Fact Check :ਦੀਵਾਲੀ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਦੇ ਨਾਂ ‘ਤੇ ਫਿਰ ਵਾਇਰਲ ਹੋਇਆ ਚੀਨੀ ਉਤਪਾਦਾਂ ਨੂੰ ਨਾ ਖਰੀਦਣ ਦਾ ਫਰਜ਼ੀ ਸੰਦੇਸ਼

ਗ੍ਰਹਿ ਮੰਤਰਾਲੇ ਦੇ ਸੀਨੀਅਰ ਜਾਂਚ ਅਧਿਕਾਰੀ ਦੇ ਹਵਾਲੇ ਤੋਂ ਚੀਨੀ ਪਟਾਕੇ ਅਤੇ ਲੈਂਪ ਨੂੰ ਨਾ ਖਰੀਦਣ ਲਈ ਕਹਿਣ ਵਾਲਾ ਸੰਦੇਸ਼ ਫਰਜੀ ਹੈ। ਇਹ ਕਈ ਸਾਲਾਂ ਤੋਂ ਦੀਵਾਲੀ ਤੋਂ ਪਹਿਲਾਂ ਵਾਇਰਲ ਹੋ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਦੀਵਾਲੀ ਤੋਂ ਪਹਿਲਾਂ ਸੋਸ਼ਲ ਮੀਡਿਆ ‘ਤੇ ਗ੍ਰਹਿ ਮੰਤਰਾਲੇ ਦੇ ਕਥਿਤ ਅਧਿਕਾਰੀ ਦੇ ਨਾਂ ‘ਤੇ ਇਕ ਸੰਦੇਸ਼ ਵਾਇਰਲ ਹੋ ਰਿਹਾ ਹੈ। ਇਸ ਵਿੱਚ ਗ੍ਰਹਿ ਮੰਤਰਾਲੇ ਦੇ ਕਥਿਤ ਸੀਨੀਅਰ ਜਾਂਚ ਅਧਿਕਾਰੀ ਵਿਸ਼ਵਜੀਤ ਮੁਖਰਜੀ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਨੇ ਭਾਰਤ ਵਿੱਚ ਅਜਿਹੇ ਪਟਾਕੇ ਅਤੇ ਲੈਂਪ ਭੇਜੇ ਹਨ, ਜੋ ਦਮੇ ਅਤੇ ਅੰਨ੍ਹੇਪਣ ਦਾ ਖ਼ਤਰਾ ਪੈਦਾ ਕਰ ਸਕਦੇ ਹਨ। ਸੰਦੇਸ਼ ‘ਚ ਇਨ੍ਹਾਂ ਚੀਨੀ ਉਤਪਾਦਾਂ ਨੂੰ ਨਾ ਖਰੀਦਣ ਲਈ ਕਿਹਾ ਗਿਆ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਗ੍ਰਹਿ ਮੰਤਰਾਲੇ ਨੇ ਅਜਿਹਾ ਕੋਈ ਸੰਦੇਸ਼ ਜਾਰੀ ਨਹੀਂ ਕੀਤਾ ਹੈ। ਇੰਨਾ ਹੀ ਨਹੀਂ ਗ੍ਰਹਿ ਮੰਤਰਾਲੇ ‘ਚ ਵਿਸ਼ਵਜੀਤ ਮੁਖਰਜੀ ਨਾਂ ਦਾ ਕੋਈ ਅਧਿਕਾਰੀ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਵਿਸ਼ਵਾਸ ਨਿਊਜ਼ ਦੇ ਵਟਸਐਪ ਟਿਪਲਾਈਨ ਨੰਬਰ 91 9599299372 ‘ਤੇ ਯੂਜ਼ਰਸ ਨੇ ਇਸ ਪੋਸਟ ਨੂੰ ਭੇਜ ਕੇ ਸੱਚ ਦੱਸਣ ਦੀ ਬੇਨਤੀ ਕੀਤੀ ਹੈ।

ਫੇਸਬੁੱਕ ਯੂਜ਼ਰ ‘ਪੰਕਜ ਜੈਨ’ (ਆਰਕਾਈਵ ਲਿੰਕ) ਨੇ 11 ਅਕਤੂਬਰ ਨੂੰ ਇਸ ਪੋਸਟ ਨੂੰ ਸਾਂਝਾ ਕੀਤਾ ਹੈ। ਇਸ ਵਿੱਚ ਲਿਖਿਆ ਹੈ,”ਮਹੱਤਵਪੂਰਨ ਜਾਣਕਾਰੀ

ਖੁਫੀਆ ਜਾਣਕਾਰੀ ਮੁਤਾਬਕ ਕਿਉਂਕਿ ਪਾਕਿਸਤਾਨ ਭਾਰਤ ‘ਤੇ ਸਿੱਧਾ ਹਮਲਾ ਨਹੀਂ ਕਰ ਸਕਦਾ, ਇਸ ਲਈ ਉਸ ਨੇ ਭਾਰਤ ਤੋਂ ਬਦਲਾ ਲੈਣ ਦੀ ਮੰਗ ਕੀਤੀ ਹੈ। ਚੀਨ ਨੇ ਭਾਰਤ ਵਿੱਚ ਦਮਾ ਫੈਲਾਉਣ ਲਈ ਕਾਰਬਨ ਮੋਨੋਆਕਸਾਈਡ ਗੈਸ ਤੋਂ ਵੀ ਵੱਧ ਜ਼ਹਿਰੀਲੇ ਪਟਾਖਿਆਂ ਦਾ ਵਿਕਾਸ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਅੱਖਾਂ ਦੀਆਂ ਬਿਮਾਰੀਆਂ ਨੂੰ ਫੈਲਾਉਣ ਲਈ ਵਿਸ਼ੇਸ਼ ਲਾਈਟ ਡੇਕੋਰੇਟਿਵ ਲੈਂਪ ਵੀ ਵਿਕਸਿਤ ਕੀਤੇ ਜਾ ਰਹੇ ਹਨ, ਜੋ ਅੰਨ੍ਹੇਪਣ ਦਾ ਕਾਰਣ ਬਣਦੇ ਹਨ। ਪਾਰੇ ਦਾ ਬਹੁਤ ਜ਼ਿਆਦਾ ਉਪਯੋਗ ਕੀਤਾ ਗਿਆ ਹੈ,ਕਿਰਪਾ ਕਰਕੇ ਇਸ ਦੀਵਾਲੀ ‘ਤੇ ਸਾਵਧਾਨ ਰਹੋ ਅਤੇ ਇਹਨਾਂ ਚੀਨੀ ਉਤਪਾਦਾਂ ਦੀ ਵਰਤੋਂ ਨਾ ਕਰੋ। ਇਸ ਸੰਦੇਸ਼ ਨੂੰ ਸਾਰੇ ਭਾਰਤੀਆਂ ਤੱਕ ਫੈਲਾਉ।

ਜੈ ਹਿੰਦ

ਵਿਸ਼ਵਜੀਤ ਮੁਖਰਜੀ,

ਸੀਨੀਅਰ ਜਾਂਚ ਅਧਿਕਾਰੀ,

ਗ੍ਰਹਿ ਮੰਤਰਾਲੇ,

ਭਾਰਤ ਸਰਕਾਰ, (ਸੀਜੀ)

ਪੜਤਾਲ

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਕੀਵਰਡਸ ਨਾਲ ਇਸ ਬਾਰੇ ਗੂਗਲ ‘ਤੇ ਸਰਚ ਕੀਤਾ, ਪਰ ਅਜਿਹੀ ਕੋਈ ਵੀ ਖ਼ਬਰ ਨਹੀਂ ਮਿਲੀ, ਜਿਸ ਨਾਲ ਵਾਇਰਲ ਦਾਅਵੇ ਨੂੰ ਸਾਬਤ ਕੀਤਾ ਜਾ ਸਕੇ। ਜੇਕਰ ਗ੍ਰਹਿ ਮੰਤਰਾਲੇ ਦੇ ਕਿਸੇ ਸੀਨੀਅਰ ਅਧਿਕਾਰੀ ਨੇ ਅਜਿਹਾ ਕੋਈ ਸੰਦੇਸ਼ ਜਾਰੀ ਕੀਤਾ ਹੁੰਦਾ ਤਾਂ ਮੀਡੀਆ ‘ਚ ਜ਼ਰੂਰ ਆਉਂਦਾ।

ਇਸ ਤੋਂ ਬਾਅਦ ਅਸੀਂ ਗ੍ਰਹਿ ਮੰਤਰਾਲੇ ਦੀ ਵੈਬਸਾਈਟ ‘ਤੇ ਅਜਿਹੇ ਕਿਸੇ ਆਦੇਸ਼ ਬਾਰੇ ਖੋਜ ਕੀਤੀ, ਪਰ ਉਥੇ ਵੀ ਅਜਿਹਾ ਕੋਈ ਸਰਕੂਲਰ ਜਾਂ ਪ੍ਰੈਸ ਰਿਲੀਜ਼ ਨਹੀਂ ਮਿਲੀ।

ਅਸੀਂ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ‘ਤੇ ਮੌਜੂਦ ਅਧਿਕਾਰੀਆਂ ਦੀ ਸੂਚੀ ਵੀ ਚੈੱਕ ਕੀਤੀ, ਪਰ ਵਿਸ਼ਵਜੀਤ ਮੁਖਰਜੀ ਨਾਂ ਦੇ ਕਿਸੇ ਵੀ ਵਿਅਕਤੀ ਦਾ ਨਾਂ ਉਸ ਸੂਚੀ ‘ਚ ਨਹੀਂ ਹੈ। ਹਾਂ, ਵਿਸ਼ਵਜੀਤ ਕੁਮਾਰ ਗੁਪਤਾ ਜ਼ਰੂਰ ਮੰਤਰਾਲੇ ਦੇ ਐਡਮਿਨ ਵਿਭਾਗ ਵਿੱਚ ਕੰਮ ਕਰ ਰਹੇ ਹਨ, ਪਰ ਉਹ ਨਾ ਤਾਂ ਜਾਂਚ ਅਧਿਕਾਰੀ ਹਨ ਅਤੇ ਨਾ ਹੀ ਉਨ੍ਹਾਂ ਦਾ ਉਪਨਾਮ ਮੁਖਰਜੀ ਹੈ।

3 ਨਵੰਬਰ 2020 ਨੂੰ ਪ੍ਰੈਸ ਇਨਫਰਮੇਸ਼ਨ ਬਿਊਰੋ ਨੇ ਆਪਣੇ ਐਕਸ ਹੈਂਡਲ ਤੋਂ ਇਸ ਸੰਦੇਸ਼ ਨੂੰ ਪੋਸਟ ਕੀਤਾ ਸੀ ਅਤੇ ਇਸਨੂੰ ਫਰਜ਼ੀ ਦੱਸਿਆ ਸੀ। ਪੋਸਟ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਗ੍ਰਹਿ ਮੰਤਰਾਲੇ ਨੇ ਅਜਿਹੀ ਕੋਈ ਸੂਚਨਾ ਜਾਰੀ ਨਹੀਂ ਕੀਤੀ ਹੈ।

ਇਸ ਤੋਂ ਪਹਿਲਾਂ ਵੀ ਇਹ ਮੈਸੇਜ ਦੀਵਾਲੀ ਤੋਂ ਪਹਿਲਾਂ ਕਈ ਵਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕਾ ਹੈ, ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਉਸ ਸਮੇਂ ਅਸੀਂ ਦੈਨਿਕ ਜਾਗਰਣ ਦੀ ਤਰਫੋਂ ਗ੍ਰਹਿ ਮੰਤਰਾਲੇ ਨੂੰ ਕਵਰ ਕਰਨ ਵਾਲੇ ਨੈਸ਼ਨਲ ਬਿਊਰੋ ਦੇ ਪੱਤਰਕਾਰ ਨੀਲੂ ਰੰਜਨ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ, ”ਇਹ ਸੰਦੇਸ਼ ਫਰਜ਼ੀ ਹੈ। ਇਹ ਪੋਸਟ ਕਈ ਸਾਲਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸਰਕਾਰ ਨੇ ਅਜਿਹਾ ਕੋਈ ਸੰਦੇਸ਼ ਜਾਰੀ ਨਹੀਂ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਵੀ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਹੈ।”

ਅੰਤ ਵਿੱਚ ਅਸੀਂ ਉਸ ਫੇਸਬੁੱਕ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ ਜਿਸ ਨੇ ਫਰਜੀ ਸੰਦੇਸ਼ ਸਾਂਝਾ ਕੀਤਾ ਹੈ। ਇਸ ਮੁਤਾਬਕ ਯੂਜ਼ਰ ਦੇ ਕਰੀਬ 3800 ਦੋਸਤ ਹਨ।

ਨਤੀਜਾ: ਗ੍ਰਹਿ ਮੰਤਰਾਲੇ ਦੇ ਸੀਨੀਅਰ ਜਾਂਚ ਅਧਿਕਾਰੀ ਦੇ ਹਵਾਲੇ ਤੋਂ ਚੀਨੀ ਪਟਾਕੇ ਅਤੇ ਲੈਂਪ ਨੂੰ ਨਾ ਖਰੀਦਣ ਲਈ ਕਹਿਣ ਵਾਲਾ ਸੰਦੇਸ਼ ਫਰਜੀ ਹੈ। ਇਹ ਕਈ ਸਾਲਾਂ ਤੋਂ ਦੀਵਾਲੀ ਤੋਂ ਪਹਿਲਾਂ ਵਾਇਰਲ ਹੋ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts