FACT CHECK: ਲਾਲੂ ਯਾਦਵ ਦੀ ਪੁਰਾਣੀ ਫੋਟੋ ਗਲਤ ਦਾਅਵੇ ਨਾਲ ਹੋ ਰਹੀ ਹੈ ਵਾਇਰਲ
- By: Bhagwant Singh
- Published: Jun 17, 2019 at 11:52 AM
- Updated: Aug 30, 2020 at 08:12 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਖਬਰ ਵਾਇਰਲ ਹੋ ਰਹੀ ਹੈ, ਜਿਹਦੇ ਵਿਚ RJD ਸੰਸਥਾਪਕ ਲਾਲੂ ਯਾਦਵ ਨੂੰ ਉਨ੍ਹਾਂ ਦੇ ਮੁੰਡੇ ਤੇਜਸਵੀ ਯਾਦਵ ਨਾਲ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਤੇਜਸਵੀ, ਲਾਲੂ ਯਾਦਵ ਦੇ ਸਾਹਮਣੇ ਕੇਕ ਰੱਖ ਰਹੇ ਹਨ। ਫੋਟੋ ਵਿਚ ਜਿਹੜੇ ਕਮਰੇ ‘ਚ ਲਾਲੂ ਬੈਠੇ ਹੋਏ ਹਨ ਓਥੇ 2 AC ਲੱਗੇ ਹਨ ਅਤੇ ਬਾਕੀ ਸਾਰੀ ਸੁੱਖ ਸਹੂਲਤਾਂ ਵੀ ਮੌਜੂਦ ਹਨ। ਪੋਸਟ ਵਿਚ ਲਿਖੇ ਡਿਸਕ੍ਰਿਪਸ਼ਨ ਅਨੁਸਾਰ, ਇਹ ਤਸਵੀਰ ਜੇਲ੍ਹ ਦੀ ਹੈ ਜਿਥੇ ਲਾਲੂ ਸਜ਼ਾ ਭੋਗ ਰਹੇ ਹਨ। ਓਥੇ ਉਨ੍ਹਾਂ ਨੇ ਆਪਣਾ ਜਨਮਦਿਨ ਆਪਣੇ ਪਰਿਵਾਰ ਨਾਲ ਮਨਾਇਆ ਸੀ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਪੋਸਟ ਫਰਜ਼ੀ ਹੈ। ਇਹ ਤਸਵੀਰ ਹੁਣੇ ਦੀ ਨਹੀਂ ਹੈ ਸਗੋਂ 2017 ਦੀ ਹੈ ਜਦੋਂ ਉਨ੍ਹਾਂ ਨੇ ਆਪਣਾ ਜਨਮਦਿਨ ਆਪਣੇ ਪਰਿਵਾਰ ਨਾਲ ਆਪਣੇ ਘਰ ਮਨਾਇਆ ਸੀ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਪੋਸਟ ਵਿਚ RJD ਸੰਸਥਾਪਕ ਲਾਲੂ ਯਾਦਵ ਨੂੰ ਉਨ੍ਹਾਂ ਦੇ ਮੁੰਡੇ ਤੇਜਸਵੀ ਯਾਦਵ ਨਾਲ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਤੇਜਸਵੀ, ਲਾਲੂ ਯਾਦਵ ਦੇ ਸਾਹਮਣੇ ਕੇਕ ਰੱਖ ਰਹੇ ਹਨ। ਫੋਟੋ ਵਿਚ ਜਿਹੜੇ ਕਮਰੇ ‘ਚ ਲਾਲੂ ਬੈਠੇ ਹੋਏ ਹਨ ਓਥੇ 2 AC ਲੱਗੇ ਹਨ ਅਤੇ ਬਾਕੀ ਸਾਰੀ ਸੁੱਖ ਸਹੂਲਤਾਂ ਵੀ ਮੌਜੂਦ ਹਨ। ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਹੈ ” ਇਹ ਤਸਵੀਰ ਵੇਖ ਕੇ ਕਿਹੜਾ ਕਹਿ ਸਕਦਾ ਹੈ, ਘੋਟਾਲੂ ਜੀ ਜੇਲ੍ਹ ਵਿਚ ਹਨ..?? ਇੱਕ ਕਮਰਾ- 2 AC…☹️☹️ ਆਮ ਆਦਮੀ ਦੀ ਜੇਲ੍ਹ ਅਤੇ ਲਾਡ ਸਾਹਿਬ ਦੀ ਜੇਲ੍ਹ ਵਿਚ ਅੰਤਰ ਤੁਸੀਂ ਆਪ ਹੀ ਵੇਖ ਲਵੋ.. “
ਪੜਤਾਲ
ਪੜਤਾਲ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰੀਵਰਸ ਇਮੇਜ ਕੀਤਾ ਤਾਂ ਸਾਡੇ ਹੱਥ ਦੈਨਿਕ ਜਾਗਰਣ ਦੀ ਇੱਕ ਖਬਰ ਲੱਗੀ ਜਿਹਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਖਬਰ 11 Jun 2017 ਨੂੰ ਫਾਈਲ ਕੀਤੀ ਗਈ ਸੀ ਅਤੇ ਉਸਦੀ ਹੈਡਲਾਈਨ ਸੀ “ਰਾਤ 12 ਵਜੇ ਲਾਲੂ ਯਾਦਵ ਨੇ ਪਰਿਵਾਰ ਨਾਲ ਕੱਟਿਆ ਜਨਮਦਿਨ ਦਾ ਕੇਕ”। ਤੁਹਾਨੂੰ ਦੱਸ ਦਈਏ ਕਿ ਲਾਲੂ ਯਾਦਵ ਦਾ ਜਨਮਦਿਨ 11 Jun ਨੂੰ ਹੁੰਦਾ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਲਾਲੂ ਪ੍ਰਸਾਦ ਯਾਦਵ 23 ਦਸੰਬਰ, 2017 ਤੋਂ ਚਾਰਾ ਘੋਟਾਲੇ ਦੇ ਤਿੰਨ ਮਾਮਲਿਆਂ ਵਿਚ 14 ਸਾਲ ਦੇ ਕਾਰਾਵਾਸ ਦੀ ਸਜ਼ਾ ਪਾਉਣ ਬਾਅਦ ਤੋਂ ਹੀ ਮੁੰਡਾ ਜੇਲ੍ਹ ਵਿਚ ਬੰਦ ਹਨ।
ਇਸ ਸਿਲਸਲੇ ਵਿਚ ਅਸੀਂ ਅਸ਼ੋਕ ਚੋਧਰੀ, ਜੇਲ੍ਹ ਸੁਪਰਡੈਂਟ, ਬਿਰਸਾ ਮੁੰਡਾ ਆਦਰਸ਼ ਕੇਂਦਰੀ ਕਾਰਵਾਸ, ਹੋਟਵਾਰ (ਰਾਂਚੀ) ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਲਾਲੂ ਯਾਦਵ ਰਾਂਚੀ ਦੇ ਰਾਜੇਂਦਰ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਦੇ ਪ੍ਰਿਜ਼ਨ ਵਾਰਡ ਵਿਚ ਭਰਤੀ ਹਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ 11,ਜੂਨ 2019 ਲਾਲੂ ਯਾਦਵ ਦੇ ਜਨਮਦਿਨ ‘ਤੇ RIMS ਵਿਚ ਉਨ੍ਹਾਂ ਨੇ ਆਪਣੇ ਸੇਵਾਦਾਰ ਨਾਲ ਕੇਕ ਕੱਟਿਆ ਸੀ ਅਤੇ ਇਸ ਮੌਕੇ ‘ਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਸਦੱਸ ਮੌਜੂਦ ਨਹੀਂ ਸੀ। ਉਹਨਾਂ ਨੇ ਇਸ ਵਾਇਰਲ ਤਸਵੀਰ ਬਾਰੇ ਕਿਹਾ ਕਿ “ਇਹ ਪਲੰਗ ਕੈਦੀ ਵਾਰਡ ਵਿਚ ਨਹੀਂ ਹੈ, ਇਹ ਕਮਰਾ ਵੀ RIMS ਦਾ ਨਹੀਂ ਹੈ। ਇਹ ਤਸਵੀਰ ਉਨ੍ਹਾਂ ਦੇ ਜਮਨਦਿਵਸ ਦੀ ਨਹੀਂ ਹੈ।
ਇਸ ਪੋਸਟ ਨੂੰ ਵਿਸ਼ਾਲ ਸ਼ਰਮਾ ਨਾਂ ਦੇ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਇਹ ਤਸਵੀਰ ਹੁਣੇ ਦੀ ਨਹੀਂ ਹੈ ਸਗੋਂ 2017 ਦੀ ਹੈ ਜਦੋਂ ਉਨ੍ਹਾਂ ਨੇ ਆਪਣਾ ਜਨਮਦਿਨ ਆਪਣੇ ਪਰਿਵਾਰ ਨਾਲ ਆਪਣੇ ਘਰ ਮਨਾਇਆ ਸੀ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਲਾਲੂ ਯਾਦਵ ਆਲੀਸ਼ਾਨ ਜੇਲ੍ਹ ਵਿਚ
- Claimed By : FB User-Vishal Sharma
- Fact Check : ਫਰਜ਼ੀ