Fact Check: 14 ਫਰਵਰੀ ਨੂੰ ਨਹੀਂ, 7 ਅਕਤੂਬਰ 1930 ਨੂੰ ਸੁਣਾਈ ਗਈ ਸੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 14 ਫਰਵਰੀ 1931 ਨੂੰ ਨਹੀਂ, 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। 14 ਫਰਵਰੀ 1931 ਦੇ ਦਿਨ ਕਾਂਗਰੇਸ ਦੇ ਤੱਤਕਾਲ ਪ੍ਰਧਾਨ ਮਦਨ ਮੋਹਨ ਮਾਲਵੀਯ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ਨੂੰ ਲੈ ਕੇ ਲਾਰਡ ਇਰਵਿਨ ਅੱਗੇ ਦਯਾ ਯਾਚਿਕਾ ਦਾਇਰ ਕੀਤੀ ਸੀ ਜਿਹੜੀ ਬਾਅਦ ਵਿਚ ਖਾਰਿਜ ਕਰ ਦਿੱਤੀ ਗਈ ਸੀ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡਿਆ ‘ਤੇ ਹਰ ਸਾਲ ਵੈਲੇਨਟਾਈਨ ਡੇਅ ਦੇ ਨਜ਼ਦੀਕ ਇੱਕ ਦਾਅਵਾ ਵਾਇਰਲ ਹੁੰਦਾ ਹੈ ਜਿਹੜਾ ਕਹਿੰਦਾ ਹੈ ਕਿ 14 ਫਰਵਰੀ 1931 ਦੇ ਦਿਨ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਸੇ ਤਰ੍ਹਾਂ ਇਸ ਸਾਲ ਵੀ ਇਹ ਦਾਅਵਾ ਫੇਰ ਵਾਇਰਲ ਹੋ ਰਿਹਾ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 14 ਫਰਵਰੀ 1931 ਨੂੰ ਨਹੀਂ, 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।

ਕੀ ਹੋ ਰਿਹਾ ਹੈ ਵਾਇਰਲ?

ਰਾਜ ਕੀਤਾ ਤੇ ਖਾਲਸੇ ਰਾਜ ਕਰਨਾ Raj kita Te Khalse Raj karna” ਨੇ 14 ਫਰਵਰੀ 2020 ਨੂੰ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ: “14 ਫਰਵਰੀ 1931 ਨੂੰ ਭਗਤ ਸਿੰਘ, ਰਾਜਗੁਰੂ, ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਕੋਟਿ ਕੋਟਿ ਪ੍ਰਣਾਮ ਆ ਇਨਾਂ ਸ਼ਹੀਦਾਂ ਨੂੰ।”

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਭਗਤ ਸਿੰਘ ਦੀ ਫਾਂਸੀ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ “India Today” ਦੀ 23 ਮਾਰਚ 2015 ਨੂੰ ਪ੍ਰਕਾਸ਼ਿਤ ਭਗਤ ਸਿੰਘ ਬਾਰੇ ਇੱਕ ਖਬਰ ਮਿਲੀ। ਇਸ ਖਬਰ ਵਿਚ ਭਗਤ ਸਿੰਘ ਦੇ ਡੈਥ ਵਾਰੰਟ ਨੂੰ ਸਾਹਮਣੇ ਪੇਸ਼ ਕੀਤਾ ਗਿਆ ਸੀ। ਇਸ ਖਬਰ ਦੀ ਹੇਡਲਾਈਨ ਸੀ: “Read Bhagat Singh’s death warrant on his 84th martyrdom anniversary”

ਭਗਤ ਸਿੰਘ ਦੇ ਡੈਥ ਵਾਰੰਟ ਅਨੁਸਾਰ ਭਗਤ ਸਿੰਘ ਨੂੰ 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।

ਖਬਰ ਅਨੁਸਾਰ: “ਇਹ ਭਗਤ ਸਿੰਘ ਦੇ ਡੈਥ ਵਾਰੰਟ ਦੀ ਤਸਵੀਰ ਲਾਹੌਰ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਜਾਰੀ ਕੀਤੀ ਗਈ ਸੀ, ਜਿਸ ਉੱਤੇ ਟ੍ਰਿਬਿਊਨਲ ਦੇ ਪ੍ਰਧਾਨ ਦੁਆਰਾ ਦਸਤਖਤ ਕੀਤੇ ਗਏ।”


ਡੈਥ ਵਾਰੰਟ ਦੀ ਤਸਵੀਰ (Source- India Today’s Article)

ਇਸ ਡੈਥ ਵਾਰੰਟ ਨੂੰ ABP ਲਾਈਵ ਅਤੇ ਨਿਊਜ਼ 18 ਪੰਜਾਬੀ ਦੀ ਖਬਰ ਵਿਚ ਵੀ ਵੇਖਿਆ ਜਾ ਸਕਦਾ ਹੈ।

ਹੁਣ ਅਸੀਂ ਥੋੜਾ ਹੋਰ ਸਰਚ ਕੀਤਾ। ਸਾਨੂੰ “indiatimes” ਦੀ 19 ਦਸੰਬਰ 2017 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ ਜਿਸਦੇ ਵਿਚ ਭਗਤ ਦੀਆਂ ਤਸਵੀਰਾਂ ਸਣੇ ਉਨ੍ਹਾਂ ਦੇ ਡੈਥ ਵਾਰੰਟ ਅਤੇ ਫਾਂਸੀ ਬਾਰੇ ਦੱਸਿਆ ਗਿਆ ਸੀ। ਇਸ ਖਬਰ ਦੀ ਹੇਡਲਾਈਨ ਸੀ: “12 Facts About Bhagat Singh That You Still Didn’t Know” ਪੰਜਾਬੀ ਅਨੁਵਾਦ: “ਭਗਤ ਸਿੰਘ ਬਾਰੇ 12 ਤੱਥ ਜਿਹੜੇ ਤੁਹਾਨੂੰ ਅਜੇ ਵੀ ਨਹੀਂ ਪਤਾ ਹੋਣੇ”

ਇਸ ਖਬਰ ਅਨੁਸਾਰ ਭਗਤ ਸਿੰਘ ਨੂੰ 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਲਾਹੌਰ ਸਾਜ਼ਿਸ਼ ਕੇਸ ਕਾਰਨ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਸ ਖਬਰ ਵਿਚ ਵੀ ਭਗਤ ਸਿੰਘ ਦੇ ਡੈਥ ਵਾਰੰਟ ਨੂੰ ਵੇਖਿਆ ਜਾ ਸਕਦਾ ਹੈ।

ਹੁਣ ਅਸੀਂ ਇਸ ਦਾਅਵੇ ਬਾਰੇ ਅਧਿਕਾਰਿਕ ਪੁਸ਼ਟੀ ਲਈ “Shaheed Bhagat Singh Centenary Foundation” ਦੇ ਚੇਅਰਮੈਨ ਅਤੇ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਅਮਰ ਕੌਰ ਦੇ ਸੁਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਨਾਲ ਸੰਪਰਕ ਕੀਤਾ। ਜਗਮੋਹਨ ਸਿੰਘ ਨੇ ਸਾਨੂੰ ਦੱਸਿਆ, “ਇਹ ਦਾਅਵਾ ਹਰ ਸਾਲ ਵਾਇਰਲ ਹੁੰਦਾ ਰਹਿੰਦਾ ਹੈ ਅਤੇ ਇਸਦੇ ਵਿਚ ਕੋਈ ਸਚਾਈ ਨਹੀਂ ਹੈ। ਲੋਕਾਂ ਨੂੰ ਗੁਮਰਾਹ ਕਰਨ ਖਾਤਰ ਅਜਿਹੇ ਪੋਸਟ ਸ਼ੇਅਰ ਕੀਤੇ ਜਾਂਦੇ ਹਨ। ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ 7 ਅਕਤੂਬਰ 1930 ਨੂੰ ਸੁਣਾਈ ਗਈ ਸੀ ਨਾ ਕਿ 14 ਫਰਵਰੀ 1931 ਨੂੰ। ਅਜਿਹੇ ਫਰਜ਼ੀ ਦਾਅਵੇ ਇੱਕ ਗਲਤ ਮਾਨਸਿਕਤਾ ਨੂੰ ਦਰਸਾਉਂਦੇ ਹਨ।”

14 ਫਰਵਰੀ ਅਤੇ ਭਗਤ ਸਿੰਘ ਦਾ ਰਿਸ਼ਤਾ

“Jagran Junction” ਦੇ 28 Sep 2018 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਅਨੁਸਾਰ 14 ਫਰਵਰੀ 1931 ਦੇ ਦਿਨ ਕਾਂਗਰੇਸ ਦੇ ਤੱਤਕਾਲ ਪ੍ਰਧਾਨ ਮਦਨ ਮੋਹਨ ਮਾਲਵੀਯ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ਨੂੰ ਲੈ ਕੇ ਲਾਰਡ ਇਰਵਿਨ ਅੱਗੇ ਦਯਾ ਯਾਚਿਕਾ ਦਾਇਰ ਕੀਤੀ ਸੀ ਜਿਹੜੀ ਬਾਅਦ ਵਿਚ ਖਾਰਿਜ ਕਰ ਦਿੱਤੀ ਗਈ ਸੀ।

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਸਾਰੇ ਯੂਜ਼ਰ ਸਣੇ “ਰਾਜ ਕੀਤਾ ਤੇ ਖਾਲਸੇ ਰਾਜ ਕਰਨਾ Raj kita Te Khalse Raj karna” ਨਾਂ ਦੇ ਫੇਸਬੁੱਕ ਨੇ ਵੀ ਸ਼ੇਅਰ ਕੀਤਾ ਹੈ ਜਿਹੜਾ ਪੰਜਾਬ ਦੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 14 ਫਰਵਰੀ 1931 ਨੂੰ ਨਹੀਂ, 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। 14 ਫਰਵਰੀ 1931 ਦੇ ਦਿਨ ਕਾਂਗਰੇਸ ਦੇ ਤੱਤਕਾਲ ਪ੍ਰਧਾਨ ਮਦਨ ਮੋਹਨ ਮਾਲਵੀਯ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ਨੂੰ ਲੈ ਕੇ ਲਾਰਡ ਇਰਵਿਨ ਅੱਗੇ ਦਯਾ ਯਾਚਿਕਾ ਦਾਇਰ ਕੀਤੀ ਸੀ ਜਿਹੜੀ ਬਾਅਦ ਵਿਚ ਖਾਰਿਜ ਕਰ ਦਿੱਤੀ ਗਈ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts