨੂੰ ਬੀਜਾਪੁਰ ਹਮਲੇ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਸ਼ੋਸ਼ਲ ਮੀਡਿਆ ਯੂਜ਼ਰਸ ਜਿਸ ਨਿਊਜ਼ ਕਲਿੱਪ ਨੂੰ ਸ਼ੇਅਰ ਕਰ ਰਹੇ ਹਨ, ਉਹ ਵੀ ਐਡੀਟੇਡ ਹੈ। ਭਾਜਪਾ ਨੇਤਾ ਦੀ ਗਿਰਫਤਾਰੀ ਦੀ ਪੁਰਾਣੀ ਖ਼ਬਰ ਨੂੰ ਅਲੱਗ ਤੋਂ ਐਡਿਟ ਕਰ ਲਗਾਇਆ ਗਿਆ ਹੈ।
- By: ameesh rai
- Published: Apr 13, 2021 at 04:15 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪਿਛਲੇ ਦਿਨਾਂ ਵਿੱਚ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਨਕਸਲੀ ਹਮਲੇ ਨਾਲ ਜੋੜਕਾਰ ਇੱਕ ਦਾਅਵਾ ਵਾਇਰਲ ਕੀਤਾ ਜਾ ਰਿਹਾ ਹੈ। ਸ਼ੋਸ਼ਲ ਮੀਡੀਆ ਤੇ ਕੁਝ ਲੋਕ ਇੱਕ ਪੁਰਾਣੀ ਨਿਊਜ਼ ਕਲਿੱਪ ਸਾਂਝਾ ਕਰ ਰਹੇ ਹਨ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜਾਪੁਰ ਹਮਲੇ ਤੋਂ ਬਾਅਦ ਨਕਸਲੀ ਕਨੈਕਸ਼ਨ ਨੂੰ ਲੈ ਕੇ ਭਾਜਪਾ ਨੇਤਾ ਸਮੇਤ ਦੋ ਗਿਰਫ਼ਤਾਰ ਕੀਤੇ ਗਏ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ ਹੈ। ਪੁਰਾਣੇ ਮਾਮਲੇ ਵਿੱਚ ਭਾਜਪਾ ਨੇਤਾਵਾਂ ਦੀ ਗਿਰਫ਼ਤਾਰੀ ਨੂੰ ਬੀਜਾਪੁਰ ਹਮਲੇ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਸ਼ੋਸ਼ਲ ਮੀਡਿਆ ਯੂਜ਼ਰਸ ਜਿਸ ਨਿਊਜ਼ ਕਲਿੱਪ ਨੂੰ ਸ਼ੇਅਰ ਕਰ ਰਹੇ ਹਨ ਉਹ ਵੀ ਐਡੀਟੇਡ ਹੈ। ਭਾਜਪਾ ਨੇਤਾ ਦੀ ਗਿਰਫ਼ਤਾਰੀ ਦੀ ਖ਼ਬਰ ਨੂੰ ਅਲੱਗ ਤੋਂ ਐਡਿਟ ਕਰ ਲਗਾਇਆ ਗਿਆ ਹੈ।
ਕੀ ਵਾਇਰਲ ਹੋ ਰਿਹਾ ਹੈ
ਵਿਸ਼ਵਾਸ ਨਿਊਜ਼ ਨੂੰ ਆਪਣੇ ਫ਼ੈਕ੍ਟ ਚੈੱਕਿੰਗ ਵਹਟਸਐੱਪ ਚੈਟਬੋਟ (+91 95992 99372) ਤੇ ਵੀ ਇਹ ਵਾਇਰਲ ਦਾਅਵਾ ਫ਼ੈਕ੍ਟ ਚੈੱਕ ਲਈ ਮਿਲਿਆ ਹੈ। ਸੋਸ਼ਲ ਮੀਡੀਆ ਯੂਜ਼ਰ ਇੱਕ ਕਥਿਤ ਨਿਊਜ਼ ਕਲਿੱਪ ਨੂੰ ਸਾਂਝਾ ਕਰ ਰਹੇ ਹਨ। ਇਸ ਨਿਊਜ਼ ਕਲਿੱਪ ਦੇ ਸਿਰਲੇਖ ਵਿੱਚ ਜਿੱਥੇ ਬੀਜਾਪੁਰ ਹਮਲੇ ਵਿੱਚ 24 ਜਵਾਨਾਂ ਦੀ ਸ਼ਹਾਦਤ ਦਾ ਜ਼ਿਕਰ ਹੈ, ਅਤੇ ਅੰਦਰ ਬਾਕਸ ਵਿੱਚ ਭਾਜਪਾ ਨੇਤਾ ਸਮੇਤ 2 ਦੀ ਗਿਰਫ਼ਤਾਰੀ ਦੀ ਗੱਲ ਹੈ। ਫੇਸਬੁੱਕ ਯੂਜ਼ਰ Harbhajan Singh Laddi ਨੇ 7 ਅਪ੍ਰੈਲ 2021 ਨੂੰ ਇਸ ਵਾਇਰਲ ਕਲਿੱਪ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ,’ ਛੱਤੀਸਗੜ੍ਹ ਨਕਸਲੀ ਹਮਲੇ ਵਿੱਚ ਦੋ ਭਾਜਪਾ ਨੇਤਾ ਜਗਤ ਪੁਜਾਰੀ ਅਤੇ ਰਮੇਸ਼ ਉਸੇਂਡੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ ! ਪਿਛਲੇ ਦਸ ਸਾਲਾਂ ਤੋਂ ਨਕਸਲੀਆਂ ਦੀ ਮਦਦ ਕਰ ਰਹੇ ਸੀ ! ‘
ਇਸ ਪੋਸਟ ਦੇ ਅਰਕਾਈਵਡ ਵਰਜਨ ਨੂੰ ਇੱਥੇ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਨਿਊਜ਼ ਕਲਿੱਪ ਨੂੰ ਧਿਆਨ ਨਾਲ ਵੇਖਿਆ। ਇਸਦੀ ਡੇਟਲਾਈਨ ਵਿੱਚ ਨਵਭਾਰਤ ਨਿਊਜ਼ ਪੇਪਰ ਦਾ ਜਿਕਰ ਹੈ। ਗੂਗਲ ਤੇ ਓਪਨ ਸਰਚ ਟੂਲ ਦੀ ਵਰਤੋਂ ਕਰਦਿਆਂ ਸਰਚ ਕਰਨ ਤੇ ਸਾਨੂੰ ਪਤਾ ਲੱਗਿਆ ਕਿ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਸ਼ਨੀਵਾਰ ਮਤਬਲ 3 ਅਪ੍ਰੈਲ 2021 ਨੂੰ ਨਕਸਲਿਆਂ ਨੇ ਸੂਰਕ੍ਸ਼ਾਕਰਮੀਆਂ ਉੱਤੇ ਹਮਲਾ ਕੀਤਾ ਸੀ।
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਨਵਭਾਰਤ ਨਿਊਜ਼ ਪੇਪਰ ਦੀ ਵੈਬਸਾਈਟ ਨੂੰ ਖੋਜਿਆ । ਅਸੀਂ ਵੱਖ ਵੱਖ ਸੰਸਕਰਣਾਂ ਦੇ ਨਵਭਾਰਤ ਈ-ਪੇਪਰ ਖੋਜੇ। 5 ਅਪ੍ਰੈਲ 2021 ਨੂੰ ਪ੍ਰਕਾਸ਼ਿਤ ਨਵਭਾਰਤ ਮੁੰਬਈ ਐਡੀਸ਼ਨ ਦੇ ਪਹਿਲੇ ਪੰਨੇ ਵਿੱਚ ਸਾਨੂੰ ਵਾਇਰਲ ਨਿਊਜ਼ ਕਲਿੱਪ ਮਿਲੀ। ਹਾਲਾਂਕਿ ਅਸਲ ਨਿਊਜ਼ ਕਲਿੱਪ ਵਿੱਚ ਭਾਜਪਾ ਨੇਤਾ ਦੀ ਗਿਰਫ਼ਤਾਰੀ ਦੀ ਜ਼ਿਕਰ ਵਾਲਾ ਬਾਕਸ ਨਹੀਂ ਮਿਲਿਆ। ਇੱਥੇ ਵਾਇਰਲ ਨਿਊਜ਼ ਕਲਿੱਪ ਅਤੇ ਅਸਲ ਕਲਿੱਪ ਦੇ ਅੰਤਰ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਦੀ ਹੁਣ ਤੱਕ ਦੀ ਜਾਂਚ ਤੋਂ ਇਹ ਸਾਫ ਹੋ ਗਿਆ ਸੀ ਕਿ ਨਵਭਾਰਤ ਦੇ ਅਸਲ ਨਿਊਜ਼ ਕਲਿੱਪ ਵਿੱਚ ਭਾਜਪਾ ਨੇਤਾ ਦੀ ਗਿਰਫ਼ਤਾਰੀ ਦੀ ਖ਼ਬਰ ਅਲੱਗ ਤੋਂ ਲਗਾਈ ਗਈ ਹੈ। ਇਸ ਮਾਮਲੇ ਦੀ ਹੋਰ ਜਾਂਚ ਕਰਨ ਲਈ ਅਸੀਂ ਭਾਜਪਾ ਨੇਤਾ ਦੀ ਗਿਰਫ਼ਤਾਰੀ ਵਾਲੇ ਬਾਕਸ ਵਿੱਚ ਦੀ ਗਈ ਖ਼ਬਰ ਅਤੇ ਉਸ ਵਿੱਚ ਲਿਖੇ ਨਾਮਾਂ (ਧਨੀਰਾਮ ਪੁਜਾਰੀ, ਜਗਤ ਪੁਜਾਰੀ , ਦੰਤੇਵਾੜਾ ਆਦਿ ) ਨੂੰ ਗੂਗਲ ਤੇ ਸਰਚ ਕੀਤਾ । ਸਾਨੂੰ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੀ ਵੈਬਸਾਈਟ ਤੇ 14 ਜੂਨ 2020 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ, ਜਿਸ ਵਿੱਚ ਦੱਸਿਆ ਗਿਆ ਹੈ ਕਿ ਭਾਜਪਾ ਨੇਤਾ ਜਗਤ ਪੁਜਾਰੀ ਸਮੇਤ ਦੋ ਲੋਕਾਂ ਨੂੰ ਨਕਸਲ ਸੰਬੰਧ ਦੇ ਦੋਸ਼ ਵਿੱਚ ਗਿਰਫ਼ਤਾਰ ਕੀਤਾ ਗਿਆ। ਇਸ ਰਿਪੋਰਟ ਨੂੰ ਇੱਥੇ ਕਲਿੱਕ ਕਰਕੇ ਵਿਸਥਾਰ ਨਾਲ ਪੜ੍ਹਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਨੂੰ ਅੱਗੇ ਵਧਾਉਂਦਿਆਂ ਸਾਡੇ ਸਹਿਯੋਗੀ ਨਈ ਦੁਨੀਆਂ ਦੇ ਰਾਏਪੁਰ ਸੰਪਾਦਕ ਸਤੀਸ਼ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਨਾਲ ਇਸ ਵਾਇਰਲ ਖ਼ਬਰ ਨੂੰ ਸਾਂਝਾ ਕੀਤਾ । ਉਨ੍ਹਾਂ ਨੇ ਵੀ ਪੁਸ਼ਟੀ ਕਰਦੇ ਹੋਏ ਦੱਸਿਆ ਕੀ ਬੀਜਾਪੁਰ ਵਿੱਚ ਹੋਏ ਨਕਸਲੀ ਹਮਲੇ ਨੂੰ ਲੈ ਕੇ ਹੁਣ ਤੱਕ ਕਿਸੇ ਵੀ ਭਾਜਪਾ ਨੇਤਾ ਦੀ ਗਿਰਫਤਾਰੀ ਨਹੀਂ ਹੋਈ ਹੈ।
ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਨਿਊਜ਼ ਕਲਿੱਪ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Harbhajan Singh Laddi ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਨੇ ਆਪਣੀ ਪ੍ਰੋਫਾਈਲ ਦੀ ਜਾਣਕਾਰੀ ਨੂੰ ਪਬਲਿਕ ਨਹੀਂ ਕੀਤਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਬੀਜਾਪੁਰ ਨਕਸਲ ਹਮਲੇ ਬਾਰੇ ਕੀਤਾ ਗਿਆ ਵਾਇਰਲ ਦਾਅਵਾ ਝੂਠਾ ਸਾਬਿਤ ਹੋਇਆ ਹੈ। ਪੁਰਾਣੇ ਮਾਮਲੇ ਵਿੱਚ ਭਾਜਪਾ ਨੇਤਾਵਾਂ ਦੀ ਗਿਰਫਤਾਰੀ ਨੂੰ ਬੀਜਾਪੁਰ ਹਮਲੇ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਸ਼ੋਸ਼ਲ ਮੀਡਿਆ ਯੂਜ਼ਰਸ ਜਿਸ ਨਿਊਜ਼ ਕਲਿੱਪ ਨੂੰ ਸ਼ੇਅਰ ਕਰ ਰਹੇ ਹਨ, ਉਹ ਵੀ ਐਡੀਟੇਡ ਹੈ। ਭਾਜਪਾ ਨੇਤਾ ਦੀ ਗਿਰਫਤਾਰੀ ਦੀ ਪੁਰਾਣੀ ਖ਼ਬਰ ਨੂੰ ਅਲੱਗ ਤੋਂ ਐਡਿਟ ਕਰ ਲਗਾਇਆ ਗਿਆ ਹੈ।
- Claim Review : ਬੀਜਾਪੁਰ ਹਮਲੇ ਤੋਂ ਬਾਅਦ ਨਕਸਲੀ ਕਨੈਕਸ਼ਨ ਨੂੰ ਲੈ ਕੇ ਭਾਜਪਾ ਨੇਤਾ ਸਮੇਤ ਦੋ ਗਿਰਫ਼ਤਾਰ ਕੀਤੇ ਗਏ ਹਨ ।
- Claimed By : ਫੇਸਬੁੱਕ ਯੂਜ਼ਰ Harbhajan Singh Laddi
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...