ਵਾਇਰਲ ਵੀਡੀਓ ਭਾਰਤ ਦਾ ਨਹੀਂ ਬਲਕਿ ਬੰਗਲਾਦੇਸ਼ ਦਾ ਹੈ। ਈਦ ਦੇ ਮੌਕੇ ਤੇ ਬੰਗਲਾਦੇਸ਼ ‘ਚ ਯੁਵਕਾਂ ਦਾ ਇੱਕ ਗਰੁੱਪ ਡੀਜੇ ਵਜਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਜਿਸ ਤੋਂ ਬਾਅਦ ਤੌਹੀਦੀ ਜਨਤਾ ਦੇ ਸਮਰਥਕਾਂ ਨੇ ਯੁਵਕਾਂ ਨੂੰ ਮਾਰ ਕੇ ਉੱਥੋ ਭਜਾ ਦਿੱਤਾ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਹਿੰਦੂ ਯੁਵਕਾਂ ਦਾ ਇੱਕ ਸਮੂਹ ਮਸਜਿਦ ਦੇ ਸਾਹਮਣੇ ਡੀਜੇ ਉੱਤੇ ਹਨੂੰਮਾਨ ਚਾਲੀਸਾ ਚਲਾ ਰਿਹਾ ਸੀ। ਫਿਰ ਕੁਝ ਮੁਸਲਿਮ ਯੁਵਕਾਂ ਨੇ ਉਨ੍ਹਾਂ ਨੂੰ ਡੰਡਿਆਂ ਨਾਲ ਖ਼ੂਬ ਕੁੱਟਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮੁੰਡਿਆਂ ਦਾ ਇੱਕ ਗਰੁੱਪ ਡੀਜੇ ਲੈ ਕੇ ਖੜ੍ਹਾ ਹੈ। ਫਿਰ ਕੁਝ ਹੀ ਦੇਰ ਵਿੱਚ ਕੁਝ ਲੋਕ ਆ ਕੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਣ ਲੱਗ ਪੈਂਦੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ਭਾਰਤ ਦਾ ਨਹੀਂ, ਬੰਗਲਾਦੇਸ਼ ਦਾ ਹੈ। ਈਦ ਦੇ ਮੌਕੇ ਤੇ ਬੰਗਲਾਦੇਸ਼ ‘ਚ ਯੁਵਕਾਂ ਦਾ ਇੱਕ ਸਮੂਹ ਡੀਜੇ ਚਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਤੋਂ ਬਾਅਦ ਤੌਹੀਦੀ ਜਨਤਾ ਦੇ ਸਮਰਥਕਾਂ ਨੇ ਯੁਵਕਾਂ ਨੂੰ ਮਾਰ ਕੇ ਉੱਥੋ ਭਜਾ ਦਿੱਤਾ ਸੀ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ Akram Khan ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਪੰਜ ਮੁਸਲਮਾਨਾਂ ਨੇ 100 ਹਿੰਦੂਆਂ ਨੂੰ ਮਸਜਿਦ ਦੇ ਸਾਹਮਣੇ ਹਨੂੰਮਾਨ ਚਾਲੀਸਾ ਪੜ੍ਹਨ ਦਾ ਤਰੀਕਾ ਸਿਖਾਇਆ।”
ਫ਼ੈਕਟ ਚੈੱਕ ਦੇ ਉਦੇਸ਼ ਲਈ ਪੋਸਟ ਵਿੱਚ ਲਿਖੀਆਂ ਗੱਲਾਂ ਨੂੰ ਹੂਬਹੂ ਦਰਸਾਇਆ ਗਿਆ ਹੈ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਦੇ ਟਿਪਲਾਈਨ ਨੰਬਰ +91 95992 99372 ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਇਸ ਦੀ ਸੱਚਾਈ ਦੱਸਣ ਦੀ ਬੇਨਤੀ ਕੀਤੀ ਹੈ।
ਪੜਤਾਲ
ਵਾਇਰਲ ਵੀਡੀਓ ਦੀ ਸੱਚਾਈ ਜਾਨਣ ਦੇ ਲਈ ਵਿਸ਼ਵਾਸ ਨਿਊਜ਼ ਨੇ ਇਨਵਿਡ ਟੂਲ ਦੀ ਵਰਤੋਂ ਕੀਤੀ। ਇਸ ਟੂਲ ਦੀ ਮਦਦ ਨਾਲ ਅਸੀਂ ਵੀਡੀਓ ਦੇ ਕਈ ਗਰੈਬਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਇੱਕ ਰਿਪੋਰਟ ਬੰਗਲਾਦੇਸ਼ੀ ਨਿਊਜ਼ ਚੈਨਲ No1 News Bd ਦੇ ਅਧਿਕਾਰਿਤ ਯੂਟਿਊਬ ਚੈਨਲ ਤੇ 5 ਮਈ 2022 ਨੂੰ ਪ੍ਰਕਾਸ਼ਿਤ ਮਿਲੀ। ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਿਕ ,ਈਦ ਦੇ ਮੌਕੇ ਤੇ ਬੰਗਲਾਦੇਸ਼ ‘ਚ ਯੁਵਕਾਂ ਦਾ ਇੱਕ ਗਰੁੱਪ ਡੀਜੇ ਵਜਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਜਿਸ ਤੋਂ ਬਾਅਦ ਤੌਹੀਦੀ ਜਨਤਾ (Touhidi Janata) ਦੇ ਸਮਰਥਕਾਂ ਨੇ ਯੁਵਕਾਂ ਨੂੰ ਮਾਰ ਕੇ ਉੱਥੋ ਭਜਾ ਦਿੱਤਾ ਸੀ। ਬੰਗਲਾਦੇਸ਼ੀ ਨਿਊਜ਼ ਚੈਨਲ sm bd news ਨੇ ਵੀ ਇਸ ਰਿਪੋਰਟ ਨੂੰ ਅਪਲੋਡ ਕੀਤਾ ਸੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੁਝ ਕੀਵਰਡਸ ਦੁਆਰਾ ਗੂਗਲ ਤੇ ਖੋਜ ਕੀਤੀ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜਿਆ ਇੱਕ ਵੀਡੀਓ 06 ਮਈ 2022 ਨੂੰ ਬੰਗਲਾਦੇਸ਼ ਦੇ ਮੌਲਾਨਾ ਨਜ਼ਰੁਲ ਇਸਲਾਮ ਸਿਰਾਜੀ ਦੇ ਅਧਿਕਾਰਿਤ ਯੂਟਿਊਬ ਚੈਨਲ ਤੇ ਅੱਪਲੋਡ ਮਿਲਿਆ। ਕੈਪਸ਼ਨ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ, ਈਦ ਦੇ ਮੌਕੇ ‘ਤੇ ਬੰਗਲਾਦੇਸ਼ ‘ਚ ਕੁਝ ਲੋਕ ਡੀਜੇ ਵਜਾ ਕੇ ਅਸ਼ਲੀਲ ਸਮਾਰੋਹ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਤੌਹੀਦੀ ਜਨਤਾ ਗਰੁੱਪ ਅਜਿਹੇ ਲੋਕਾਂ ਨੂੰ ਰੋਕਣ ਦਾ ਕੰਮ ਕਰ ਰਿਹਾ ਸੀ। ਖੋਜ ਦੌਰਾਨ ਸਾਨੂੰ ਬੰਗਲਾਦੇਸ਼ੀ ਨਿਊਜ਼ ਵੈੱਬਸਾਈਟ ਤੇ ਕਈ ਰਿਪੋਰਟਾਂ ਮਿਲੀਆਂ। ਇਸ ਦੇ ਮੁਤਾਬਿਕ ਬੰਗਲਾਦੇਸ਼ ਦੀਆਂ ਵੱਖ-ਵੱਖ ਥਾਵਾਂ ਤੇ ਕਈ ਯੁਵਕਾਂ ਨੂੰ ਈਦ ਸਮਾਰੋਹ ਦੇ ਦੌਰਾਨ ਡੀਜੇ ਉੱਤੇ ਲਾਉਡ ਗਾਣੇ ਵਜਾਉਣੇ ਅਤੇ ਅਸ਼ਲੀਲ ਸਮਾਰੋਹ ਕਰਨ ਦੇ ਲਈ ਗ੍ਰਿਫਤਾਰ ਵੀ ਕੀਤਾ ਗਿਆ ਸੀ।
ਕੁਝ ਦਿਨ ਪਹਿਲਾਂ ਇਹ ਵੀਡੀਓ ਕਰਨਾਟਕ ਵਿੱਚ ਹੋਈ ਘਟਨਾ ਦੇ ਨਾਮ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਸੀ, ਤਾਂ ਕਰਨਾਟਕ ਰਾਜ ਪੁਲਿਸ ਦੀ ਤੱਥ ਜਾਂਚ ਟੀਮ ਨੇ ਇੱਕ ਲੇਖ ਪ੍ਰਕਾਸ਼ਿਤ ਕਰਦੇ ਹੋਏ ਸੱਪਸ਼ਟ ਕੀਤਾ ਸੀ ਕਿ ਵੀਡੀਓ ਬੰਗਲਾਦੇਸ਼ ਦਾ ਹੈ। ਇਸ ਦਾ ਭਾਰਤ ਨਾਲ ਕੋਈ ਸੰਬੰਧ ਨਹੀਂ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਬੰਗਲਾਦੇਸ਼ ਦੇ ਪੱਤਰਕਾਰ ਸਦੀਕੁਰ ਰਹਿਮਾਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵੀਡੀਓ ਭਾਰਤ ਦਾ ਨਹੀਂ, ਬਲਕਿ ਬੰਗਲਾਦੇਸ਼ ਦਾ ਹੈ। ਇਸ ਤਰੀਕੇ ਨਾਲ ਟਰੱਕ ਵਿੱਚ ਡੀਜੇ ਵਜਾਉਣਾ ਦੀ ਬੰਗਲਾਦੇਸ਼ ਵਿੱਚ ਮਨਾਹੀ ਹੈ। ਫਿਰ ਵੀ ਕੁਝ ਲੋਕਾਂ ਨੇ ਅਜਿਹੀ ਹਰਕਤ ਕੀਤੀ, ਜਿਸ ਕਰਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਆਖਰੀ ਪੜਾਅ ਵਿੱਚ ਉਸ ਪ੍ਰੋਫਾਈਲ ਦੀ ਜਾਂਚ ਕੀਤੀ , ਜਿਸਨੇ ਵਾਇਰਲ ਪੋਸਟ ਨੂੰ ਸਾਂਝਾ ਕੀਤਾ ਸੀ। ਅਸੀਂ ਪਾਇਆ ਕਿ ਯੂਜ਼ਰ ਨੂੰ ਚਾਰ ਹਜ਼ਾਰ ਪੰਜ ਸੌ ਤੋਂ ਵੱਧ ਲੋਕ ਫੋਲੋ ਕਰਦੇ ਹਨ। Akram Khan ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਨਤੀਜਾ: ਵਾਇਰਲ ਵੀਡੀਓ ਭਾਰਤ ਦਾ ਨਹੀਂ ਬਲਕਿ ਬੰਗਲਾਦੇਸ਼ ਦਾ ਹੈ। ਈਦ ਦੇ ਮੌਕੇ ਤੇ ਬੰਗਲਾਦੇਸ਼ ‘ਚ ਯੁਵਕਾਂ ਦਾ ਇੱਕ ਗਰੁੱਪ ਡੀਜੇ ਵਜਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਜਿਸ ਤੋਂ ਬਾਅਦ ਤੌਹੀਦੀ ਜਨਤਾ ਦੇ ਸਮਰਥਕਾਂ ਨੇ ਯੁਵਕਾਂ ਨੂੰ ਮਾਰ ਕੇ ਉੱਥੋ ਭਜਾ ਦਿੱਤਾ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।